ਚੰਡੀਗੜ੍ਹ: ਅਮਰੀਕਾ ਦੀ ਫ਼ੌਜ ਵਿੱਚ ਪਹਿਲੀ ਵਾਰ ਕਿਸੇ ਸਿੱਖ ਮਹਿਲਾ ਨੂੰ ਸ਼ਾਮਲ ਕੀਤਾ ਗਿਆ ਹੈ। ਵੈਸਟ ਪੁਆਇੰਟ ਆਰਮੀ ਅਕੈਡਮੀ ਅਮਰੀਕਾ ਤੋਂ ਗ੍ਰੈਜੁਏਸ਼ਨ ਕਰ ਕੇ ਅਮਰੀਕੀ ਫ਼ੌਜ ਵਿੱਚ ਸ਼ਾਮਲ ਹੋਈ ਅਨਮੋਲ ਕੌਰ ਨਾਰੰਗ ਨੂੰ ਲੋਕਾਂ ਵੱਲੋਂ ਵਧਾਈਆਂ ਦਿੱਤੀਆਂ ਜਾ ਰਹੀਆਂ ਹਨ। ਹੁਣ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਵੀ ਅਨਮੋਲ ਨਾਰੰਗ ਨੂੰ ਵਧਾਈ ਵੀ ਦਿੱਤੀ ਹੈ।
-
I congratulate 23 year-old Anmol Narang who on Saturday became the first observant Sikh to graduate from the US Military Academy at West Point. Anmol, the entire Punjab is proud of you. God bless!https://t.co/fZvuo5TNCY
— Capt.Amarinder Singh (@capt_amarinder) June 14, 2020 " class="align-text-top noRightClick twitterSection" data="
">I congratulate 23 year-old Anmol Narang who on Saturday became the first observant Sikh to graduate from the US Military Academy at West Point. Anmol, the entire Punjab is proud of you. God bless!https://t.co/fZvuo5TNCY
— Capt.Amarinder Singh (@capt_amarinder) June 14, 2020I congratulate 23 year-old Anmol Narang who on Saturday became the first observant Sikh to graduate from the US Military Academy at West Point. Anmol, the entire Punjab is proud of you. God bless!https://t.co/fZvuo5TNCY
— Capt.Amarinder Singh (@capt_amarinder) June 14, 2020
ਮੁੱਖ ਮੰਤਰੀ ਕੈਪਟਨ ਨੇ ਟਵੀਟ ਕਰਦਿਆਂ ਲਿਖਿਆ ਹੈ, "ਮੈਂ 23 ਸਾਲਾ ਅਨਮੋਲ ਨਾਰੰਗ ਨੂੰ ਵਧਾਈ ਦਿੰਦਾ ਹਾਂ ਜੋ ਸ਼ਨਿੱਚਰਵਾਰ ਨੂੰ ਅਮਰੀਕਾ ਦੀ ਫ਼ੌਜ ਵਿੱਚ ਸ਼ਾਮਲ ਹੋਣ ਵਾਲੀ ਪਹਿਲੀ ਸਿੱਖ ਮਹਿਲਾ ਬਣੀ ਹੈ।" ਇਸ ਦੇ ਨਾਲ ਹੀ ਕੈਪਟਨ ਨੇ ਲਿਖਿਆ ਕਿ ਅਨਮੋਲ 'ਤੇ ਸਾਰੇ ਪੰਜਾਬ ਨੂੰ ਮਾਣ ਹੈ।
ਇਹ ਵੀ ਪੜੋ: ਅਮਰੀਕੀ ਫ਼ੌਜ 'ਚ ਸ਼ਾਮਲ ਹੋਣ ਵਾਲੀ ਪਹਿਲੀ ਸਿੱਖ ਮਹਿਲਾ ਬਣੀ ਅਨਮੋਲ ਕੌਰ ਨਾਰੰਗ
ਅਮਰੀਕਾ ਦੀ ਫ਼ੌਜ ਵਿੱਚ ਅਨਮੋਲ ਕੌਰ ਦੀ ਅਫਸਰ ਵਜੋਂ ਹੋਈ ਨਿਯੁਕਤੀ ਦੇ ਬਾਅਦ ਸਿੱਖਾਂ ਵਿੱਚ ਖ਼ੁਸ਼ੀ ਦੀ ਲਹਿਰ ਪਾਈ ਜਾ ਰਹੀ ਹੈ। ਅਨਮੋਲ ਕੌਰ ਨੂੰ ਟਵਿੱਟਰ 'ਤੇ ਵੱਡੀ ਗਿਣਤੀ ਵਿੱਚ ਲੋਕਾਂ ਨੇ ਵਧਾਈਆਂ ਦਿੱਤੀਆਂ ਹਨ। ਅਨਮੋਲ ਕੌਰ ਸਾਲ 2020 ਦੀ ਕਲਾਸ ਵਿੱਚੋਂ ਸੈਕਿੰਡ ਲੈਫ਼ਟੀਨੈਂਟ ਵਜੋਂ ਪਾਸ ਹੋਈ ਹੈ।