ਚੰਡੀਗੜ੍ਹ: ਪੰਜਾਬੀ ਸਿਨੇਮਾ ਨੂੰ ਤਰੋ-ਤਾਜ਼ਗੀ ਭਰਿਆ ਮੁਹਾਂਦਰਾ ਦੇਣ ਲਈ ਇਸ ਖਿੱਤੇ ਵਿੱਚ ਨਿੱਤਰੀਆਂ ਨਵੀਆਂ ਪ੍ਰਤਿਭਾਵਾਂ ਅਹਿਮ ਭੂਮਿਕਾ ਨਿਭਾ ਰਹੀਆਂ ਹਨ, ਜਿੰਨਾਂ ਵਿੱਚ ਹੀ ਆਪਣੇ ਨਾਂ ਦਾ ਸ਼ੁਮਾਰ ਕਰਵਾ ਰਹੇ ਹਨ ਨੌਜਵਾਨ ਨਿਰਦੇਸ਼ਕ ਮਨਜੋਤ ਸਿੰਘ, ਜਿੰਨਾਂ ਵੱਲੋਂ ਆਪਣੀ ਨਵੀਂ ਪੰਜਾਬੀ ਫਿਲਮ 'ਟ੍ਰੈਂਡਿੰਗ ਟੋਲੀ ਯਾਰਾਂ ਦੀ' ਐਲਾਨ ਕਰ ਦਿੱਤਾ ਗਿਆ ਹੈ, ਜਿਸ ਵਿੱਚ ਸਿਨੇਮਾ, ਲਘੂ ਫਿਲਮਾਂ ਅਤੇ ਵੈੱਬ-ਸੀਰੀਜ਼ ਨਾਲ ਜੁੜੇ ਨਵੇਂ ਅਤੇ ਮੰਝੇ ਹੋਏ ਚਰਚਿਤ ਚਿਹਰੇ ਲੀਡਿੰਗ ਭੂਮਿਕਾਵਾਂ ਵਿੱਚ ਨਜ਼ਰ ਆਉਣਗੇ।
ਰਵਿੰਦਰਜੀਤ ਦਰੀਆ ਅਤੇ ਸੰਗੀਤਕ ਖੇਤਰ ਦੀ ਨਾਮਵਰ ਸ਼ਖਸ਼ੀਅਤ ਵਜੋਂ ਜਾਣੇ ਜਾਂਦੇ ਬਬਲੀ ਸਿੰਘ ਵੱਲੋਂ ਪੇਸ਼ ਕੀਤੀ ਜਾ ਰਹੀ ਇਸ ਫਿਲਮ ਦਾ ਨਿਰਮਾਣ 'ਬਿੱਗ ਬੱਟ ਫਿਲਮ' ਦੁਆਰਾ ਕੀਤਾ ਜਾ ਰਿਹਾ, ਜਿਸ ਦੀ ਰਸਮੀ ਘੋਸ਼ਣਾ ਉਪਰੰਤ ਸ਼ੂਟਿੰਗ ਸ਼ੈਡਿਊਲ ਦੀ ਸ਼ੁਰੂਆਤ ਵੀ ਨਾਲੋਂ-ਨਾਲ ਕਰ ਦਿੱਤੀ ਗਈ ਹੈ।
ਪੰਜਾਬ ਦੇ ਧਾਰਮਿਕ ਅਤੇ ਇਤਿਹਾਸਿਕ ਸ਼ਹਿਰ ਸ਼੍ਰੀ ਅੰਮ੍ਰਿਤਸਰ ਸਾਹਿਬ ਅਤੇ ਇਸ ਦੇ ਆਸ-ਪਾਸ ਦੇ ਇਲਾਕਿਆਂ ਵਿੱਚ ਫਿਲਮਾਈ ਜਾਣ ਵਾਲੀ ਇਸ ਫਿਲਮ ਦੀ ਸਟਾਰ ਕਾਸਟ ਵਿੱਚ ਗੈਵੀ ਦਸਕਾ, ਰਾਜਵੀਰ ਕੌਰ, ਇੰਦਰਜੀਤ, ਜੋਤ ਅਰੋੜਾ, ਜੋਧ ਅੰਟਾਲ, ਅਰਸ਼ਦੀਪ ਕੌਰ ਭੱਟੀ, ਜਸ ਢਿੱਲੋਂ, ਨਵਕਿਰਨ ਕੌਰ ਭੱਠਲ, ਅਨੰਦ ਪ੍ਰਿਯਾ, ਚੇਸ਼ਟਾ ਆਹੂਜਾ, ਬੂਟਾ ਬੱਬਰ ਆਦਿ ਸ਼ੁਮਾਰ ਹਨ।
- ਸ੍ਰੀ ਹਰਿਮੰਦਰ ਸਾਹਿਬ ਮੱਥਾ ਟੇਕਣ ਪੁੱਜੀ ਆਉਣ ਵਾਲੀ ਫਿਲਮ ਰਜ਼ਾ-ਏ-ਇਸ਼ਕ ਦੀ ਸਟਾਰ ਕਾਸਟ
- Animal Box Office Collection: 'ਐਨੀਮਲ' ਨੇ 'ਜਵਾਨ' ਅਤੇ 'ਪਠਾਨ' ਸਮੇਤ ਇਨ੍ਹਾਂ ਫਿਲਮਾਂ ਨੂੰ ਦਿੱਤੀ ਬਾਕਸ ਆਫਿਸ 'ਤੇ ਮਾਤ, ਪਹਿਲੇ ਦਿਨ ਦੀ ਕਮਾਈ ਨੇ ਤੋੜੇ ਕਈ ਰਿਕਾਰਡ
- Gurmeet Chawla Upcoming Bollywood Film: ਇਸ ਪੰਜਾਬੀ ਅਦਾਕਾਰ ਨੂੰ ਮਿਲੀ ਇਹ ਵੱਡੀ ਹਿੰਦੀ ਫਿਲਮ, ਅਨਿਲ ਕਪੂਰ ਨਾਲ ਆਉਣਗੇ ਨਜ਼ਰ
ਨੌਜਵਾਨੀ ਮਨਾਂ ਦੀ ਤਰਜ਼ਮਾਨੀ ਦੀ ਇਸ ਫਿਲਮ ਦੇ ਸਟੋਰੀ ਲੇਖਕ ਅਤੇ ਪ੍ਰੋਜੈਕਟ ਕਰਤਾ ਦਲਜੀਤ ਸਿੰਘ ਅਰੋੜਾ ਹਨ, ਜਦ ਕਿ ਸਕਰੀਨ ਪਲੇਅ ਅਤੇ ਡਾਇਲਾਗ ਲੇਖਨ ਪਾਲੀ ਭੁਪਿੰਦਰ ਸਿੰਘ ਕਰਨਗੇ, ਜੋ ਸਿਨੇਮਾ, ਸਾਹਿਤ ਅਤੇ ਨਾਟ ਖੇਤਰ ਵਿਚ ਅਪਣਾਏ ਜਾ ਰਹੇ ਆਪਣੇ ਮਿਆਰੀ ਮਾਪਦੰਢਾਂ ਦੇ ਮੱਦੇਨਜ਼ਰ ਚੋਖੀ ਭੱਲ ਸਥਾਪਿਤ ਕਰ ਚੁੱਕੇ ਹਨ।
ਸਟਾਰਟ-ਟੂ-ਫਿਨਿਸ਼ ਸ਼ੂਟਿੰਗ ਸ਼ੈਡਿਊਲ ਦੇ ਅਧੀਨ ਫਿਲਮਾਈ ਜਾਣ ਵਾਲੀ ਅਤੇ ਸਾਲ 2024 ਦੇ ਸ਼ੁਰੂਆਤੀ ਪੜਾਅ ਅਧੀਨ ਰਿਲੀਜ਼ ਹੋਣ ਵਾਲੀ ਇਸ ਫਿਲਮ ਦੇ ਕੈਮਰਾਮੈਨ ਪਰਮਿੰਦਰ ਸਿੰਘ ਪੈਰੀ, ਕਾਸਟਿਊਮ ਡਿਜ਼ਾਇਨਰ ਅਰਸ਼ਪ੍ਰੀਤ ਆਲੂਵਾਲੀਆ ਹਨ।
ਜੇਕਰ ਉਕਤ ਫਿਲਮ ਦੇ ਨਿਰਦੇਸ਼ਕ ਮਨਜੋਤ ਸਿੰਘ ਦੇ ਹਾਲੀਆਂ ਕਰੀਅਰ ਵੱਲ ਨਜ਼ਰਸਾਨੀ ਕੀਤੀ ਜਾਵੇ ਤਾਂ ਇਸ ਗੱਲ ਦਾ ਅਹਿਸਾਸ ਸਹਿਜੇ ਹੀ ਹੋ ਜਾਂਦਾ ਹੈ ਕਿ ਉਹਨਾਂ ਨੇ ਆਪਣੀਆਂ ਅੰਜ਼ਾਮ ਦਿੱਤੀਆਂ ਬੇਹਤਰੀਨ ਸਿਨੇਮਾ ਸਿਰਜਨਾਵਾਂ ਦੇ ਚੱਲਦਿਆਂ ਬਹੁਤ ਘੱਟ ਸਮੇਂ ਦੌਰਾਨ ਹੀ ਆਪਣੀ ਵਿਲੱਖਣ ਪਹਿਚਾਣ ਕਾਇਮ ਕਰਨ ਦਾ ਸਿਹਰਾ ਹਾਸਿਲ ਕਰ ਲਿਆ ਹੈ, ਜਿੰਨਾਂ ਵੱਲੋਂ ਪਿਛਲੇ ਦਿਨੀਂ ਨਿਰਦੇਸ਼ਿਤ ਕੀਤੀਆਂ ਲਘੂ ਫਿਲਮਾਂ "ਮੁਲਾਕਾਤ' ਅਤੇ 'ਜੱਟੂ ਨਿਖੱਟੂ' ਸਿਨੇਮਾ ਗਲਿਆਰਿਆਂ ਵਿੱਚ ਚੌਖੀ ਚਰਚਾ ਅਤੇ ਸਲਾਹੁਤਾ ਹਾਸਿਲ ਕਰਨ ਵਿਚ ਸਫ਼ਲ ਰਹੀਆਂ ਹਨ।