ETV Bharat / entertainment

‘ਹਵਾਵਾਂ’ ਨਾਲ ਪ੍ਰੋਫੈਸ਼ਨਲ ਸਫ਼ਰ ਦਾ ਆਗਾਜ਼ ਕਰਨਗੇ ਨੌਜਵਾਨ ਸੰਗੀਤਕਾਰ ਨੂਰਦੀਪ ਸਿੱਧੂ, ਗੀਤ ਜਲਦ ਹੋਵੇਗਾ ਰਿਲੀਜ਼ - pollywood news

ਨੌਜਵਾਨ ਸੰਗੀਤਕਾਰ ਨੂਰਦੀਪ ਸਿੱਧੂ ਆਪਣੇ ਪਹਿਲੇ ਗੀਤ ‘ਹਵਾਵਾਂ’ ਨਾਲ ਆਪਣੇ ਪ੍ਰੋਫੈਸ਼ਨਲ ਸਫ਼ਰ ਦਾ ਆਗਾਜ਼ ਕਰਨ ਜਾ ਰਹੇ ਹਨ।

ਨੂਰਦੀਪ ਸਿੱਧੂ
ਨੂਰਦੀਪ ਸਿੱਧੂ
author img

By

Published : Jun 7, 2023, 12:19 PM IST

ਚੰਡੀਗੜ੍ਹ: ਮਾਲਵੇ ਦੇ ਉਭਰਦੇ ਅਤੇ ਪ੍ਰਤਿਭਾਵਾਨ ਨੌਜਵਾਨ ਸੰਗੀਤਕਾਰ ਨੂਰਦੀਪ ਸਿੱਧੂ ਆਪਣੇ ਪਲੇਠੇ ਗੀਤ ‘ਹਵਾਵਾਂ’ ਨਾਲ ਆਪਣੇ ਪ੍ਰੋਫੈਸ਼ਨਲ ਸਫ਼ਰ ਦਾ ਆਗਾਜ਼ ਕਰਨ ਜਾ ਰਹੇ ਹਨ, ਜਿੰਨ੍ਹਾਂ ਦਾ ਸੰਗੀਤਬੱਧ ਕੀਤਾ ਇਹ ਪਹਿਲਾਂ ਟਰੈਕ ਅਗਲੇ ਦਿਨ੍ਹੀਂ ਵੱਖ-ਵੱਖ ਸੰਗੀਤਕ ਪਲੇਟਫ਼ਾਰਮਜ਼ 'ਤੇ ਰਿਲੀਜ਼ ਹੋਣ ਜਾ ਰਿਹਾ ਹੈ।

ਇਤਿਹਾਸਿਕ ਜਿਲ੍ਹੇ ਬਠਿੰਡਾ ਨਾਲ ਸੰਬੰਧ ਰੱਖਦੇ ਅਤੇ ਸੰਗੀਤ ਟੀਚਰ ਦੇ ਤੌਰ 'ਤੇ ਪਿਛਲੇ ਲੰਮੇ ਸਮੇਂ ਤੋਂ ਸਰਗਰਮ ਇਹ ਪ੍ਰਤਿਭਾਸ਼ਾਲੀ ਸੰਗੀਤਕਾਰ ਆਪਣੇ ਇਲਾਕੇ ਦੀਆਂ ਨਵ ਪ੍ਰਤਿਭਾਵਾਂ ਨੂੰ ਸੰਗੀਤਕ ਤਾਲੀਮ ਦੇਣ ਵਿਚ ਅਹਿਮ ਭੂਮਿਕਾ ਨਿਭਾ ਰਹੇ ਹਨ, ਜਿੰਨ੍ਹਾਂ ਵੱਲੋਂ ਸੰਗੀਤਕ ਨਵਾਜਿਸ਼ ਨਾਲ ਨਵਾਜ਼ੇ ਗਏ ਕਈ ਸਿੱਖਿਆਰਥੀ ਟੀ.ਵੀ ਪ੍ਰੋਗਰਾਮਾਂ ਅਤੇ ਦੇਸ਼ਾਂ, ਵਿਦੇਸ਼ਾਂ ਵਿਚ ਆਪਣੀ ਗਾਇਕੀ ਕਲਾ ਦਾ ਲੋਹਾ ਮੰਨਵਾਉਣ ਵਿਚ ਸਫ਼ਲ ਰਹੇ ਹਨ।

ਨੂਰਦੀਪ ਸਿੱਧੂ
ਨੂਰਦੀਪ ਸਿੱਧੂ

ਬਤੌਰ ਸੰਗੀਤਕਾਰ ਲੰਮੇਰ੍ਹੇ ਤਜ਼ਰਬੇ ਅਤੇ ਪੁਰਾਤਨ ਸੰਗੀਤ ਅਤੇ ਸਾਜ਼ਾਂ ਪ੍ਰਤੀ ਡੂੰਘੀ ਸਮਝ ਰੱਖਦੇ ਨੂਰਦੀਪ ਆਪਣੇ ਪਹਿਲੇ ਸੰਗੀਤਬੱਧ ਕੀਤੇ ਇਸ ਟਰੈਕ ਸੰਬੰਧੀ ਦੱਸਦੇ ਹਨ ਕਿ ‘ਪੀਕ ਪੁਆਇੰਟ ਸਟੂਡਿਓ’ ਦੇ ਲੇਬਲ ਅਧੀਨ ਜਾਰੀ ਕੀਤੇ ਜਾ ਰਹੇ ਇਸ ਗਾਣੇ ਨੂੰ ਆਵਾਜ਼ ਬਹੁਤ ਹੀ ਸੁਰੀਲੇ ਅਤੇ ਟੈਲੇਂਟਡ ਮਲਵਈ ਗਾਇਕ ਜਸ ਸਿੱਧੂ ਨੇ ਦਿੱਤੀ ਹੈ, ਜੋ ਨਾਮਵਰ ਗੀਤਕਾਰ ਮਨਪ੍ਰੀਤ ਟਿਵਾਣਾ ਦੀ ਸ਼ਗਿਰਦੀ ਹਾਸਿਲ ਕਰ ਚੁੱਕੇ ਹਨ।

ਉਨ੍ਹਾਂ ਦੱਸਿਆ ਕਿ ਪੱਛਮੀ ਪ੍ਰਭਾਵ ਅਪਣਾ ਰਹੇ ਅਜੋਕੇ ਸੰਗੀਤਕ ਮਾਪਦੰਢਾਂ ਤੋਂ ਕੋਹਾਂ ਦੂਰ ਉਨਾਂ ਦਾ ਇਹ ਟਰੈਕ ਪੂਰੀ ਤਰ੍ਹਾਂ ਪੰਜਾਬ ਅਤੇ ਪੰਜਾਬੀਅਤ ਵੰਨਗੀਆਂ ਨਾਲ ਅੋਤ ਪੋਤ ਰੱਖਿਆ ਗਿਆ ਹੈ, ਜੋ ਸਾਡੀਆਂ ਅਸਲ ਕਦਰਾਂ ਕੀਮਤਾਂ, ਰੀਤੀ ਰਿਵਾਜ਼ਾਂ ਅਤੇ ਗੁੰਮ ਹੁੰਦੀਆਂ ਜਾ ਰਹੀ ਕਦਰਾਂ, ਕੀਮਤਾਂ ਦੀ ਵੀ ਤਰਜ਼ਮਾਨੀ ਕਰੇਗਾ।

ਨੂਰਦੀਪ ਸਿੱਧੂ
ਨੂਰਦੀਪ ਸਿੱਧੂ

ਬਤੌਰ ਅਦਾਕਾਰ ਵੀ ਕਈ ਅਰਥ ਭਰਪੂਰ ਪੰਜਾਬੀ ਲਘੂ ਫਿਲਮਾਂ ਦਾ ਹਿੱਸਾ ਰਹੇ ਨੂਰਦੀਪ ਸਿੱਧੂ ਦੱਸਦੇ ਹਨ ਕਿ ਸੰਗੀਤਕ ਖੇਤਰ ਵਿਚ ਕੀਤੀ ਲੰਮੀ ਘਾਲਣਾ ਅਤੇ ਮਿਹਨਤ ਦੇ ਦਰਮਿਆਨ ਉਨਾਂ ਹਮੇਸ਼ਾ ਆਪਣੀ ਮਿੱਟੀ ਨਾਲ ਜੁੜੇ ਗੀਤ, ਸੰਗੀਤ ਅਤੇ ਗਾਇਕੀ ਨੂੰ ਪ੍ਰਫੁੱਲਤਾ ਦੇਣ ਦੀ ਹਰ ਸੰਭਵ ਕੋਸ਼ਿਸ਼ ਕੀਤੀ ਹੈ ਅਤੇ ਹੁਣ ਇਸ ਖੇਤਰ ’ਚ ਸੰਗੀਤਕਾਰ ਦੇ ਤੌਰ 'ਤੇ ਪ੍ਰੋਫੈਸ਼ਨਲੀ ਸਾਂਝ ਬਣਾਉਣ ਦੇ ਬਾਅਦ ਵੀ ਉਨਾਂ ਦੀ ਤਰਜ਼ੀਹ ਅਜਿਹੇ ਹੀ ਮਾਪਦੰਢ ਸਥਾਪਿਤ ਕਰਨ ਦੀ ਰਹੇਗੀ।

ਉਨ੍ਹਾਂ ਦੱਸਿਆ ਕਿ ਪੱਛਮੀ ਸੰਗੀਤ ਦੀਆਂ ਚੱਲ ਰਹੀਆਂ ਹੰਨੇਰੀਅ੍ਹਾਂ ਦੇ ਇਸ ਦੌਰ ਵਿਚ ਸਦਾ ਬਹਾਰ ਗੀਤ ਦੇ ਰੰਗ ਸੰਗੀਤ ਜਗਤ ਵਿਚੋਂ ਖਤਮ ਹੁੰਦੇ ਜਾ ਰਹੇ ਹਨ, ਪਰ ਉਨਾਂ ਦੀ ਤਰਜੀਹ ਰਹੇਗੀ ਕਿ ਉਨਾਂ ਦਾ ਸੰਗੀਤਬੱਧ ਕੀਤਾ ਜਾਣ ਵਾਲਾ ਹਰ ਟਰੈਕ ਸਦਾ ਬਹਾਰ ਅਤੇ ਸੁਰੀਲੇਪਣ ਦਾ ਪੂਰੀ ਤਰ੍ਹਾਂ ਅਹਿਸਾਸ ਕਰਵਾਏ।

ਉਨ੍ਹਾਂ ਦੱਸਿਆ ਕਿ ਗੀਤਕਾਰ ਜੱਗਾ ਭੀਖੀ ਵੱਲੋਂ ਲਿਖੇ ਅਤੇ ਗਾਇਕ ਜਸ ਸਿੰਧੂ ਵੱਲੋਂ ਗਾਏ ਉਕਤ ਟਰੈਕ ਨੂੰ ਅਲਹਦਾ ਸੰਗੀਤ ਰਸ ਦੇਣ ਲਈ ਪੂਰਾ ਤਰੱਦਦ ਕੀਤਾ ਗਿਆ ਹੈ, ਜੋ ਹਰ ਵਰਗ ਨਾਲ ਸੰਬੰਧ ਰੱਖਦੇ ਸਰੋਤਿਆਂ ਨੂੰ ਜ਼ਰੂਰ ਪਸੰਦ ਆਵੇਗਾ।

ਉਨਾਂ ਦੱਸਿਆ ਕਿ ਇਸ ਗੀਤ ਦਾ ਮਿਊਜ਼ਿਕ ਵੀਡੀਓ ਵੀ ਜਲਦ ਫ਼ਿਲਮਾਇਆ ਜਾ ਰਿਹਾ ਹੈ ਤਾਂ ਕਿ ਸਰੋਤਿਆਂ ਅਤੇ ਦਰਸ਼ਕਾਂ ਨੂੰ ਇਹ ਟਰੈਕ ਹਰ ਪੱਖੋਂ ਸੰਗੀਤਕ ਤਰੋਤਾਜ਼ਗੀ ਦਾ ਇਜ਼ਹਾਰ ਕਰਵਾ ਸਕੇ। ਉਨਾਂ ਦੱਸਿਆ ਕਿ ਇਸ ਗਾਣੇ ਤੋਂ ਬਾਅਦ ਉਨਾਂ ਦੇ ਅਗਲੇ ਕੁਝ ਟਰੈਕ ਵੀ ਰਿਕਾਰਡ ਹੋਣ ਜਾ ਰਹੇ ਹਨ, ਜਿੰਨ੍ਹਾਂ ਵਿਚ ਵੀ ਮਾਲਵੇ ਅਤੇ ਪੰਜਾਬ ਦੀਆਂ ਨਵ ਪ੍ਰਤਿਭਾਵਾਂ ਨੂੰ ਬੇਹਤਰੀਨ ਸੰਗੀਤਕ ਪਲੇਟਫ਼ਾਰਮ ਦੇਣ ਦੀ ਹਰ ਸੰਭਵ ਕੋਸ਼ਿਸ਼ ਕੀਤੀ ਜਾਵੇਗੀ।

ETV Bharat Logo

Copyright © 2024 Ushodaya Enterprises Pvt. Ltd., All Rights Reserved.