ਚੰਡੀਗੜ੍ਹ: ਪੰਜਾਬੀ ਸਿਨੇਮਾ ਖੇਤਰ ਵਿਚ ਅਦਾਕਾਰ ਦੇ ਤੌਰ 'ਤੇ ਸ਼ਾਨਦਾਰ ਪਹਿਚਾਣ ਕਾਇਮ ਕਰਨ ਵਿਚ ਸਫ਼ਲ ਰਹੇ ਦਿਲਾਵਰ ਸਿੱਧੂ (Dilawar Sidhu upcoming film) ਹੁਣ ਬਤੌਰ ਨਿਰਦੇਸ਼ਕ ਵੀ ਆਪਣਾ ਨਵਾਂ ਪ੍ਰੋਜੈਕਟ ‘ਖੜਕਾ ਦੜਕਾ’ ਲੈ ਕੇ ਸਾਹਮਣੇ ਆਉਣ ਜਾ ਰਹੇ ਹਨ, ਜਿਸ ਵਿਚ ਪੰਜਾਬੀ ਫਿਲਮਾਂ ਨਾਲ ਜੁੜੇ ਕਈ ਮੰਨੇ ਪ੍ਰਮੰਨੇ ਕਲਾਕਾਰ ਮਹੱਤਵਪੂਰਨ ਭੂਮਿਕਾਵਾਂ ਵਿਚ ਨਜ਼ਰ ਆਉਣਗੇ।
‘ਕੈਮੇਰੋਕ ਫਿਲਮ ਪ੍ਰੋਡੋਕਸ਼ਨ ਅਤੇ ਬੁਮੈਕਸ ਐਪ ਦੇ ਬੈਨਰਜ਼’ ਹੇਠ ਬਣਨ ਜਾ ਰਹੀ ਇਸ ਫਿਲਮ ਦਾ ਨਿਰਮਾਣ ਜਗਦੀਪ ਮਾਨ ਅਤੇ ਜੱਸ ਮਾਨ ਕਰ ਰਹੇ ਹਨ, ਜਦਕਿ ਇਸ ਦੇ ਸਿਨੇਮਾਟੋਗ੍ਰਾਫ਼ੀ ਪੱਖ ਬਿੱਟੂ ਗਿੱਲ ਸੰਭਾਲ ਰਹੇ ਹਨ। ਪੰਜਾਬ ਦੇ ਮਾਲਵਾ ਹਿੱਸਿਆਂ ਵਿਚ ਅਗਲੇ ਦਿਨ੍ਹਾਂ ਵਿਚ ਫਿਲਮਾਈ ਜਾ ਰਹੀ ਇਸ ਫਿਲਮ ਸੰਬੰਧੀ ਜਾਣਕਾਰੀ ਦਿੰਦਿਆਂ ਨਿਰਮਾਣ ਟੀਮ ਨੇ ਦੱਸਿਆ ਕਿ ਐਕਸ਼ਨ-ਡਰਾਮਾ ਕਹਾਣੀ ਆਧਾਰਿਤ ਇਸ ਫਿਲਮ ਵਿਚ ਪਰਿਵਾਰਿਕ ਅਤੇ ਕਾਮੇਡੀ ਰੰਗ ਵੀ ਵੇਖਣ ਨੂੰ ਮਿਲਣਗੇ।
ਉਨ੍ਹਾਂ ਦੱਸਿਆ ਕਿ ਫਿਲਮ ਦਾ ਕਹਾਣੀਸਾਰ ਚਾਹੇ ਥ੍ਰਿਲਰ ਭਰਪੂਰ ਹੈ, ਪਰ ਇਸ ਨੂੰ ਮਿਆਰ ਅਤੇ ਗੁਣਵੱਤਾ ਪੱਖੋਂ ਉਮਦਾ ਬਣਾਉਣ ਵਿਚ ਕੋਈ ਕਸਰ ਬਾਕੀ ਨਹੀਂ ਛੱਡੀ ਜਾਵੇਗੀ, ਜਿਸ ਤੋਂ ਇਲਾਵਾ ਆਮ ਫਾਰਮੂਲਾ ਫਿਲਮਾਂ ਤੋਂ ਵੀ ਇਸ ਨੂੰ ਅਲਹਦਾ ਫਿਲਮੀ ਸਾਂਚੇ ਵਿਚ ਢਾਲਣ ਦੀ ਵੀ ਹਰ ਪੱਖੋਂ ਕਵਾਇਦ ਜਾਰੀ ਹੈ ਤਾਂ ਕਿ ਦਰਸ਼ਕਾਂ ਨੂੰ ਤਰੋ-ਤਾਜ਼ਗੀ ਭਰੀ ਸਿਨੇਮਾ ਸਿਰਜਨਾ ਦਾ ਇਜ਼ਹਾਰ ਕਰਵਾਇਆ ਜਾ ਸਕੇ।
- Jawan box office collection 7: ਸਿਨੇਮਾਘਰਾਂ ਦਾ ਸ਼ਿੰਗਾਰ ਬਣੀ ਕਿੰਗ ਖਾਨ ਦੀ 'ਜਵਾਨ', ਜਾਣੋ 7ਵੇਂ ਦਿਨ ਦੀ ਕਮਾਈ
- Hobby Dhaliwal Upcoming Song: ਫਿਲਮਾਂ ਦੇ ਨਾਲ-ਨਾਲ ਇਸ ਮਿਊਜ਼ਿਕ ਵੀਡੀਓ ’ਚ ਵੀ ਨਜ਼ਰ ਆਉਣਗੇ ਅਦਾਕਾਰ ਹੌਬੀ ਧਾਲੀਵਾਲ
- Singer Ninja Son Birthday: ਗਾਇਕ ਨਿੰਜਾ ਨੇ ਸਾਂਝੀਆਂ ਕੀਤੀਆਂ ਆਪਣੇ ਪੁੱਤਰ ਨਿਸ਼ਾਨ ਦੇ ਜਨਮਦਿਨ ਦੀਆਂ ਤਸਵੀਰਾਂ, ਸਾਂਝਾ ਕੀਤਾ ਨੋਟ
ਓਧਰ ਇਸ ਫਿਲਮ ਦੁਆਰਾ ਆਪਣੀ ਨਵੀਂ ਨਿਰਦੇਸ਼ਨ ਪਾਰੀ ਵੱਲ ਵੱਧ ਰਹੇ ਅਦਾਕਾਰ ਦਿਲਾਵਰ ਸਿੱਧੂ (Dilawar Sidhu Upcoming Film) ਦੇ ਹੁਣ ਤੱਕ ਦੇ ਫਿਲਮ ਕਰੀਅਰ ਵੱਲ ਨਜ਼ਰਸਾਨੀ ਕੀਤੀ ਜਾਵੇ ਤਾਂ ਉਨਾਂ ਆਪਣਾ ਕਰੀਅਰ ਨਿਰਦੇਸ਼ਕ ਦੇ ਤੌਰ 'ਤੇ ਹੀ ਸ਼ੁਰੂ ਕੀਤਾ ਸੀ, ਜਿਸ ਦੇ ਮੱਦੇਨਜ਼ਰ ਉਨਾਂ ਵੱਲੋਂ ਮਸ਼ਹੂਰ ਹਾਸਰਸ ਕਲਾਕਾਰ ਗੁਰਚੇਤ ਚਿੱਤਰਕਾਰ ਅਤੇ ਹੋਰਨਾਂ ਕਈ ਪ੍ਰਮੁੱਖ ਕਲਾਕਾਰਾਂ ਨਾਲ ਬਣਾਈਆਂ ਗਈਆਂ ‘ਫੈਮਲੀ 420’, ‘ਮਿਸਟਰ ਐਂਡ ਮਿਸਿਜ਼ 420’, ‘ਫੈਮਿਲੀ 421’, ‘424’, ‘ਜੱਗੇ ਦੀ ਪੋਟੀ’, ‘ਫੈਮਿਲੀ 420 ਵਨਸ ਅਗੇਨ’ ਆਦਿ ਕਈ ਕਾਮੇਡੀ ਫਿਲਮਾਂ, ਲਘੂ ਫਿਲਮ, ਸੀਰੀਜ਼ ਦੇ ਖੇਤਰ ਵਿਚ ਨਵੇਂ ਅਧਿਆਏ ਕਾਇਮ ਕਰਨ ਵਿਚ ਸਫ਼ਲ ਰਹੀਆਂ ਹਨ।
ਲਘੂ ਫਿਲਮਜ਼ ਦੇ ਨਿਰਦੇਸ਼ਨ ਖੇਤਰ ਵਿਚ ਮਿਲੀ ਸ਼ਾਨਦਾਰ ਸਫ਼ਲਤਾ ਅਤੇ ਸਲਾਹੁਤਾ ਬਾਅਦ ਪੰਜਾਬੀ ਸਿਨੇਮਾ (Pollywood news) ’ਚ ਵੀ ਅਦਾਕਾਰ ਦੇ ਤੌਰ 'ਤੇ ਪ੍ਰਭਾਵੀ ਹਿੱਸਾ ਬਣਨ ਵਿਚ ਸਫ਼ਲ ਰਹੇ ਇਹ ਹੋਣਹਾਰ ਐਕਟਰ ਕਈ ਵੱਡੀਆਂ ਅਤੇ ਚਰਚਿਤ ਫਿਲਮਾਂ ਨੂੰ ਚਾਰ ਚੰਨ ਲਾਉਣ ਵਿਚ ਅਹਿਮ ਭੂਮਿਕਾ ਨਿਭਾ ਚੁੱਕਿਆ ਹੈ।
ਉਨ੍ਹਾਂ ਵੱਲੋਂ ਅਦਾਕਾਰ ਵਜੋਂ ਹੁਣ ਤੱਕ ਕੀਤੀਆਂ ਫਿਲਮਾਂ ਵਿਚ ‘ਫ਼ੁੱਫੜ੍ਹ ਜੀ’, ‘ਸਾਕ’, ‘ਮੁੰਡਾ ਹੀ ਚਾਹੀਦਾ’, ‘ਗੇਲੋ’, ‘ਅਮਾਨਤ’, ‘ਝੱਲੇ ਪੈ ਗਏ ਪੱਲੇ’, ‘ਨੀਂ ਮੈਂ ਸੱਸ ਕੁੱਟਣੀ’, ‘ਸ਼ੱਕਰ ਪਾਰੇ’, ‘ਟੈਲੀਵਿਜ਼ਨ’, ‘ਵਿੱਚ ਬੋਲੂਗਾਂ ਤੇਰੇ’, ‘ਸ਼ੌਂਕ ਸਰਦਾਰੀ ਦਾ’ ਆਦਿ ਸ਼ੁਮਾਰ ਰਹੀਆਂ ਹਨ। ਉਕਤ ਸਫ਼ਰ ਅਧੀਨ ਹੀ ਪੜ੍ਹਾਅ ਦਰ ਪੜ੍ਹਾਅ ਹੋਰ ਨਵੇਂ ਦਿਸਹਿੱਦੇ ਸਿਰਜਣ ਵੱਲ ਵੱਧ ਰਹੇ ਇਹ ਸ਼ਾਨਦਾਰ ਅਦਾਕਾਰ ਆਉਣ ਵਾਲੀਆਂ ਕਈ ਫਿਲਮਾਂ ਵਿਚ ਪ੍ਰਮੁੱਖ ਕਿਰਦਾਰਾਂ ਵਿਚ ਨਜ਼ਰ ਆਉਣਗੇ, ਜਿੰਨ੍ਹਾਂ ਵਿਚ ‘ਬਿੰਨਾ ਬੈਂਡ ਚੱਲ ਇੰਗਲੈਂਡ’ ਆਦਿ ਤੋਂ ਇਲਾਵਾ ਪੰਜਾਬੀ ਵੈੱਬ ਸੀਰੀਜ਼ ‘ਐਨਆਰਆਈ’ ਵੀ ਸ਼ਾਮਿਲ ਹਨ।
ਉਨ੍ਹਾਂ ਦੱਸਿਆ ਕਿ ਮੌਜੂਦਾ ਮੁਕਾਮ ਤੱਕ ਪਹੁੰਚਣ ਦਾ ਅਸਲ ਸਿਹਰਾ ਮੇਰੇ ਨਿਰਦੇਸ਼ਨ ਖੇਤਰ ਵਿਚ ਕੀਤੇ ਕਾਰਜਾਂ ਨੂੰ ਹੀ ਜਾਂਦਾ ਹੈ, ਜਿੰਨ੍ਹਾਂ ਦੀ ਬਦੌਂਲਤ ਹੀ ਇਹ ਮਾਣ ਭਰਿਆ ਮੁਕਾਮ ਹਾਸਿਲ ਕਰਨ ਵਿਚ ਸਫ਼ਲ ਰਿਹਾ ਹਾਂ ਅਤੇ ਕੋਸ਼ਿਸ਼ ਕਰ ਰਿਹਾ ਕਿ ਇਸ ਖੇਤਰ ਨਾਲ ਮੇਰਾ ਇਹ ਨਾਤਾ ਹਮੇਸ਼ਾ ਇਸੇ ਤਰ੍ਹਾਂ ਬਣਿਆ ਰਹੇ।