ETV Bharat / entertainment

ਨਹੀਂ ਰਹੇ ਟੀਵੀ ਅਦਾਕਾਰ ਵਿਕਰਮ ਗੋਖਲੇ, 77 ਸਾਲ ਦੀ ਉਮਰ ਵਿੱਚ ਲਿਆ ਅੰਤਿਮ ਸਾਹ - ਟੀਵੀ ਅਦਾਕਾਰ ਵਿਕਰਮ ਗੋਖਲੇ

ਬਾਲੀਵੁੱਡ ਅਤੇ ਮਰਾਠੀ ਰੰਗਮੰਚ, ਫਿਲਮਾਂ ਅਤੇ ਟੀਵੀ ਅਦਾਕਾਰ ਵਿਕਰਮ ਗੋਖਲੇ ਦਾ ਸ਼ਨੀਵਾਰ ਨੂੰ ਦੇਹਾਂਤ ਹੋ ਗਿਆ।

Etv Bharat
Etv Bharat
author img

By

Published : Nov 26, 2022, 2:50 PM IST

Updated : Nov 26, 2022, 3:15 PM IST

ਪੂਨੇ: ਹਿੰਦੀ ਸਿਨੇਮਾ ਦੇ ਮਸ਼ਹੂਰ ਅਦਾਕਾਰ ਵਿਕਰਮ ਗੋਖਲੇ ਦਾ ਸ਼ਨੀਵਾਰ (26 ਨਵੰਬਰ) ਨੂੰ ਪੂਨੇ 'ਚ ਦਿਹਾਂਤ ਹੋ ਗਿਆ। ਅਦਾਕਾਰ ਨੇ 77 ਸਾਲ ਦੀ ਉਮਰ ਵਿੱਚ ਆਖ਼ਰੀ ਸਾਹ ਲਿਆ। ਅਦਾਕਾਰ ਨੂੰ 15 ਦਿਨਾਂ ਤੋਂ ਵੱਧ ਸਮੇਂ ਤੋਂ ਪੂਨੇ ਦੇ ਦੀਨਾਨਾਥ ਮੰਗੇਸ਼ਕਰ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਸੀ। ਵਿਕਰਮ ਦੇ ਦੇਹਾਂਤ ਦੀ ਦੁਖਦਾਈ ਖ਼ਬਰ ਕਾਰਨ ਅਦਾਕਾਰੀ ਜਗਤ ਵਿੱਚ ਸੋਗ ਦੀ ਲਹਿਰ ਦੌੜ ਗਈ ਹੈ। ਹਾਲ ਹੀ 'ਚ ਅਦਾਕਾਰ ਦੇ ਡਾਕਟਰ ਨੇ ਪ੍ਰੈੱਸ ਕਾਨਫਰੰਸ 'ਚ ਉਨ੍ਹਾਂ ਦੀ ਹੈਲਥ ਅਪਡੇਟ ਦਿੱਤੀ ਸੀ, ਜਿਸ 'ਚ ਦੱਸਿਆ ਗਿਆ ਸੀ ਕਿ ਐਕਟਰ ਦੀ ਸਿਹਤ 'ਚ ਸੁਧਾਰ ਹੋ ਰਿਹਾ ਹੈ। ਪਰ ਹੁਣ ਅਦਾਕਾਰ ਦੀ ਮੌਤ ਦੀ ਖ਼ਬਰ ਨੇ ਹਿੰਦੀ ਸਿਨੇਮਾ ਦੇ ਕਲਾਕਾਰਾਂ ਨੂੰ ਝੰਜੋੜ ਕੇ ਰੱਖ ਦਿੱਤਾ ਹੈ।

ਵਿਕਰਮ ਗੋਖਲੇ ਦੇ ਫਿਲਮੀ ਕਰੀਅਰ: ਜੇਕਰ ਅਸੀਂ 77 ਸਾਲਾ ਦਿੱਗਜ ਅਦਾਕਾਰ ਵਿਕਰਮ ਗੋਖਲੇ ਦੇ ਫਿਲਮੀ ਕਰੀਅਰ 'ਤੇ ਨਜ਼ਰ ਮਾਰੀਏ ਤਾਂ ਉਹ ਹਿੰਦੀ ਸਿਨੇਮਾ ਦੀਆਂ ਕਈ ਵੱਡੀਆਂ ਅਤੇ ਹਿੱਟ ਫਿਲਮਾਂ 'ਚ ਅਹਿਮ ਭੂਮਿਕਾਵਾਂ 'ਚ ਨਜ਼ਰ ਆ ਚੁੱਕੇ ਹਨ। ਇਸ ਵਿੱਚ ਸਲਮਾਨ ਖਾਨ ਅਤੇ ਐਸ਼ਵਰਿਆ ਰਾਏ ਸਟਾਰਰ ਸੁਪਰਹਿੱਟ ਫਿਲਮ 'ਹਮ ਦਿਲ ਦੇ ਚੁਕੇ ਸਨਮ', ਅਕਸ਼ੈ ਕੁਮਾਰ ਸਟਾਰਰ ਹਿੱਟ ਫਿਲਮ 'ਭੂਲ ਭੁਲਾਇਆ', 'ਮਿਸ਼ਨ ਮੰਗਲ', 'ਦੇ ਦਨਾ ਦਾਨ' ਸ਼ਾਮਲ ਹਨ ਅਤੇ ਆਖਰੀ ਵਾਰ ਫਿਲਮ 'ਨਿਕੰਮਾ' (2022) ਵਿੱਚ ਨਜ਼ਰ ਆਏ ਸੀ।

ਵਿਕਰਮ ਨੇ ਮਰਾਠੀ ਨਾਟਕਾਂ ਨਾਲ ਆਪਣਾ ਅਭਿਨੈ ਕਰੀਅਰ ਬਣਾਇਆ ਅਤੇ ਫਿਰ 1971 ਵਿੱਚ ਉਸਨੇ ਅਮਿਤਾਭ ਬੱਚਨ ਅਤੇ ਸ਼ਤਰੂਘਨ ਸਟਾਰਰ ਫਿਲਮ 'ਪਰਵਾਨਾ' ਨਾਲ ਆਪਣਾ ਬਾਲੀਵੁੱਡ ਡੈਬਿਊ ਕੀਤਾ। ਵਿਕਰਮ ਨੇ ਆਪਣੇ 50 ਸਾਲ ਤੋਂ ਵੱਧ ਦੇ ਫਿਲਮੀ ਕਰੀਅਰ ਵਿੱਚ 90 ਤੋਂ ਵੱਧ ਫਿਲਮਾਂ ਵਿੱਚ ਅਹਿਮ ਭੂਮਿਕਾ ਨਿਭਾਈ ਹੈ।

ਵਿਕਰਮ ਗੋਲਖੇ ਦਾ ਟੀਵੀ ਕਰੀਅਰ: ਇਸ ਤੋਂ ਇਲਾਵਾ ਵਿਕਰਮ ਨੇ 23 ਸਾਲ ਛੋਟੇ ਪਰਦੇ 'ਤੇ ਵੀ ਕੰਮ ਕੀਤਾ। ਵਿਕਰਮ ਨੇ ਆਪਣੇ 23 ਸਾਲਾਂ ਦੇ ਟੀਵੀ ਕਰੀਅਰ ਵਿੱਚ 18 ਟੀਵੀ ਸ਼ੋਅਜ਼ ਵਿੱਚ ਕੰਮ ਕੀਤਾ ਹੈ। ਵਿਕਰਮ ਨੇ ਆਪਣੇ ਟੈਲੀਵਿਜ਼ਨ ਦੀ ਸ਼ੁਰੂਆਤ ਸਾਲ 1990 ਵਿੱਚ ਟੀਵੀ ਸ਼ੋਅ 'ਕਸ਼ਤਿਜ ਯੇ ਨਹੀਂ' ਨਾਲ ਕੀਤੀ ਸੀ। ਉਹ ਆਖਰੀ ਵਾਰ ਟੀਵੀ ਸ਼ੋਅ 'ਸਿੰਘਾਸਨ' (2013) 'ਚ ਨਜ਼ਰ ਆਈ ਸੀ।

ਉਨ੍ਹਾਂ ਦੀ ਮੌਤ ਦੀ ਝੂਠੀ ਖਬਰ ਫੈਲੀ ਸੀ: ਤੁਹਾਨੂੰ ਦੱਸ ਦੇਈਏ ਇਸ ਤੋਂ ਪਹਿਲਾਂ ਅਦਾਕਾਰ ਵਿਕਰਮ ਦੀ ਮੌਤ ਦੀ ਝੂਠੀ ਖਬਰ ਨੇ ਕਾਫੀ ਜ਼ੋਰ ਫੜਿਆ ਸੀ। ਇਸ 'ਤੇ ਵਿਕਰਮ ਦੀ ਬੇਟੀ ਦਾ ਬਿਆਨ ਸੀ ਕਿ ਪਿਤਾ ਜ਼ਿੰਦਾ ਹਨ ਅਤੇ ਲਾਈਫ ਸਪੋਰਟ 'ਤੇ ਹਨ। ਉਸ ਨੇ ਪ੍ਰਸ਼ੰਸਕਾਂ ਨੂੰ ਉਸ ਲਈ ਪ੍ਰਾਰਥਨਾ ਕਰਨ ਦੀ ਬੇਨਤੀ ਕੀਤੀ। ਇਸ ਦੇ ਨਾਲ ਹੀ ਵਿਕਰਮ ਦੀ ਪਤਨੀ ਨੇ ਕਿਹਾ ਸੀ ਕਿ ਡਾਕਟਰ ਆਪਣੀ ਪੂਰੀ ਕੋਸ਼ਿਸ਼ ਕਰ ਰਹੇ ਹਨ।

ਇਹ ਵੀ ਪੜ੍ਹੋ:ਇਹਨਾਂ ਫਿਲਮਾਂ ਵਿੱਚ ਕਰੀਬ ਤੋਂ ਦਿਖਾਇਆ ਗਿਆ ਹੈ 26/11 ਦਾ ਭਿਆਨਕ ਸੀਨ, ਦੇਖਦੇ ਹੀ ਕੰਬ ਜਾਵੇਗੀ ਰੂਹ

Last Updated : Nov 26, 2022, 3:15 PM IST
ETV Bharat Logo

Copyright © 2025 Ushodaya Enterprises Pvt. Ltd., All Rights Reserved.