ਚੰਡੀਗੜ੍ਹ: ਪੰਜਾਬੀ ਗਾਇਕਾ ਅਫਸਾਨਾ ਖਾਨ ਦੇ ਭਰਾ ਖੁਦਾ ਬਖਸ਼ (Afsana Khan's brother Khuda Bakhsh) ਦੀਆਂ ਮੁਸ਼ਕਿਲਾ ਵਧ ਗਈਆਂ ਹਨ। ਗਿੱਦੜਬਾਹਾ ਅਦਾਲਤ ਨੇ ਖੁਦਾ ਬਖਸ਼ ਖਿਲਾਫ ਗੈਰ-ਜ਼ਮਾਨਤੀ ਵਾਰੰਟ ਜਾਰੀ ਕਰ ਦਿੱਤਾ ਹੈ। ਦੱਸ ਦਈਏ ਕਿ 3,50,000 ਰੁਪਏ ਦੇ ਚੈੱਕ ਬਾਊਂਸ ਹੋਣ ਦੇ ਮਾਮਲੇ ਵਿੱਚ ਗਿੱਦੜਬਾਹਾ ਦੇ ਐੱਸ.ਡੀ.ਜੇ.ਐੱਮ. ਨੇ ਗੈਰ-ਜ਼ਮਾਨਤੀ ਵਾਰੰਟ ਜਾਰੀ ਕੀਤੇ ਹਨ। ਖੁਦਾ ਬਖਸ਼ ਬਾਦਲ ਪਿੰਡ ਤੋਂ ਹੈ।
ਇਹ ਵੀ ਪੜੋ: ਕਰਨ ਜੌਹਰ ਦੀ ਪਾਰਟੀ 'ਚ ਮੌਨੀ ਰਾਏ ਨੇ ਪਤੀ ਸੰਗ ਦਿੱਤੇ ਇਹ ਪੋਜ਼, ਤਸਵੀਰਾਂ...
ਦੱਸ ਦਈਏ ਕਿ ਖੁਦਾ ਬਖ਼ਸ਼ ਪੰਜਾਬੀ ਗਾਇਕਾ ਅਫਸਾਨਾ ਖਾਨ ਦੇ ਭਰਾ ਹਨ। ਖੁਦਾ ਬਖ਼ਸ਼ ਨੂੰ ਅਦਾਲਤ ਵਿੱਚ ਪੇਸ਼ ਹੋਣ ਲਈ ਵਾਰ-ਵਾਰ ਸੰਮਨ ਭੇਜੇ ਜਾ ਰਹੇ ਸਨ ਪਰ ਉਹ ਪੇਸ਼ ਨਹੀਂ ਹੋਏ, ਜਿਸ ਕਾਰਨ ਅੱਜ ਕੋਰਟ ਨੇ ਗ੍ਰਿਫ਼ਤਾਰੀ ਵਾਰੰਟ ਜਾਰੀ ਕਰ ਦਿੱਤੇ ਹਨ। 3,50,000 ਰੁਪਏ ਦੇ ਚੈੱਕ ਬਾਊਂਸ ਹੋਣ ਦੇ ਮਾਮਲੇ ਵਿੱਚ ਅਦਾਲਤ ਨੇ ਇਹ ਫੈਸਲਾ ਸੁਣਾਇਆ ਹੈ।
ਖੁਦਾ ਬਖਸ਼ ਨੂੰ ਪੰਜਾਬੀ ਗਾਇਕ ਹਨ ਜਿਹਨਾਂ ਨੂੰ ਸੰਗੀਤ ਦੀ ਗੁੜ੍ਹਤੀ ਆਪਣੇ ਘਰ ਤੋਂ ਹੀ ਮਿਲੀ ਹੈ। ਖੁਦਾ ਬਖਸ਼ ਨੇ ਸਾਲ 2017 ‘ਚ ਇੰਡੀਅਨ ਆਈਡਲ-9 ਦਾ ਖਿਤਾਬ ਆਪਣੇ ਨਾਂਅ ਕੀਤਾ ਸੀ। ਖੁਦਾ ਬਖਸ਼ ਕਈ ਸੁਪਰ ਹਿੱਟ ਗੀਤਾਂ ਦੇ ਨਾਲ ਦਰਸ਼ਕਾਂ ਦਾ ਮਨੋਰੰਜਨ ਕਰ ਚੁੱਕੇ ਹਨ।
ਇਹ ਵੀ ਪੜੋ: ਗਾਇਕ ਸਿੱਧੂ ਮੂਸੇਵਾਲਾ ਦੇ ਗੀਤ 'ਲੈਵਲਸ' ਪ੍ਰਤੀ ਆਏ ਜੁਆਬ, ਹਿਪਹੌਪ ਕਲਾਕਾਰ ਨਸੀਬ ਨੇ ਕਿਹਾ...