ਚੰਡੀਗੜ੍ਹ: ਫਿਲਮ ਇੰਡਸਟਰੀ ਨੂੰ ਕਈ ਮਾਸਟਰਪੀਸ ਦੇਣ ਵਾਲੇ ਨਿਰਦੇਸ਼ਕ ਇਮਤਿਆਜ਼ ਅਲੀ ਆਪਣੀ ਆਉਣ ਵਾਲੀ ਫਿਲਮ 'ਚਮਕੀਲਾ' ਨੂੰ ਲੈ ਕੇ ਕੁਝ ਸਮੇਂ ਤੋਂ ਚਿੰਤਤ ਸਨ। ਮਰਹੂਮ ਗਾਇਕ ਅਮਰ ਸਿੰਘ ਚਮਕੀਲਾ ਅਤੇ ਬੀਬੀ ਅਮਰਜੋਤ ਕੌਰ ਦੀ ਬਾਇਓਪਿਕ ਉਤੇ ਬਣੀ ਫਿਲਮ 'ਚਮਕੀਲਾ' ਨੂੰ ਕਈ ਕਾਨੂੰਨੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਸੀ, ਜਿਸ ਕਾਰਨ ਫਿਲਮ ਦੀ ਰਿਲੀਜ਼ 'ਤੇ ਰੋਕ ਲੱਗ ਗਈ ਸੀ। ਪਰ ਟੀਮ ਦੇ ਨਾਲ-ਨਾਲ ਦਰਸ਼ਕਾਂ ਲਈ ਵੀ ਇਹ ਚੰਗੀ ਖ਼ਬਰ ਹੈ ਜੋ ਲੰਬੇ ਸਮੇਂ ਤੋਂ ਫਿਲਮ ਦਾ ਇੰਤਜ਼ਾਰ ਕਰ ਰਹੇ ਸਨ ਕਿਉਂਕਿ ਦਿਲਜੀਤ ਦੀ 'ਜੋੜੀ' ਤੋਂ ਬਾਅਦ ਉਸ ਦੀ 'ਚਮਕੀਲਾ' ਨੂੰ ਵੀ ਪਾਬੰਦੀ ਤੋਂ ਰਾਹਤ ਮਿਲੀ ਹੈ।
ਜੀ ਹਾਂ...ਸਿਵਲ ਜੱਜ ਸੀਨੀਅਰ ਡਿਵੀਜ਼ਨ ਸੁਮਿਤ ਮੱਕੜ ਨੇ ਸੁਣਵਾਈ ਕਰਦਿਆਂ ਪਟੀਸ਼ਨਰ ਦੀ ਸਟੇਅ ਦੀ ਅਰਜ਼ੀ ਰੱਦ ਕਰ ਦਿੱਤੀ ਹੈ। ਲੋਕ ਹੁਣ ਇਸ ਫਿਲਮ ਨੂੰ OTT ਪਲੇਟਫਾਰਮ 'ਤੇ ਵੀ ਦੇਖ ਸਕਣਗੇ। ਦਰਅਸਲ ਅਮਰ ਸਿੰਘ ਚਮਕੀਲਾ ਦੀ ਬਾਇਓਪਿਕ ਫਿਲਮ ਦੇ ਟੈਲੀਕਾਸਟ 'ਤੇ ਰੋਕ ਲਗਾ ਦਿੱਤੀ ਗਈ ਸੀ। ਇਸ ਨੂੰ OTT ਪਲੇਟਫਾਰਮ 'ਤੇ ਵੀ ਰਿਲੀਜ਼ ਨਹੀਂ ਕੀਤਾ ਜਾ ਰਿਹਾ ਸੀ। ਪਰ ਹੁਣ ਫਿਲਮ ਦੀ ਪੂਰੀ ਟੀਮ ਨੂੰ ਰਾਹਤ ਮਿਲ ਗਈ ਹੈ, ਇਸ ਮਾਮਲੇ ਦੀ ਅਗਲੀ ਸੁਣਵਾਈ 7 ਜੁਲਾਈ 2023 ਨੂੰ ਹੋਵੇਗੀ।
- ਆਸਟ੍ਰੇਲੀਆ-ਨਿਊਜ਼ੀਲੈਂਡ ’ਚ ਪਹਿਲੇ ਲਾਈਵ ਸੋਅਜ਼ ਦਾ ਹਿੱਸਾ ਬਣੇਗੀ ਪੰਜਾਬੀ ਸਿਨੇਮਾ ਕੁਈਨ ਸਰਗੁਣ ਮਹਿਤਾ
- ਲੇਖਕ ਦੇ ਨਾਲ-ਨਾਲ ਅਦਾਕਾਰ ਵਜੋਂ ਵੀ ਨਵੀਆਂ ਪੈੜ੍ਹਾਂ ਸਿਰਜਣ ਰਹੇ ਨੇ ਕੁਮਾਰ ਅਜੇ, ਜਗਜੀਤ ਸੰਧੂ ਦੀ ਫਿਲਮ 'ਚ ਆਉਣਗੇ ਨਜ਼ਰ
- ਸ਼ਹਿਨਾਜ਼ ਗਿੱਲ ਤੋਂ ਬਾਅਦ, ਸੋਨਮ ਬਾਜਵਾ ਨੇ ਵੀ ਪਾਲੀਵੁੱਡ ਬਾਰੇ ਕੀਤਾ ਵੱਡਾ ਖੁਲਾਸਾ, ਕਿਹਾ- 'ਮੈਨੂੰ ਫਿਲਮ ਵਿਚੋਂ ਬਿਨ੍ਹਾਂ ਦੱਸੇ ਕੱਢ ਦਿੱਤਾ ਗਿਆ...'
ਇਸ ਤੋਂ ਪਹਿਲਾਂ ਲੁਧਿਆਣਾ ਦੀ ਅਦਾਲਤ ਨੇ ਮਰਹੂਮ ਨਿਰਮਾਤਾ ਗੁਰਦੇਵ ਸਿੰਘ ਰੰਧਾਵਾ ਦੇ ਪੁੱਤਰਾਂ ਇਸ਼ਜੀਤ ਰੰਧਾਵਾ ਅਤੇ ਸੰਜੋਤ ਰੰਧਾਵਾ ਵੱਲੋਂ ਦਾਇਰ ਪਟੀਸ਼ਨ 'ਤੇ ਸੁਣਵਾਈ ਕਰਦਿਆਂ ਸਟੇਅ ਆਰਡਰ ਜਾਰੀ ਕੀਤਾ ਸੀ। ਜਿਸ ਵਿੱਚ ਇਸ਼ਜੀਤ ਰੰਧਾਵਾ ਅਤੇ ਸੰਜੋਤ ਰੰਧਾਵਾ ਨੇ ਦਾਅਵਾ ਕੀਤਾ ਸੀ ਕਿ ਗਾਇਕ ਚਮਕੀਲਾ ਦੀ ਜੀਵਨੀ ਉਤੇ ਫਿਲਮ ਬਣਾਉਣ ਦਾ ਅਧਿਕਾਰ ਉਹਨਾਂ ਦੇ ਪਿਤਾ ਨਿਰਮਾਤਾ ਗੁਰਦੇਵ ਸਿੰਘ ਨੇ ਕਈ ਸਾਲ ਪਹਿਲਾਂ ਲਿਆ ਹੋਇਆ ਸੀ, ਇਸ ਅਧਿਕਾਰ ਲਈ ਉਸ ਨੇ 5 ਲੱਖ ਦੀ ਰਕਮ ਵੀ ਦਿੱਤੀ ਸੀ।
ਹੁਣ ਫਿਲਮ 'ਚਮਕੀਲਾ' ਦੀ ਗੱਲ ਕਰੀਏ ਤਾਂ ਫਿਲਮ 'ਚ ਬਾਲੀਵੁੱਡ ਅਦਾਕਾਰਾ ਪਰਿਣੀਤੀ ਚੋਪੜਾ ਅਮਰਜੋਤ ਦਾ ਕਿਰਦਾਰ ਨਿਭਾਉਂਦੀ ਨਜ਼ਰ ਆਵੇਗੀ ਜਦਕਿ ਦਿਲਜੀਤ ਦੁਸਾਂਝ ਫਿਲਮ 'ਚ ਗਾਇਕ ਚਮਕੀਲਾ ਦੇ ਰੋਲ 'ਚ ਨਜ਼ਰ ਆਵੇਗਾ। ਇਹ ਫਿਲਮ ਗਾਇਕ ਅਮਰ ਸਿੰਘ ਚਮਕੀਲਾ ਅਤੇ ਉਸਦੀ ਪਤਨੀ ਅਮਰਜੋਤ ਕੌਰ 'ਤੇ ਆਧਾਰਤ ਹੈ, ਜਿਨ੍ਹਾਂ ਨੂੰ 8 ਮਾਰਚ 1988 ਨੂੰ ਉਨ੍ਹਾਂ ਦੇ ਸੰਗੀਤਕ ਬੈਂਡ ਦੇ ਮੈਂਬਰਾਂ ਸਮੇਤ ਕਤਲ ਕਰ ਦਿੱਤਾ ਗਿਆ ਸੀ। ਫਿਲਮ ਦਾ ਨਿਰਦੇਸ਼ਨ ਦਿੱਗਜ ਨਿਰਦੇਸ਼ਕ ਇਮਤਿਆਜ਼ ਅਲੀ ਨੇ ਕੀਤਾ ਹੈ। ਹੁਣ ਸਭ ਦੀਆਂ ਨਜ਼ਰਾਂ ਫਿਲਮ ਦੀ ਰਿਲੀਜ਼ ਨੂੰ ਲੈ ਕੇ ਹੋਰ ਵੇਰਵਿਆਂ 'ਤੇ ਹਨ।