ਚੰਡੀਗੜ੍ਹ: ਪੰਜਾਬੀ ਸਿਨੇਮਾ ਲਈ ਬਣੀਆਂ ਕਈਆਂ ਫਿਲਮਾਂ ਵਿਚ ਆਪਣੀ ਪ੍ਰਭਾਵੀ ਅਦਾਕਾਰੀ ਦਾ ਲੋਹਾ ਮੰਨਵਾ ਚੁੱਕੇ ਪੰਜਾਬੀ ਮੂਲ ਐਕਟਰ ਸੰਦੀਪ ਕਪੂਰ ਦੀ ਰਿਲੀਜ਼ ਹੋਣ ਜਾ ਰਹੀ ਅਤੇ ਸ਼ਿਲਪਾ ਸ਼ੈੱਟੀ ਸਟਾਰਰ ਹਿੰਦੀ ਫਿਲਮ 'ਸੁੱਖੀ' ਵਿਚ ਅਹਿਮ ਭੂਮਿਕਾ ਵਿਚ ਨਜ਼ਰ ਆਉਣਗੇ, ਜਿਸ ਦਾ ਨਿਰਮਾਣ ਟੀ-ਸੀਰੀਜ਼ ਵੱਲੋਂ ਕੀਤਾ ਗਿਆ ਹੈ। (pollywood latest news)
ਚੰਡੀਗੜ੍ਹ ਨਾਲ ਸੰਬੰਧਤ ਇਹ ਹੋਣਹਾਰ ਅਦਾਕਾਰ ਫਿਲਮਜ਼ ਦੇ ਨਾਲ-ਨਾਲ ਅੱਜਕੱਲ੍ਹ ਟੈਲੀਵਿਜ਼ਨ ਦੇ ਵੀ ਉਚਕੋਟੀ ਅਤੇ ਮਸ਼ਹੂਰ ਐਕਟਰ ਦੇ ਤੌਰ 'ਤੇ ਆਪਣਾ ਸ਼ੁਮਾਰ ਕਰਵਾ ਰਹੇ ਹਨ, ਜੋ ਇਮਤਿਆਜ਼ ਅਲੀ ਦੀ ਦਿਲਜੀਤ ਦੁਸਾਂਝ ਅਤੇ ਪਰਿਣੀਤੀ ਚੋਪੜਾ ਨਾਲ ਬਹੁ-ਚਰਚਿਤ ਬਾਇਓਪਿਕ 'ਚਮਕੀਲਾ' ਦਾ ਵੀ ਅਹਿਮ ਹਿੱਸਾ ਹਨ।
ਮੁੰਬਈ ਮਾਇਆਨਗਰੀ ਵਿਚ ਬਹੁਤ ਥੋੜੇ ਜਿਹੇ ਸਮੇਂ ਦੌਰਾਨ ਹੀ ਆਪਣੀ ਵਿਲੱਖਣ ਪਹਿਚਾਣ ਸਥਾਪਿਤ ਕਰਨ ਵਿਚ ਕਾਮਯਾਬ ਰਹੇ ਪ੍ਰਤਿਭਾਸ਼ਾਲੀ ਅਤੇ ਡੈਸ਼ਿੰਗ ਐਕਟਰ ਸੰਦੀਪ ਕਪੂਰ ਦੇ ਹੁਣ ਤੱਕ ਦੇ ਫਿਲਮ ਕਰੀਅਰ ਵੱਲ ਨਜ਼ਰਸਾਨੀ ਕੀਤੀ ਜਾਵੇ ਤਾਂ ਉਨਾਂ ਵੱਲੋਂ ਕੀਤੀਆਂ ਪੰਜਾਬੀ ਅਤੇ ਹਿੰਦੀ ਫਿਲਮਾਂ ਵਿਚ 'ਯੋਧੇ', 'ਦਿ ਗ੍ਰੇਟ ਸਰਦਾਰ', 'ਸਾਡਾ ਹੱਕ' ਤੋਂ ਇਲਾਵਾ 'ਕੁਕਨੂਸ', 'ਪਟਿਆਲਾ ਬੇਬਜ਼', 'ਏਕ ਲੜਕੀ ਤੋਂ ਦੇਖਾ ਤੋਂ ਐਸਾ ਲਗਾ', 'ਡਰੀਮਜ਼' ਆਦਿ ਸ਼ਾਮਿਲ ਰਹੇ ਹਨ। (Sukhee latest news)
ਇਸ ਤੋਂ ਇਲਾਵਾ ਛੋਟੇ ਪਰਦੇ ਦੇ ਵੀ 'ਭਾਗਿਆ ਲਕਸ਼ਮੀ' ਆਦਿ ਜਿਹੇ ਕਈ ਮਕਬੂਲ ਸੀਰੀਅਲਜ਼ ਵਿਚ ਉਨਾਂ ਵੱਲੋਂ ਨਿਭਾਏ ਕਿਰਦਾਰਾਂ ਨੂੰ ਕਾਫ਼ੀ ਲੋਕ ਸਲਾਹੁਤਾ ਮਿਲੀ ਹੈ। ਉਕਤ ਫਿਲਮ ਸੰਬੰਧੀ ਗੱਲ ਕਰਦਿਆਂ ਅਦਾਕਾਰਾ ਸੰਦੀਪ ਨੇ ਦੱਸਿਆ ਕਿ ਗੁਲਸ਼ਨ ਕੁਮਾਰ ਅਤੇ ਟੀ-ਸੀਰੀਜ਼ ਵੱਲੋਂ 'ਅਬੂਨੰਦਿਤਾ ਇੰਟਰਟੇਨਮੈਂਟ' ਦੇ ਬੈਨਰ ਹੇਠ ਬਣੀ ਅਤੇ ਭੂਸ਼ਣ ਕੁਮਾਰ, ਕ੍ਰਿਸ਼ਨ ਕੁਮਾਰ, ਵਿਕਰਮ ਮਲਹੋਤਰਾ ਅਤੇ ਸ਼ਿਖਰਾ ਸ਼ਰਮਾ ਵੱਲੋਂ ਨਿਰਮਿਤ ਕੀਤੀ ਗਈ ਇਸ ਫਿਲਮ ਦੀ ਕਹਾਣੀ ਪੰਜਾਬੀ ਰੰਗਾਂ ਨਾਲ ਅੋਤ ਪੋਤ ਹੈ, ਜਿਸ ਦਾ ਨਿਰਦੇਸ਼ਨ ਸੋਨਲ ਜੋਸ਼ੀ ਦੁਆਰਾ ਕੀਤਾ ਗਿਆ ਹੈ, ਜਿਸ ਵਿਚ ਸ਼ਿਲਪਾ ਸ਼ੈੱਟੀ ਪਹਿਲੀ ਵਾਰ ਪੰਜਾਬਣ ਮਹਿਲਾ ਦੇ ਕਿਰਦਾਰ ਵਿਚ ਨਜ਼ਰ ਆਵੇਗੀ।
- Himanshi Khurana: ਹਿਮਾਂਸ਼ੀ ਖੁਰਾਣਾ ਨੇ ਰੱਖੜੀ 'ਤੇ ਸਾੜੀ ਵਿੱਚ ਸਾਂਝੀਆਂ ਕੀਤੀਆਂ ਦਿਲਕਸ਼ ਤਸਵੀਰਾਂ, ਪ੍ਰਸ਼ੰਸਕ ਬੋਲੇ- 'ਸੁੰਦਰੀ'
- Gippy Grewal: ਗਿੱਪੀ ਗਰੇਵਾਲ ਨੇ ਪਤਨੀ ਰਵਨੀਤ ਗਰੇਵਾਲ ਨੂੰ ਇਸ ਅੰਦਾਜ਼ ਵਿੱਚ ਦਿੱਤੀਆਂ ਜਨਮਦਿਨ ਦੀਆਂ ਵਧਾਈਆਂ, ਸਾਂਝੀ ਕੀਤੀ ਰੁਮਾਂਟਿਕ ਵੀਡੀਓ
- Jawan Trailer OUT: ਲਓ ਜੀ...ਸ਼ਾਹਰੁਖ ਖਾਨ ਦੀ 'ਜਵਾਨ' ਦਾ ਸ਼ਾਨਦਾਰ ਟ੍ਰੇਲਰ ਹੋਇਆ ਰਿਲੀਜ਼, ਦਮਦਾਰ ਲੁੱਕ 'ਚ ਨਜ਼ਰ ਆਇਆ ਕਿੰਗ ਖਾਨ
ਉਨ੍ਹਾਂ ਦੱਸਿਆ ਕਿ ਮੁੰਬਈ, ਚੰਡੀਗੜ੍ਹ ਅਤੇ ਪੰਜਾਬ ਦੀਆਂ ਵੱਖ-ਵੱਖ ਲੋਕੇਸ਼ਨਜ਼ 'ਤੇ ਸ਼ੂਟ ਕੀਤੀ ਗਈ ਇਸ ਫਿਲਮ ਨਾਲ ਜੁੜਨਾ ਅਤੇ ਕੰਮ ਕਰਨਾ ਉਨਾਂ ਲਈ ਬੇਹੱਦ ਯਾਦਗਾਰੀ ਅਨੁਭਵ ਰਿਹਾ ਹੈ। ਉਨ੍ਹਾਂ ਆਪਣੇ ਕਿਰਦਾਰ ਸੰਬੰਧੀ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਸ ਫਿਲਮ ਵਿਚ ਕਾਫ਼ੀ ਪ੍ਰਭਾਵਸ਼ਾਲੀ ਰੋਲ ਵਿਚ ਹਾਂ, ਜੋ ਕਾਫ਼ੀ ਚੁਣੌਤੀਪੂਰਨ ਭੂਮਿਕਾ ਹੈ।
ਪੰਜਾਬੀ, ਹਿੰਦੀ ਫਿਲਮਾਂ ਦੇ ਨਾਲ ਨਾਲ ਛੋਟੇ ਪਰਦੇ 'ਤੇ ਵੀ ਬਰਾਬਰ ਆਪਣੀ ਸ਼ਾਨਦਾਰ ਮੌਜੂਦਗੀ ਦਾ ਇਜ਼ਹਾਰ ਕਰਵਾ ਰਹੇ ਇਸ ਬੇਹਤਰੀਨ ਐਕਟਰ ਨੇ ਆਪਣੀਆਂ ਆਗਾਮੀ ਫਿਲਮੀ ਯੋਜਨਾਵਾਂ ਸੰਬੰਧੀ ਗੱਲ ਕਰਦਿਆਂ ਦੱਸਿਆ ਕਿ ਕਈ ਪ੍ਰੋਜੈਕਟ ਜਿੰਨ੍ਹਾਂ ਵਿਚ ਫਿਲਮਾਂ ਤੋਂ ਇਲਾਵਾ ਸੀਰੀਅਲਜ਼ ਅਤੇ ਵੈੱਬ ਸੀਰੀਜ਼ ਸ਼ੁਮਾਰ ਹਨ, ਅਗਲੇ ਦਿਨ੍ਹਾਂ ਵਿਚ ਸ਼ੁਰੂ ਹੋਣ ਜਾ ਰਹੇ ਹਨ, ਜਿੰਨ੍ਹਾਂ ਵਿਚ ਵੀ ਅਲਹਦਾ ਅਲਹਦਾ ਭੂਮਿਕਾਵਾਂ ਅਦਾ ਕਰਨ ਜਾ ਰਿਹਾ ਹਾਂ। ਉਨ੍ਹਾਂ ਦੱਸਿਆ ਕਿ ਫਿਲਮ ਹੋਵੇ ਜਾਂ ਸੀਰੀਅਲਜ਼ ਇੰਨ੍ਹਾਂ ਵਿਚ ਵੱਖੋਂ ਵੱਖਰੇ ਕਿਰਦਾਰ ਨਿਭਾਉਣ ਨੂੰ ਤਰਜ਼ੀਹ ਦੇ ਰਿਹਾ ਹੈ ਤਾਂ ਕਿ ਦਰਸ਼ਕਾਂ ਅਤੇ ਚਾਹੁੰਣ ਵਾਲਿਆਂ ਨੂੰ ਮੇਰੇ ਰੋਲਜ਼ ਵਿਚ ਤਰੋ-ਤਾਜ਼ਗੀ ਦਾ ਅਹਿਸਾਸ ਹੁੰਦਾ ਰਹੇ।