ETV Bharat / entertainment

ਨੀਰੂ ਬਾਜਵਾ ਨੇ ਫਿਲਮ 'ਕਲੀ ਜੋਟਾ' ਦੀ ਸਾਂਝੀ ਕੀਤੀ BTS ਵੀਡੀਓ - ਨੀਰੂ ਬਾਜਵਾ ਨੇ ਫਿਲਮ ਦੀ ਬੀਟੀਐੱਸ

3 ਫ਼ਰਵਰੀ ਨੂੰ ਰਿਲੀਜ਼ ਹੋਣ ਵਾਲੀ ਫਿਲਮ 'ਕਲੀ ਜੋਟਾ' ਦੀ ਨੀਰੂ ਬਾਜਵਾ ਨੇ ਬੀਟੀਐੱਸ ਵੀਡੀਓ ਸਾਂਝੀ ਕੀਤੀ ਹੈ, ਹੁਣ ਪ੍ਰਸ਼ੰਸਕ ਵੀਡੀਓ ਨੂੰ ਕਾਫੀ ਪਸੰਦ ਕਰ ਰਹੇ ਹਨ। ਦੇਖੋ ਵੀਡੀਓ...।

Neeru Bajwa shared the BTS video of the movie Kali Jotta

author img

By

Published : Jan 18, 2023, 4:21 PM IST

ਚੰਡੀਗੜ੍ਹ: ਨੀਰੂ ਬਾਜਵਾ, ਸਤਿੰਦਰ ਸਰਤਾਜ ਅਤੇ ਵਾਮਿਕਾ ਗੱਬੀ ਸਟਾਰਰ ਫਿਲਮ 'ਕਲੀ ਜੋਟਾ' ਰਿਲੀਜ਼ ਹੋਣ ਵਿੱਚ ਕੁੱਝ ਹੀ ਦਿਨ ਬਾਕੀ ਹਨ, ਹੁਣ ਤੱਕ ਫਿਲਮ ਦਾ ਟ੍ਰੇਲਰ ਅਤੇ ਦੋ ਗੀਤ ਰਿਲੀਜ਼ ਹੋ ਚੁੱਕੇ ਹਨ, ਜਿਹਨਾਂ ਨੂੰ ਪ੍ਰਸ਼ੰਸਕਾਂ ਨੇ ਕਾਫ਼ੀ ਪਸੰਦ ਕੀਤਾ ਹੈ ਅਤੇ ਹੁਣ ਅਦਾਕਾਰਾ ਨੀਰੂ ਬਾਜਵਾ ਨੇ ਫਿਲਮ ਦੀ ਬੀਟੀਐੱਸ (Behind the Scenes) ਵੀਡੀਓ ਸਾਂਝੀ ਕੀਤੀ ਹੈ। ਹੁਣ ਪ੍ਰਸ਼ੰਸਕ ਵੀਡੀਓ ਨੂੰ ਕਾਫੀ ਪਸੰਦ ਕਰ ਰਹੇ ਹਨ।

ਪਾਲੀਵੁੱਡ ਦੀ ਖੂਬਸੂਰਤ ਅਦਾਕਾਰਾ ਨੀਰੂ ਬਾਜਵਾ ਨੇ ਇੰਸਟਾਗ੍ਰਾਮ ਉਤੇ ਫਿਲਮ 'ਕਲੀ ਜੋਟਾ' ਦਾ ਬੀਟੀਐੱਸ ਵੀਡੀਓ ਸਾਂਝਾ ਕੀਤਾ, ਇਸ ਵੀਡੀਓ ਵਿੱਚ ਨਿਰਦੇਸ਼ਕ ਵਿਜੇ ਕੁਮਾਰ ਅਰੋੜਾ ਨਜ਼ਰ ਆ ਰਹੇ ਹਨ, ਵੀਡੀਓ ਦੇ ਪਿੱਛੇ ਫਿਲਮ ਦਾ ਗੀਤ ਜੋ ਗਾਇਕ ਸਤਿੰਦਰ ਸਰਤਾਜ ਦੁਆਰਾ ਗਾਇਆ ਗਿਆ ਹੈ, ਉਹ ਚੱਲ ਰਿਹਾ ਹੈ, ਵੀਡੀਓ ਵਿੱਚ ਅਦਾਕਾਰਾ ਸਾਈਕਲਾਂ ਵਾਲਾ ਸੀਨ ਕਰਦੀ ਨਜ਼ਰ ਆ ਰਹੀ ਹੈ। ਇਸ ਨੂੰ ਦੇਖ ਪ੍ਰਸ਼ੰਸਕ ਕਾਫ਼ੀ ਟਿੱਪਣੀਆਂ ਕਰ ਰਹੇ ਹਨ ਅਤੇ ਜਿਆਦਾਤਰ ਲੋਕ ਨੀਰੂ ਬਾਜਵਾ ਦੇ ਸੂਟ ਦੀਆਂ ਤਾਰੀਫਾਂ ਕਰ ਰਹੇ ਹਨ। ਇਸ ਵੀਡੀਓ ਨੂੰ ਹੁਣ ਤੱਕ 3859 ਲੋਕਾਂ ਨੇ ਪਸੰਦ ਕੀਤਾ ਹੈ।

ਫਿਲਮ ਦਾ ਟ੍ਰੇਲਰ: ਫਿਲਮ 'ਕਲੀ ਜੋਟਾ' ਦਾ ਟ੍ਰੇਲਰ ਦਿਖਾਉਂਦਾ ਹੈ ਕਿ ਆਪਣੇ ਪਿਆਰੇ ਨਾਲ ਦੇਖੇ ਛੋਟੇ ਛੋਟੇ ਸੁਪਨੇ ਕਿਵੇਂ ਲੋਕਾਂ ਠੀਕ ਨਹੀਂ ਲੱਗਦੇ, ਇਸ ਤੋਂ ਇਲਾਵਾ ਟ੍ਰੇਲਰ ਇਹ ਵੀ ਦਿਖਾਉਂਦਾ ਹੈ ਕਿ ਇੱਕ ਆਜ਼ਾਦ ਖਿਆਲਾਂ ਵਾਲੀ ਕੁੜੀ ਨੂੰ ਸਮਾਜ ਦੀਆਂ ਪਾਬੰਦੀਆਂ ਕਿਵੇਂ ਪਾਗਲ ਕਰ ਦਿੰਦੀਆਂ ਨੇ। ਫਿਲਮ ਦੀ ਕਹਾਣੀ ਨੀਰੂ ਅਤੇ ਸਤਿੰਦਰ ਉਰਫ਼ ਰਾਬੀਆ ਅਤੇ ਦੀਦਾਰ ਦੀ ਪ੍ਰੇਮ ਕਹਾਣੀ ਨੂੰ ਬਿਆਨ ਕਰਦੀ ਹੈ। ਇਹ ਉਹਨਾਂ ਦੇ ਪਿਆਰੇ ਪਲਾਂ, ਛੁਪੀਆਂ ਨਜ਼ਰਾਂ ਅਤੇ ਨਿੱਘ ਨੂੰ ਕੈਪਚਰ ਕਰਦੀ ਨਜ਼ਰ ਆਵੇੇਗੀ।

ਫਿਲਮ ਦੇ ਦੋ ਗੀਤ: ਪੰਜਾਬੀ ਦੇ ਸਦਾ ਬਹਾਰ ਗਾਇਕ ਸਤਿੰਦਰ ਸਰਤਾਜ ਦੁਆਰਾ ਗਾਏ ਗਏ ਫਿਲਮ ਦੇ ਦੋ ਗੀਤ 'ਨਿਹਾਰ ਲੈਣ ਦੇ' ਅਤੇ 'ਰੁਤਬਾ' ਪ੍ਰਸ਼ੰਸਕਾਂ ਨੂੰ ਬਹੁਤ ਪਸੰਦ ਆ ਰਹੇ ਹਨ। ਗੀਤ 'ਨਿਹਾਰ ਲੈਣ ਦੇ' ਨੂੰ ਹੁਣ ਤੱਕ 4.8 ਮਿਲੀਅਨ ਲੋਕਾਂ ਦੁਆਰਾ ਦੇਖਿਆ ਜਾ ਚੁੱਕਿਆ ਹੈ ਅਤੇ ਗੀਤ 'ਰੁਤਬਾ' ਨੂੰ 3.2 ਮਿਲੀਅਨ ਲੋਕਾਂ ਨੇ ਦੇਖਿਆ।

ਫਿਲਮ ਕਦੋਂ ਰਿਲੀਜ਼ ਹੋਵੇਗੀ: ਫਿਲਮ 'ਕਲੀ ਜੋਟਾ' 3 ਫ਼ਰਵਰੀ 2023 ਨੂੰ ਸਿਨੇਮਾਘਰਾਂ ਵਿੱਚ ਰਿਲੀਜ਼ ਹੋ ਜਾਵੇਗੀ। ਫਿਲਮ ਦਾ ਨਿਰਦੇਸ਼ਨ ਵਿਜੇ ਕੁਮਾਰ ਅਰੋੜਾ ਅਤੇ ਪ੍ਰੋਡਿਊਸ ਸੰਨੀ ਰਾਜ, ਵਰੁਣ ਅਰੋੜਾ, ਸਰਲਾ ਰਾਣੀ ਅਤੇ ਸੰਤੋਸ਼ ਸ਼ੁਭਾਸ ਦੁਆਰਾ ਕੀਤਾ ਗਿਆ। ਫਿਲਮ ਨੂੰ ਹਰਇੰਦਰ ਕੌਰ ਦੁਆਰਾ ਲਿਖਿਆ ਗਿਆ ਹੈ। ਇਹ ਫਿਲਮ ਕਾਫ਼ੀ ਸਮੇਂ ਤੋਂ ਉਡੀਕੀ ਜਾ ਰਹੀ ਸੀ।

ਇਹ ਵੀ ਪੜ੍ਹੋ:ਤਾਜ ਨੂੰ ਅਲਵਿਦਾ ਬੋਲਣ ਤੋਂ ਬਾਅਦ ਆਪਣੇ ਨਵੇਂ ਸਫ਼ਰ ਉਤੇ ਨਿਕਲੀ ਹਰਨਾਜ਼ ਸੰਧੂ, ਸਾਂਝੀ ਕੀਤੀ ਪੋਸਟ

ETV Bharat Logo

Copyright © 2025 Ushodaya Enterprises Pvt. Ltd., All Rights Reserved.