ਚੰਡੀਗੜ੍ਹ: 'ਤਾਰਿਆਂ ਦੀ ਲੋਏ', 'ਅੱਖੀਆਂ ਬੈਚੇਨ' ਵਰਗੇ ਖੂਬਸੂਰਤ ਗੀਤ ਪੰਜਾਬੀ ਮੰਨੋਰੰਜਨ ਜਗਤ ਦੀ ਚੋਲੀ ਪਾਉਣ ਵਾਲੇ ਪੰਜਾਬੀ ਦੇ ਮਸ਼ਹੂਰ ਗਾਇਕ ਨੱਛਤਰ ਗਿੱਲ ਪਿਛਲੇ ਸਮੇਂ ਤੋਂ ਮੁਸ਼ਕਿਲ ਦੌਰ ਵਿੱਚੋਂ ਗੁਜ਼ਰ ਰਹੇ ਸਨ, ਕਿਉਂਕਿ ਗਾਇਕ ਦੀ ਪਤਨੀ ਦਾ ਬੀਤੇ ਸਮੇਂ ਵਿੱਚ ਦੇਹਾਂਤ ਹੋ ਗਿਆ ਸੀ। ਪਰ ਹੁਣ ਪੂਰੇ ਦੋ ਮਹੀਨੇ ਬਾਅਦ ਗਾਇਕ ਆਪਣੇ ਕੰਮ ਉਤੇ ਪਰਤੇ ਹਨ, ਇਸ ਬਾਰੇ ਗਾਇਕ ਨੇ ਖੁਦ ਪੋਸਟ ਸਾਂਝੀ ਕਰਕੇ ਪ੍ਰਸ਼ੰਸਕਾਂ ਨੂੰ ਜਾਣਕਾਰੀ ਦਿੱਤੀ।
- " class="align-text-top noRightClick twitterSection" data="
">
ਜੀ ਹਾਂ...ਗਾਇਕ ਨੇ ਹਾਲ ਹੀ ਵਿੱਚ ਇੱਕ ਪੋਸਟ ਸਾਂਝੀ ਕਰਕੇ ਪ੍ਰਸ਼ੰਸਕਾਂ ਨਾਲ ਕੰਮ ਉਤੇ ਪਰਤਣ ਬਾਰੇ ਜਾਣਕਾਰੀ ਸਾਂਝੀ ਕੀਤੀ, ਗਾਇਕ ਨੇ ਇੱਕ ਲਾਈਵ ਪ੍ਰੋਗਰਾਮ ਦੀ ਵੀਡੀਓ ਸਾਂਝੀ ਕੀਤੀ ਅਤੇ ਕੈਪਸ਼ਨ ਵਿੱਚ ਲਿਖਿਆ 'ਵਾਹਿਗੁਰੂ ਜੀ ਦੀ ਕਿਰਪਾ ਨਾਲ ਵਾਪਿਸ ਕੰਮ ਤੇ...।' ਅਤੇ ਨਾਲ ਹੀ ਵੀਡੀਓ ਵਿੱਚ ਗੀਤ 'ਕੁੜੀ ਹੱਸਦੀ ਨੇ ਦਿਲ ਮੰਗਿਆ, ਮੁੰਡਾ ਜਾਨ ਦੇਣ ਤੱਕ ਜਾਵੇ...' ਗਾਉਂਦੇ ਨਜ਼ਰ ਆ ਰਹੇ ਸਨ। ਇਸ ਪੋਸਟ ਨੂੰ ਪੜ੍ਹ ਕੇ ਪ੍ਰਸ਼ੰਸਕ ਕਾਫ਼ੀ ਖੁਸ਼ ਹਨ, ਕਿਉਂਕ ਪੂਰੇ ਦੋ ਮਹੀਨੇ ਤੋਂ ਬਾਅਦ ਗਾਇਕ ਕੰਮ ਉਤੇ ਵਾਪਿਸ ਆਏ ਹਨ।
- " class="align-text-top noRightClick twitterSection" data="
">
ਗਾਇਕ ਦੀਆਂ ਪੁਰਾਣੀਆਂ ਪੋਸਟਾਂ: ਗਾਇਕ ਦੀਆਂ ਪਿਛਲੇ ਸਮੇਂ ਦੀਆਂ ਪੋਸਟਾਂ ਦੱਸ ਦੀਆਂ ਹਨ ਕਿ ਗਾਇਕ ਕਿੰਨੇ ਟੁੱਟੇ ਹੋਏ ਸਨ, ਪਤਨੀ ਦੀ ਮੌਤ ਤੋਂ ਬਾਅਦ ਗਾਇਕ ਹਰ ਦਿਨ ਉਦਾਸੀ, ਦੁੱਖ ਵਾਲੀਆਂ ਪੋਸਟਾਂ ਸਾਂਝੀਆਂ ਕਰਦੇ ਸਨ, ਇੱਕ ਪੋਸਟ ਸਾਂਝੀ ਕੀਤੀ ਸੀ ਅਤੇ ਲਿਖਿਆ ਸੀ ' ਸੁੰਨੇ ਸੁੰਨੇ ਰਾਹਾਂ, ਪਾ ਕੇ ਬਾਹਾਂ ਵਿੱਚ ਬਾਹਾਂ, ਕਦੇ ਹੋਈਆਂ ਨਾ ਸਲਾਹਾਂ, ਕਿੰਨਾ ਚਿਰ ਹੋ ਗਿਆ, ਤਾਰਿਆਂ ਦੀ ਲੋਏ...।' ਇਸ ਤੋਂ ਪਹਿਲਾਂ ਗਾਇਕ ਨੇ ਇੰਸਟਾਗ੍ਰਾਮ ਉਤੇ ਭਾਵੁਕ ਪੋਸਟ ਸਾਂਝੀ ਕਰਦੇ ਹੋਏ ਲਿਖਿਆ ਸੀ 'ਸ਼ਾਇਦ ਤੈਨੂੰ ਯਾਦ ਹੈ ਕਿ ਨਹੀਂ ਬਿੰਦਰ, ਅੱਜ ਸਾਡਾ ਵਿਆਹ ਹੋਇਆ ਸੀ...ਤੁਹਾਨੂੰ ਪਿਆਰ ਕਰਦਾ ਹਾਂ ਅਤੇ ਤੁਹਾਨੂੰ ਹਰ ਪਲ ਯਾਦ ਕਰਦਾ ਹਾਂ, ਤੁਸੀਂ ਜਿੱਥੇ ਵੀ ਹੋਵੋ, ਵਰ੍ਹੇਗੰਢ ਮੁਬਾਰਕ'।
- " class="align-text-top noRightClick twitterSection" data="
">
ਪਤਨੀ ਦੀ ਮੌਤ: ਗਾਇਕ ਨਛੱਤਰ ਗਿੱਲ ਦੇ ਪੁੱਤਰ ਦੇ ਵਿਆਹ ਤੋਂ ਇੱਕ ਦਿਨ ਪਹਿਲਾਂ ਦੇਰ ਰਾਤ ਗਾਇਕ ਦੀ ਪਤਨੀ ਦਲਵਿੰਦਰ ਕੌਰ ਦੀ ਮੌਤ ਹੋ ਗਈ ਸੀ। ਦਲਵਿੰਦਰ ਪਿਛਲੇ ਦੋ ਸਾਲਾਂ ਤੋਂ ਕੈਂਸਰ ਨਾਲ ਪੀੜਤ ਸੀ ਅਤੇ ਉਦੋਂ ਤੋਂ ਉਹ ਠੀਕ ਨਹੀਂ ਸੀ। ਉਸ ਨੇ 16 ਨਵੰਬਰ 2022 ਨੂੰ ਆਖਰੀ ਸਾਹ ਲਿਆ ਸੀ।
ਇਹ ਵੀ ਪੜ੍ਹੋ:ਗਾਇਕ ਪ੍ਰੀਤ ਹਰਪਾਲ ਨੇ ਕੀਤਾ ਨਵੀਂ ਫਿਲਮ ਦਾ ਐਲਾਨ, ਸਾਂਝਾ ਕੀਤਾ ਪੋਸਟਰ