ETV Bharat / entertainment

Bigg Boss OTT 2: ਹੁਣ 'ਬਿੱਗ ਬੌਸ ਓਟੀਟੀ 2' 'ਚ ਪੰਜਾਬੀ ਤੜਕਾ ਲਾਉਣ ਆ ਰਹੇ ਨੇ ਸੋਨਮ ਬਾਜਵਾ-ਗਿੱਪੀ ਗਰੇਵਾਲ - ਸੋਨਮ ਬਾਜਵਾ

ਸਟ੍ਰੀਮਿੰਗ ਸ਼ੋਅ 'ਬਿੱਗ ਬੌਸ ਓਟੀਟੀ 2' ਵਿੱਚ ਆਉਣ ਵਾਲੇ ਦਿਨਾਂ ਵਿੱਚ ਸੋਨਮ ਬਾਜਵਾ ਅਤੇ ਗਿੱਪੀ ਗਰੇਵਾਲ ਨਜ਼ਰ ਆਉਣ ਵਾਲੇ ਹਨ।

Bigg Boss OTT 2
Bigg Boss OTT 2
author img

By

Published : Jul 1, 2023, 4:21 PM IST

ਚੰਡੀਗੜ੍ਹ: ਸਟ੍ਰੀਮਿੰਗ ਸ਼ੋਅ 'ਬਿੱਗ ਬੌਸ ਓਟੀਟੀ 2' ਵਿੱਚ ਇੱਕ ਵਾਰ ਫਿਰ ਪੰਜਾਬੀ ਤੜਕਾ ਲੱਗਣ ਲਈ ਪੂਰੀ ਤਰ੍ਹਾਂ ਤਿਆਰ ਹੈ, ਕਿਉਂਕਿ ਪੰਜਾਬੀ ਕਾਮੇਡੀ ਫਿਲਮ ਫ੍ਰੈਂਚਾਇਜ਼ੀ 'ਕੈਰੀ ਆਨ ਜੱਟਾ 3' ਦੇ ਦੋ ਮੁੱਖ ਕਲਾਕਾਰ ਸੋਨਮ ਬਾਜਵਾ ਅਤੇ ਗਿੱਪੀ ਗਰੇਵਾਲ ਘਰ ਵਿੱਚ ਦਾਖਲ ਹੋਣਗੇ ਭਾਵ ਕਿ ਉਹ ਇਸ ਸ਼ੋਅ ਵਿੱਚ ਨਜ਼ਰ ਆਉਣਗੇ। ਫ੍ਰੈਂਚਾਇਜ਼ੀ 'ਕੈਰੀ ਆਨ ਜੱਟਾ 3' ਦੀ ਤੀਜੀ ਕਿਸ਼ਤ ਦਾ ਪ੍ਰਚਾਰ ਕਰਨਗੇ। ਇਹ ਸਿਤਾਰੇ ਮੇਜ਼ਬਾਨ ਸਲਮਾਨ ਖਾਨ ਦੇ ਸਵੈਗ ਨਾਲ ਪੰਜਾਬੀ ਜਾਦੂ ਦਾ ਆਪਣਾ ਬ੍ਰਾਂਡ ਲੈ ਕੇ ਸ਼ੋਅ ਵਿੱਚ ਸੁਹਜ ਅਤੇ ਊਰਜਾ ਲਿਆਉਣਗੇ। ਫਰੈਂਚਾਇਜ਼ੀ ਦੇ ਪ੍ਰਸ਼ੰਸਕਾਂ ਅਤੇ ਪੰਜਾਬੀ ਸਿਨੇਮਾ ਦੇ ਪ੍ਰੇਮੀਆਂ ਲਈ ਇੱਕ ਟ੍ਰੀਟ ਤੋਂ ਘੱਟ ਨਹੀਂ। 'ਕੈਰੀ ਆਨ ਜੱਟਾ 3' ਹਾਲ ਹੀ ਵਿੱਚ ਸਿਨੇਮਾਘਰਾਂ ਵਿੱਚ ਰਿਲੀਜ਼ ਹੋਈ ਹੈ।

'ਕੈਰੀ ਆਨ ਜੱਟਾ 3' ਸਮੀਪ ਕੰਗ ਦੁਆਰਾ ਨਿਰਦੇਸ਼ਤ ਹੈ ਅਤੇ ਹੰਬਲ ਮੋਸ਼ਨ ਪਿਕਚਰਜ਼ ਦੁਆਰਾ ਨਿਰਮਿਤ ਹੈ। ਫਿਲਮ ਵਿੱਚ ਗਿੱਪੀ ਗਰੇਵਾਲ, ਸੋਨਮ ਬਾਜਵਾ, ਬਿੰਨੂ ਢਿੱਲੋਂ, ਕਵਿਤਾ ਕੌਸ਼ਿਕ, ਜਸਵਿੰਦਰ ਭੱਲਾ ਅਤੇ ਗੁਰਪ੍ਰੀਤ ਘੁੱਗੀ ਮੁੱਖ ਭੂਮਿਕਾਵਾਂ ਵਿੱਚ ਹਨ, ਜਦੋਂ ਕਿ ਪੰਜਾਬੀ ਗਾਇਕ ਅਤੇ ਅਦਾਕਾਰ ਐਮੀ ਵਿਰਕ ਨੇ ਵਿਸ਼ੇਸ਼ ਭੂਮਿਕਾ ਨਿਭਾਈ ਹੈ। 'ਬਿੱਗ ਬੌਸ ਓਟੀਟੀ 2' ਜੀਓ ਸਿਨੇਮਾ 'ਤੇ ਸਟ੍ਰੀਮ ਹੋ ਰਿਹਾ ਹੈ।

ਹੁਣ ਜੇਕਰ ਇਸ ਫਿਲਮ ਬਾਰੇ ਹੋਰ ਗੱਲ ਕਰੀਏ ਤਾਂ ਫਿਲਮ ਨੇ ਰਿਲੀਜ਼ ਤੋਂ ਪਹਿਲਾ ਹੀ ਕਈ ਰਿਕਾਰਡ ਰਚ ਦਿੱਤੇ ਸਨ, ਜਿਸਨੇ ਪੰਜਾਬੀ ਸਿਨੇਮਾ ਨੂੰ ਪਿਆਰ ਕਰਨ ਵਾਲਿਆਂ ਨੂੰ ਖੁਸ਼ੀ ਦਿੱਤੀ ਹੈ। ਫਿਲਮ ਦੇ ਇਹਨਾਂ ਰਿਕਾਰਡਾਂ ਬਾਰੇ ਗੱਲ ਕਰੀਏ ਤਾਂ ਕੈਰੀ ਆਨ ਜੱਟਾ 3 ਪੰਜਾਬੀ ਦੀ ਪਹਿਲੀ ਅਜਿਹੀ ਫਿਲਮ ਹੈ, ਜੋ 30 ਤੋਂ ਜਿਆਦਾ ਦੇਸ਼ਾਂ ਵਿੱਚ ਰਿਲੀਜ਼ ਹੋਈ ਹੈ, ਇਸ ਤੋਂ ਇਲਾਵਾ ਫਿਲਮ ਨੇ ਐਡਵਾਂਸ ਬੁਕਿੰਗ ਵਿੱਚ ਵੀ ਕਮਾਲ ਕਰ ਦਿੱਤੀ ਸੀ। ਦੂਜੇ ਪਾਸੇ ਫਿਲਮ ਨੇ ਪਹਿਲੇ ਦਿਨ ਹੀ ਦੁਨੀਆਂਭਰ ਵਿੱਚ 10.12 ਕਰੋੜ ਦੀ ਕਮਾਈ ਕੀਤੀ ਹੈ, ਜੋ ਕਿ ਕਿਸੇ ਵੀ ਖੇਤਰੀ ਭਾਸ਼ਾ ਦੀ ਫਿਲਮ ਲਈ ਵੱਡੀ ਗੱਲ ਹੈ।

ਤੁਹਾਨੂੰ ਦੱਸ ਦਈਏ ਕਿ ਫਿਲਮ ਅੱਜ ਆਪਣੇ ਤੀਜੇ ਦਿਨ ਵਿੱਚ ਚੱਲ ਰਹੀ ਹੈ, ਇਸ ਤੋਂ ਇਲਾਵਾ ਐਤਵਾਰ ਆਉਣਾ ਅਜੇ ਬਾਕੀ ਹੈ, ਐਤਵਾਰ ਤੋਂ ਬਾਅਦ ਪਤਾ ਲੱਗੇਗਾ ਕਿ ਫਿਲਮ ਹੋਰ ਕਿਹੜੇ-ਕਿਹੜੇ ਰਿਕਾਰਡ ਤੋੜਦੀ ਹੈ। ਫਿਲਹਾਲ ਤੁਸੀਂ ਕਾਸਟ ਦਾ ਬਿੱਗ ਬੌਸ ਵਿੱਚ ਆਉਣ ਨੂੰ ਦੇਖਣ ਦੀ ਤਿਆਰੀ ਖਿੱਚੋ।

ETV Bharat Logo

Copyright © 2025 Ushodaya Enterprises Pvt. Ltd., All Rights Reserved.