ਵਾਸ਼ਿੰਗਟਨ: ਅਮਰੀਕਾ ਵਿੱਚ ਨਵੰਬਰ ਮਹੀਨੇ ਹੋਣ ਵਾਲੀ ਰਾਸ਼ਪਰਤੀ ਚੋਣ ਦੇ ਲਈ ਡੈਮੋਕਰੇਟਿਕ ਪਾਰਟੀ ਦੇ ਸੰਭਾਵਿਤ ਉਮੀਦਵਾਰ ਜੋ ਬਾਇਡਨ ਨੇ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੂੰ ਦੇਸ਼ ਦਾ ਪਹਿਲਾ ਨਸਲਵਾਦੀ ਰਾਸ਼ਟਰਪਤੀ ਦੱਸਿਆ ਹੈ।
ਉਸ ਨੇ ਇਹ ਬਿਆਨ ਇੰਪਲਾਈਜ਼ ਇੰਟਰਨੈਸ਼ਨਲ ਯੂਨੀਅਨ ਵੱਲੋਂ ਕਰਵਾਏ ਇੱਕ ਆਨਲਾਈਨ ਸਮਾਗਮ ਵਿੱਚ ਦਿੱਤਾ।
ਸਮਾਗਮ ਦੇ ਦੌਰਾਨ ਜਦੋਂ ਇੱਕ ਵਿਅਕਤੀ ਨੇ ਕੋਰੋਨਾ ਵਾਰਿਸ ਨੂੰ ਲੈ ਕੇ ਨਸਲਵਾਦ ਤੇ ਰਾਸ਼ਟਰਪਤੀ ਦੇ ਇਸ ਚੀਨੀ ਵਾਇਰਸ ਦੱਸਣ ਦੇ ਸੰਦਰਭ ਵਿੱਚ ਸ਼ਿਕਾਇਤ ਕੀਤੀ ਤਾਂ ਬਾਇਡਨ ਨੇ ਟਰੰਪ ਦੀ ਆਲੋਚਨਾ ਕੀਤੀ ਤੇ ਨਸਲਵਾਦ ਫ਼ੈਲਾਉਣ ਦੇ ਲਈ ਉਨ੍ਹਾਂ ਨੂੰ ਨਿਸ਼ਾਨ ਬਣਾਇਆ।
ਸਾਬਕਾ ਉਪ ਰਾਸ਼ਟਰਪਤੀ ਨੇ ਕਿਹਾ ਕਿ ਉਹ ਜਿਸ ਤਰ੍ਹਾਂ ਨਾਲ ਲੋਕਾਂ ਦੇ ਰੰਗ, ਉਨ੍ਹਾਂ ਦੇ ਰਾਸ਼ਟਰ ਨੂੰ ਦੇਖ ਕੇ ਵਿਵਹਾਰ ਕਰਦੇ ਹਨ ਇਹ ਦੁੱਖ ਵਾਲੀ ਗੱਲ ਹੈ।
ਉਸ ਨੇ ਕਿਹਾ ਕਿ ਕਿਸੇ ਵੀ ਰਾਸ਼ਟਰਪਤੀ ਨੇ ਕਦੀ ਅਜਿਹਾ ਨਹੀਂ ਕੀਤਾ। ਉਨ੍ਹਾਂ ਅੱਗੇ ਕਿਹਾ ਕਿ ਅੱਜ ਤੱਕ ਕਿਸੇ ਵੀ ਰਿਪਬਲੀਕ ਜਾਂ ਡੈਮੋਕ੍ਰੇਟਿਕ ਰਾਸ਼ਟਰਪਤੀ ਨੇ ਅਜਿਹਾ ਨਹੀਂ ਕੀਤਾ ਜਿਸ ਤਰ੍ਹਾਂ ਟਰੰਪ ਕਰ ਰਹੇ ਹਨ। ਸਾਡੇ ਇੱਥੇ ਨਸਲਵਾਦੀ ਲੋਕ ਹਨ ਤੇ ਉਨ੍ਹਾਂ ਨੇ ਰਾਸ਼ਟਰਪਤੀ ਬਣਨ ਦੀ ਕੋਸ਼ਿਸ਼ ਵੀ ਕੀਤੀ। ਉਹ ਪਹਿਲੇ ਹਨ ਜੋ ਬਣ ਗਏ।
ਬਾਇਡਨ ਨੇ ਕਿਹਾ ਕਿ ਟਰੰਪ ਨਸਲਵਾਦ ਦੀ ਵਰਤੋਂ ਇਸ ਭਿਆਨ ਮਹਾਮਾਰੀ ਦੇ ਨਾਲ ਨਿਪਟਣ ਵਿੱਚ ਰਹੀਆਂ ਕਮੀਆਂ ਨੂੰ ਛਪਾਉਣ ਦੇ ਲਈ ਕਰ ਰਿਹੇ ਹਨ।