ਫਰੀਦਕੋਟ: ਹਾਲ ਹੀ ਵਿੱਚ ਰਿਲੀਜ਼ ਹੋਈ ਪੰਜਾਬੀ ਫ਼ਿਲਮ 'ਬਿਨਾਂ ਬੈਂਡ ਚੱਲ ਇੰਗਲੈਂਡ' ਨੂੰ ਉਮੀਦ ਅਨੁਸਾਰ ਸਫ਼ਲਤਾ ਨਾ ਮਿਲ ਪਾਉਣ ਤੋਂ ਬਾਅਦ ਰੋਸ਼ਨ ਪ੍ਰਿੰਸ ਆਪਣੀ ਨਵੀਂ ਪੰਜਾਬੀ ਫ਼ਿਲਮ 'ਬੁਝਾਰਤ ਹੀਰੇ ਦੀ' ਨੂੰ ਸਿਨੇਮਾਂ ਘਰਾਂ ਦੀ ਬਜਾਏ ਓਟੀਟੀ ਪਲੇਟਫ਼ਾਰਮ 'ਤੇ ਰਿਲੀਜ਼ ਕਰਨ ਜਾ ਰਹੇ ਹਨ। ਇਸਦਾ ਵਰਲਡ ਪ੍ਰੀਮਿਅਰ 1 ਦਸੰਬਰ ਨੂੰ ਜੀ5 'ਤੇ ਹੋਣ ਜਾ ਰਿਹਾ ਹੈ। 'ਵਜ਼ੀਰਜ ਵੈਂਚਰ ਜੇਕੇ ਫ਼ਿਲਮ ਪ੍ਰੋਡੋਕਸ਼ਨ, ਬਿੰਦਰਾ ਫਿਲਮ ਪ੍ਰੋਡੋਕਸ਼ਨ' ਦੇ ਬੈਨਰ ਹੇਠ ਬਣੀ ਇਸ ਫ਼ਿਲਮ ਵਿੱਚ ਰੌਸ਼ਨ ਪ੍ਰਿੰਸ ਅਤੇ ਪ੍ਰਿਅੰਕਾ ਰੇਵੜੀ ਲੀਡ ਭੂਮਿਕਾ 'ਚ ਨਜ਼ਰ ਆਉਣਗੇ।
ਫ਼ਿਲਮ 'ਬੁਝਾਰਤ ਹੀਰੇ ਦੀ' ਸਟਾਰ ਕਾਸਟ: ਫ਼ਿਲਮ 'ਬੁਝਾਰਤ ਹੀਰੇ ਦੀ' ਸਟਾਰ ਕਾਸਟ ਵਿੱਚ ਰੌਸ਼ਨ ਪ੍ਰਿੰਸ, ਪ੍ਰਿਅੰਕਾ ਰੇਵੜੀ, ਹੀਰਾ ਸੋਹਲ, ਰਾਜ ਧਾਲੀਵਾਲ, ਲਵ ਗਿੱਲ ਅਤੇ ਵਿੰਦਰ ਨੱਥੂਮਾਜਰਾ ਆਦਿ ਸ਼ਾਮਲ ਹਨ। ਇੰਗਲੈਂਡ ਦੇ ਵੱਖ-ਵੱਖ ਹਿੱਸਿਆਂ ਵਿੱਚ ਫ਼ਿਲਮਾਈ ਗਈ ਇਸ ਫ਼ਿਲਮ ਦਾ ਲੇਖਣ ਗੁਰਲਵ ਸਿੰਘ ਰਟੌਲ ਅਤੇ ਪਰਵਿੰਦਰ ਸਿੰਘ ਦੁਆਰਾ ਕੀਤਾ ਗਿਆ ਹੈ, ਜਦਕਿ ਨਿਰਦੇਸ਼ਨ ਗੌਰਵ ਬੱਬਰ ਨੇ ਕੀਤਾ ਹੈ, ਜੋ ਇਸ ਫ਼ਿਲਮ ਦੁਆਰਾ ਬਤੌਰ ਡਾਇਰੈਕਟਰ ਆਪਣੀ ਨਵੀਂ ਸਿਨੇਮਾ ਪਾਰੀ ਦਾ ਆਗਾਜ਼ ਕਰਨ ਜਾ ਰਹੇ ਹਨ।
- ਧਾਰਮਿਕ ਗੀਤ 'ਸੋ ਦੁਖੁ ਕੈਸਾ ਪਾਵੇ' ਹੋਇਆ ਰਿਲੀਜ਼, ਇਸ ਗੀਤ ਰਾਹੀ ਪਹਿਲੀ ਵਾਰ ਇਕੱਠੇ ਹੋਏ ਜੱਸੀ ਗਿੱਲ, ਗੁਰਨਾਜ਼ਰ ਅਤੇ ਜਯਾ ਕਿਸ਼ੋਰੀ
- ਅਦਾਕਾਰ ਸੁਦੇਸ਼ ਵਿੰਕਲ ਦੀ ਰਿਲੀਜ਼ ਹੋਈ ਫਿਲਮ 'ਗੁੜੀਆ' ਨੂੰ ਮਿਲ ਰਹੀ ਲੋਕਾਂ ਦੀ ਵਧੀਆਂ ਪ੍ਰਤੀਕਿਰੀਆਂ, ਹੋਰ ਵੀ ਕਈ ਅਪਕਮਿੰਗ ਫਿਲਮਾਂ 'ਚ ਆਉਣਗੇਂ ਨਜ਼ਰ
- ਰਿਲੀਜ਼ ਤੋਂ ਪਹਿਲਾ ਹੀ ਸ਼ੁਰੂ ਹੋਈ ਰਣਵੀਰ ਕਪੂਰ ਦੀ ਫਿਲਮ 'Animal' ਦੀ ਐਡਵਾਂਸ ਬੁਕਿੰਗ, ਹਜ਼ਾਰਾਂ ਰੁਪਇਆ 'ਚ ਵਿੱਕ ਰਹੀਆਂ ਨੇ ਟਿਕਟਾਂ
ਫ਼ਿਲਮ 'ਬੁਝਾਰਤ ਹੀਰੇ ਦੀ' ਕਹਾਣੀ: ਰੁਮਾਂਟਿਕ ਅਤੇ ਪਰਿਵਾਰਿਕ ਡਰਾਮੇ ਅਧਾਰਿਤ ਕਹਾਣੀ ਦੁਆਲੇ ਬਣਾਈ ਗਈ ਇਸ ਫ਼ਿਲਮ ਵਿੱਚ ਕਾਮੇਡੀ ਦੇ ਵੀ ਰੰਗ ਦੇਖਣ ਨੂੰ ਮਿਲਣਗੇ। ਇਸ ਸਬੰਧੀ ਹੋਰ ਜਾਣਕਾਰੀ ਸਾਂਝੀ ਕਰਦਿਆਂ ਫ਼ਿਲਮ ਦੀ ਨਿਰਮਾਣ ਟੀਮ ਨੇ ਦੱਸਿਆ ਕਿ ਇਸ ਫਿਲਮ ਰਾਹੀ ਪਿਓ ਅਤੇ ਧੀ ਦੇ ਭਾਵਨਾਤਮਕਤਾਂ ਭਰੇ ਰਿਸ਼ਤੇ ਨੂੰ ਬੇਹੱਦ ਪ੍ਰਭਾਵੀ ਰੂਪ ਵਿਚ ਦਰਸਾਇਆ ਗਿਆ ਹੈ। ਇਸ ਫਿਲਮ ਦੀ ਕਹਾਣੀ ਨੂੰ ਹੋਰ ਖ਼ੂਬਸੂਰਤ ਰੰਗ ਦੇਣ ਵਿੱਚ ਪੰਜਾਬੀ ਸਿਨੇਮਾਂ ਦੇ ਅਦਾਕਾਰ ਸੁੱਖੀ ਚਾਹਲ ਵੱਲੋਂ ਵੀ ਬਤੌਰ ਅਦਾਕਾਰ ਅਹਿਮ ਭੂਮਿਕਾ ਨਿਭਾਈ ਗਈ ਹੈ। ਇਸ ਫ਼ਿਲਮ ਵਿੱਚ ਅਦਾਕਾਰ ਸੁੱਖੀ ਚਾਹਲ ਦੀ ਅਦਾਕਾਰੀ ਦੇ ਨਿਵੇਕਲੇ ਰੰਗ ਦਰਸ਼ਕਾਂ ਨੂੰ ਦੇਖਣ ਨੂੰ ਮਿਲਣਗੇ, ਕਿਉਕਿ ਇਸ ਤਰ੍ਹਾਂ ਦਾ ਰੋਲ ਉਨ੍ਹਾਂ ਵੱਲੋਂ ਆਪਣੀ ਪਿਛਲੀ ਕਿਸੇ ਵੀ ਫ਼ਿਲਮ ਵਿੱਚ ਅਦਾ ਨਹੀਂ ਕੀਤਾ ਗਿਆ ਹੈ।