ਨਵੀਂ ਦਿੱਲੀ: ਆਊਟਰ ਰਿੰਗ ਰੋਡ ਨੇੜੇ ਸਥਿਤ ਗੁਰਦੁਆਰਾ ਬਾਲਾ ਸਾਹਿਬ ਸਿੱਖਾਂ ਦੇ ਅੱਠਵੇਂ ਗੁਰੂ ਸ੍ਰੀ ਹਰਕ੍ਰਿਸ਼ਨ ਮਹਾਰਾਜ ਜੀ ਨੂੰ ਸਮਰਪਤ ਹੈ। ਕਿਹਾ ਜਾਂਦਾ ਹੈ ਕਿ ਗੁਰੂ ਜੀ ਨੇ ਆਪਣਾ ਆਖ਼ਰੀ ਸਮਾਂ ਇਸੇ ਥਾਂ 'ਤੇ ਗੁਜਾਰਿਆ ਸੀ ਅਤੇ ਉਨ੍ਹਾਂ ਨੇ ਆਪਣਾ ਸਰੀਰ ਇਥੇ ਹੀ ਤਿਆਗਿਆ ਸੀ, ਜਿਥੇ ਮੌਜੂਦਾ ਸਮੇਂ ਗੁਰਦੁਆਰਾ ਬਾਲਾ ਸਾਹਿਬ ਬਣਿਆ ਹੋਇਆ ਹੈ। ਇਸੇ ਥਾਂ 'ਤੇ ਉਨ੍ਹਾਂ ਦਾ ਸਸਕਾਰ ਕੀਤਾ ਗਿਆ ਸੀ, ਜਿਸ ਪਿੱਛੋਂ ਉਨ੍ਹਾਂ ਦੀਆਂ ਅਸਥੀਆਂ ਦਿੱਲੀ ਤੋਂ ਬਾਹਰ ਪਾਤਾਲਪੁਰੀ ਅਤੇ ਗੁਰਦੁਆਰਾ ਕੀਰਤਪੁਰ ਸਾਹਿਬ ਲਿਜਾਈਆਂ ਗਈਆਂ ਸਨ।
ਚੇਚਕ ਅਤੇ ਹੈਜਾ ਬਿਮਾਰੀ ਨੂੰ ਲੈ ਕੇ ਕੀਤੀ ਸੀ ਮਦਦ
ਦੱਸਿਆ ਜਾਂਦਾ ਹੈ ਕਿ ਉਸ ਸਮੇਂ ਚੇਚਕ ਅਤੇ ਹੈਜ਼ਾ ਦੀ ਭਿਆਨਕ ਬਿਮਾਰੀ ਫੈਲੀ ਸੀ, ਤਾਂ ਗੁਰੂ ਸ੍ਰੀ ਹਰਕ੍ਰਿਸ਼ਨ ਮਹਾਰਾਜ ਜੀ ਨੌਜਵਾਨ ਅਵਸਥਾ ਵਿੱਚ ਲੋਕਾਂ ਵਿਚ ਜਾ ਕੇ ਉਨ੍ਹਾਂ ਦਾ ਇਲਾਜ ਕਰਦੇ ਸਨ ਅਤੇ ਉਨ੍ਹਾਂ ਦੀ ਮਦਦ ਕਰਦੇ ਸਨ। ਇਹ ਵੇਖ ਕੇ ਹਰ ਕੋਈ ਪ੍ਰਭਾਵਤ ਸੀ ਕਿ ਇੱਕ ਛੋਟਾ ਬੱਚਾ ਬਿਨਾਂ ਕਿਸੇ ਭੇਦਭਾਵ ਦੇ ਹਰ ਕਿਸੇ ਦੀ ਮਦਦ ਕਰ ਰਿਹਾ ਸੀ। ਗੁਰੂ ਜੀ ਨੇ ਹਿੰਦੂ, ਮੁਸਲਿਮ, ਸਿੱਖ, ਈਸਾਈ ਹਰ ਇੱਕ ਭਾਈਚਾਰੇ ਦੇ ਲੋਕਾਂ ਦੀ ਸੇਵਾ ਕੀਤੀ ਸੀ।
ਤੰਬੂ ਲਾ ਕੇ ਰਹੇ ਸਨ ਗੁਰੂ ਹਰਕ੍ਰਿਸ਼ਨ ਸਾਹਿਬ ਜੀ
ਜਦੋਂ ਉਹ ਖ਼ੁਦ ਇਸ ਬਿਮਾਰੀ ਦੀ ਲਪੇਟ ਵਿੱਚ ਆ ਗਏ, ਤਾਂ ਉਨ੍ਹਾਂ ਨੇ ਲੋਕਾਂ ਨੂੰ ਕਿਹਾ ਸੀ ਕਿ ਉਨ੍ਹਾਂ ਨੂੰ ਸ਼ਹਿਰ ਤੋਂ ਦੂਰ ਲੈ ਜਾਣ, ਜਿਸ ਨਾਲ ਹੋਰਨਾਂ ਲੋਕਾਂ ਨੂੰ ਇਹ ਬਿਮਾਰੀ ਨਾ ਹੋਵੇ। ਇਸ ਪਿੱਛੋਂ ਲੋਕ ਉਨ੍ਹਾਂ ਨੂੰ ਸ਼ਹਿਰ ਤੋਂ ਬਾਹਰ ਇਸ ਥਾਂ ਲੈ ਕੇ ਆ ਗਏ। ਜਿਥੇ ਮੌਜੂਦਾ ਸਮੇਂ ਗੁਰਦੁਆਰਾ ਬਾਲਾ ਸਾਹਿਬ ਬਣਿਆ ਹੋਇਆ ਹੈ।
ਮੌਜੂਦਾ ਸਮੇਂ ਵਿੱਚ ਭਗਵਾਨ ਨਗਰ, ਆਸ਼ਰਮ ਨੇੜੇ ਆਊਟਰ ਰਿੰਗ ਰੋਡ 'ਤੇ ਇਹ ਗੁਰਦੁਆਰਾ ਸਥਿਤ ਹੈ। ਦੱਸਿਆ ਜਾਂਦਾ ਹੈ ਕਿ ਪਹਿਲਾਂ ਇਥੇ ਯਮੁਨਾ ਨਦੀ ਵਹਿੰਦੀ ਸੀ, ਪਰ ਬਾਅਦ ਵਿੱਚ ਉਸ ਦਾ ਰਸਤਾ ਬਦਲ ਦਿੱਤਾ ਗਿਆ ਅਤੇ ਇਥੇ ਗੁਰਦੁਆਰਾ ਬਾਲਾ ਸਾਹਿਬ ਦਾ ਨਿਰਮਾਣ ਹੋਇਆ। ਗੁਰੂ ਜੀ ਇਥੇ ਯਮੁਨਾ ਦੇ ਕਿਨਾਰੇ ਆਪਣੇ ਇੱਛਾਂ ਅਨੁਸਾਰ ਖੁਲ੍ਹੇ ਮੈਦਾਨ ਵਿੱਚ ਤੰਬੂ ਲਾ ਕੇ ਰਹਿ ਰਹੇ ਸਨ।
ਹਰ ਧਰਮ ਦੇ ਲੋਕਾਂ ਦੀ ਮਦਦ ਕਰਦੇ ਸਨ
ਮਾਨਤਾ ਇਹ ਵੀ ਹੈ ਕਿ ਜਦੋਂ ਚੇਚਕ ਅਤੇ ਹੈਜ਼ਾ ਬੀਮਾਰੀ ਹੋਈ ਤਾਂ ਗੁਰੂ ਜੀ ਨੇ ਆਪਣੇ ਉਪਰ ਇਹ ਬਿਮਾਰੀ ਲੈ ਲਈ ਸੀ ਅਤੇ ਬਾਲ ਅਵਸਥਾ ਵਿੱਚ ਬਿਨਾਂ ਕਿਸੇ ਭੇਦਭਾਵ ਦੇ ਹਰ ਕਿਸੇ ਦੀ ਮਦਦ ਕੀਤੀ ਸੀ। ਗੁਰੂ ਜੀ ਦੇ ਇਸ ਭਾਵ ਨੂੰ ਵੇਖ ਕੇ ਉਸ ਸਮੇਂ ਹਰ ਇੱਕ ਧਰਮ ਦੇ ਨੁਮਾਇੰਦੇ ਉਨ੍ਹਾਂ ਤੋਂ ਪ੍ਰਭਾਵਤ ਹੋਏ ਸਨ। ਮੁਸਲਿਮ ਲੋਕ ਉਨ੍ਹਾਂ ਨੂੰ ਬਾਲਾਪੀਰ ਕਹਿ ਕੇ ਬੁਲਾਉਂਦੇ ਸਨ।
ਦਿੱਲੀ ਦੇ 10 ਮੁੱਖ ਗੁਰਦੁਆਰਿਆਂ ਵਿੱਚੋਂ ਇੱਕ
ਗੁਰੂ ਜੀ ਨੂੰ ਜਦੋਂ ਚੇਕਰ ਦੀ ਬਿਮਾਰੀ ਹੋਈ, ਤਦ ਉਹ ਸਿਰਫ 8 ਸਾਲ ਦੇ ਸਨ ਅਤੇ ਅੱਜ ਜਿਥੇ ਗੁਰਦੁਆਰਾ ਬਾਲਾ ਸਾਹਿਬ ਹੈ। ਇਥੇ ਉਨ੍ਹਾਂ ਨੇ ਆਪਣਾ ਆਖ਼ਰੀ ਸਮਾਂ ਗੁਜਾਰਿਆ। ਗੁਰਦੁਆਰਾ ਬਾਲਾ ਸਾਹਬ ਦਿੱਲੀ ਦੇ 10 ਮੁੱਖ ਗੁਰਦੁਆਰਿਆਂ ਵਿੱਚੋਂ ਇੱਕ ਹੈ ਅਤੇ ਸਿੱਖਾਂ ਦੇ ਅੱਠਵੇਂ ਗੁਰੂ ਸ਼੍ਰੀ ਹਰਕ੍ਰਿਸ਼ਨ ਮਹਾਰਾਜ ਜੀ ਨੂੰ ਸਮਰਪਿਤ ਹੈ।
ਗੁਰਦੁਆਰੇ ਵਿੱਚ ਮਾਤਾ ਸੁੰਦਰੀ ਕੌਰ ਅਤੇ ਮਾਤਾ ਸਾਹਿਬ ਕੌਰ ਦੇ ਜੀ ਵੀ ਅੰਗੀਠੇ
ਗੁਰਦੁਆਰਾ ਦੇ ਵਿਹੜੇ ਵਿੱਚ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਮਾਤਾ ਸੁੰਦਰੀ ਕੌਰ ਅਤੇ ਮਾਤਾ ਸਾਹਿਬ ਕੌਰ ਜੀ ਦੇ ਅੰਗੀਠੇ ਵੀ ਮੌਜੂਦ ਹਨ। ਇਥੇ ਲੰਗਰ ਹਾਲ ਵਿੱਚ ਹਰ ਸਮੇਂ ਲੰਗਰ ਚਲਦਾ ਹੈ। ਇਥੇ ਇੱਕ ਪੁਸਤਕ ਘਰ ਵੀ ਹੈ, ਜਿਥੇ ਸਿੱਖਾਂ ਦੇ ਸਾਰੇ ਧਾਰਮਿਕ ਗੁਰੂਆਂ ਦੀਆਂ ਕਿਤਾਬਾਂ ਮੌਜੂਦ ਹਨ।
ਦੇਸ਼ ਦਾ ਪਹਿਲਾ ਮੁਫ਼ਤ ਡਾਇਲਾਸਿਸ ਹਸਪਤਾਲ
ਮੌਜੂਦਾ ਸਮੇਂ ਗੁਰਦੁਆਰਾ ਬਾਲਾ ਸਾਹਿਬ ਦੇਸ਼ ਦੇ ਸਭ ਤੋਂ ਵੱਡੇ ਡਾਇਲਾਸਿਸ ਹਸਪਤਾਲ ਦੇ ਚਲਦਿਆਂ ਚਰਚਾ ਵਿੱਚ ਹੈ। ਹਾਲ ਹੀ ਵਿੱਚ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਇਥੇ ਦੇਸ਼ ਦਾ ਪਹਿਲਾ ਸਭ ਤੋਂ ਵੱਡਾ ਮੁਫ਼ਤ ਡਾਇਲਾਸਿਸ ਹਸਪਤਾਲ ਦਾ ਨਿਰਮਾਣ ਕਰਵਾਇਆ ਗਿਆ।