ਚੰਡੀਗੜ੍ਹ: ਬਿੱਗ ਬੌਸ ਸੀਜ਼ਨ 8 ਦਾ ਸ਼ਾਨਦਾਰ ਹਿੱਸਾ ਰਹੇ ਮਸ਼ਹੂਰ ਰੇਡਿਓ ਆਰ ਜੇ ਪ੍ਰੀਤਮ ਪਿਆਰੇ ਹੁਣ ਪੰਜਾਬੀ ਸਿਨੇਮਾ ਵਿੱਚ ਵੀ ਆਪਣੀ ਪ੍ਰਭਾਵੀ ਪਾਰੀ ਦਾ ਆਗਾਜ਼ ਕਰਨ ਜਾ ਰਹੇ ਹਨ, ਜੋ ਰਿਲੀਜ਼ ਹੋਣ ਜਾ ਰਹੀ ਬਹੁ-ਚਰਚਿਤ ਪੰਜਾਬੀ ਫਿਲਮ 'ਮੁੰਡਾ ਰੌਕਸਟਾਰ' ਵਿੱਚ ਮਹੱਤਵਪੂਰਨ ਸਪੋਰਟਿੰਗ ਕਿਰਦਾਰ ਵਿਚ ਨਜ਼ਰ ਆਉਣਗੇ।
ਨਿਰਮਾਤਾ ਸੰਜੇ ਜਲਾਨ ਅਤੇ ਅਭਿਸ਼ੇਕ ਜਲਾਨ ਵੱਲੋਂ ਇੰਡੀਆ ਗੋਲਡ ਫਿਲਮਜ਼ ਦੇ ਬੈਨਰ ਹੇਠ ਨਿਰਮਿਤ ਕੀਤੀ ਗਈ ਉਕਤ ਫਿਲਮ ਵਿੱਚ ਯੁਵਰਾਜ ਹੰਸ, ਅਦਿਤੀ ਆਰਿਆ ਅਤੇ ਮੁਹੰਮਦ ਨਾਜ਼ਿਮ ਲੀਡਿੰਗ ਭੂਮਿਕਾਵਾਂ ਅਦਾ ਕਰ ਰਹੇ ਹਨ, ਜਿੰਨਾਂ ਨਾਲ ਕਾਫ਼ੀ ਅਹਿਮ ਰੋਲ ਨਿਭਾਉਂਦੇ ਵਿਖਾਈ ਦੇਣਗੇ ਅਦਾਕਾਰ ਪ੍ਰੀਤਮ ਪਿਆਰੇ, ਜੋ ਆਪਣੀ ਇਸ ਪਲੇਠੀ ਪੰਜਾਬੀ ਫਿਲਮ ਨੂੰ ਲੈ ਬੇਹੱਦ ਉਤਸ਼ਾਹਿਤ ਨਜ਼ਰ ਰਹੇ ਹਨ।
ਇਸੇ ਸੰਬੰਧੀ ਆਪਣੇ ਮਨ ਦੇ ਵਲਵਲੇ ਸਾਂਝੇ ਕਰਦਿਆਂ ਉਨਾਂ ਦੱਸਿਆ ਕਿ ਇਸੇ ਜਨਵਰੀ ਮਹੀਨੇ ਦੁਨੀਆ-ਭਰ ਵਿੱਚ ਵੱਡੇ ਪੱਧਰ 'ਤੇ ਰਿਲੀਜ਼ ਕੀਤੀ ਜਾ ਰਹੀ ਇਹ ਫਿਲਮ ਇੱਕ ਸੰਗੀਤਮਈ ਡਰਾਮਾ ਸਟੋਰੀ ਅਧਾਰਿਤ ਹੈ, ਜਿਸ ਦਾ ਨਿਰਦੇਸ਼ਨ ਬਾਲੀਵੁੱਡ ਦੇ ਅਜ਼ੀਮ ਨਿਰਦੇਸ਼ਕ ਅਤੇ ਅਦਾਕਾਰ ਸੱਤਿਆਜੀਤ ਪੁਰੀ ਵੱਲੋਂ ਕੀਤਾ ਗਿਆ ਹੈ, ਜਿੰਨਾਂ ਦੀ ਨਿਰਦੇਸ਼ਨਾਂ ਹੇਠ ਕੰਮ ਕਰਨਾ ਬਹੁਤ ਹੀ ਯਾਦਗਾਰੀ ਅਨੁਭਵ ਰਿਹਾ ਹੈ ਉਸ ਲਈ।
- Munda Rockstar First Look: 'ਮੁੰਡਾ ਰੌਕਸਟਾਰ’ ਦਾ ਪਹਿਲਾਂ ਲੁੱਕ ਹੋਇਆ ਰਿਲੀਜ਼, ਯੁਵਰਾਜ ਹੰਸ ਅਤੇ ਅਦਿਤੀ ਆਰਿਆ ਨਿਭਾ ਰਹੇ ਹਨ ਲੀਡ ਭੂਮਿਕਾਵਾਂ
- ਰਿਲੀਜ਼ ਹੋਏ ਇਸ ਫਿਲਮ ਦੇ ਨਵੇਂ ਲੁੱਕ ਨੇ ਵਧਾਈ ਦਰਸ਼ਕਾਂ ਦੀ ਉਤਸੁਕਤਾ, ਸੱਤਿਆਜੀਤ ਪੁਰੀ ਵੱਲੋਂ ਕੀਤਾ ਗਿਆ ਹੈ ਨਿਰਦੇਸ਼ਨ
- ਆਉਣ ਵਾਲੀ ਫਿਲਮ 'ਮੁੰਡਾ ਰੌਕਸਟਾਰ' ਦਾ ਪ੍ਰਭਾਵੀ ਹਿੱਸਾ ਬਣੇ ਕਾਮੇਡੀਅਨ ਗੁਰਚੇਤ ਚਿੱਤਰਕਾਰ, ਫਿਲਮ ਇਸ ਦਿਨ ਹੋਵੇਗੀ ਰਿਲੀਜ਼
ਉਨਾਂ ਅੱਗੇ ਦੱਸਿਆ ਕਿ ਪੰਜਾਬ ਦੇ ਮਾਲਵਾ ਖੇਤਰ ਤੋਂ ਇਲਾਵਾ ਊਨਾ, ਚੰਡੀਗੜ੍ਹ ਦੀਆਂ ਲੋਕੇਸ਼ਨਜ਼ ਉਪਰ ਫਿਲਮਬੱਧ ਕੀਤੀ ਗਈ ਉਨਾਂ ਦੀ ਇਹ ਫਿਲਮ ਮਿਊਜ਼ਿਕਲ-ਡਰਾਮਾ ਕਹਾਣੀ ਅਧਾਰਿਤ ਹੈ, ਜਿਸ ਵਿਚ ਉਨਾਂ ਸਮੇਤ ਹਰ ਕਿਰਦਾਰ ਨੂੰ ਬਹੁਤ ਹੀ ਬਿਹਤਰੀਨ ਰੂਪ ਵਿਚ ਸਿਰਜਿਆ ਗਿਆ ਹੈ ਨਿਰਦੇਸ਼ਨ ਸੱਤਿਆਜੀਤ ਪੁਰੀ ਦੁਆਰਾ, ਜੋ ਖੁਦ ਵੀ ਪ੍ਰਭਾਵਸ਼ਾਲੀ ਰੋਲ ਅਦਾ ਕਰ ਰਹੇ ਹਨ ਇਸ ਫਿਲਮ ਵਿੱਚ।
ਓਧਰ ਜੇਕਰ ਵਰਕ ਫਰੰਟ ਦੀ ਗੱਲ ਕਰੀਏ ਤਾਂ ਵਰਸਟਾਈਲ ਅਦਾਕਾਰ ਵਜੋਂ ਸਿਨੇਮਾ ਖੇਤਰ ਵਿਚ ਵਿਲੱਖਣ ਪਹਿਚਾਣ ਸਥਾਪਿਤ ਕਰਦੇ ਜਾ ਰਹੇ ਹਨ ਆਰਜੇ ਪ੍ਰੀਤਮ ਪਿਆਰੇ, ਜਿੰਨਾਂ ਦੇ ਕਰੀਅਰ ਨੂੰ ਕਈ ਨਵੇਂ ਅਯਾਮ ਦੇਣ ਜਾ ਰਿਹਾ ਇਹ 2024 ਦਾ ਸਾਲ, ਜਿਸ ਦੇ ਪਹਿਲੇ ਪੜਾਅ ਦੌਰਾਨ ਜਿੱਥੇ ਉਹ ਵੱਡੇ ਟੀਵੀ ਰਿਐਲਿਟੀ ਸ਼ੋਅ ਦੀ ਮੇਜ਼ਬਾਨੀ ਕਰਨ ਜਾ ਰਹੇ ਹਨ, ਉਥੇ ਨਾਲ ਹੀ ਇੱਕ ਨਵੇਂ ਵੈੱਬ ਸ਼ੋਅ 'ਵੀਡੀਓ ਕੈਮ ਘੁਟਾਲਾ' ਨਾਲ ਵੀ ਦਰਸ਼ਕਾਂ ਨੂੰ ਪ੍ਰਭਾਵਿਤ ਕਰਨ ਲਈ ਵੀ ਤਿਆਰ ਹਨ, ਜੋ 12 ਜਨਵਰੀ 2024 ਨੂੰ 'ਐਪਿਕ ਆਨ' ੳਟੀਟੀ ਪਲੇਟਫ਼ਾਰਮ 'ਤੇ ਆਨ ਸਟ੍ਰੀਮ ਹੋਣ ਜਾ ਰਿਹਾ ਹੈ।