ਚੰਡੀਗੜ੍ਹ: ਪੰਜਾਬੀ ਗਾਇਕੀ ਦੇ ਖੇਤਰ ਵਿਚ ਲੋਕ-ਗਾਇਕੀ ਅਤੇ ਪੁਰਾਤਨ ਤੱਥਾਂ ਨੂੰ ਹੁਲਾਰਾ ਦੇਣ ਵਿੱਚ ਲਗਾਤਾਰ ਅਹਿਮ ਭੂਮਿਕਾ ਨਿਭਾ ਰਹੇ ਫ਼ਨਕਾਰ ਹਰਿੰਦਰ ਸੰਧੂ ਹੁਣ ਹੌਲੀ-ਹੌਲੀ ਫਿਲਮੀ ਖੇਤਰ ਵਿਚ ਵੀ ਆਪਣੀਆਂ ਪੈੜ੍ਹਾਂ ਮਜ਼ਬੂਤ ਕਰਨ ਵੱਲ ਵੱਧ ਰਹੇ ਹਨ, ਜੋ ਬਤੌਰ ਲੇਖਕ ਆਪਣੀ ਪਹਿਲੀ ਅਰਥ-ਭਰਪੂਰ ਫਿਲਮ ‘ਸ਼ੋਸ਼ਲ ਮੀਡੀਆ’ ਦਰਸ਼ਕਾਂ ਦੇ ਸਨਮੁੱਖ ਕਰਨ ਜਾ ਰਹੇ ਹਨ।
‘ਗਾਣਾ-ਸ਼ਾਣਾ ਰਿਕਾਰਡਜ਼’ ਦੇ ਬੈਨਰ ਹੇਠ ਬਣਾਈ ਗਈ ਇਸ ਲਘੂ ਫਿਲਮ ਦਾ ਨਿਰਦੇਸ਼ਨ ਟੀਮ ਰਜਿੰਦਰ ਵੱਲੋਂ ਕੀਤਾ ਗਿਆ ਹੈ, ਜਦਕਿ ਇਸ ਦੇ ਕੈਮਰਾਮੈਨ ਵਜੋਂ ਜੌਹਨ ਕ੍ਰਿਸ਼ਟ ਅਤੇ ਪੋਸਟ ਪ੍ਰੋਡੋਕਸ਼ਨ ਬਿੱਟਾ ਹਨ। ਦੇਸ਼ਾਂ, ਵਿਦੇਸ਼ਾਂ ਦੀ ਅਜੋਕੀ ਜਿੰਦਗੀ ਚਾਹੇ ਉਹ ਸਮਾਜਿਕ ਹੋਵੇ, ਰਾਜਨੀਤਿਕ, ਸੰਗੀਤਕ ਜਾਂ ਫਿਰ ਫਿਲਮੀ ਅਤੇ ਗੈਰ-ਫਿਲਮੀ ਆਦਿ ਨੂੰ ਵੱਖ ਵੱਖ ਰੂਪਾਂ ’ਚ ਪ੍ਰਭਾਵਿਤ ਕਰ ਰਹੇ ਸ਼ੋਸ਼ਲ ਮੀਡੀਆ ਦੀ ਮਹੱਤਤਾਂ ਅਤੇ ਨੁਕਸਾਨਦਾਇਕ ਸਿੱਟਿਆਂ ਤੋਂ ਜਾਣੂੰ ਕਰਵਾਉਂਦੀ ਇਸ ਲਘੂ ਫਿਲਮ ਵਿਚ ਕਲਾ ਖੇਤਰ ਨਾਲ ਸੰਬੰਧਤ ਕਈ ਕਲਾਕਾਰ ਅਹਿਮ ਭੂਮਿਕਾ ਨਿਭਾ ਰਹੇ ਹਨ, ਜਿੰਨ੍ਹਾਂ ਵਿਚ ਜਸਬੀਰ ਜੱਸੀ, ਹਰਕੀਰਤ ਮਾਨ, ਵਿੱਕੀ ਮਾਨੀਵਾਲੀਆ, ਮੰਦਰ ਬੀਹਲੇਵਾਲਾ, ਅਰਸ਼ ਗਿੱਲ, ਵਿੱਕੀ ਸ਼ਰਮਾ, ਨੀਲਮ ਤੇ ਹਰਸ਼ ਸੋਢੀ ਆਦਿ ਸ਼ਾਮਿਲ ਹਨ।
ਪੰਜਾਬ ਦੇ ਮਾਲਵਾ ਖਿੱਤੇ ਅਧੀਨ ਆਉਂਦੇ ਜ਼ਿਲ੍ਹਾ ਫਰੀਦਕੋਟ ਨਾਲ ਸੰਬੰਧਤ ਲੋਕ ਗਾਇਕ ਹਰਿੰਦਰ ਸੰਧੂ ਆਪਣੇ ਹੁਣ ਤੱਕ ਦੇ ਸਫ਼ਰ ਦੌਰਾਨ ਹਮੇਸ਼ਾ ਮਿਆਰੀ ਗਾਇਕੀ ਨੂੰ ਹੀ ਤਰਜੀਹ ਦਿੰਦੇ ਨਜ਼ਰੀ ਆਏ ਹਨ, ਜੋ ਪੇਸ਼ੇ ਵਜੋਂ ਅਧਿਆਪਨ ਕਾਰਜ ਵਿਚ ਵੀ ਲੰਮੇਰ੍ਹਾਂ ਸਮਾਂ ਸਰਗਰਮ ਰਹੇ ਹਨ।
ਇਸ ਤੋਂ ਇਲਾਵਾ ਜੇਕਰ ਉਨ੍ਹਾਂ ਦੇ ਮਿਆਰੀ ਗੀਤ ਗਾਇਨ ਦੀ ਗੱਲ ਕੀਤੀ ਜਾਵੇ ਤਾਂ ਉਨ੍ਹਾਂ ਵੱਲੋਂ ਗਾਏ ਅਥਾਹ ਗੀਤ ਪੰਜਾਬੀ ਗਾਇਕੀ ਨੂੰ ਨਵੇਂ ਆਯਾਮ ਦੇਣ ਅਤੇ ਪੰਜਾਬੀਅਤ ਤਰਜਮਾਨੀ ਕਰਨ ਵਿਚ ਖਾਸੇ ਸਹਾਈ ਸਾਬਿਤ ਹੋਏ ਹਨ। ਉਨ੍ਹਾਂ ਦੇ ਮਕਬੂਲ ਰਹੇ ਹਾਲੀਆ ਗੀਤਾਂ ਵਿਚ 'ਕੁੜਤਾ ਪਜਾਮਾ ਪਾਇਆ ਕਰ', 'ਬੰਦੇ ਬੰਦੇ ਵਿਚ ਹੁੰਦਾ ਹੈ ਫ਼ਰਕ ਮਿੱਤਰੋ', 'ਮੈਂ ਇੱਕ ਬੋਹੜ ਪੁਰਾਣਾ ਬੋਲ ਰਿਹਾ', ‘ਪੱਤੀਆਂ ਗੁਲਾਬ ਦੀਆਂ’, ‘ਤੇਰੀ ਕੁੱਲੀ ਉਹੀ ਕਾਮਿਆ’, ‘ਸਭ ਕੁੱਝ ਹੋ ਗਿਆ ਮਹਿੰਗਾ ਲੋਕੀ ਸਸਤੇ ਹੋ ਗਏ ਨੇ’, ‘ਚੁਗਲਖ਼ੋਰਾਂ ਦੀ ਇਕੋ ਚੁਗਲੀ ਸਕੇ ਭਾਈਆਂ ’ਚ ਪਵਾ ਦੇਵੇ ਵੰਡੀਆਂ’, ’ਹੌਸਲੇ’, ‘ਰੁਪਈਏ’, ‘ਗੁੱਡੀ ਦਾ ਪ੍ਰਾਹੁਣਾ’, ‘ਆਪਣੇ ਬਿਗਾਨਿਆਂ ਦਾ ਓਦੋਂ ਪਤਾ ਲੱਗਦਾ’, ‘ਨਵੀਂ ਪਨੀਰੀ ਭੁੱਲਦੀ ਜਾਂਦੀ’ ਆਦਿ ਸ਼ਾਮਿਲ ਰਹੇ ਹਨ।
- Hina Khan: ਹਿਨਾ ਖਾਨ ਨੇ ਬਲੈਕ ਆਊਟਫਿਟ 'ਚ ਦਿੱਤੇ ਹੌਟ ਪੋਜ਼, ਢਹਿ-ਢੇਰੀ ਹੋਏ ਪ੍ਰਸ਼ੰਸਕ
- Tejasswi Prakash: ਲਾਲ ਗਾਊਨ 'ਚ 'ਲਾਲ ਮਿਰਚ' ਵਰਗੀ ਲੱਗ ਰਹੀ ਹੈ 'ਨਾਗਿਨ', ਪਲ਼ਾਂ 'ਚ ਵਧਾਇਆ ਇੰਟਰਨੈੱਟ ਦਾ ਤਾਪਮਾਨ
- Sonam Bajwa hottest Pics: ਬੋਲਡਨੈੱਸ ਦੀਆਂ ਹੱਦਾਂ ਪਾਰ ਕਰਦੀ ਨਜ਼ਰ ਆਈ ਸੋਨਮ ਬਾਜਵਾ, ਦੇਖੋ ਤਸਵੀਰਾਂ
ਪੰਜਾਬੀ ਗਾਇਕੀ ਵਿਚ ਨਵੇਂ ਦਿਸਹਿੱਦੇ ਸਿਰਜਣ ਅਤੇ ਇਸੇ ਕਰਮਭੂਮੀ ’ਚ ਕਰਮਸ਼ੀਲ ਰਹਿੰਦਿਆਂ ਸਮਾਜਿਕ ਫਰਜ਼ਾਂ ਦੀ ਪੂਰਤੀ ਕਰਨ ’ਚ ਵੀ ਲਗਾਤਾਰ ਅਹਿਮ ਭੂਮਿਕਾ ਨਿਭਾ ਰਹੇ ਹਰਿੰਦਰ ਸੰਧੂ ਅਨੁਸਾਰ ਮਹਿਜ਼ ਕਮਰਸ਼ੀਅਲ ਸੋਚ ਅਪਣਾ ਕੇ ਕੀਤਾ ਜਾਣ ਵਾਲਾ ਕੋਈ ਵੀ ਕਾਰਜ ਸਾਰਥਿਕ ਅਸਰ ਕਦੇ ਵੀ ਨਹੀਂ ਵਿਖਾ ਸਕਦਾ।
ਉਨ੍ਹਾਂ ਦੱਸਿਆ ਕਿ ਆਪਣੇ ਅਧਿਆਪਨ ਅਤੇ ਗਾਇਕੀ ਦੋਹਾਂ ਸਫ਼ਰਾਂ ਦੌਰਾਨ ਉਨਾਂ ਹਮੇਸ਼ਾ ਅਜਿਹੇ ਤਰੱਦਦ ਕਰਨ ਨੂੰ ਤਰਜ਼ੀਹ ਦਿੱਤੀ ਹੈ, ਜਿਸ ਨਾਲ ਪੜ੍ਹਨ, ਸੁਣਨ ਅਤੇ ਵੇਖਣ ਵਾਲਿਆਂ ਨੂੰ ਕੋਈ ਨਾਂ ਕੋਈ ਚੰਗੇਰ੍ਹੀ ਜੀਵਨ ਸੇਧ ਮਿਲ ਸਕੇ ਅਤੇ ਹੁਣ ਲੇਖਨ ਅਤੇ ਅਦਾਕਾਰ ਦੇ ਤੌਰ 'ਤੇ ਵੀ ਉਨਾਂ ਦੀ ਸੋਚ ਅਜਿਹੇ ਹੀ ਮਿਆਰੀ ਮਾਪਦੰਢ ਨਿਰਧਾਰਿਤ ਕਰਨ ਦੀ ਰਹੇਗੀ, ਜਿਸ ਨਾਲ ਅਸਲ ਵਿਰਸੇ ਅਤੇ ਕਦਰਾਂ, ਕੀਮਤਾਂ ਤੋਂ ਦੂਰ ਹੁੰਦੀ ਜਾ ਰਹੀ ਨੌਜਵਾਨ ਪੀੜ੍ਹੀ ਨੂੰ ਵੀ ਪੁਰਾਤਨ ਰੰਗਾਂ ਅਤੇ ਆਪਸੀ ਸਾਂਝਾ ਨਾਲ ਜੋੜਨ ਵਿਚ ਹਰ ਸੰਭਵ ਯੋਗਦਾਨ ਪਾਇਆ ਜਾਵੇਗਾ।