ETV Bharat / entertainment

Dunki Trailer OUT: ਇੰਤਜ਼ਾਰ ਖਤਮ...ਰਿਲੀਜ਼ ਹੋਇਆ ਸ਼ਾਹਰੁਖ ਖਾਨ ਦੀ ਫਿਲਮ 'ਡੰਕੀ' ਦਾ ਮਜ਼ੇਦਾਰ ਟ੍ਰੇਲਰ, ਦੇਖੋ

Dunki Trailer Release: ਸਾਲ ਦੀ ਸਭ ਤੋਂ ਉਡੀਕੀ ਜਾ ਰਹੀ ਫਿਲਮ ਡੰਕੀ ਦਾ ਟ੍ਰੇਲਰ ਆਖਰਕਾਰ ਅੱਜ ਰਿਲੀਜ਼ ਹੋ ਗਿਆ ਹੈ। ਰਾਜਕੁਮਾਰ ਹਿਰਾਨੀ ਦੁਆਰਾ ਨਿਰਦੇਸ਼ਤ ਸ਼ਾਹਰੁਖ ਸਟਾਰਰ ਫਿਲਮ ਡੰਕੀ ਦਾ ਟ੍ਰੇਲਰ ਕਾਫੀ ਸ਼ਾਨਦਾਰ ਹੈ। ਇਹ ਫਿਲਮ 21 ਸਤੰਬਰ ਨੂੰ ਸਿਨੇਮਾਘਰਾਂ 'ਚ ਰਿਲੀਜ਼ ਹੋਵੇਗੀ।

Dunki Trailer OUT
Dunki Trailer OUT
author img

By ETV Bharat Punjabi Team

Published : Dec 5, 2023, 11:22 AM IST

ਮੁੰਬਈ (ਬਿਊਰੋ): ਕਾਫੀ ਸਮੇਂ ਤੋਂ ਉਡੀਕਿਆ ਜਾ ਰਿਹਾ ਡੰਕੀ ਫਿਲਮ ਦਾ ਟ੍ਰੇਲਰ ਅੱਜ 5 ਦਸੰਬਰ ਨੂੰ ਰਿਲੀਜ਼ ਹੋ ਗਿਆ ਹੈ, ਇਸ ਟ੍ਰੇਲਰ ਵਿੱਚ ਕਿੰਗ ਖਾਨ ਆਪਣੇ ਚਾਰ ਦੋਸਤਾਂ ਨਾਲ ਨਜ਼ਰ ਆ ਰਹੇ ਹਨ। ਇਸ ਤੋਂ ਇਲਾਵਾ ਟ੍ਰੇਲਰ ਵਿੱਚ ਤੁਸੀਂ ਰੁਮਾਂਸ ਵੀ ਦੇਖ ਸਕਦੇ ਹੋ, ਜੋ ਕਿੰਗ ਖਾਨ ਅਤੇ ਤਾਪਸੀ ਵਿਚਕਾਰ ਹੁੰਦਾ ਹੈ। ਇਸ ਤੋਂ ਇਲਾਵਾ ਫਿਲਮ ਵਿੱਚ ਤੁਹਾਨੂੰ ਐਕਸ਼ਨਵੀ ਦੇਖਣ ਨੂੰ ਮਿਲੇਗਾ।

ਡੰਕੀ ਦਾ ਟ੍ਰੇਲਰ: ਪੰਜਾਬ ਦੇ ਲਾਲਟੂ ਇਲਾਕੇ 'ਚ 5 ਨੌਜਵਾਨ ਲੰਡਨ ਜਾਣ ਦੀ ਲਾਲਸਾ 'ਚ ਅੰਗਰੇਜ਼ੀ ਦੀਆਂ ਕਲਾਸਾਂ ਲਾਉਂਦੇ ਨਜ਼ਰ ਆ ਰਹੇ ਹਨ। ਰਾਜਕੁਮਾਰ ਹਿਰਾਨੀ ਦੀਆਂ ਫਿਲਮਾਂ 'ਚ ਹਮੇਸ਼ਾ ਹੀ ਨਜ਼ਰ ਆਉਣ ਵਾਲੇ ਬੋਮਨ ਇਰਾਨੀ ਇਸ ਵਾਰ ਅੰਗਰੇਜ਼ੀ ਅਧਿਆਪਕ ਦੀ ਭੂਮਿਕਾ 'ਚ ਨਜ਼ਰ ਆ ਰਹੇ ਹਨ। ਬੱਲੀ (ਅਨਿਲ ਗਰੋਵਰ) ਇੱਕ ਹੇਅਰ ਕਟਿੰਗ ਸੈਲੂਨ ਵਿੱਚ ਕੰਮ ਕਰਦਾ ਹੈ ਅਤੇ ਬੱਗੂ (ਵਿਕਰਮ ਕੋਚਰ) ਇੱਕ ਕੱਪੜੇ ਦੀ ਦੁਕਾਨ ਵਿੱਚ ਕੰਮ ਕਰਦਾ ਹੈ। ਵਿੱਕੀ ਕੌਸ਼ਲ ਸੁੱਖੀ ਦੇ ਕਿਰਦਾਰ ਵਿੱਚ ਲੰਡਨ ਜਾ ਕੇ ਨੌਕਰੀ ਕਰਨ ਦਾ ਸੁਪਨਾ ਦੇਖ ਰਿਹਾ ਹੈ ਪਰ ਅੰਗਰੇਜ਼ੀ ਵਿਚ ਉਸ ਦੀ ਕਮਾਂਡ ਨਹੀਂ ਹੈ। ਇਸ ਸਭ ਦੇ ਨਾਲ ਤਾਪਸੀ ਮਨੂੰ ਦੇ ਰੋਲ 'ਚ ਹੈ। ਸ਼ਾਹਰੁਖ ਉਹਨਾਂ ਦਾ ਹਾਰਡੀ ਨਾਂ ਦਾ ਦੋਸਤ ਹੈ।

ਇਹਨਾਂ ਸਭ ਨੂੰ ਵੀਜ਼ਾ ਪ੍ਰਾਪਤ ਕਰਨ ਵਿੱਚ ਮੁਸ਼ਕਲ ਦਾ ਸਾਹਮਣਾ ਕਰਨਾ ਪੈਂਦਾ ਹੈ, ਆਖ਼ਰਕਾਰ ਸ਼ਾਹਰੁਖ ਨੂੰ ਅਜਿਹਾ ਰਸਤਾ ਲੱਭਦਾ ਹੈ, ਜਿਸ ਦੁਆਰਾ ਉਹ ਅੰਗਰੇਜ਼ੀ ਜਾਣੇ ਬਿਨਾਂ ਲੰਡਨ ਜਾ ਸਕਦਾ ਹੈ। ਲੰਡਨ ਜਾਣ ਦਾ ਇਹ ਗੈਰ-ਕਾਨੂੰਨੀ ਤਰੀਕਾ ਹੈ 'ਡੰਕੀ'। ਬਾਕੀ ਕਹਾਣੀ ਦਾ ਫਿਲਮ ਦੇਖਣ ਤੋਂ ਹੀ ਪਤਾ ਲੱਗੇਗਾ।

ਇਸ ਟ੍ਰੇਲਰ ਨੂੰ ਕਿੰਗ ਖਾਨ ਨੇ ਆਪਣੇ ਅਧਿਕਾਰਤ ਇੰਸਟਾਗ੍ਰਾਮ 'ਤੇ ਸ਼ੇਅਰ ਕੀਤਾ ਹੈ। ਇਸ ਨੂੰ ਸਾਂਝਾ ਕਰਦੇ ਹੋਏ ਉਸ ਨੇ ਕੈਪਸ਼ਨ ਵਿੱਚ ਲਿਖਿਆ, 'ਇਹ ਕਹਾਣੀ ਮੈਂ ਹੀ ਸ਼ੁਰੂ ਕੀਤੀ ਸੀ, ਲਾਲਟੂ ਤੋਂ। ਮੈਂ ਹੀ ਇਸ ਨੂੰ ਖਤਮ ਕਰਾਂਗਾ...ਆਪਣੇ ਉੱਲੂ ਦੇ ਪੱਠਿਆਂ ਦੇ ਨਾਲ... ਡੰਕੀ ਦਾ ਟ੍ਰੇਲਰ ਤੁਹਾਨੂੰ ਇੱਕ ਅਜਿਹਾ ਸਫ਼ਰ ਦਿਖਾਏਗਾ ਜੋ ਰਾਜੂ ਸਰ ਦੇ ਵਿਜ਼ਨ ਨਾਲ ਸ਼ੁਰੂ ਹੋਇਆ ਸੀ। ਇਹ ਤੁਹਾਨੂੰ ਦੋਸਤੀ, ਕਾਮੇਡੀ ਅਤੇ ਤ੍ਰਾਸਦੀ ਜੋ ਕਿ ਜੀਵਨ ਹੈ ਅਤੇ ਘਰ-ਪਰਿਵਾਰ ਲਈ ਇੱਕ ਪੁਰਾਣੀ ਯਾਦ ਵਿੱਚੋਂ ਲੰਘੇਗਾ।'

  • " class="align-text-top noRightClick twitterSection" data="">

ਉਲੇਖਯੋਗ ਹੈ ਕਿ 'ਡੰਕੀ' ਸ਼ਾਹਰੁਖ ਖਾਨ ਦੀ ਰਾਜਕੁਮਾਰ ਹਿਰਾਨੀ ਨਾਲ ਪਹਿਲੀ ਫਿਲਮ ਹੈ। ਜੋ ਇਸ ਤੋਂ ਪਹਿਲਾਂ 'ਸੰਜੂ', 'ਪੀਕੇ', '3 ਇਡੀਅਟਸ' ਅਤੇ 'ਮੁੰਨਾ ਭਾਈ' ਵਰਗੀਆਂ ਬਲਾਕਬਸਟਰ ਫਿਲਮਾਂ ਲਈ ਜਾਣਿਆ ਜਾਂਦਾ ਹੈ। ਸ਼ਾਹਰੁਖ ਤੋਂ ਇਲਾਵਾ 'ਡੰਕੀ' 'ਚ ਬੋਮਨ ਇਰਾਨੀ, ਤਾਪਸੀ ਪੰਨੂ, ਵਿੱਕੀ ਕੌਸ਼ਲ, ਵਿਕਰਮ ਕੋਚਰ ਅਤੇ ਅਨਿਲ ਗਰੋਵਰ ਵਰਗੇ ਕਲਾਕਾਰ ਸ਼ਾਮਲ ਹਨ। ਇਸ ਨੂੰ ਹਿਰਾਨੀ ਅਤੇ ਅਭਿਜਾਤ ਜੋਸ਼ੀ ਨੇ ਲਿਖਿਆ ਹੈ। ਇਸ ਜੋੜੀ ਵਿੱਚ ਲੇਖਿਕਾ ਕਨਿਕਾ ਢਿੱਲੋਂ ਵੀ ਸ਼ਾਮਲ ਹੋ ਗਈ ਹੈ। ਇਹ ਫਿਲਮ 21 ਦਸੰਬਰ ਨੂੰ ਰਿਲੀਜ਼ ਹੋਣ ਜਾ ਰਹੀ ਹੈ।

ETV Bharat Logo

Copyright © 2024 Ushodaya Enterprises Pvt. Ltd., All Rights Reserved.