ਵਾਸ਼ਿੰਗਟਨ: ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਬੁਧਵਾਰ ਨੂੰ ਕੀਤੀ ਪ੍ਰੈਸ ਕਾਨਫਰੰਸ 'ਚ ਕਿਹਾ ਕਿ ਅਮਰੀਕਾ 'ਚ ਕੋਰੋਨਾ ਆਪਣੇ ਫੈਲਾਅ ਦੇ ਉੱਚ ਪੱਧਰ ਨੂੰ ਪਾਰ ਕਰ ਚੁੱਕਿਆ ਹੈ ਅਤੇ ਇਹ ਵੀ ਕਿਹਾ ਕਿ ਕੁੱਝ ਰਾਜ ਇਸ ਮਹੀਨੇ ਖੋਲ੍ਹ ਦਿੱਤੇ ਜਾਣਗੇ।
ਵ੍ਹਾਈਟ ਹਾਊਸ ਵਿਖੇ ਕੋਰੋਨਾ ਸਬੰਧੀ ਆਪਣੀ ਰੋਜ਼ਾਨਾ ਪ੍ਰੈਸ ਬ੍ਰੀਫ਼ਿੰਗ ਦੌਰਾਨ ਟਰੰਪ ਨੇ ਕਿਹਾ ਕਿ ਉਹ ਰਾਜਪਾਲਾਂ ਨਾਲ ਗੱਲ ਕਰਨ ਤੋਂ ਬਾਅਦ ਵੀਰਵਾਰ ਨੂੰ ਮੁੜ ਖੋਲ੍ਹਣ ਦੇ ਨਵੇਂ ਦਿਸ਼ਾ-ਨਿਰਦੇਸ਼ਾਂ ਦਾ ਐਲਾਨ ਕਰਨਗੇ। ਇਸ ਦੇ ਨਾਲ ਹੀ ਉਨ੍ਹਾਂ ਕਿਹਾ ਕਿ ਅਸੀਂ ਮੁੜ ਤੋਂ ਆਪਣੇ ਦੇਸ਼ ਨੂੰ ਆਮ ਵਰਗੇ ਹਾਲਾਤਾਂ ਨਾਲ ਖੜ੍ਹਾ ਕਰਨਾ ਚਾਹੁੰਦੇ ਹਾਂ।
ਇਹ ਵੀ ਪੜ੍ਹੋ: ਭਾਰਤੀ ਅਮਰੀਕੀ ਆਪਸੀ ਸਹਿਭਾਗਤਾ ਅਤੇ ਦੇਖਭਾਲ ਦੇ ਨਾਲ ਕੋਰੋਨਾ ਦਾ ਕਰ ਰਹੇ ਨੇ ਮੁਕਾਬਲਾ
ਜਾਣਕਾਰੀ ਲਈ ਦੱਸ ਦਈਏ ਕਿ ਅਮਰੀਕਾ ਵਿੱਚ 6 ਲੱਖ 35 ਹਜ਼ਾਰ ਤੋਂ ਵੱਧ ਕੋਰੋਨਾ ਪੌਜ਼ੀਟਿਵ ਮਾਮਲੇ ਹਨ ਜਿੰਨਾਂ ਵਿੱਚੋਂ 28 ਹਜ਼ਾਰ ਤੋਂ ਵੱਧ ਲੋਕਾਂ ਦੀ ਮੌਤ ਹੋ ਚੁੱਕੀ ਹੈ। ਇਹ ਵੀ ਜ਼ਿਕਰ ਕਰਨਾ ਬਣਦਾ ਹੈ ਕਿ ਅਮਰੀਕਾ ਕੋਰੋਨਾ ਨਾਲ ਸਭ ਤੋਂ ਵੱਧ ਗ੍ਰਸਤ ਦੇਸ਼ ਹੈ। ਪੌਜ਼ੀਟਿਵ ਮਾਮਲੇ ਅਤੇ ਮੌਤਾਂ ਅਮਰੀਕਾ ਵਿੱਚ ਸਭ ਤੋਂ ਵੱਧ ਹੋਈਆਂ ਹਨ। ਅਜਿਹੇ ਹਾਲਾਤਾਂ ਵਿੱਚ ਵੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਕਿਹਾ ਕਿ ਉਮੀਦ ਹੈ ਜਲਦੀ ਹੀ ਅਸੀਂ ਹਾਲਾਤਾਂ ਵਿੱਚ ਸੁਧਾਰ ਹੋਵੇਗਾ।