ਚੰਡੀਗੜ੍ਹ: ਬਹੁਤ ਸਮੇਂ ਤੋਂ ਉਡੀਕੀ ਜਾ ਰਹੀ ਫਿਲਮ 'ਕਲੀ ਜੋਟਾ' (Kali Jotta release) ਦੇ ਪ੍ਰਸ਼ੰਸਕਾਂ ਲਈ ਖੁਸ਼ਖ਼ਬਰੀ ਹੈ, ਜੀ ਹਾਂ... ਸਤਿੰਦਰ ਸਰਤਾਜ (Satinder Sartaaj upcoming film) ਅਤੇ ਨੀਰੂ ਬਾਜਵਾ ਸਟਾਰਰ ਫਿਲਮ 'ਕਲੀ ਜੋਟਾ' ਦੀ ਰਿਲੀਜ਼ ਮਿਤੀ ਦੇ ਐਲਾਨ ਤੋਂ ਬਾਅਦ ਹੁਣ ਅੱਜ (9 ਜਨਵਰੀ) ਨੂੰ ਟ੍ਰਲੇਰ ਰਿਲੀਜ਼(Kali Jota trailer release) ਹੋ ਗਿਆ ਹੈ। ਇਸ ਤੋਂ ਪਹਿਲਾਂ ਫਿਲਮ ਦਾ ਪਹਿਲਾਂ ਗੀਤ 'ਨਿਹਾਰ ਲੈਣਦੇ' ਵੀ ਰਿਲੀਜ਼ ਕੀਤਾ ਗਿਆ ਸੀ।
ਕਿਹੋ ਜਿਹਾ ਹੈ ਟ੍ਰਲੇਰ: ਕਹਾਣੀ ਨੀਰੂ ਅਤੇ ਸਤਿੰਦਰ ਉਰਫ਼ ਰਾਬੀਆ ਅਤੇ ਦੀਦਾਰ ਦੀ ਪ੍ਰੇਮ ਕਹਾਣੀ ਨੂੰ ਬਿਆਨ ਕਰਦੀ ਹੈ। ਇਹ ਉਹਨਾਂ ਦੇ ਪਿਆਰੇ ਪਲਾਂ, ਛੁਪੀਆਂ ਨਜ਼ਰਾਂ ਅਤੇ ਨਿੱਘ ਨੂੰ ਕੈਪਚਰ ਕਰਦਾ ਹੈ। ਇਸ ਤੋਂ ਇਲਾਵਾ ਟ੍ਰਲੇਰ ਵਿੱਚ ਵਾਮਿਕਾ ਗੱਬੀ ਵੀ ਖਾਸ ਭੂਮਿਕਾ ਨਿਭਾਉਂਦੀ (Kali Jota trailer release) ਨਜ਼ਰ ਆਈ। ਕਹਿ ਸਕਦੇ ਹਾਂ ਕਿ ਫਿਲਮ ਪਿਆਰ-ਮਹੱਬਤ ਦੇ ਖੂਬਸੂਰਤ ਪਲ਼ਾਂ ਨੂੰ ਬਹੁਤ ਹੀ ਖਾਸ ਤਰੀਕੇ ਨਾਲ ਬਿਆਨ ਕਰਦੀ ਹੈ। ਫਿਲਮ ਦੀ ਕਹਾਣੀ ਕੁੜੀਆਂ ਦੀ ਉਸ ਅਜ਼ਾਦੀ ਨੂੰ ਵੀ ਬਿਆਨ ਕਰਦੀ ਹੈ, ਜਿਸਨੂੰ ਲੋਕ ਮਾੜੇ ਚਰਿੱਤਰ ਵਾਲੀ, ਮਰਦਾਂ ਨੂੰ ਆਪਣੇ ਵੱਲ਼ ਖਿੱਚਣ ਵਾਲੀ ਵਰਗੇ ਸ਼ਬਦਾਂ ਨਾਲ ਸੰਬੋਧਿਤ ਕਰਦੇ ਹਨ। ਇਹ ਇੱਕ ਸਮਾਜਿਕ ਮੁੱਦੇ ਦਾ ਡਰਾਮਾ ਹੈ ਜੋ ਪਾਤਰਾਂ ਦੀਆਂ ਘਟਨਾਵਾਂ ਅਤੇ ਭਾਵਨਾਵਾਂ ਦੀ ਇੱਕ ਵਿਸ਼ਾਲ ਸ਼੍ਰੇਣੀ ਦੀ ਪੜਚੋਲ ਕਰਦਾ ਹੈ। ਟ੍ਰਲੇਰ ਦੱਸਦਾ ਹੈ ਕਿ ਪਿਆਰ ਜੋ ਸਮੇਂ ਅਤੇ ਉਮਰ ਤੋਂ ਪਰੇ ਸ਼ੁੱਧ ਅਤੇ ਨਿਰਸਵਾਰਥ ਪਿਆਰ ਦੇ ਸਮੇਂ ਬਾਰੇ ਯਾਦ ਦਿਵਾਉਂਦਾ ਹੈ।
- " class="align-text-top noRightClick twitterSection" data="">
ਫਿਲਮ ਦਾ ਪਹਿਲਾਂ ਗੀਤ: ਫਿਲਮ ਦਾ ਪਹਿਲਾਂ ਗੀਤ 4 ਜਨਵਰੀ ਨੂੰ ਰਿਲੀਜ਼ ਕੀਤਾ ਗਿਆ ਸੀ, ਗੀਤ 'ਨਿਹਾਰ ਲੈਣ ਦੇ' (Nihaar Lain De Song Out) ਇੱਕ ਰੋਮਾਂਟਿਕ ਟਰੈਕ ਹੈ ਅਤੇ ਗੀਤ ਦਾ ਮਿਊਜ਼ਿਕ ਵੀਡੀਓ ਸਤਿੰਦਰ ਸਰਤਾਜ ਅਤੇ ਨੀਰੂ ਬਾਜਵਾ ਦੀ ਕੈਮਿਸਟਰੀ ਨੂੰ ਕੈਪਚਰ ਕਰਦਾ ਹੈ। ਪਿਆਰ ਦੇ ਇਸ ਗੀਤ ਨੂੰ ਸਕੂਲ, ਬੱਸ ਸਟੈਂਡ ਵਰਗੇ ਸਥਾਨਾਂ 'ਤੇ ਸ਼ੂਟ ਕੀਤਾ ਗਿਆ ਹੈ। ਇਸ ਗੀਤ ਨੂੰ ਹੁਣ ਤੱਕ 4.2 ਮਿਲੀਅਨ ਲੋਕਾਂ ਨੇ ਦੇਖਿਆ ਹੈ।
ਫਿਲਮ ਕਦੋਂ ਰਿਲੀਜ਼ ਹੋਵੇਗੀ: ਨੀਰੂ ਬਾਜਵਾ, ਸਤਿੰਦਰ ਸਰਤਾਜ ਅਤੇ ਵਾਮਿਕਾ ਗੱਬੀ ਸਟਾਰਰ ਫਿਲਮ 'ਕਲੀ ਜੋਟਾ' 3 ਫ਼ਰਵਰੀ 2023 ਨੂੰ ਸਿਨੇਮਾਘਰਾਂ ਵਿੱਚ ਰਿਲੀਜ਼ ਹੋ ਜਾਵੇਗੀ। ਫਿਲਮ ਦਾ ਨਿਰਦੇਸ਼ਨ ਵਿਜੇ ਕੁਮਾਰ ਅਰੋੜਾ ਅਤੇ ਪ੍ਰੋਡਿਊਸ ਸੰਨੀ ਰਾਜ, ਵਰੁਣ ਅਰੋੜਾ, ਸਰਲਾ ਰਾਣੀ ਅਤੇ ਸੰਤੋਸ਼ ਸ਼ੁਭਾਸ ਦੁਆਰਾ ਕੀਤਾ ਗਿਆ। ਫਿਲਮ ਨੂੰ ਹਰਇੰਦਰ ਕੌਰ ਦੁਆਰਾ ਲਿਖਿਆ ਗਿਆ ਹੈ।
ਇਹ ਵੀ ਪੜ੍ਹੋ:ਦਿਲਜੀਤ ਦੁਸਾਂਝ ਦੀ 'ਬਾਬੇ ਭੰਗੜਾ ਪਾਉਂਦੇ ਨੇ' OTT 'ਤੇ ਹੋਈ ਰਿਲੀਜ਼