ETV Bharat / international

ਵੱਧ ਤਾਪਮਾਨ ਕਾਰਨ ਕੈਲਫ਼ੋਰਨੀਆ ਦੇ ਜੰਗਲਾਂ 'ਚ ਭਿਆਨਕ ਅੱਗ 'ਤੇ ਕਾਬੂ ਪਾਉਣਾ ਔਖਾ - ਲਾਸ ਏਂਜਲਸ

ਕੈਲਫ਼ੋਰਨੀਆ ਦੇ ਜੰਗਲਾਂ 'ਚ ਲੱਗੀ ਭਿਆਨਕ ਅੱਗ ਤਾਪਮਾਨ ਵੱਧਣ ਕਾਰਨ ਹੋਰ ਵੱਧ ਗਈ ਹੈ। ਮੌਸਮ ਵਿਭਾਗ ਨੇ ਤਾਪਮਾਨ ਵੱਧਣ ਤੇ ਮੌਸਮ 'ਚ ਨਮੀ ਦਾ ਪੱਧਰ ਘੱਟ ਹੋਣ ਦੀ ਭਵਿੱਖਬਾਣੀ ਕੀਤੀ ਹੈ।

ਕੈਲਫੋਰਨੀਆ ਦੇ ਜੰਗਲਾਂ 'ਚ ਭਿਆਨਕ ਅੱਗ
ਕੈਲਫੋਰਨੀਆ ਦੇ ਜੰਗਲਾਂ 'ਚ ਭਿਆਨਕ ਅੱਗ
author img

By

Published : Aug 16, 2020, 2:55 PM IST

ਵਾਸ਼ਿੰਗਟਨ: ਲਾਸ ਏਂਜਲਸ ਨੇੜੇ ਤਿੰਨ ਜੰਗਲਾਂ ਵਿੱਚ ਭਿਆਨਕ ਅੱਗ ਲੱਗੀ ਹੋਈ ਹੈ। ਫਾਈਰ ਬ੍ਰਿਗੇਡ ਦੀ ਟੀਮਾਂ ਵੱਲੋਂ ਅੱਗ ਨੂੰ ਜੰਗਲ 'ਚ ਹੋਰ ਫੈਲਣ ਤੋਂ ਰੋਕਣ ਲਈ ਪੂਰੀ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ। ਸ਼ਨੀਵਾਰ ਨੂੰ ਫਾਈਰ ਬਿਗ੍ਰੇਡ ਕਰਮਚਾਰੀਆਂ ਨੂੰ ਇੱਕ ਹੋਰ ਚੁਣੌਤੀਪੂਰਨ ਦਿਨ ਦਾ ਸਾਹਮਣਾ ਕਰਨਾ ਪਿਆ। ਕਿਉਂਕਿ ਮੌਸਮ ਵਿਭਾਗ ਨੇ ਇਹ ਭਵਿੱਖਭਾਣੀ ਕੀਤੀ ਹੈ ਕਿ ਕੈਲਫੋਰਨੀਆ 'ਚ ਲਗਾਤਾਰ ਤਾਪਮਾਨ ਵੱਧ ਰਿਹਾ ਹੈ ਤੇ ਨਮੀ ਦੇ ਪੱਧਰ ਵਿੱਚ ਗਿਰਾਵਟ ਆ ਰਹੀ ਹੈ। ਇਸ ਨਾਲ ਅੱਗ ਦੇ ਹੋਰ ਵੱਧਣ ਦਾ ਖ਼ਤਰਾ ਹੈ।

ਕੈਲਫੋਰਨੀਆ ਦੇ ਜੰਗਲਾਂ 'ਚ ਭਿਆਨਕ ਅੱਗ

ਲਾਸ ਏਂਜਲਸ ਦੇ ਉੱਤਰੀ ਇਲਾਕਿਆਂ 'ਚ ਸਥਿਤ ਜੰਗਲਾਂ ਵਿੱਚ ਸ਼ੁੱਕਰਵਾਰ ਦੁਪਹਿਰ ਭਿਆਨਕ ਅੱਗ ਲੱਗ ਗਈ। ਜਿਸ ਦੇ ਚਲਦੇ ਆਸਮਾਨ ਧੂਏਂ ਨਾਲ ਭਰ ਗਿਆ। ਇਹ ਧੂਆਂ ਵੱਡੇ ਬਦਲਾਂ ਵਾਂਗ ਅਸਮਾਨ 'ਚ ਨਜ਼ਰ ਆਇਆ, ਕਿਉਂਕਿ ਇਹ ਐਂਟੀਲੋਪ ਘਾਟੀ ਵਿੱਚ ਰੇਗਿਸਤਾਨ ਦੇ ਫਰਸ਼ ਤੇ ਕੈਲਫੋਰਨੀਆ ਐਕਾਡਕਟ ਤੋਂ ਹੇਠਾਂ ਆ ਗਿਆ।

ਫਾਈਰ ਬ੍ਰਿਗੇਡ ਕਰਮਚਾਰੀ ਉੱਥੇ ਦੀ ਆਵਾਜਾਈ ਰੋਕਣ 'ਚ ਕਾਮਯਾਬ ਰਹੇ, ਉੱਥੇ ਹੀ ਪੱਛਮੀ ਐਂਟੀਲੋਪ ਘਾਟੀ ਦੇ ਲਈ ਵਾਧੂ ਨਿਕਾਸੀ ਦੇ ਹੁਕਮ ਜਾਰੀ ਕੀਤੇ ਗਏ ਹਨ। ਇਸ ਤੋਂ ਇਲਾਵਾ ਅੱਗ ਦਾ ਪਤਾ ਲੱਗਦੇ ਹੀ ਅੱਗ ਬਝਾਊਣ ਲਈ ਕਈ ਫਾਈਰ ਬ੍ਰਿਗੇਡ ਵਾਹਨ ਸੁਰੱਖਿਆ ਲਈ ਪੁਜੇ। ਉਸ ਦੌਰਾਨ ਇੱਕ ਲੰਬਾ ਬਲਦ ਅੱਗ ਤੋਂ ਆਪਣੇ ਬਚਾਅ ਲਈ ਉਸ 'ਤੇ ਲਾਏ ਗਏ ਵਿਸਫੋਟਕ ਤੋਂ ਬੱਚਣ ਦੀ ਕੋਸ਼ਿਸ਼ ਕਰ ਰਿਹਾ ਸੀ।

ਸ਼ਨੀਵਾਰ ਸਵੇਰੇ ਤੱਕ ਲੇਕ ਫਾਈਰ ਮਹਿਜ਼ 12 ਫੀਸਦੀ ਸੀ ਤੇ 5400 ਤੋਂ ਵੱਧ ਘਰ ਖ਼ਤਰੇ ਵਿੱਚ ਸਨ। ਇਹ 23 ਵਰਗ ਮੀਲ (59.9 ਵਰਗ ਕਿਲੋਮੀਟਰ) ਝਾੜੀਆਂ ਤੇ ਰੁੱਖਾਂ ਤੋਂ ਵੱਧ ਸੀ। ਫਾਈਰ ਬ੍ਰਿਗੇਡ ਦੇ ਕਰਮਚਾਰੀਆਂ ਮੁਤਾਬਕ ਪੰਜ ਘਰਾਂ ਸਣੇ ਤਕਰੀਬਨ 21 ਇਮਾਰਤਾਂ ਨੂੰ ਢਾਹ ਦਿੱਤਾ ਗਿਆ ਹੈ। ਜੋ ਕਿ ਬਲੇਜ਼ ਝੀਲ ਹਾਯੂਜੇਸ ਨੇੜੇ ਏਂਜਲਸ ਨੈਸ਼ਨਲ ਜੰਗਲ 'ਚ ਸਥਿਤ ਸਨ।

ਝੁਲਸਾ ਦੇਣ ਵਾਲੇ ਤਾਪਮਾਨ ਵਿਚਾਲੇ ਵੀ ਫਾਈਰ ਬ੍ਰਿਗੇਡ ਕਰਮੀ, ਖਾੜੀ ਦੇ ਬੀਹੜ ਇਲਾਕੇ 'ਚ ਅੱਗ ਬਝਾਉਣ ਲਈ ਸੰਘਰਸ਼ ਕਰ ਰਹੇ ਸਨ। ਇਸੇ ਵਿਚਾਲੇ ਮੌਸਮ ਵਿਭਾਗ ਨੇ ਚੇਤਾਵਨੀ ਦਿੱਤੀ ਕਿ ਸ਼ਨੀਵਾਰ ਨੂੰ ਐਂਟੀਲੋਪ ਘਾਟੀ 'ਚ ਤਾਪਮਾਨ 111 ਡਿਗਰੀ (44 ਡਿਗਰੀ ਸੈਲਸੀਅਸ) ਤੱਕ ਪੁੱਜ ਸਕਦਾ ਹੈ ਤੇ ਦੁਪਹਿਰ ਨੂੰ 15-20 ਮੀਲ ਪ੍ਰਤੀ (24-32 ਕਿਲੋਮੀਟਰ ਪ੍ਰਤੀ ਘੰਟੇ) ਦੀ ਰਫ਼ਤਾਰ ਤੇਜ਼ 'ਤੇ ਗਰਮ ਹਵਾਵਾਂ ਚਲ ਸਕਦੀਆਂ ਹਨ।

ਇਸ ਤੋਂ ਇਲਾਵਾ, ਅੱਗ ਨਾਲ ਝੀਲ ਦੇ ਉੱਤੇ ਅਸਥਿਰ ਹਵਾ ਪੁੰਜ ਬਣ ਗਿਆ ਹੈ ਜੋ ਕਿ ਬਾਅਦ ਵਿੱਚ ਇੱਕ ਪਾਈਰੋਕੁਮੂਲਸ (ਬਦਲਾਂ) ਵਾਂਗ ਬਣ ਰਿਹਾ ਹੈ ਤਾਂ ਜੋ ਅੱਗ ਦੇ ਅਤਿ ਵਿਵਹਾਰ ਨੂੰ ਪੈਦਾ ਕਰ ਸਕੇ। ਐਨਡਬਲਯੂਐਸ ਦੇ ਮੌਸਮ ਵਿਗਿਆਨੀ ਮੈਟ ਮੇਹਲੇ ਨੇ ਕਿਹਾ ਹਫਤੇ ਦੇ ਅੰਤ 'ਚ ਰਿਕਾਰਡ ਤੋੜ ਗਰਮੀ ਪੈਣ ਦੀ ਸੰਭਾਵਨਾ ਹੈ। ਸੂਬੇ ਦੇ ਬਹੁਤ ਸਾਰੇ ਹਿੱਸਿਆਂ ਲਈ ਤਿੰਨ-ਡੀਜ਼ੀਟ ਤਾਪਮਾਨ ਅਤੇ ਗੈਰ-ਸਿਹਤਮੰਦ ਹਵਾ ਦੀ ਭਵਿੱਖਬਾਣੀ ਕੀਤੀ ਜਾਂਦੀ ਹੈ। ਅੱਗ ਬੁਝਾਉਣ ਵਾਲੇ ਅਧਿਕਾਰੀਆਂ ਨੇ ਦੱਸਿਆ ਕਿ ਵੱਖ-ਵੱਖ ਤੂਫਾਨਾਂ ਨਾਲ ਬਿਜਲੀ ਅਤੇ ਨਮੀ ਪੱਧਰ 'ਚ ਗਿਰਾਵਟ ਦੇ ਕਾਰਨ ਅੱਗ ਦਾ ਖ਼ਤਰਾ ਹੋਰ ਵੱਧ ਗਿਆ ਹੈ।

ਅਜੂਸਾ ਪੁਲਿਸ ਨੇ ਕਿਹਾ ਕਿ ਉਹ ਇੱਕ ਬੇਘਰ ਵਿਅਕਤੀ ਦੀ ਤਲਾਸ਼ ਕਰ ਰਹੇ ਸੀ, ਜਿਸ ਵੱਲੋਂ ਅੱਗ ਲਾਏ ਜਾਣ ਦਾ ਸ਼ੱਕ ਹੈ। ਉਸ ਦੀ ਪਛਾਣ 36 ਸਾਲਾਂ ਦੇ ਆਸਿਮਨ ਪਾਲੇਸਿਆ ਵਜੋਂ ਹੋਈ ਸੀ ਅਤੇ ਉਹ ਆਖ਼ਰੀ ਵਾਰ ਉਸ ਸਾਈਟ ਦੇ ਨੇੜੇ ਇੱਕ ਨਦੀ ਕਿਨਾਰੇ ਦੇਵਸਨੀਕ ਵਜੋਂ ਜਾਣਿਆ ਜਾਂਦਾ ਸੀ। ਉਹ ਵਿਅਕਤੀ ਉਸੇ ਇਲਾਕੇ 'ਚ ਰਹਿੰਦਾ ਸੀ ਜਿੱਥੇ ਅੱਗ ਲਗੀ ਹੈ। ਪੁਲਿਸ ਨੇ ਪਾਲੇਸਿਆ ਨੂੰ ਹਿੰਸਕ ਮੰਨਦੇ ਹੋਏ ਉਸ ਦੇ ਵਿਖਾਈ ਦੇਣ 'ਤੇ ਸਾਵਧਾਨ ਰਹਿਣ ਦੀ ਚੇਤਾਵਨੀ ਦਿੱਤੀ ਹੈ।

ETV Bharat Logo

Copyright © 2024 Ushodaya Enterprises Pvt. Ltd., All Rights Reserved.