ਮੁੰਬਈ (ਬਿਊਰੋ): ਅੱਜ ਕ੍ਰਿਕਟ ਪ੍ਰੇਮੀਆਂ ਦੇ ਦਿਲਾਂ ਦੀ ਧੜਕਣ ਤੇਜ਼ੀ ਨਾਲ ਵਧਦੀ ਜਾ ਰਹੀ ਹੈ ਕਿਉਂਕਿ ਅੱਜ 15 ਨਵੰਬਰ 2023 ਨੂੰ ਭਾਰਤ 'ਚ ਹੋਣ ਜਾ ਰਹੇ ਕ੍ਰਿਕਟ ਵਿਸ਼ਵ ਕੱਪ 2023 ਦਾ ਪਹਿਲਾਂ ਸੈਮੀਫਾਈਨਲ ਮੈਚ ਹੈ, ਜੋ ਅੱਜ ਦੁਪਹਿਰ 2 ਵਜੇ ਭਾਰਤ ਅਤੇ ਨਿਊਜ਼ੀਲੈਂਡ ਵਿਚਾਲੇ ਸ਼ੁਰੂ ਹੋਣ ਜਾ ਰਿਹਾ ਹੈ।
ਵਿਸ਼ਵ ਕੱਪ 2019 ਦੇ ਸੈਮੀਫਾਈਨਲ ਮੈਚ 'ਚ ਨਿਊਜ਼ੀਲੈਂਡ ਤੋਂ ਹਾਰਨ ਵਾਲੀ ਟੀਮ ਇੰਡੀਆ ਆਪਣੇ ਪੁਰਾਣੇ ਸਕੋਰ ਦਾ ਹਿਸਾਬ ਬਰਾਬਰ ਕਰਨ ਲਈ ਮੈਦਾਨ 'ਚ ਉਤਰੇਗੀ। ਇਸ ਸ਼ਾਨਦਾਰ ਮੈਚ ਨੂੰ ਦੇਖਣ ਲਈ ਹਰ ਕੋਈ ਉਤਸ਼ਾਹਿਤ ਹੈ ਅਤੇ ਕਿਹਾ ਜਾ ਰਿਹਾ ਹੈ ਕਿ ਬਾਲੀਵੁੱਡ ਸੁਪਰਸਟਾਰ ਸਲਮਾਨ ਖਾਨ ਅਤੇ ਆਮਿਰ ਖਾਨ ਵੀ ਇਸ ਮੈਚ ਨੂੰ ਆਪਣੀਆਂ ਅੱਖਾਂ ਨਾਲ ਦੇਖਣ ਲਈ ਵਾਨਖੇੜੇ ਸਟੇਡੀਅਮ ਪਹੁੰਚਣਗੇ।
ਵਾਨਖੇੜੇ ਮੈਦਾਨ 'ਚ ਆਏਗਾ 'ਟਾਈਗਰ': ਤੁਹਾਨੂੰ ਦੱਸ ਦੇਈਏ ਕਿ ਮੀਡੀਆ ਰਿਪੋਰਟਾਂ ਮੁਤਾਬਕ ਭਾਰਤ ਅਤੇ ਨਿਊਜ਼ੀਲੈਂਡ ਵਿਚਾਲੇ ਹੋਣ ਵਾਲਾ ਮੈਚ ਦੇਖਣ ਲਈ ਸਲਮਾਨ ਖਾਨ ਵੀ ਵਾਨਖੇੜੇ ਸਟੇਡੀਅਮ ਪਹੁੰਚਣਗੇ। ਇਨ੍ਹੀਂ ਦਿਨੀਂ ਸਲਮਾਨ ਆਪਣੀ ਹਾਲ ਹੀ 'ਚ ਰਿਲੀਜ਼ ਹੋਈ ਫਿਲਮ 'ਟਾਈਗਰ 3' ਨੂੰ ਲੈ ਕੇ ਸੁਰਖੀਆਂ 'ਚ ਹਨ ਅਤੇ ਅਜਿਹੇ 'ਚ ਉਹ ਇੱਥੇ ਆਪਣੀ ਫਿਲਮ ਦੀ ਪ੍ਰਮੋਸ਼ਨ ਕਰਦੇ ਨਜ਼ਰ ਆਉਣ ਵਾਲੇ ਹਨ। ਦੱਸ ਦੇਈਏ ਕਿ ਟਾਈਗਰ 3 ਦੀਵਾਲੀ ਦੇ ਮੌਕੇ 'ਤੇ 12 ਨਵੰਬਰ ਨੂੰ ਰਿਲੀਜ਼ ਹੋਈ ਸੀ ਅਤੇ ਫਿਲਮ ਨੇ 3 ਦਿਨਾਂ 'ਚ 150 ਕਰੋੜ ਰੁਪਏ ਦਾ ਅੰਕੜਾ ਪਾਰ ਕਰ ਲਿਆ ਹੈ।
- ਭਾਰਤ-ਨਿਊਜ਼ੀਲੈਂਡ ਸੈਮੀਫਾਈਨਲ 'ਚ ਵਜਾਇਆ ਜਾਵੇਗਾ 'ਸੈਮ ਬਹਾਦਰ' ਫਿਲਮ ਦਾ ਇਹ ਗੀਤ, ਦੇਖਣ ਨੂੰ ਮਿਲੇਗਾ ਸ਼ਾਨਦਾਰ ਨਜ਼ਾਰਾ
- India vs New Zealand: 2019 ਦੇ ਸੈਮੀਫਾਈਨਲ ਵਿੱਚ ਹੋਈ ਹਾਰ ਦਾ ਬਦਲਾ ਲੈਣ ਲਈ ਮੈਦਾਨ ਵਿੱਚ ਉੱਤਰੇਗੀ ਬਲੂ ਆਰਮੀ, ਮੈਚ ਤੋਂ ਪਹਿਲਾਂ ਜਾਣੋ ਮੌਸਮ ਅਤੇ ਪਿੱਚ ਦੀ ਰਿਪੋਰਟ
- 'ਪੱਗ' ਗੀਤ ਲੈ ਕੇ ਸਰੋਤਿਆਂ ਦੇ ਸਨਮੁੱਖ ਹੋਣਗੇ ਕ੍ਰਿਕਟਰ ਹਰਪ੍ਰੀਤ ਬਰਾੜ, ਇਹ ਹੈ ਗੀਤ ਦਾ ਪਹਿਲਾਂ ਪੋਸਟਰ
ਆਮਿਰ ਖਾਨ ਵੀ ਦੇਣਗੇ ਦਸਤਕ: ਤੁਹਾਨੂੰ ਦੱਸ ਦੇਈਏ ਕਿ ਆਮਿਰ ਖਾਨ ਨੂੰ ਕਈ ਵਾਰ ਸਟੇਡੀਅਮ 'ਚ ਟੀਮ ਇੰਡੀਆ ਦੇ ਮੈਚ ਦਾ ਆਨੰਦ ਲੈਂਦੇ ਦੇਖਿਆ ਗਿਆ ਹੈ। ਅਜਿਹੇ 'ਚ ਕਿਹਾ ਜਾ ਰਿਹਾ ਹੈ ਕਿ ਆਮਿਰ ਖਾਨ ਟੀਮ ਇੰਡੀਆ ਅਤੇ ਨਿਊਜ਼ੀਲੈਂਡ ਵਿਚਾਲੇ ਹੋਣ ਵਾਲੇ ਇਸ ਵੱਡੇ ਮੈਚ ਨੂੰ ਮਿਸ ਨਹੀਂ ਕਰਨਗੇ। ਇਸ ਦੇ ਨਾਲ ਹੀ ਕਾਰੋਬਾਰੀ ਮੁਕੇਸ਼ ਅੰਬਾਨੀ ਦੀ ਪਤਨੀ ਅਤੇ IPL ਟੀਮ ਮੁੰਬਈ ਇੰਡੀਅਨਜ਼ ਦੀ ਮਾਲਕਣ ਨੀਤਾ ਅੰਬਾਨੀ ਵੀ ਇਸ ਮੈਚ ਨੂੰ ਦੇਖਣ ਲਈ ਸਟੇਡੀਅਮ 'ਚ ਨਜ਼ਰ ਆ ਸਕਦੀ ਹੈ।
ਇਹ ਸਿਤਾਰੇ ਵੀ ਦੇ ਸਕਦੇ ਹਨ ਦਸਤਕ: ਤੁਹਾਨੂੰ ਦੱਸ ਦੇਈਏ ਕਿ ਮੌਜੂਦਾ ਵਰਲਡ ਕੱਪ 'ਚ ਕਈ ਫਿਲਮੀ ਸਿਤਾਰਿਆਂ ਨੂੰ ਮੈਦਾਨ 'ਚ ਜਾ ਕੇ ਭਾਰਤ ਦੇ ਮੈਚ ਦਾ ਆਨੰਦ ਲੈਂਦੇ ਦੇਖਿਆ ਜਾਵੇਗਾ। ਇਸ ਵਿੱਚ ਅਦਾਕਾਰ ਵਿਵੇਕ ਓਬਰਾਏ, ਕੁਣਾਲ ਖੇਮੂ, ਸ਼ਾਹਿਦ ਕਪੂਰ ਅਤੇ ਦੱਖਣੀ ਅਦਾਕਾਰ ਵੈਂਕਟੇਸ਼, ਅਮਿਤਾਬ ਬੱਚਨ, ਰਜਨੀਕਾਂਤ ਵੀ ਸ਼ਾਮਲ ਹਨ। ਕਾਬਲੇਗੌਰ ਹੈ ਕਿ ਅੱਜ ਦੇ ਮੈਗਾ ਮੈਚ ਵਿੱਚ ਇਹ ਸਿਤਾਰੇ ਸਟੇਡੀਅਮ ਵਿੱਚ ਦਰਸ਼ਕਾਂ ਦੇ ਵਿਚਕਾਰ ਨਜ਼ਰ ਆਉਣਗੇ।