ਚੰਡੀਗੜ੍ਹ: 2023 ਪਾਲੀਵੁੱਡ ਲਈ ਚੰਗਾ ਹੋਣ ਵਾਲਾ ਹੈ, ਕਿਉਂਕਿ ਫਿਲਮਾਂ ਦਾ ਐਲਾਨ ਬੈਕ-ਟੂ-ਬੈਕ ਹੋ ਰਿਹਾ ਹੈ। ਸਭ ਤੋਂ ਰੌਚਿਕ ਗੱਲ ਇਹ ਹੈ ਕਿ ਇਸ ਸਾਲ ਦੀ ਸ਼ੁਰੂਆਤ ਪੰਜਾਬੀ ਮੰਨੋਰੰਜਨ ਜਗਤ ਦੇ ਦਿੱਗਜਾਂ ਭਾਵ ਕਿ ਸਤਿੰਦਰ ਸਰਤਾਜ ਅਤੇ ਨੀਰੂ ਬਾਜਵਾ ਸਟਾਰਰ ਫਿਲਮ 'ਕਲੀ ਜੋਟਾ' ਨਾਲ ਹੋ ਰਹੀ ਹੈ। ਫਿਲਮ ਦੇ ਰਿਲੀਜ਼ ਵਿੱਚ ਬਸ ਦੋ ਦਿਨ ਹੀ ਬਾਕੀ ਹਨ।
ਹੁਣ ਤੱਕ ਇਸ ਫਿਲਮ ਦੇ 6 ਗੀਤ ਰਿਲੀਜ਼ ਹੋ ਗਏ ਹਨ, ਇਸ ਤੋਂ ਇਲਾਵਾ ਫਿਲਮ ਦਾ ਦਮਦਾਰ ਟ੍ਰੇਲਰ ਵੀ ਰਿਲੀਜ਼ ਹੋ ਗਿਆ ਹੈ। ਫਿਲਮ ਦੇ ਟ੍ਰੇਲਰ ਨੂੰ ਪ੍ਰਸ਼ੰਸਕਾਂ ਵੱਲੋਂ ਕਾਫੀ ਪਿਆਰ ਦਿੱਤਾ ਗਿਆ। ਹੁਣ ਅਦਾਕਾਰਾ ਨੀਰੂ ਨੇ ਫਿਲਮ ਦਾ ਇੱਕ ਟੀਜ਼ਰ ਅਤੇ ਪੋਸਟਰ ਸਾਂਝਾ ਕੀਤਾ ਹੈ, ਜਿਸ ਨੂੰ ਦੇਖ ਕੇ ਚੰਗੇ ਭਲੇ ਬੰਦੇ ਦਾ ਦਿਲ ਹਿੱਲ ਜਾਵੇਗਾ। ਕਿਉਂਕਿ ਇਸ ਟੀਜ਼ਰ ਵਿੱਚ ਨੀਰੂ ਬਾਜਵਾ ਕਿਸੇ ਕਾਰਨ ਦੁੱਖ ਵਿੱਚ ਰੌਂਦੀ ਨਜ਼ਰ ਆ ਰਹੀ ਹੈ, ਇਸ ਤੋਂ ਇਲਾਵਾ ਪੋਸਟਰ ਵਿੱਚ ਨੀਰੂ ਕਿਸੇ ਪਾਗਲਖਾਨੇ ਵਿੱਚ ਪਾਗ਼ਲ ਦੀ ਤਰ੍ਹਾਂ ਬੈਠੀ ਨਜ਼ਰ ਆ ਰਹੀ ਹੈ। ਇਸ ਨੂੰ ਸਾਂਝਾ ਕਰਦੇ ਹੋਏ ਅਦਾਕਾਰਾ ਨੇ ਲਿਖਿਆ 'ਮੇਰਾ ਕਸੂਰ ਕੀ ਸੀ, ਕਲੀ ਜੋਟਾ'।
- " class="align-text-top noRightClick twitterSection" data="
">
ਹੁਣ ਪ੍ਰਸ਼ੰਸਕ ਫਿਲਮ ਦੇ ਇਸ ਟੀਜ਼ਰ ਨੂੰ ਦੇਖ ਬੈਚੇਨ ਹੋ ਗਏ ਅਤੇ ਉਹ ਕਾਫ਼ੀ ਤਰ੍ਹਾਂ ਦੇ ਕਮੈਂਟ ਕਰ ਰਹੇ ਹਨ, ਇੱਕ ਨੇ ਲਿਖਿਆ 'ਮੈਮ ਨੀਰੂ ਬਾਜਵਾ ਦੁਆਰਾ ਸ਼ਾਨਦਾਰ ਪ੍ਰਦਰਸ਼ਨ ਲਈ ਸ਼ੁੱਭ ਕਾਮਨਾਵਾਂ...ਇਸ ਫਿਲਮ ਲਈ ਬਹੁਤ ਉਤਸ਼ਾਹਿਤ ਹਾਂ।' ਇੱਕ ਹੋਰ ਨੇ ਲਿਖਿਆ 'ਸ਼ਾਨਦਾਰ ਕਹਾਣੀ ਮੈਨੂੰ ਪਤਾ ਹੈ...ਸ਼ੁਭ ਕਾਮਨਾਵਾਂ।'
- " class="align-text-top noRightClick twitterSection" data="
">
ਫਿਲਮ ਦੀ ਕਹਾਣੀ: ਫਿਲਮ ਦੀ ਕਹਾਣੀ ਇੱਕ ਅਜਿਹੀ ਕੁੜੀ ਦੇ ਇਰਦ ਗਿਰਦ ਘੁੰਮਦੀ ਜਾਪਦੀ ਹੈ, ਜੋ ਆਪਣੀ ਮਰਜ਼ੀ, ਆਪਣੇ ਖਿਆਲਾਂ ਅਤੇ ਆਪਣੇ ਸੁਪਨਿਆਂ ਨਾਲ ਅਜ਼ਾਦ ਜਿਉਂਣਾ ਚਾਹੁੰਦੀ ਹੈ, ਹੁਣ ਇਹ ਫਿਲਮ ਦੇਖ ਕੇ ਹੀ ਪਤਾ ਲੱਗੇਗਾ ਕਿ ਉਹ ਇਸ ਵਿੱਚ ਕਿੰਨੀ ਕੁ ਸਫ਼ਲ ਹੁੰਦੀ ਹੈ।
- " class="align-text-top noRightClick twitterSection" data="
">
ਇਹ ਫਿਲਮ 3 ਫ਼ਰਵਰੀ 2023 ਨੂੰ ਸਿਨੇਮਾਘਰਾਂ ਵਿੱਚ ਰਿਲੀਜ਼ ਹੋ ਜਾਵੇਗੀ। ਫਿਲਮ ਦਾ ਨਿਰਦੇਸ਼ਨ ਵਿਜੇ ਕੁਮਾਰ ਅਰੋੜਾ ਅਤੇ ਪ੍ਰੋਡਿਊਸ ਸੰਨੀ ਰਾਜ, ਵਰੁਣ ਅਰੋੜਾ, ਸਰਲਾ ਰਾਣੀ ਅਤੇ ਸੰਤੋਸ਼ ਸ਼ੁਭਾਸ ਦੁਆਰਾ ਕੀਤਾ ਗਿਆ। ਫਿਲਮ ਨੂੰ ਪੰਜਾਬੀ ਯੂਨੀਵਰਸਿਟੀ ਪਟਿਆਲਾ ਵਿੱਚ ਪੜ੍ਹਦੀ ਇੱਕ ਲੇਖਕਾ ਹਰਇੰਦਰ ਕੌਰ ਨੇ ਲਿਖਿਆ ਹੈ। ਇਹ ਫਿਲਮ ਕਾਫ਼ੀ ਸਮੇਂ ਤੋਂ ਉਡੀਕੀ ਜਾ ਰਹੀ ਸੀ।
ਇਹ ਵੀ ਪੜ੍ਹੋ:Diljit Dosanjh in 'The Crew': ਕਰੀਨਾ ਅਤੇ ਤੱਬੂ ਦੀ ਫਿਲਮ 'ਦਿ ਕਰੂ' ਵਿੱਚ ਸ਼ਾਮਿਲ ਹੋਏ ਦਿਲਜੀਤ ਦੁਸਾਂਝ