ETV Bharat / entertainment

Jatt and Juliet 3: 'ਜੱਟ ਐਂਡ ਜੂਲੀਅਟ 3' ਦਾ ਹਿੱਸਾ ਬਣੇ ਲਹਿੰਦੇ ਪੰਜਾਬ ਦੇ ਇਹ ਦੋ ਦਿੱਗਜ ਐਕਟਰ, ਆਪਣੇ ਹਿੱਸੇ ਦੀ ਸ਼ੂਟਿੰਗ ਕੀਤੀ ਮੁਕੰਮਲ

Nasir Chinyoti And Akram Udas: ਦਿਲਜੀਤ ਦੁਸਾਂਝ ਅਤੇ ਨੀਰੂ ਬਾਜਵਾ ਦੀ ਫਿਲਮ 'ਜੱਟ ਐਂਡ ਜੂਲੀਅਟ 3' ਦਾ ਪ੍ਰਭਾਵੀ ਹਿੱਸਾ ਲਹਿੰਦੇ ਪੰਜਾਬ ਦੇ ਦੋ ਅਦਾਕਾਰ ਵੀ ਬਣ ਗਏ ਹਨ, ਜਿਹਨਾਂ ਨੇ ਆਪਣੇ ਹਿੱਸੇ ਦੀ ਸ਼ੂਟਿੰਗ ਪੂਰੀ ਕਰ ਲਈ ਹੈ।

Jatt and Juliet 3
Jatt and Juliet 3
author img

By ETV Bharat Entertainment Team

Published : Dec 15, 2023, 11:20 AM IST

ਚੰਡੀਗੜ੍ਹ: ਪੰਜਾਬੀ ਸਿਨੇਮਾ ਲਈ ਬਣ ਰਹੀਆਂ ਬਹੁ-ਚਰਚਿਤ ਫਿਲਮਾਂ ਵਿੱਚ ਆਪਣਾ ਸ਼ੁਮਾਰ ਕਰਵਾ ਰਹੀ ਹੈ 'ਜੱਟ ਐਂਡ ਜੂਲੀਅਟ 3', ਜਿਸ ਨੂੰ ਚਾਰ ਚੰਨ ਲਾਉਣ ਵਿੱਚ ਇਸ ਵਾਰ ਲਹਿੰਦੇ ਪੰਜਾਬ ਦੇ ਦੋ ਦਿੱਗਜ ਐਕਟਰਜ਼ ਨਾਸਿਰ ਚਿਨਯੋਤੀ ਅਤੇ ਅਕਰਮ ਉਦਾਸ ਅਹਿਮ ਭੂਮਿਕਾ ਨਿਭਾਉਣਗੇ, ਜਿੰਨਾਂ ਵੱਲੋਂ ਦਿਲਜੀਤ ਦੁਸਾਂਝ ਅਤੇ ਨੀਰੂ ਬਾਜਵਾ ਨਾਲ ਆਪਣੇ ਹਿੱਸੇ ਦੀ ਸ਼ੂਟਿੰਗ ਮੁਕੰਮਲ ਕਰ ਲਈ ਗਈ ਹੈ।

"ਵਾਈਟ ਹਿੱਲ ਸਟੂਡੀਓਜ਼" ਅਤੇ "ਸਪੀਡ ਰਿਕਾਰਡਜ਼" ਵੱਲੋਂ 'ਸਟੋਰੀ ਟਾਈਮ ਪ੍ਰੋਡਕਸ਼ਨ' ਦੇ ਸੰਯੁਕਤ ਨਿਰਮਾਣ ਅਧੀਨ ਬਣਾਈ ਜਾ ਰਹੀ ਇਸ ਫਿਲਮ ਦਾ ਲੇਖਨ ਅਤੇ ਨਿਰਦੇਸ਼ਨ ਜਗਦੀਪ ਸਿੱਧੂ ਕਰ ਰਹੇ ਹਨ, ਜੋ ਪਹਿਲੀ ਵਾਰ ਇਸ ਫਿਲਮ ਨਾਲ ਬਤੌਰ ਨਿਰਦੇਸ਼ਕ ਜੁੜੇ ਹਨ।

ਇਸ ਤੋਂ ਪਹਿਲਾਂ ਦੇ ਦੋਵੇਂ ਭਾਗ ਪੰਜਾਬੀ ਅਤੇ ਹਿੰਦੀ ਸਿਨੇਮਾ ਦੇ ਬਿਹਤਰੀਨ ਅਤੇ ਉੱਚ ਕੋਟੀ ਫਿਲਮਕਾਰ ਵਜੋਂ ਆਪਣੀ ਪਹਿਚਾਣ ਸਥਾਪਿਤ ਕਰ ਚੁੱਕੇ ਅਨੁਰਾਗ ਸਿੰਘ ਦੁਆਰਾ ਨਿਰਦੇਸ਼ਿਤ ਕੀਤੇ ਗਏ ਹਨ, ਜੋ ਹਾਲੀਆਂ ਸਮੇਂ ਵਿੱਚ ਰਿਲੀਜ਼ ਹੋਈ ਅਕਸ਼ੈ ਕੁਮਾਰ ਅਤੇ ਪਰਿਨੀਤੀ ਚੋਪੜਾ ਸਟਾਰਰ 'ਧਰਮਾ ਪ੍ਰੋਡੋਕਸ਼ਨ' ਦੀ 'ਕੇਸਰੀ' ਜਿਹੀ ਸੁਪਰ-ਡੁਪਰ ਫਿਲਮ ਦਾ ਵੀ ਨਿਰਦੇਸ਼ਨ ਕਰ ਚੁੱਕੇ ਹਨ।

ਯੂਨਾਈਟਡ ਕਿੰਗਡਮ ਦੇ ਵੱਖ-ਵੱਖ ਹਿੱਸਿਆਂ ਵਿੱਚ ਸਟਾਰਟ ਟੂ ਫਿਨਿਸ਼ ਸ਼ਡਿਊਲ ਅਧੀਨ ਤੇਜ਼ੀ ਨਾਲ ਮੁਕੰਮਲ ਕੀਤੀ ਜਾ ਰਹੀ ਇਸ ਫਿਲਮ ਨਾਲ ਲਹਿੰਦੇ ਪੰਜਾਬ ਦੇ ਕਲਾਕਾਰਾਂ ਦਾ ਸੁਮੇਲ ਪਹਿਲੀ ਵਾਰ ਬਿਠਾਇਆ ਗਿਆ, ਜਿਸ ਵਿੱਚ ਆਪਣੀ ਸ਼ਾਨਦਾਰ ਦਰਜ ਹੋਣ ਜਾ ਰਹੀ ਮੌਜੂਦਗੀ ਨੂੰ ਲੈ ਕੇ ਪਾਕਿਸਤਾਨੀ ਫਿਲਮਾਂ ਅਤੇ ਡਰਾਮਿਆਂ ਨਾਲ ਜੁੜੇ ਅਤੇ ਦੁਨੀਆਂ-ਭਰ ਵਿਚ ਆਪਣੀ ਬੇਹਤਰੀਨ ਕਲਾ ਦਾ ਮੁਜ਼ਾਹਰਾ ਕਰ ਚੁੱਕੇ ਉਕਤ ਦੋਨੋਂ ਉਮਦਾ ਕਲਾਕਾਰ ਕਾਫ਼ੀ ਖੁਸ਼ ਨਜ਼ਰ ਆ ਰਹੇ ਹਨ।

ਜਿੰਨਾਂ ਇਸੇ ਸੰਬੰਧੀ ਆਪਣੇ ਮਨ ਦੇ ਵਲਵਲੇ ਸਾਂਝੇ ਕਰਦਿਆਂ ਕਿਹਾ ਕਿ ਉਹ ਲਹਿੰਦੇ ਪੰਜਾਬ ਦੇ ਨਾਲ-ਨਾਲ ਚੜਦੇ ਪੰਜਾਬ ਦੇ ਸਿਨੇਮਾ ਨਾਲ ਜੁੜੇ ਤਮਾਮ ਦਰਸ਼ਕਾਂ ਅਤੇ ਆਪਣੇ ਚਾਹੁੰਣ ਵਾਲਿਆਂ ਦੇ ਪ੍ਰਤੀ ਤਹਿ ਦਿਲੋਂ ਸ਼ੁਕਰੀਆ ਅਦਾ ਕਰਦੇ ਹਨ, ਜੋ ਲਗਾਤਾਰ ਉਹਨਾਂ ਦੀਆਂ ਫਿਲਮਾਂ ਅਤੇ ਨਿਭਾਏ ਜਾ ਰਹੇ ਕਿਰਦਾਰਾਂ ਨੂੰ ਪਸੰਦ ਕਰਕੇ ਉਹਨਾਂ ਨੂੰ ਇਸ ਖਿੱਤੇ ਵਿੱਚ ਹੋਰ ਚੰਗੇਰਾ ਕਰਨ ਲਈ ਉਤਸ਼ਾਹਿਤ ਕਰ ਰਹੇ ਹਨ।

ਹਾਲ ਹੀ ਵਿੱਚ ਰਿਲੀਜ਼ ਹੋਈਆਂ ਅਤੇ ਅਪਾਰ ਕਾਮਯਾਬੀ ਹਾਸਿਲ ਕਰ ਚੁੱਕੀਆਂ 'ਚੱਲ ਮੇਰਾ ਪੁੱਤ', 'ਚੱਲ ਮੇਰਾ ਪੁੱਤ 2', 'ਚੱਲ ਮੇਰਾ ਪੁੱਤ 3', 'ਆਜਾ ਮੈਕਸੀਕੋ ਚੱਲੀਏ' ਜਿਹੀਆਂ ਕਈ ਬਿੱਗ ਸੈਟਅੱਪ ਪੰਜਾਬੀ ਫਿਲਮਾਂ ਦਾ ਅਹਿਮ ਹਿੱਸਾ ਰਹੇ ਹਨ ਉਕਤ ਦੋਨੋ ਕਲਾਕਾਰ, ਜੋ ਆਪਣੀ ਨਾਯਾਬ ਪਹਿਚਾਣ ਅਤੇ ਵਜ਼ੂਦ ਦਾਇਰਾ ਪੜਾਅ-ਦਰ-ਪੜਾਅ ਹੋਰ ਵਿਸ਼ਾਲ ਅਤੇ ਮਜ਼ਬੂਤ ਕਰਦੇ ਜਾ ਰਹੇ ਹਨ।

ETV Bharat Logo

Copyright © 2024 Ushodaya Enterprises Pvt. Ltd., All Rights Reserved.