ETV Bharat / international

ਅਮਰੀਕਾ: ਸਿਨਸਿਨਾਟੀ 'ਚ ਕਈ ਥਾਵਾਂ ਉੱਤੇ ਗੋਲੀਬਾਰੀ, 4 ਦੀ ਮੌਤ ਤੇ 18 ਜ਼ਖ਼ਮੀ - ਸਿਨਸਿਨਾਟੀ ਸ਼ਹਿਰ

ਅਮਰੀਕਾ ਦੇ ਸਿਨਸਿਨਾਟੀ ਸ਼ਹਿਰ 'ਚ ਤਿੰਨ ਵੱਖ-ਵੱਖ ਥਾਵਾਂ ਉੱਤੇ ਹੋਈ ਗੋਲੀਬਾਰੀ ਵਿੱਚ 4 ਲੋਕਾਂ ਦੀ ਮੌਤ ਹੋ ਗਈ ਹੈ ਅਤੇ 18 ਲੋਕ ਜ਼ਖਮੀ ਹਨ।

ਫ਼ੋਟੋ।
ਫ਼ੋਟੋ।
author img

By

Published : Aug 17, 2020, 10:28 AM IST

ਸਿਨਸਿਨਾਟੀ: ਅਮਰੀਕਾ ਦੇ ਸਿਨਸਿਨਾਟੀ ਸ਼ਹਿਰ ਵਿੱਚ ਐਤਵਾਰ ਨੂੰ ਤਿੰਨ ਵੱਖ-ਵੱਖ ਥਾਵਾਂ ਉੱਤੇ ਗੋਲੀਬਾਰੀ ਹੋਈ ਜਿਸ ਵਿੱਚ 4 ਲੋਕਾਂ ਦੀ ਮੌਤ ਹੋ ਗਈ ਹੈ ਅਤੇ 18 ਲੋਕ ਜ਼ਖਮੀ ਹੋਏ ਹਨ। ਜ਼ਖ਼ਮੀਆਂ ਨੂੰ ਨੇੜਲੇ ਹਸਪਤਾਲ 'ਚ ਭਰਤੀ ਕਰਵਾਇਆ ਗਿਆ ਹੈ।

ਪੁਲਿਸ ਨੇ ਇੱਕ ਬਿਆਨ ਵਿੱਚ ਕਿਹਾ ਹੈ ਕਿ ਗੁਆਂਢੀ ਏਵੋਨਡੇਲ ਵਿੱਚ ਗੋਲੀਬਾਰੀ ਵਿੱਚ ਜ਼ਖਮੀ ਹੋਏ 21 ਸਾਲਾ ਐਂਟੋਨੀਓ ਬਲੇਅਰ ਦੀ ਹਸਪਤਾਲ ਵਿੱਚ ਮੌਤ ਹੋ ਗਈ।

ਫ਼ੋਟੋ।
ਫ਼ੋਟੋ।

ਸਹਾਇਕ ਥਾਣਾ ਮੁਖੀ ਪੌਲ ਨਿਊਡੀਗੇਟ ਮੁਤਾਬਕ, ਸ਼ਹਿਰ ਦੇ ਓਵਰ-ਦਿ-ਰਿਨੇ ਖੇਤਰ ਵਿੱਚ ਹੋਈ ਫਾਇਰਿੰਗ ਦੀ ਇੱਕ ਘਟਨਾ ਵਿੱਚ 10 ਵਿਅਕਤੀਆਂ ਨੂੰ ਗੋਲੀ ਲੱਗੀ ਜਿਨ੍ਹਾਂ ਵਿੱਚੋਂ ਇੱਕ ਦੀ ਮੌਕੇ 'ਤੇ ਹੀ ਮੌਤ ਹੋ ਗਈ ਅਤੇ ਦੂਜੇ ਦੀ ਹਸਪਤਾਲ ਵਿੱਚ ਮੌਤ ਹੋ ਗਈ। ਉਸ ਦੀ ਪਛਾਣ 34 ਸਾਲਾ ਰੌਬਰਟ ਰੋਗਰਸ ਅਤੇ 30 ਸਾਲਾ ਜੈਕਵਿਜ ਗ੍ਰਾਂਟ ਵਜੋਂ ਹੋਈ ਹੈ।

ਫ਼ੋਟੋ।
ਫ਼ੋਟੋ।

ਗੋਲੀਬਾਰੀ ਵਿੱਚ ਮਾਰੇ ਗਏ ਚੌਥੇ ਵਿਅਕਤੀ ਬਾਰੇ ਵੇਰਵੇ ਸਾਂਝੇ ਨਹੀਂ ਕੀਤੇ ਗਏ। ਇਸ ਤੋਂ ਇਲਾਵਾ, ਆਸ ਪਾਸ ਦੇ ਵਾਲਨਟ ਹਿਲਸ ਵਿਚ ਤਿੰਨ ਲੋਕਾਂ ਨੂੰ ਗੋਲੀ ਮਾਰ ਦਿੱਤੀ ਗਈ। ਐਵੋਂਡੇਲ ਵਿਚ ਚਾਰ ਲੋਕਾਂ ਨੂੰ ਗੋਲੀ ਮਾਰ ਦਿੱਤੀ ਗਈ ਜਿੱਥੇ ਪੁਲਿਸ ਅਨੁਸਾਰ ਦੋ ਲੋਕਾਂ ਦੇ ਮਾਰੇ ਜਾਣ ਦਾ ਖਦਸ਼ਾ ਹੈ।

ਡੇਢ ਘੰਟੇ ਦੇ ਅੰਤਰ ਉੱਤੇ ਗੋਲੀਬਾਰੀ ਦੀਆਂ 3 ਘਟਨਾਵਾਂ

ਮੀਡੀਆ ਸੰਸਥਾਵਾਂ ਨੇ ਦੱਸਿਆ ਕਿ ਗੋਲੀਬਾਰੀ ਦੀਆਂ ਇਹ ਘਟਨਾਵਾਂ ਇਕ ਦੂਜੇ ਤੋਂ ਡੇਢ ਘੰਟੇ ਦੇ ਅੰਤਰਾਲ ‘ਤੇ ਵਾਪਰੀਆਂ। ਨਿਊਡੀਗੇਟ ਨੇ ਕਿਹਾ ਕਿ ਇਹ ਤਿੰਨੋਂ ਘਟਨਾਵਾਂ ਇਕ ਦੂਜੇ ਤੋਂ ਵੱਖਰੀਆਂ ਲੱਗਦੀਆਂ ਹਨ ਪਰ ਭਿਆਨਕ ਹਨ।

ਫਿਲਾਡੇਲਫੀਆ ਵਿੱਚ ਹੋਈ ਗੋਲੀਬਾਰੀ 'ਚ 5 ਜ਼ਖਮੀ

ਇਸ ਤੋਂ ਇਲਾਵਾ ਅਮਰੀਕਾ ਦੇ ਉੱਤਰੀ ਫਿਲਾਡੇਲਫੀਆ ਵਿੱਚ ਨੌਜਵਾਨਾਂ ਦੇ ਇੱਕ ਸਮੂਹ ਵਿੱਚ ਹੋਈ ਗੋਲੀਬਾਰੀ ਵਿੱਚ ਪੰਜ ਲੋਕ ਜ਼ਖਮੀ ਹੋ ਗਏ।

ਜ਼ਖਮੀਆਂ 'ਚ 16 ਤੋਂ 26 ਸਾਲ ਦੇ ਲੋਕ ਸ਼ਾਮਲ

ਪੁਲਿਸ ਨੇ ਦੱਸਿਆ ਕਿ ਹਫਤੇ ਦੇ ਅੰਤ ਵਿਚ 200 ਤੋਂ ਵੱਧ ਨੌਜਵਾਨ ਇਕੋ ਜਗ੍ਹਾ ਇਕੱਠੇ ਹੋਏ ਸਨ ਅਤੇ ਇਸ ਦੌਰਾਨ ਗੋਲੀਬਾਰੀ ਦੀ ਘਟਨਾ ਵਾਪਰੀ। ਉਨ੍ਹਾਂ ਦੱਸਿਆ ਕਿ ਜ਼ਖਮੀਆਂ ਵਿੱਚ 16 ਤੋਂ 26 ਸਾਲ ਦੀ ਉਮਰ ਦੇ ਲੋਕ ਸ਼ਾਮਲ ਹਨ।

ਜ਼ਖਮੀਆਂ ਦੀ ਹਾਲਤ ਸਥਿਰ

ਪੁਲਿਸ ਕਮਿਸ਼ਨਰ ਡੈਨੀਅਲ ਆਉਟਲਾ ਨੇ ਦੱਸਿਆ ਕਿ ਇਸ ਤੋਂ ਪਹਿਲਾਂ ਸਨਿੱਚਰਵਾਰ ਨੂੰ ਪਹਿਲਾਂ ਹੀ ਅਧਿਕਾਰੀ ਇਕ ਹੋਰ ਮਾਮਲੇ ਦੇ ਖਦਸ਼ੇ ਕਾਰਨ ਪਹਿਲਾਂ ਤੋਂ ਹੀ ਸੁਚੇਤ ਸਨ ਅਤੇ ਤਦ ਹੀ ਉਨ੍ਹਾਂ ਨੇ ਗੋਲੀ ਦੀ ਆਵਾਜ਼ ਸੁਣੀ। ਉਨ੍ਹਾਂ ਕਿਹਾ ਕਿ ਫਿਲਹਾਲ ਜ਼ਖਮੀਆਂ ਦੀ ਹਾਲਤ ਸਥਿਰ ਬਣੀ ਹੋਈ ਹੈ।

ETV Bharat Logo

Copyright © 2024 Ushodaya Enterprises Pvt. Ltd., All Rights Reserved.