ਚੰਡੀਗੜ੍ਹ: ਸਾਲ 2023 ਲਗਾਤਾਰ ਆਪਣੇ ਅੰਤ ਵੱਲ ਵੱਧ ਰਿਹਾ ਹੈ, ਇਸ ਸਾਲ ਨੇ ਪੰਜਾਬੀ ਫਿਲਮ ਇੰਡਸਟਰੀ ਨੂੰ ਕਈ ਸੁਪਰਹਿੱਟ ਫਿਲਮਾਂ ਦਿੱਤੀਆਂ ਹਨ, ਜਿਸ ਵਿੱਚ 'ਕਲੀ ਜੋਟਾ', 'ਕੈਰੀ ਆਨ ਜੱਟਾ 3', 'ਮਸਤਾਨੇ' ਆਦਿ ਸ਼ਾਮਿਲ ਹਨ। ਹੁਣ ਜਦੋਂ ਸਾਲ ਆਪਣੇ ਅੰਤ ਵੱਲ ਵੱਧਣਾ ਸ਼ੁਰੂ ਹੋ ਗਿਆ ਹੈ ਤਾਂ ਫਿਲਮ ਨਿਰਮਾਤਾਵਾਂ ਨੇ ਵੀ ਅਗਲੇ ਸਾਲ ਲਈ ਆਪਣੀ ਕਮਰ ਕੱਸ ਲਈ ਹੈ। ਬਹੁਤ ਸਾਰੀਆਂ ਫਿਲਮਾਂ ਦਾ ਐਲਾਨ ਹੋ ਗਿਆ ਹੈ ਅਤੇ ਬਹੁਤ ਸਾਰੀਆਂ ਦਾ ਆਏ ਦਿਨ ਹੁੰਦਾ ਰਹਿੰਦਾ ਹੈ। ਹੁਣ ਇਸੇ ਲੜੀ ਵਿੱਚ ਪੰਜਾਬੀ ਦੀ ਇੱਕ ਫਿਲਮ ਨੇ ਆਪਣਾ ਸਥਾਨ ਬਣਾ (Punjabi film Paar Channa De) ਲਿਆ ਹੈ।
ਜੀ ਹਾਂ...ਤੁਸੀ ਸਹੀ ਪੜ੍ਹਿਆ ਹੈ। ਹਾਲ ਹੀ ਵਿੱਚ ਤਾਨੀਆ, ਗੀਤਾਜ ਬਿੰਦਰਖੀਆ, ਮੈਂਡੀ ਤੱਖਰ ਅਤੇ ਦਿਲਪ੍ਰੀਤ ਢਿਲੋਂ ਦੀ ਮੁੱਖ ਭੂਮਿਕਾ ਵਾਲੀ ਫਿਲਮ 'ਪਾਰ ਚਨਾ ਦੇ' ਦਾ ਐਲਾਨ ਕੀਤਾ ਗਿਆ ਹੈ। ਇਸ ਦੇ ਨਾਲ ਹੀ ਫਿਲਮ ਦਾ ਇੱਕ ਪੋਸਟਰ ਵੀ ਸਾਂਝਾ ਕੀਤਾ ਗਿਆ ਹੈ, ਜਿਸ ਵਿੱਚ ਸਮੁੰਦਰ ਦੀ ਪਿੱਠਭੂਮੀ ਵਿੱਚ ਰੇਤ ਉਤੇ ਨੰਗੇ ਤੁਰਦੇ ਹੋਏ ਇੱਕ ਜੋੜੇ ਦਾ ਸਕੈਚ ਬਣਾਇਆ ਗਿਆ ਹੈ। ਜਿਹਨਾਂ ਨੇ ਇੱਕ ਦੂਜੇ ਦੇ ਹੱਥ ਫੜੇ ਹੋਏ ਹਨ।
- Fukrey 3 Collection Day 1: ਦਰਸ਼ਕਾਂ ਦੇ ਸਿਰ ਚੜ੍ਹ ਬੋਲ ਰਿਹਾ ਹੈ ਕਾਮੇਡੀ ਫਿਲਮ 'ਫੁਕਰੇ 3' ਦਾ ਜਾਦੂ, ਜਾਣੋ ਪਹਿਲੇ ਦਿਨ ਦੀ ਕਮਾਈ
- Sunanda Sharma: ਵੀਡੀਓ ਸਾਂਝੀ ਕਰਕੇ ਸੁਨੰਦਾ ਸ਼ਰਮਾ ਨੇ ਦਿੱਤੀ ਕੁੜੀਆਂ ਨੂੰ ਇਹ ਮਜ਼ੇਦਾਰ ਸਲਾਹ, ਤੁਸੀਂ ਵੀ ਹੱਸ-ਹੱਸ ਕੇ ਹੋ ਜਾਵੋਗੇ ਦੂਹਰੇ
- Gadar 2 Replaces Pathaan: 'ਗਦਰ 2' ਬਣੀ ਭਾਰਤ 'ਚ ਸਭ ਤੋਂ ਵੱਧ ਕਮਾਈ ਕਰਨ ਵਾਲੀ ਹਿੰਦੀ ਫਿਲਮ, ਹੁਣ 'ਜਵਾਨ' ਤੋੜ ਸਕਦੀ ਹੈ ਇਸ ਦਾ ਰਿਕਾਰਡ
ਫਿਲਮ ਦੇ ਪੋਸਟਰ ਨੂੰ ਫਿਲਮ ਦੇ ਮੁੱਖ ਕਿਰਦਾਰਾਂ ਨੇ ਆਪਣੇ ਇੰਸਟਾਗ੍ਰਾਮ ਉਤੇ ਸਾਂਝਾ ਕੀਤਾ ਹੈ, ਜਿਸ ਵਿੱਚ ਗੀਤਾਜ ਨੇ ਲਿਖਿਆ ਹੈ, 'ਵਾਹਿਗੁਰੂ ਮੇਹਰ ਕਰਿਓ 19 ਅਪ੍ਰੈਲ 2024।' ਪੋਸਟਰ ਨੂੰ ਦੇਖਣ ਤੋਂ ਇਹੀ ਲੱਗਦਾ ਹੈ ਕਿ ਫਿਲਮ ਦੀ ਕਹਾਣੀ ਦੀ ਕਿਸਮ ਪਿਆਰ, ਰੁਮਾਂਸ ਹੋਵੇਗਾ। ਹਾਲਾਂਕਿ ਫਿਲਮ ਦੇ ਸਾਰੇ ਵੇਰਵੇ ਅਜੇ ਲੁਕੇ ਹੋਏ ਹਨ।
ਫਿਲਮ ਬਾਰੇ ਹੋਰ ਗੱਲ ਕਰੀਏ ਤਾਂ ਫਿਲਮ ਨੂੰ 'ਪਾਰ ਚੰਨਾ ਦੇ' ਸ਼੍ਰੀ ਨਰੋਤਮ ਜੀ ਸਟੂਡੀਓਜ਼ ਅਤੇ ਪ੍ਰੋਟੈਕਸ ਸਟੂਡੀਓਜ਼ ਦੁਆਰਾ ਪੇਸ਼ ਕੀਤਾ ਜਾਵੇਗਾ। ਫਿਲਮ ਧੀਰਜ ਕੇਦਾਰਨਾਥ ਰਤਨ ਦੁਆਰਾ ਲਿਖੀ ਅਤੇ ਨਿਰਦੇਸ਼ਿਤ ਕੀਤੀ ਜਾਵੇਗੀ। ਇਸ ਵਿੱਚ ਗੀਤਾਜ ਬਿੰਦਰਖੀਆ, ਤਾਨੀਆ, ਦਿਲਪ੍ਰੀਤ ਢਿੱਲੋਂ ਅਤੇ ਮੈਂਡੀ ਤੱਖਰ ਮੁੱਖ ਭੂਮਿਕਾਵਾਂ ਵਿੱਚ ਹਨ। ਇਹ ਫਿਲਮ 19 ਅਪ੍ਰੈਲ 2024 ਨੂੰ ਸਿਲਵਰ ਸਕ੍ਰੀਨਜ਼ 'ਤੇ ਨਜ਼ਰ (Paar Channa De release date) ਆਵੇਗੀ।