ETV Bharat / entertainment

ਪੰਜਾਬ ਦੇ ਕਈ ਮੁੱਦਿਆਂ ਉਤੇ ਖੁੱਲ੍ਹ ਕੇ ਬੋਲੇ ਪੰਮੀ ਬਾਈ, ਸਾਂਝੀਆਂ ਕੀਤੀਆਂ ਦਿਲ ਦੀਆਂ ਗੱਲਾਂ

ਇੱਕ ਨਿੱਜੀ ਰੈਸਟੋਰੈਂਟ ਵਿੱਚ ਪੰਜਾਬੀ ਦੇ ਮਸ਼ਹੂਰ ਗਾਇਕ ਪੰਮੀ ਬਾਈ ਪਹੁੰਚੇ, ਜਿੱਥੇ ਉਹਨਾਂ ਨੇ ਲੋਕਾਂ ਨਾਲ ਪੰਜਾਬ ਦੇ ਕਈ ਮੁੱਦਿਆਂ ਬਾਰੇ ਗੱਲ਼ਾਂ ਸਾਂਝੀਆਂ ਕੀਤੀਆਂ।

Pammi Bai
Pammi Bai
author img

By

Published : Mar 18, 2023, 10:48 AM IST

ਲੁਧਿਆਣਾ: ਪੰਜਾਬੀ ਸਿਤਾਰੇ ਜਿੰਨ੍ਹਾਂ ਆਪਣੇ ਗੀਤਾਂ-ਫਿਲਮਾਂ ਨਾਲ ਸੁਰਖ਼ੀਆਂ ਵਿੱਚ ਰਹਿੰਦੇ ਹਨ, ਉਹਨਾਂ ਹੀ ਆਪਣੇ ਪ੍ਰਸ਼ੰਸਕਾਂ ਨਾਲ ਦਿਲ ਦੀਆਂ ਗੱਲਾਂ ਸਾਂਝੀਆਂ ਕਰਨ ਕਾਰਨ ਵੀ ਸੁਰਖ਼ੀਆਂ ਵਿੱਚ ਰਹਿੰਦੇ ਹਨ, ਉਹ ਸਮੇਂ ਸਮੇਂ ਉਤੇ ਦਰਸ਼ਕਾਂ ਨਾਲ ਕਈ ਤਰ੍ਹਾਂ ਦੇ ਸੁਨੇਹੇ ਅਤੇ ਅਪੀਲਾਂ ਸਾਂਝੀਆਂ ਕਰਦੇ ਰਹਿੰਦੇ ਹਨ।

ਇਸੇ ਲੜੀ ਵਿੱਚ ਇੱਕ ਨਿੱਜੀ ਰੈਸਟੋਰੈਂਟ ਵਿੱਚ ਪੰਜਾਬੀ ਦੇ ਮਸ਼ਹੂਰ ਗਾਇਕ ਪੰਮੀ ਬਾਈ ਪਹੁੰਚੇ, ਜਿੱਥੇ ਉਹਨਾਂ ਨੇ ਲੋਕਾਂ ਨੂੰ ਆਪਣੀ ਸਿਹਤ ਦਾ ਖ਼ਿਆਲ ਰੱਖਣ ਦਾ ਸੁਨੇਹਾ ਦਿੱਤਾ ਅਤੇ ਨਾਲ ਹੀ ਉਨ੍ਹਾਂ ਨੇ ਲੋਕਾਂ ਨੂੰ ਜ਼ਹਿਰੀਲਾ ਭੋਜਨ ਛੱਡ ਕੁਦਰਤੀ ਸਬਜ਼ੀਆਂ ਖਾਣ ਦੀ ਸਲਾਹ ਵੀ ਦਿੱਤੀ। ਉਹਨਾਂ ਨੇ ਲੋਕਾਂ ਨੂੰ ਬਦਲਦੇ ਮੌਸਮ ਵਿੱਚ ਚੰਗਾ ਭੋਜਨ ਖਾਣ ਦੀ ਅਪੀਲ ਕੀਤੀ। ਇਸ ਤੋਂ ਇਲਾਵਾ ਉਹਨਾਂ ਨੇ ਕਈ ਹੋਰ ਮੁੱਦਿਆਂ ਉਤੇ ਵੀ ਖੁੱਲ੍ਹ ਕੇ ਗੱਲ ਕੀਤੀ, ਉਨ੍ਹਾਂ ਨੇ ਮੁੱਖ ਮੰਤਰੀ ਪੰਜਾਬ ਨੂੰ ਅਪੀਲ ਕਰਦਿਆਂ ਕਿਹਾ ਕਿ 'ਉਹ ਪੰਜਾਬ ਨੂੰ ਰੰਗਲਾ ਬਣਾਉਣ ਲਈ ਉਪਰਾਲੇ ਕਰਨ, ਇਸ ਵਿੱਚ ਉਹਨਾਂ ਦਾ ਸਾਥ ਪੰਜਾਬ ਦੇ ਲੋਕ ਦੇਣਗੇ। ਕਿਉਂਕਿ ਪੰਜਾਬ ਨੂੰ ਸਵਸਥ ਬਣਾਉਣਾ ਹਰ ਪੰਜਾਬੀ ਦਾ ਫਰਜ਼ ਹੈ।

ਇਸ ਤੋਂ ਇਲਾਵਾ ਉਨ੍ਹਾਂ ਨੇ ਮਰਹੂਮ ਗਾਇਕ ਸਿੱਧੂ ਮੂਸੇਵਾਲਾ ਦੇ ਕਤਲ ਦੀ ਨਿੰਦਿਆ ਕਰਦਿਆਂ ਕਿਹਾ ਕਿ 'ਮੰਦਭਾਗੀ ਘਟਨਾ ਹੈ ਅਤੇ ਇਨਸਾਫ਼ ਦੀ ਮੰਗ ਕਰਦੇ ਹਾਂ, ਸਿੱਧੂ ਮੂਸੇ ਵਾਲੇ ਦਾ ਕੇਸ ਪਹਿਲ ਦੇ ਆਧਾਰ ਉਤੇ ਹੱਲ ਹੋਣਾ ਚਾਹੀਦਾ ਹੈ। ਅਤੇ ਉਸਦੇ ਮਾਤਾ ਪਿਤਾ ਨੂੰ ਜਲਦੀ ਇਨਸਾਫ਼ ਮਿਲਣਾ ਚਾਹੀਦਾ ਹੈ।' ਇਸ ਮੌਕੇ ਗਾਇਕਾਂ ਬਾਰੇ ਗੱਲਬਾਤ ਕਰਦਿਆਂ ਉਨ੍ਹਾਂ ਕਿਹਾ ਕਿ 'ਪੰਜਾਬ ਦੇ ਵਿੱਚ ਜਿੰਨੇ ਵੀ ਪੁਰਾਣੇ ਕਲਾਕਾਰ ਹਨ, ਉਨ੍ਹਾਂ ਲਈ ਸਰਕਾਰ ਨੂੰ ਕਈ ਤਰ੍ਹਾਂ ਦੇ ਕਦਮ ਚੁੱਕਣੇ ਚਾਹੀਦੇ ਹਨ। ਪੁਰਾਣੇ ਕਲਾਕਾਰਾਂ ਦੀ ਪੈਨਸ਼ਨ ਲੱਗਣੀ ਚਾਹੀਦੀ ਹੈ।

ਗੀਤਾਂ ਦੀ ਵੰਨਗੀ ਅਤੇ ਗਾਇਕਾਂ ਨੂੰ ਰਾਏ ਦਿੰਦੇ ਹੋਏ ਪੰਮੀ ਬਾਈ ਨੇ ਕਿਹਾ ਕਿ 'ਹਥਿਆਰਾਂ ਦੀ ਪਾਬੰਦੀ ਨੂੰ ਲੈ ਕੇ ਮੁੱਖ ਮੰਤਰੀ ਪੰਜਾਬ ਨੇ ਜਿਹੜੇ ਵੀ ਦਿਸ਼ਾਂ ਨਿਰਦੇਸ਼ ਜਾਰੀ ਕੀਤੇ ਗਏ ਹਨ, ਉਹ ਚੰਗੇ ਕਦਮ ਹਨ, ਸਾਫ਼-ਸੁਥਰੇ ਗਾਣੇ ਹੋਣੇ ਚਾਹੀਦੇ ਹਨ, ਜਿਸ ਨਾਲ ਸਾਡੀ ਆਉਣ ਵਾਲੀ ਪੀੜ੍ਹੀ ਨੂੰ ਚੰਗੀ ਸੇਧ ਮਿਲ ਸਕੇ ਅਤੇ ਪੰਜਾਬ ਨੂੰ ਅਸੀਂ ਮੁੜ ਤੋਂ ਰੰਗਲਾ ਪੰਜਾਬ ਹੀ ਬਣਾ ਸਕੀਏ।' ਹੁਣ ਇਥੇ ਜੇਕਰ ਪੰਮੀ ਬਾਈ ਬਾਰੇ ਗੱਲ਼ ਕਰੀਏ ਤਾਂ ਗਾਇਕ ਨੇ ਬਹੁਤ ਸਾਰੇ ਵਰ੍ਹਿਆਂ ਤੋਂ ਪੰਜਾਬੀ ਸੰਗੀਤ ਜਗਤ ਨੂੰ ਸੁਪਰਹਿੱਟ ਗੀਤ ਦਿੱਤੇ ਹਨ, ਸ਼ਾਇਦ ਹੀ ਕੋਈ ਵਿਅਕਤੀ ਹੋਵੇ ਜਿਸ ਨੇ ਪੰਮੀ ਬਾਈ ਦੇ ਗੀਤ ਨਾ ਸੁਣੇ ਹੋਣ, ਉਹਨਾਂ ਨੇ ਦਰਸ਼ਕਾਂ ਦੇ ਸਾਹਮਣੇ ਹਮੇਸ਼ਾ ਹੀ ਅਲੱਗ ਤਰ੍ਹਾਂ ਦਾ ਵਿਸ਼ਾ ਪੇਸ਼ ਕੀਤਾ ਹੈ।

ਵਰਕਫੰਟ ਦੀ ਗੱਲ ਕੀਤੀ ਜਾਵੇ ਤਾਂ ਗਾਇਕ ਨੇ 18 ਜਨਵਰੀ ਨੂੰ ਗੀਤ 'ਸਦਕੇ ਮੈਂ ਤੇਰੇ' ਰਿਲੀਜ਼ ਕੀਤਾ ਸੀ, ਇਸ ਗੀਤ ਨੂੰ ਹੁਣ ਤੱਕ 1.1 ਲੱਖ ਲੋਕਾਂ ਦੁਆਰਾ ਦੇਖਿਆ ਜਾ ਚੁੱਕਾ ਹੈ, ਗੀਤ ਵਿੱਚ ਗਾਇਕ ਦੇ ਨਾਲ ਮਾਡਲ ਦੇ ਤੌਰ ਉਤੇ ਕਿਮੀ ਵਰਮਾ ਨਜ਼ਰ ਆਈ ਸੀ।

ਇਹ ਵੀ ਪੜ੍ਹੋ: Jodi Release Date: ਫਿਲਮ 'ਜੋੜੀ' ਨਾਲ ਸਕ੍ਰੀਨ ਸਪੇਸ ਸਾਂਝੀ ਕਰਦੇ ਨਜ਼ਰ ਆਉਣਗੇ ਦਿਲਜੀਤ-ਨਿਮਰਤ, ਫਿਲਮ ਇਸ ਦਿਨ ਹੋਵੇਗੀ ਰਿਲੀਜ਼

ETV Bharat Logo

Copyright © 2024 Ushodaya Enterprises Pvt. Ltd., All Rights Reserved.