ਸਾਓ ਪਾਓਲੋ: ਰਾਸ਼ਟਰਪਤੀ ਜੈਅਰ ਬੋਲਸੋਨਾਰੋ ਉਸ ਸਮੇਂ ਆਪੇ ਤੋਂ ਬਾਹਰ ਹੋ ਗਏ ਜਦੋਂ ਇੱਕ ਪੱਤਰਕਾਰ ਨੇ ਰਾਸ਼ਟਰਪਤੀ ਦੀ ਪਤਨੀ ਦੇ ਭ੍ਰਿਸ਼ਟਾਚਾਰ ਮਾਮਲੇ ਨਾਲ ਜੁੜੇ ਹੋਣ ਸਬੰਧੀ ਪ੍ਰਸ਼ਨ ਪੁੱਛੇ। ਬ੍ਰਾਜ਼ੀਲ ਦੇ ਰਾਸ਼ਟਰਪਤੀ ਜ਼ੇਅਰ ਬੋਲਸੋਨਾਰੋ ਨੇ ਐਤਵਾਰ ਨੂੰ ਜਦੋਂ ਫਸਟ ਲੇਡੀ ਮਿਸ਼ੇਲ ਬੋਲਸੋਨਾਰੋ ਦੇ ਕਥਿਤ ਭ੍ਰਿਸ਼ਟਾਚਾਰ ਦੇ ਸਬੰਧਾਂ ਬਾਰੇ ਪੁੱਛੇ ਜਾਣ 'ਤੇ ਇੱਕ ਪੱਤਰਕਾਰ ਨੂੰ ਚਿਹਰੇ 'ਤੇ ਮੁੱਕਾ ਮਾਰਨ ਦੀ ਧਮਕੀ ਦੇ ਦਿੱਤੀ।
ਇੱਕ ਪ੍ਰਕਾਸ਼ਿਤ ਰਿਪੋਰਟ ਦੇ ਅਨੁਸਾਰ ਕੁਊਰੀਓਜ਼ ਇੱਕ ਰਿਟਾਇਰਡ ਪੁਲਿਸ ਅਧਿਕਾਰੀ, ਰਾਸ਼ਟਰਪਤੀ ਦਾ ਦੋਸਤ ਤੇ ਉਸ ਦੇ ਬੇਟੇ ਫਲੈਵੋ ਬੋਲਸੋਨਾਰੋ ਦਾ ਸਾਬਕਾ ਸਲਾਹਕਾਰ ਤੇ ਮੌਜੂਦਾ ਸੀਨੇਟਰ ਹੈ। ਦੱਸ ਦੇਈਏ ਕਿ ਦੋਵੇਂ ਕਥਿਤ ਤੌਰ 'ਤੇ ਉਸ ਕੇਸ ਦੀ ਪੜਤਾਲ ਕਰ ਰਹੇ ਹਨ ਜੋ ਸਰਕਾਰੀ ਕਰਮਚਾਰੀਆਂ ਵੱਲੋਂ ਕਥਿਤ ਤੌਰ ‘ਤੇ ਧੋਖਾਧੜੀ ਕੀਤੀ ਗਈ ਸੀ ਜਦੋਂ ਫਲਾਵੀਓ ਰੀਓ ਡੀ ਜਨੇਰੀਓ ਵਿੱਚ ਖੇਤਰੀ ਵਿਧਾਇਕ ਸੀ।
ਮੂੰਹ 'ਤੇ ਮੁੱਕਾ ਮਾਰਨ ਦੀ ਦਿੱਤੀ ਧਮਕੀ
ਰਿਪੋਰਟ ਦੇ ਅਨੁਸਾਰ ਕੁਊਰੀਓਜ਼ ਨੇ 2011 ਤੋਂ 2016 ਦੇ ਵਿਚਕਾਰ ਮਿਸ਼ੇਲ ਬੋਲਸੋਨਾਰੋ ਦੇ ਬੈਂਕ ਖ਼ਾਤੇ ਵਿੱਚ ਇਹ ਰਾਸ਼ੀ ਜਮ੍ਹਾ ਕਰਵਾਈ ਸੀ। ਫਸਟ ਲੇਡੀ ਨੇ ਇਸ ਮਾਮਲੇ ਵਿੱਚ ਕੁੱਝ ਨਹੀਂ ਕਿਹਾ ਹੈ। ਜਦੋਂ ਇਹੋ ਸਵਾਲ ਰਾਸ਼ਟਰਪਤੀ ਜੈਅਰ ਬੋਲਸੋਨਾਰੋ ਤੋਂ ਪੁੱਛਿਆ ਗਿਆ, ਤਾਂ ਉਨ੍ਹਾਂ ਨੇ ਰਿਪੋਰਟਰ ਨੂੰ ਮੁੱਕਾ ਮਾਰਨ ਦੀ ਧਮਕੀ ਦਿੱਤੀ।
ਹੋਰ ਪੱਤਰਕਾਰਾਂ ਨੇ ਵੀ ਜਤਾਇਆ ਰੋਸ
ਰਾਸ਼ਟਰਪਤੀ ਜੈਅਰ ਬੋਲਸੋਨਾਰੋ ਐਤਵਾਰ ਨੂੰ ਬ੍ਰਾਸੀਲੀਆ ਵਿੱਚ ਮੈਟਰੋਪੋਲੀਟਨ ਗਿਰਿਜਾ ਘਰ ਦੇ ਦੌਰੇ ਉੱਤੇ ਸਨ। ਇਸ ਸਮੇਂ ਦੌਰਾਨ ਪੱਤਰਕਾਰਾਂ ਨੇ ਭ੍ਰਿਸ਼ਟਾਚਾਰ ਦੇ ਕੇਸ ਵਿੱਚ ਰਾਸ਼ਟਰਪਤੀ ਦੀ ਪਤਨੀ ਦੀ ਸ਼ਮੂਲੀਅਤ ਨਾਲ ਜੁੜੇ ਪ੍ਰਸ਼ਨ ਪੁੱਛੇ। ਇਸ 'ਤੇ ਰਾਸ਼ਟਰਪਤੀ ਜੈਅਰ ਬੋਲਸੋਨਾਰੋ ਨੇ ਕਿਹਾ ਕਿ 'ਮੈਂ ਤੁਹਾਡੇ ਮੂੰਹ 'ਤੇ ਮੁੱਕਾ ਮਾਰਨਾ ਚਾਹੁੰਦਾ ਹਾਂ।' ਅਜਿਹੀ ਟਿੱਪਣੀ ਤੋਂ ਬਾਅਦ ਰਾਸ਼ਟਰਪਤੀ ਨੂੰ ਉੱਥੇ ਮੌਜੂਦ ਹੋਰ ਪੱਤਰਕਾਰਾਂ ਦੇ ਵਿਰੋਧ ਦਾ ਵੀ ਸਾਹਮਣਾ ਕਰਨਾ ਪਿਆ। ਰਾਸ਼ਟਰਪਤੀ ਨੇ ਹੋਰ ਪੱਤਰਕਾਰਾਂ ਦੇ ਵਿਰੋਧ ਨੂੰ ਨਜ਼ਰ ਅੰਦਾਜ਼ ਕੀਤਾ 'ਤੇ ਚਲੇ ਗਏ।