ETV Bharat / international

ਕੋਵਿਡ-19: 2 ਅਮਰੀਕੀ ਭਰਾਵਾਂ ਨੇ 18000 ਸੈਨੇਟਾਈਜ਼ਰ ਦੀਆਂ ਬੋਤਲਾਂ ਖ਼ਰੀਦ ਐਮਾਜ਼ੋਨ 'ਤੇ ਵੇਚੀਆਂ - ਸੈਨੇਟਾਈਜ਼ਰ

ਕੋਰੋਨਾ ਵਾਇਰਸ ਦੇ ਮੱਦੇਨਜ਼ਰ ਸਿਹਤ ਮਾਹਰਾਂ ਵੱਲੋਂ ਸੈਨੇਟਾਈਜ਼ਰ ਦੀ ਵਰਤੋਂ ਦੀ ਸਲਾਹ ਦਿੱਤੀ ਜਾ ਰਹੀ ਹੈ। ਅਮਰੀਕਾ ਦੇ 2 ਭਰਾਵਾਂ ਨੇ ਕੋਰੋਨਾ ਦੇ ਵਧਦੇ ਕਹਿਰ ਦੇ ਮੱਦੇਨਜ਼ਰ ਸੈਨੇਟਾਈਜ਼ਰ ਦੀਆਂ 18000 ਬੋਤਲਾਂ ਖ਼ਰੀਦ ਲਈਆਂ। ਜਦੋਂ ਸੈਨੇਟਾਈਜ਼ਰ ਦੀ ਮੰਗ ਵਧੀ ਤਾਂ ਉਨ੍ਹਾਂ ਨੇ ਉਸ ਨੂੰ ਐਮਾਜ਼ੋਨ ਰਾਹੀਂ 70 ਰੁਪਏ ਡਾਲਰ ਪ੍ਰਤੀ ਬੋਤਲ ਦੇ ਹਿਸਾਬ ਨਾਲ ਵੇਚਣਾ ਸ਼ੁਰੂ ਕਰ ਦਿੱਤਾ।

ਕੋਵਿਡ-19: 2 ਅਮਰੀਕੀ ਭਰਾਵਾਂ ਨੇ 18000 ਸੈਨੇਟਾਈਦਜ਼ਰ ਦੀਆਂ ਬੋਤਲਾਂ ਖਰੀਦ ਐਮਾਜ਼ੋਨ 'ਤੇ ਵੇਚੀਆਂ

author img

By

Published : Mar 18, 2020, 5:09 AM IST

Updated : Mar 18, 2020, 12:01 PM IST

ਨਿਊਯਾਰਕ: ਵਿਸ਼ਵ ਮਹਾਂਮਾਰੀ ਕੋਰੋਨਾ ਵਾਇਰਸ ਨੇ ਦੁਨੀਆ ਭਰ ਵਿੱਚ ਕਹਿਰ ਮਚਾਇਆ ਹੋਇਆ ਹੈ। ਇਸ ਤੋਂ ਬਚਾਅ ਲਈ ਸਿਹਤ ਮਾਹਰਾਂ ਵੱਲੋਂ ਹੱਥ ਧੋਣ, ਭੀੜ ਵਾਲੇ ਇਲਾਕਿਆਂ ਵਿੱਚ ਨਾ ਜਾਣ ਅਤੇ ਸੈਨੀਟਾਈਜ਼ਰ ਦੀ ਸਲਾਹ ਦਿੱਤੀ ਜਾ ਰਹੀ ਹੈ। ਇਸੇ ਵਿੱਚ ਅਮਰੀਕਾ ਦੇ 2 ਭਰਾਵਾਂ ਨੇ ਕੋਰੋਨਾ ਦੇ ਵਧਦੇ ਕਹਿਰ ਦੇ ਮੱਦੇਨਜ਼ਰ ਸੈਨੇਟਾਈਜ਼ਰ ਦੀਆਂ 18000 ਬੋਤਲਾਂ ਖ਼ਰੀਦ ਲਈਆਂ। ਜਦੋਂ ਸੈਨੇਟਾਈਜ਼ਰ ਦੀ ਮੰਗ ਵਧੀ ਤਾਂ ਉਨ੍ਹਾਂ ਨੇ ਉਸ ਨੂੰ ਐਮਾਜ਼ੋਨ ਰਾਹੀਂ 70 ਰੁਪਏ ਡਾਲਰ ਪ੍ਰਤੀ ਬੋਤਲ ਦੇ ਹਿਸਾਬ ਨਾਲ ਵੇਚਣਾ ਸ਼ੁਰੂ ਕਰ ਦਿੱਤਾ।

ਨਿਊਯਾਰਕ ਟਾਈਮਜ਼ ਦੀ ਰਿਪੋਰਟ ਮੁਤਾਬਕ ਸੈਨੇਟਾਈਜ਼ਰ ਦੀ ਜਮ੍ਹਾਖ਼ੋਰੀ ਕਰਨ ਵਾਲੇ 2 ਭਰਾਵਾਂ ਮੈਟ ਅਤੇ ਨੋਓ ਕਾਲਵਿਨ ਨੂੰ ਟੈਨੇਸੀ ਤੋਂ ਫੜਿਆ ਗਿਆ ਹੈ। ਮੈਟ ਨੇ ਦੱਸਿਆ ਕਿ ਕੋਰੋਨਾ ਵਾਇਰਸ ਨਾਲ ਅਮਰੀਕਾ ਵਿੱਚ ਪਹਿਲੀ ਮੌਤ ਹੋਣ ਤੋਂ ਬਾਅਦ ਹੀ ਉਨ੍ਹਾਂ ਨੇ ਆਲੇ-ਦੁਆਲੇ ਦੇ ਇਲਾਕਿਆਂ ਵਿੱਚੋਂ ਸੈਨੇਟਾਈਜ਼ਰ ਇਕੱਠੇ ਕਰਨੇ ਸ਼ੁਰੂ ਕਰ ਦਿੱਤੇ।

ਇਹ ਵੀ ਪੜ੍ਹੋ: ਪਾਕਿਸਤਾਨ ਵਿੱਚ ਕੋਰੋਨਾ ਦੇ ਮਰੀਜ਼ਾਂ ਦੀ ਗਿਣਤੀ ਯਕਦਮ ਵਧੀ, 186 ਪੀੜਤ

ਇਸ ਦੇ ਨਾਲ ਹੀ ਉਨ੍ਹਾਂ ਦੱਸਿਆ ਕਿ ਉਨ੍ਹਾਂ ਨੇ 1300 ਕਿਲੋਮੀਟਰ ਦਾ ਸਫ਼ਰ ਤੈਅ ਕਰ ਟੈਨੇਸੀ, ਕੇਂਟਕੀ ਅਤੇ ਹੋਰ ਆਲੇ-ਦੁਆਲੇ ਦੇ ਇਲਾਕਿਆਂ ਵਿੱਚੋਂ ਸਾਰੇ ਸੈਨੇਟਾਈਜ਼ਰ ਖ਼ਰੀਦ ਲਏ।

ਉਨ੍ਹਾਂ ਨੇ ਐਮਾਜ਼ੋਨ 'ਤੇ ਇਨ੍ਹਾਂ ਸੈਨੇਟਾਈਜ਼ਰ ਦੀਆਂ ਬੋਤਲਾ ਨੂੰ ਵੇਚਣਾ ਸ਼ੁਰੂ ਕਰ ਦਿੱਤਾ ਜਿਸ ਤੋਂ ਐਮਾਜ਼ੋਨ ਨੂੰ ਉਨ੍ਹਾਂ 'ਤੇ ਸ਼ੱਕ ਹੋ ਗਿਆ ਅਤੇ ਐਮਾਜ਼ੋਨ ਨੇ ਇਸ ਦੀ ਸ਼ਿਕਾਇਤ ਅਟਾਰਨੀ ਜਰਨਲ ਆਫ਼ ਟੈਨੇਸੀ ਨੂੰ ਕਰ ਦਿੱਤੀ। ਜਾਂਚ ਕਰਨ ਤੋਂ ਬਾਅਦ ਦੋਵਾਂ ਭਰਾਵਾਂ ਨੂੰ ਫੜ ਲਿਆ ਗਿਆ। ਇਸ ਤੋਂ ਬਾਅਦ ਦੋਵਾਂ ਭਰਾਵਾਂ ਨੇ ਆਪਣੀ ਇਸ ਹਰਕਤ ਲਈ ਮੁਆਫ਼ੀ ਮੰਗੀ ਅਤੇ ਸੈਨੇਟਾਈਜ਼ਰ ਦੀਆਂ ਸਾਰੀਆਂ ਬੋਤਲਾਂ ਚਰਚ ਨੂੰ ਦਾਨ ਕਰ ਦਿੱਤੀਆਂ।

Last Updated : Mar 18, 2020, 12:01 PM IST
ETV Bharat Logo

Copyright © 2024 Ushodaya Enterprises Pvt. Ltd., All Rights Reserved.