ETV Bharat / entertainment

ਨੀਰੂ ਬਾਜਵਾ ਤੋਂ ਲੈ ਕੇ ਸੋਨਮ ਬਾਜਵਾ ਤੱਕ, ਇਸ ਸਾਲ ਪੰਜਾਬੀ ਇੰਡਸਟਰੀ 'ਤੇ ਇਹਨਾਂ ਸੁੰਦਰੀਆਂ ਦਾ ਰਿਹਾ ਦਬਦਬਾ

Year Ender 2023: ਸਾਲ 2023 ਆਪਣੇ ਅੰਤ ਵੱਲ ਵੱਧ ਰਿਹਾ ਹੈ, ਇਥੇ ਅਸੀਂ ਇਸ ਸਾਲ ਪੰਜਾਬੀ ਫਿਲਮ ਇੰਡਸਟਰੀ ਵਿੱਚ ਧਮਾਲਾਂ ਪਾਉਣ ਵਾਲੀਆਂ ਸੁੰਦਰੀਆਂ ਦੀ ਸੂਚੀ ਤਿਆਰ ਕੀਤੀ ਹੈ, ਜਿਸ ਵਿੱਚ ਸੋਨਮ ਬਾਜਵਾ, ਨੀਰੂ ਬਾਜਵਾ ਸਮੇਤ ਹੋਰ ਵੀ ਕਾਫੀ ਸਾਰੀਆਂ ਅਦਾਕਾਰਾਂ ਹਨ।

author img

By ETV Bharat Entertainment Team

Published : Dec 28, 2023, 4:24 PM IST

actresses
actresses

ਚੰਡੀਗੜ੍ਹ: ਜਿਵੇਂ ਕਿ ਤੁਹਾਨੂੰ ਪਤਾ ਹੀ ਹੈ ਕਿ ਸਾਲ 2023 ਲਗਭਗ ਖਤਮ ਹੋਣ ਵਾਲਾ ਹੈ ਅਤੇ ਇਸ ਹਫ਼ਤੇ ਤੋਂ ਬਾਅਦ ਅਸੀਂ ਨਵੇਂ ਸਾਲ ਵਿੱਚ ਪਰਵੇਸ਼ ਹੋ ਜਾਵਾਂਗੇ। ਇਹ ਸਾਲ ਬਾਲੀਵੁੱਡ ਦੀ ਤਰ੍ਹਾਂ ਪਾਲੀਵੁੱਡ ਲਈ ਵੀ ਕਾਫੀ ਖਾਸ ਰਿਹਾ ਹੈ। ਇਸ ਸਾਲ ਨੇ ਪੰਜਾਬੀ ਫਿਲਮ ਇੰਡਸਟਰੀ ਨੂੰ ਕਈ ਹਿੱਟ ਫਿਲਮਾਂ ਦਿੱਤੀਆਂ ਹਨ। ਹੁਣ ਇਥੇ ਅਸੀਂ ਅਜਿਹੀਆਂ ਅਦਾਕਾਰਾਂ ਦੀ ਲਿਸਟ ਬਣਾਈ ਹੈ, ਜਿਹਨਾਂ ਨੇ 2023 ਵਿੱਚ ਆਪਣਾ ਦਬਦਬਾ ਕਾਇਮ ਕੀਤਾ ਹੈ।

ਨੀਰੂ ਬਾਜਵਾ: ਨੀਰੂ ਬਾਜਵਾ ਨੇ 2023 ਦੀ ਸ਼ੁਰੂਆਤ ਆਪਣੀ ਖੂਬਸੂਰਤ ਫਿਲਮ 'ਕਲੀ ਜੋਟਾ' ਨਾਲ ਕੀਤੀ ਸੀ, ਇਸ ਫਿਲਮ ਨੇ ਬਾਕਸ ਆਫਿਸ ਉਤੇ ਕਾਫੀ ਚੰਗੀ ਕਮਾਈ ਕੀਤੀ ਸੀ, ਇਸ ਤੋਂ ਬਾਅਦ ਨੀਰੂ ਬਾਜਵਾ ਦੀ 'ਚੱਲ ਜਿੰਦੀਏ' ਫਿਲਮ ਰਿਲੀਜ਼ ਹੋਈ, ਇਸ ਫਿਲਮ ਨੇ ਕਾਫੀ ਨਵੇਂ ਮਾਪਦੰਢ ਕਾਇਮ ਕੀਤੇ। ਇਸ ਤੋਂ ਬਾਅਦ ਵਿੱਚ ਨੀਰੂ ਬਾਜਵਾ ਦੀ ਫਿਲਮ 'ਬੂਹੇ ਬਾਰੀਆਂ' ਰਿਲੀਜ਼ ਹੋਈ। ਹਾਲਾਂਕਿ ਫਿਲਮ ਨੇ ਬਾਕਸ ਆਫਿਸ ਉਤੇ ਜਿਆਦਾ ਚੰਗਾ ਪ੍ਰਦਰਸ਼ਨ ਨਹੀਂ ਕੀਤਾ ਪਰ ਫਿਲਮ ਨੇ ਕਾਫੀ ਸੁਰਖ਼ੀਆਂ ਬਟੋਰੀਆਂ ਸਨ।

ਸੋਨਮ ਬਾਜਵਾ: ਆਪਣੀਆਂ ਤਸਵੀਰਾਂ ਨਾਲ ਸੋਸ਼ਲ ਮੀਡੀਆ ਉਤੇ ਰਾਜ ਕਰਨ ਵਾਲੀ ਸੋਨਮ ਬਾਜਵਾ ਨੇ ਇਸ ਸਾਲ ਬੈਕ-ਟੂ-ਬੈਕ ਹਿੱਟ ਫਿਲਮਾਂ ਦਿੱਤੀਆਂ ਹਨ। ਸਭ ਤੋਂ ਪਹਿਲਾਂ ਅਦਾਕਾਰਾ ਦੀ ਫਿਲਮ 'ਗੋਡੇ ਗੋਡੇ ਚਾਅ' ਰਿਲੀਜ਼ ਹੋਈ। 'ਗੋਡੇ ਗੋਡੇ ਚਾਅ' ਦੇ ਵਿਸ਼ੇ ਨੇ ਪ੍ਰਸ਼ੰਸਕਾਂ ਨੂੰ ਕਾਫੀ ਖਿੱਚਿਆ। ਇਸ ਤੋਂ ਬਾਅਦ ਸੋਨਮ ਬਾਜਵਾ ਦੀ ਗਿੱਪੀ ਗਰੇਵਾਲ ਨਾਲ ਫਿਲਮ 'ਕੈਰੀ ਆਨ ਜੱਟਾ 3' ਰਿਲੀਜ਼ ਹੋਈ। 'ਕੈਰੀ ਆਨ ਜੱਟਾ 3' ਪੰਜਾਬੀ ਇੰਡਸਟਰੀ ਦੀ ਸਭ ਤੋਂ ਜਿਆਦਾ ਕਮਾਈ ਕਰਨ ਵਾਲੀ ਫਿਲਮ ਬਣਕੇ ਉਭਰੀ।

ਤਨੂੰ ਗਰੇਵਾਲ: ਪੰਜਾਬੀ ਮਾਡਲ ਅਤੇ ਅਦਾਕਾਰਾ ਤਨੂੰ ਗਰੇਵਾਲ ਨੇ ਸ਼ੁਰੂ ਵਿੱਚ ਆਪਣੀ ਮੌਜੂਦਗੀ ਨਾਲ ਸੰਗੀਤ ਵੀਡੀਓਜ਼ 'ਤੇ ਰਾਜ ਕੀਤਾ ਸੀ ਅਤੇ ਹੁਣ ਇਸ ਸੁੰਦਰੀ ਨੇ ਪੰਜਾਬੀ ਫਿਲਮਾਂ ਵਿੱਚ ਆਪਣੀ ਪ੍ਰਤਿਭਾ ਦਿਖਾ ਕੇ ਆਪਣੇ ਹੁਨਰ ਨੂੰ ਹੋਰ ਵਿਸ਼ਾਲ ਕੀਤਾ ਹੈ। 'ਯਾਰ ਮੇਰਾ ਤਿੱਤਲੀਆਂ ਵਰਗਾ' ਨਾਲ ਡੈਬਿਊ ਕਰਕੇ ਅਦਾਕਾਰਾ ਨੇ ਆਪਣੇ ਹੁਨਰ ਨਾਲ ਦਰਸ਼ਕਾਂ ਦਾ ਮੰਨੋਰੰਜਨ ਕੀਤਾ ਹੈ ਅਤੇ 2023 ਵਿੱਚ ਉਸਨੇ ਫਿਲਮ 'ਮੁੰਡਾ ਸਾਊਥਾਲ ਦਾ' ਨਾਲ ਆਪਣੀ ਬਹੁਮੁਖੀ ਪ੍ਰਤਿਭਾ ਦਿਖਾਈ ਹੈ।

ਅਮਾਇਰਾ ਦਸਤੂਰ: ਬਾਲੀਵੁੱਡ ਅਦਾਕਾਰਾ ਅਮਾਇਰਾ ਦਸਤੂਰ ਨੇ ਇਸ ਸਾਲ ਪੰਜਾਬੀ ਫਿਲਮ ਵਿੱਚ ਫਿਲਮ 'ਚਿੜੀਆਂ ਦਾ ਚੰਬਾ' ਨਾਲ ਆਪਣੀ ਕਿਸਮਤ ਅਜ਼ਮਾਈ ਹੈ ਅਤੇ ਉਸਨੇ ਸਾਰਿਆਂ ਨੂੰ ਦੱਸ ਦਿੱਤਾ ਹੈ ਕਿ ਭਾਸ਼ਾ ਉਸਦੇ ਲਈ ਕੋਈ ਰੁਕਾਵਟ ਨਹੀਂ ਹੈ। ਅਮਾਇਰਾ ਦਸਤੂਰ ਨੇ ਆਪਣੀ ਪਹਿਲੀ ਪੰਜਾਬੀ ਫਿਲਮ ਵਿੱਚ ਕਾਫੀ ਚੰਗਾ ਪ੍ਰਦਰਸ਼ਨ ਕੀਤਾ ਅਤੇ ਇਸ ਤੋਂ ਬਾਅਦ ਉਸਨੇ ਹਰੀਸ਼ ਵਰਮਾ ਨਾਲ 'ਐਨੀ ਹਾਓ ਮਿੱਟੀ ਪਾਓ' ਵਿੱਚ ਕਮਾਲ ਕੀਤਾ।

ਰੂਪੀ ਗਿੱਲ: ਰੂਪੀ ਗਿੱਲ ਨੇ 2023 ਵਿੱਚ ਰਿਲੀਜ਼ ਹੋਈ ਫਿਲਮ 'ਪਰਿੰਦਾ ਪਾਰ ਗਿਆ' ਨਾਲ ਦਰਸ਼ਕਾਂ ਨੂੰ ਹੈਰਾਨ ਕਰ ਦਿੱਤਾ। ਉਸਨੇ ਇਸ ਫਿਲਮ ਵਿੱਚ ਕਾਫੀ ਚੰਗਾ ਕੰਮ ਕੀਤਾ। ਇਸ ਤੋਂ ਇਲਾਵਾ ਪ੍ਰਸ਼ੰਸਕ ਰੂਪੀ ਗਿੱਲ ਅਤੇ ਗੁਰਨਾਮ ਭੁੱਲਰ ਦੋਵਾਂ ਨੂੰ ਵੱਡੇ ਪਰਦੇ 'ਤੇ ਇਕੱਠੇ ਦੇਖਣ ਲਈ ਬਹੁਤ ਉਤਸ਼ਾਹਿਤ ਸਨ। ਫਿਲਮ ਨੂੰ ਦਰਸ਼ਕਾਂ ਦਾ ਬਹੁਤ ਪਿਆਰ ਵੀ ਮਿਲਿਆ।

ETV Bharat Logo

Copyright © 2024 Ushodaya Enterprises Pvt. Ltd., All Rights Reserved.