ਮੁਬੰਈ: ਰਾਜ ਮਹਿਤਾ ਵੱਲੋਂ ਨਿਰਦੇਸ਼ ਕੀਤੀ ਅਕਸ਼ੈ ਕੁਮਾਰ, ਇਮਰਾਨ ਹਾਸ਼ਮੀ, ਨੁਸਰਤ ਭਰੁਚਾ ਅਤੇ ਡਾਇਨਾ ਸਟਾਰਰ ਫਿਲਮ ਸੈਲਫੀ ਦਾ ਬਾਕਸ ਆਫਿਸ 'ਤੇ ਦੂਸਰਾ ਦਿਨ ਵੀ ਕੁਝ ਖਾਸ ਕਮਾਈ ਨਹੀ ਕਰ ਪਾਇਆ। ਹਾਲਾਂਕਿ ਪਹਿਲੇ ਦਿਨ ਦੀ ਉਮੀਦ ਨਾਲੋਂ ਦੂਸਰੇ ਦਿਨ ਠੀਕ ਠਾਕ ਕਮਾਈ ਕੀਤੀ। ਸ਼ਨੀਵਾਰ ਨੂੰ ਫਿਲਮ ਦੀ ਕਮਾਈ ਵਿੱਚ ਲਗਭਗ 30 ਫੀਸਦੀ ਦਾ ਵਾਧਾ ਦੇਖਣ ਨੂੰ ਮਿਲਿਆ।
ਸੈਲਫੀ ਫਿਲਮ ਦੀ ਕਮਾਈ: ਸੈਲਫੀ ਫਿਲਮ ਨੇ ਦੂਸਰੇ ਦਿਨ 3.50 ਕਰੋੜ ਨੈਟ ਬਾਕਸ ਆਫਿਸ ਕਲੈਕਸ਼ਨ ਕੀਤਾ ਹੈ। ਫਿਲਮ ਨੂੰ ਦੂਸਰੇ ਦਿਨ ਲਈ 69 ਲੱਖ ਦੀ ਗ੍ਰਾਂਸ ਐਡਵਾਸ ਬੂਕਿਗ ਮਿਲੀ, ਜਿਸ ਵਿੱਚ 33,858 ਟਿਕਟ ਵਿਕੇ। ਦੋ ਦਿਨ ਵਿੱਚ ਫਿਲਮ ਦੀ ਕਮਾਈ ਹੁਣ 6.05 ਕਰੋੜ ਰੁਪਏ ਹੇ ਗਈ ਹੈ। ਹਾਲਾਂਕਿ ਫਿਲਮ ਆਪਣੇ ਨਿਸ਼ਾਨੇ ਤੋਂ ਬਹੁਤ ਦੂਰ ਹੈ। ਜੇ ਇਹ ਪਹਿਲੇ ਹਫਤੇਂ ਵਿੱਚ ਲਗਭਗ 10 ਕਰੋੜ ਰੁਪਏ ਦੇ ਆਸਪਾਸ ਮੈਨੇਜ ਕਰ ਲੈਂਦੀ ਹੈ ਤਾਂ ਇਸਦੇ ਟ੍ਰੈਜੈਕਟਰੀ ਨੂੰ ਠੀਕ ਮੰਨਿਆ ਜਾ ਸਕਦਾ ਹੈ। ਸੈਲਫੀ ਦੇ ਦੂਸਰੇ ਦਿਨ ਦੇ ਨੰਬਰ ਨੇ ਯਕੀਨੀ ਤੌਰ 'ਤੇ ਇਸਦੀ ਕਿਸਮਤ 'ਮੋਹਰ ਲਗਾ ਦਿੱਤੀ ਹੈ। ਦੂਸਰੇ ਦਿਨ ਫਿਲਮ ਨੇ 30 ਫੀਸਦੀ ਤੱਕ ਦੀ ਕਮਾਈ ਕੀਤੀ ਹੈ। ਟਰੇਡ ਐਨਾਲਿਸਟ ਅਨੁਸਾਰ ਫਿਲਮ ਨੇ ਪਹਿਲੇ ਦਿਨ ਬਾਕਸ ਆਫਿਸ 'ਤੇ 2.55 ਕਰੋੜ ਰੁਪਏ ਦਾ ਕਲੈਕਸ਼ਨ ਕਰਨ ਵਿੱਚ ਕਾਮਯਾਬ ਰਹੀ। ਆਪਣੇ ਆਪਨਿੰਗ ਡੇ 'ਤੇ ਫਿਲਮ ਨੇ ਸ਼ਾਮ 4.30 ਵਜੇ ਤੱਕ 1.30 ਕਰੋੜ ਰੁਪਏ ਤੱਕ ਦਾ ਬਿਜ਼ਨੇਸ ਕੀਤਾ ਸੀ।
ਬਾਕਸ ਆਫਿਸ 'ਤੇ ਸਟ੍ਰੀਮਿੰਗ ਪਲੇਟਫਾਰਮ ਦਾ ਅਸਰ! : ਸਟ੍ਰੀਮਿੰਗ ਪਲੇਟਫਾਰਮ ਨੇ ਬਾਕਸ ਆਫਿਸ ਦੇ ਡਾਇਨੇਮਿਕ ਨੂੰ ਪੂਰੀ ਤਰ੍ਹਾਂ ਨਾਲ ਬਦਲ ਦਿੱਤਾ ਹੈ। OTT ਲਈ ਬਣੀ ਫਿਲਮ ਨੂੰ ਸਿਨੇਮਾਘਰ ਵਿੱਚ ਵਧੀਆ ਪ੍ਰਤੀਕਿਰੀਆਂ ਨਹੀ ਮਿਲ ਰਹੀ ਹੈ। ਕਿਉਕਿ ਦਰਸ਼ਕ ਉਨ੍ਹਾਂ ਨੂੰ ਆਪਣੇ ਘਰ ਵਿੱਚ ਆਰਾਮ ਨਾਲ ਦੇਖ ਲੈਂਦੇ ਹਨ। ਅੱਜ ਦੇ ਸਮੇਂ ਵਿੱਚ ਜਿਸ ਚੀਜ਼ ਦੀ ਅਸਲ ਵਿੱਚ ਲੋੜ ਹੈ, ਉਹ ਹੈ ਕਿਸੇ ਪ੍ਰਕਾਰ ਦੀ ਏਜੰਸੀ। ਜੇ ਕਿਸੇ ਫਿਲਮ ਵਿੱਚ ਇਹ ਨਹੀ ਹੈ ਤਾਂ ਦਰਸ਼ਕ ਕੁਝ ਮਹੀਨੇ ਬਾਅਦ ਸਟ੍ਰੀਮਿੰਗ 'ਤੇ ਆਉਣ ਦਾ ਇੰਤੇਜ਼ਾਰ ਕਰਨਾ ਪਸੰਦ ਕਰਦੇ ਹਨ।
ਫਿਲਮ ਸ਼ਹਿਜ਼ਾਦਾ ਦੀ ਸੈਲਫੀ ਦੀ ਤੁਲਨਾ ਵਿੱਚ ਜਿਆਦਾ ਕਮਾਈ ਹੋਣ ਦੀ ਉਮੀਦ: ਪਿਛਲੇ ਹਫਤੇਂ ਹੀ ਰਿਲੀਜ਼ ਹੋਈ ਕਾਰਤੀਕ ਆਰਿਅਨ ਦੀ ਫਿਲਮ ਸ਼ਹਿਜ਼ਾਦਾ ਦੀ ਸੈਲਫੀ ਦੀ ਤੁਲਨਾ ਵਿੱਚ ਕਮਾਈ ਹੋਣ ਦੀ ਉਮੀਦ ਹੈ। ਸ਼ਹਿਜ਼ਾਦਾ ਨੇ ਆਪਣੇ ਦੂਸਰੇ ਸ਼ਨੀਵਾਰ ਨੂੰ ਲਗਭਗ 1.20 ਕਰੋੜ ਰੁਪਏ ਦੀ ਕਮਾਈ ਕੀਤੀ ਅਤੇ ਇਸ ਤਰ੍ਹਾਂ ਫਿਲਮ ਦੀ ਕੁਲ ਕਮਾਈ ਲਗਭਗ 29 ਕਰੋੜ ਰੁਪਏ ਹੋ ਗਈ। Ant-Man And The Wasp: Quantummania ਜੋ ਸ਼ਹਿਜ਼ਾਦਾ ਦੇ ਨਾਲ ਰਿਲੀਜ਼ ਹੋਈ ਹੈ, 40 ਕਰੋੜ ਰੁਪਏ ਤੋਂ ਘੱਟ ਦੀ ਕਮਾਈ ਕਰਨ ਵੱਲ ਵਧ ਰਹੀ ਹੈ।
ਇਹ ਵੀ ਪੜ੍ਹੋ :- Akshay Kumar World Tour: ਅਕਸ਼ੈ ਕੁਮਾਰ ਦੇ ਵਰਲਡ ਟੂਰ ‘ਦਿ ਇੰਟਰਟੇਨਰਜ਼’ ਦੀਆਂ ਤਿਆਰੀਆਂ ਮੁਕੰਮਲ, ਇਥੇ ਹੋਰ ਜਾਣੋ