ETV Bharat / entertainment

Sushmita Sen Suffers Heart Attack: ਸੁਸ਼ਮਿਤਾ ਸੇਨ ਨੂੰ ਪਹਿਲਾਂ ਪਿਆ ਸੀ ਦਿਲ ਦਾ ਦੌਰਾ, ਫਿਰ ਹੋਈ ਸਰਜਰੀ, ਜਾਣੋ ਹੁਣ ਕਿਵੇਂ ਹੈ ਅਦਾਕਾਰਾ ਦੀ ਸਿਹਤ - ਬਾਲੀਵੁੱਡ ਦੀ ਖੂਬਸੂਰਤ ਅਦਾਕਾਰਾ ਸੁਸ਼ਮਿਤਾ ਸੇਨ

'ਆਰੀਆ 3' ਵਿੱਚ ਨਜ਼ਰ ਆਉਣ ਵਾਲੀ ਸੁਸ਼ਮਿਤਾ ਸੇਨ ਨੇ ਖੁਲਾਸਾ ਕੀਤਾ ਹੈ ਕਿ ਉਸ ਨੂੰ ਹਾਲ ਹੀ ਵਿੱਚ ਦਿਲ ਦਾ ਦੌਰਾ ਪਿਆ ਹੈ। ਵੀਰਵਾਰ ਸ਼ਾਮ ਨੂੰ ਸੁਸ਼ਮਿਤਾ ਨੇ ਸੋਸ਼ਲ ਮੀਡੀਆ 'ਤੇ ਆਪਣੇ ਪਿਤਾ ਨਾਲ ਤਸਵੀਰ ਸਾਂਝੀ ਕੀਤੀ। ਤਸਵੀਰ ਦੇ ਨਾਲ ਸੁਸ਼ਮਿਤਾ ਨੇ ਇੱਕ ਨੋਟ ਸ਼ੇਅਰ ਕੀਤਾ ਹੈ ਅਤੇ ਆਪਣੀ ਸਿਹਤ ਬਾਰੇ ਜਾਣਕਾਰੀ ਸਾਂਝੀ ਕੀਤੀ।

Sushmita Sen Suffers Heart Attack
Sushmita Sen Suffers Heart Attack
author img

By

Published : Mar 2, 2023, 5:14 PM IST

Updated : Mar 2, 2023, 5:24 PM IST

ਹੈਦਰਾਬਾਦ: ਬਾਲੀਵੁੱਡ ਦੀ ਖੂਬਸੂਰਤ ਅਦਾਕਾਰਾ ਸੁਸ਼ਮਿਤਾ ਸੇਨ ਦੀ ਨਵੀਂ ਸੂਚਨਾ ਨੇ ਪ੍ਰਸ਼ੰਸਕਾਂ ਨੂੰ ਸਦਮੇ ਵਿੱਚ ਪਾਉਣ ਦਾ ਕੰਮ ਕੀਤਾ ਹੈ। ਜੀ ਹਾਂ...ਅਦਾਕਾਰਾ ਨੇ ਹਾਲ ਹੀ ਵਿੱਚ ਇੱਕ ਪੋਸਟ ਸ਼ੇਅਰ ਕਰਕੇ ਦੱਸਿਆ ਕਿ ਦੋ ਦਿਨ ਪਹਿਲਾਂ ਉਸ ਨੂੰ ਦਿਲ ਦਾ ਦੌਰਾ ਪਿਆ ਸੀ। ਹਾਲਾਂਕਿ ਹੁਣ ਉਸਦੀ ਦੀ ਸਿਹਤ ਠੀਕ ਹੈ। ਅਦਾਕਾਰਾ ਨੇ ਆਪਣੇ ਪਿਤਾ ਨਾਲ ਆਪਣੀ ਤਸਵੀਰ ਇੰਸਟਾਗ੍ਰਾਮ 'ਤੇ ਸ਼ੇਅਰ ਕੀਤੀ ਹੈ।

ਸੁਸ਼ਮਿਤਾ ਸੇਨ ਦੀ ਸਿਹਤ ਵਿਗੜੀ: ਸੁਸ਼ਮਿਤਾ ਸੇਨ ਨੇ ਹਾਲ ਹੀ 'ਚ ਆਪਣੇ ਪਿਤਾ ਸੁਬੀਰ ਸੇਨ ਨਾਲ ਇਕ ਫੋਟੋ ਇੰਸਟਾਗ੍ਰਾਮ 'ਤੇ ਸ਼ੇਅਰ ਕੀਤੀ ਹੈ। ਫੋਟੋ ਦੇ ਨਾਲ ਹੀ ਸੁਸ਼ਮਿਤਾ ਨੇ ਦੱਸਿਆ ਕਿ ਅਦਾਕਾਰਾ ਨੂੰ ਦਿਲ ਦਾ ਦੌਰਾ ਪਿਆ ਸੀ, ਉਸ ਦੀ ਐਂਜੀਓਪਲਾਸਟੀ ਹੋਈ ਸੀ। ਫਿਲਹਾਲ ਸੁਸ਼ਮਿਤਾ ਦੀ ਹਾਲਤ ਠੀਕ ਹੈ।

ਅਦਾਕਾਰਾ ਨੇ ਆਪਣੀ ਪੋਸਟ ਦੀ ਕੈਪਸ਼ਨ ਆਪਣੇ ਪਿਤਾ ਦੇ ਸ਼ਬਦਾਂ ਨਾਲ ਸ਼ੁਰੂ ਕੀਤੀ। ਸੁਸ਼ਮਿਤਾ ਨੇ ਲਿਖਿਆ, 'ਆਪਣੇ ਦਿਲ ਨੂੰ ਮਜ਼ਬੂਤ ​​ਅਤੇ ਖੁਸ਼ ਰੱਖੋ ਅਤੇ ਇਹ ਤੁਹਾਡੇ ਬੁਰੇ ਸਮੇਂ ਵਿੱਚ ਹਮੇਸ਼ਾ ਤੁਹਾਡੇ ਨਾਲ ਖੜ੍ਹਾ ਰਹੇਗਾ। ਜਦੋਂ ਤੁਹਾਨੂੰ ਇਸਦੀ ਸਭ ਤੋਂ ਵੱਧ ਲੋੜ ਹੁੰਦੀ ਹੈ। ਇਹ ਮਹਾਨ ਪੰਗਤੀ ਮੇਰੇ ਪਿਤਾ ਜੀ ਨੇ ਕਹੀ ਸੀ। ਦੋ ਦਿਨ ਪਹਿਲਾਂ ਮੈਨੂੰ ਦਿਲ ਦਾ ਦੌਰਾ ਪਿਆ ਸੀ। ਮੇਰੀ ਐਂਜੀਓਪਲਾਸਟੀ ਹੋਈ ਸੀ। ਦਿਲ ਹੁਣ ਸੁਰੱਖਿਅਤ ਹੈ ਅਤੇ ਸਭ ਤੋਂ ਮਹੱਤਵਪੂਰਨ, ਮੇਰੇ ਕਾਰਡੀਓਲੋਜਿਸਟ ਨੇ ਪੁਸ਼ਟੀ ਕੀਤੀ ਹੈ ਕਿ ਮੇਰਾ ਦਿਲ ਸੱਚਮੁੱਚ ਬਹੁਤ ਵੱਡਾ ਹੈ।'

ਅਦਾਕਾਰਾ ਨੇ ਅੱਗੇ ਲਿਖਿਆ, 'ਬਹੁਤ ਸਾਰੇ ਲੋਕ ਹਨ ਜਿਨ੍ਹਾਂ ਦਾ ਮੈਂ ਧੰਨਵਾਦ ਕਰਨਾ ਚਾਹਾਂਗੀ। ਜਿਸ ਕਾਰਨ ਮੈਂ ਸਮੇਂ ਸਿਰ ਇਲਾਜ ਕਰਵਾ ਸਕੀ। ਉਸ ਦੀ ਤੁਰੰਤ ਕਾਰਵਾਈ ਦੇ ਕਾਰਨ ਮੈਂ ਠੀਕ ਹੋ ਸਕੀ। ਇਹ ਵੀ ਅਗਲੀ ਪੋਸਟ ਵਿੱਚ ਦੱਸਾਂਗਾ। ਮੈਂ ਇਹ ਪੋਸਟ ਸਿਰਫ ਆਪਣੇ ਪਿਆਰਿਆਂ ਨੂੰ ਅਪਡੇਟ ਦੇਣ ਲਈ ਕੀਤੀ ਹੈ। ਅਤੇ ਖੁਸ਼ਖਬਰੀ ਸਾਂਝੀ ਕਰਨ ਲਈ ਕਿ ਮੈਂ ਹੁਣ ਠੀਕ ਹਾਂ। ਮੈਂ ਆਪਣੀ ਜ਼ਿੰਦਗੀ ਆਜ਼ਾਦੀ ਨਾਲ ਜਿਉਣ ਲਈ ਤਿਆਰ ਹਾਂ। ਮੈਂ ਤੁਹਾਨੂੰ ਆਪਣੇ ਦਿਲੋਂ ਪਿਆਰ ਕਰਦੀ ਆ।'

ਪ੍ਰਸ਼ੰਸਕਾਂ ਅਤੇ ਮਸ਼ਹੂਰ ਹਸਤੀਆਂ ਨੇ ਆਸ਼ੀਰਵਾਦ ਦਿੱਤਾ: ਸੁਸ਼ਮਿਤਾ 47 ਸਾਲ ਦੀ ਹੈ ਅਤੇ ਹਮੇਸ਼ਾ ਫਿੱਟ ਰਹਿਣਾ ਪਸੰਦ ਕਰਦੀ ਹੈ। ਅਦਾਕਾਰਾ ਅਕਸਰ ਸੋਸ਼ਲ ਮੀਡੀਆ 'ਤੇ ਆਪਣੇ ਫਿਟਨੈੱਸ ਵੀਡੀਓਜ਼ ਸ਼ੇਅਰ ਕਰਦੀ ਰਹਿੰਦੀ ਹੈ। ਇਸ ਦੇ ਬਾਵਜੂਦ ਉਸ ਦੇ ਨਾਲ ਇਸ ਤਰ੍ਹਾਂ ਦੀ ਘਟਨਾ ਨੇ ਪ੍ਰਸ਼ੰਸਕਾਂ ਨੂੰ ਹਿਲਾ ਕੇ ਰੱਖ ਦਿੱਤਾ ਹੈ। ਹਰ ਕੋਈ ਸੁਸ਼ਮਿਤਾ ਦੀ ਪੋਸਟ 'ਤੇ ਕੁਮੈਂਟ ਕਰ ਕੇ ਉਸ ਨੂੰ ਆਸ਼ੀਰਵਾਦ ਦੇ ਰਿਹਾ ਹੈ। ਤੁਹਾਨੂੰ ਦੱਸ ਦਈਏ ਕਿ ਹਾਲ ਹੀ ਵਿੱਚ ਅਦਾਕਾਰਾ ਨੇ ਦੱਸਿਆ ਸੀ ਕਿ ਉਸ ਨੇ ਇੱਕ ਲਗਜ਼ਰੀ ਗੱਡੀ ਖਰੀਦੀ ਹੈ, ਅਦਾਕਾਰਾ ਨੇ ਉਸ ਦੀਆਂ ਕਈ ਤਸਵੀਰਾਂ ਵੀ ਸਾਂਝੀਆਂ ਕੀਤੀਆਂ ਸਨ। ਹੁਣ ਇਥੇ ਜੇਕਰ ਅਦਾਕਾਰਾ ਦੇ ਵਰਕ ਫਰੰਟ ਦੀ ਗੱਲ ਕਰੀਏ ਤਾਂ ਉਸਨੇ ਹਾਲ ਹੀ 'ਚ 'ਆਰਿਆ 3' ਦੀ ਸ਼ੂਟਿੰਗ ਨੂੰ ਖਤਮ ਕੀਤਾ ਹੈ। ਇਸ ਤੋਂ ਇਲਾਵਾ ਅਦਾਕਾਰਾ 'ਤਾਲੀ' ਨਾਮੀ ਇੱਕ ਨਵੀਂ ਵੈੱਬ ਸੀਰੀਜ਼ ਵਿੱਚ ਟਰਾਂਸਜੈਂਡਰ ਗੌਰੀ ਸਾਵੰਤ ਦਾ ਕਿਰਦਾਰ ਨਿਭਾਉਂਦੀ ਨਜ਼ਰ ਆਵੇਗੀ।

ਇਹ ਵੀ ਪੜ੍ਹੋ: The Entertainers: 'ਦਿ ਇੰਟਰਟੇਨਰਜ਼’ ਵਰਲਡ ਸੋਅਜ਼ ਲਈ ਟੀਮ ਸਮੇਤ ਅਟਲਾਂਟਾ ਪੁੱਜੇ ਅਕਸ਼ੈ ਕੁਮਾਰ

Last Updated : Mar 2, 2023, 5:24 PM IST
ETV Bharat Logo

Copyright © 2025 Ushodaya Enterprises Pvt. Ltd., All Rights Reserved.