ETV Bharat / entertainment

Movies for 2023: ਇਸ ਸਾਲ ਰਿਲੀਜ਼ ਹੋਣ ਵਾਲੀਆਂ ਪੰਜਾਬੀ ਫਿਲਮਾਂ, ਦੇਖੋ ਪੂਰੀ ਲਿਸਟ - most awaited movies of 2023

ਜੇਕਰ ਤੁਸੀਂ ਵੀ ਨਵੇਂ ਸਾਲ 'ਤੇ ਆਪਣੇ ਪਰਿਵਾਰ ਨਾਲ ਫਿਲਮਾਂ ਦੇਖਣ ਦੀ ਤਿਆਰੀ ਕਰ ਰਹੇ ਹੋ, ਤਾਂ 2023 ਦੀਆਂ ਇਹ ਸਭ ਤੋਂ ਉਡੀਕੀਆਂ (most awaited movies of 2023) ਗਈਆਂ ਫਿਲਮਾਂ ਜ਼ਰੂਰ ਦੇਖੋ। ਇੱਥੇ ਗਿੱਪੀ ਗਰੇਵਾਲ ਦੀ 'ਮੌਜਾਂ ਹੀ ਮੌਜਾਂ' ਅਤੇ ਸਤਿੰਦਰ ਸਰਤਾਜ ਦੀ 'ਕਲੀ ਜੋਟਾ' ਸਮੇਤ 2023 ਦੀਆਂ ਸਭ ਤੋਂ ਉਡੀਕੀਆਂ ਗਈਆਂ ਪੰਜਾਬੀ ਫਿਲਮਾਂ (List of Punjabi films of 2023) ਦੇ ਵੇਰਵੇ ਹਨ।

List of Punjabi films of 2023 See
EList of Punjabi films of 2023 See
author img

By

Published : Jan 3, 2023, 3:39 PM IST

ਚੰਡੀਗੜ੍ਹ: ਨਵਾਂ ਸਾਲ ਆ ਗਿਆ ਹੈ... 2023 ਪਾਲੀਵੁੱਡ (most awaited movies of 2023) ਲਈ ਸ਼ਾਨਦਾਰ ਹੋ ਸਕਦਾ ਹੈ, ਦਰਅਸਲ ਇਸ ਸਾਲ ਸਿੰਮੀ ਚਾਹਲ ਅਤੇ ਮੈਂਡੀ ਤੱਖਰ ਦੀਆਂ ਫਿਲਮਾਂ ਦੇ ਨਾਲ-ਨਾਲ ਕਈ ਫਿਲਮਾਂ ਰਿਲੀਜ਼ ਹੋਣ ਵਾਲੀਆਂ ਲਾਈਨ 'ਚ ਹਨ। ਦਰਸ਼ਕ ਗਿੱਪੀ ਗਰੇਵਾਲ ਦੀਆਂ ਚਾਰ ਫਿਲਮਾਂ ਅਤੇ ਨੀਰੂ ਬਾਜਵਾ ਦੀਆਂ ਦੋ ਫਿਲਮਾਂ ਦਾ ਇੰਤਜ਼ਾਰ ਕਰ ਰਹੇ ਹਨ। ਇਨ੍ਹਾਂ 'ਚੋਂ ਕੁਝ ਫਿਲਮਾਂ ਪਹਿਲਾਂ ਹੀ ਲਾਈਮਲਾਈਟ 'ਚ ਹਨ। ਇੱਥੇ ਸੂਚੀ (List of Punjabi films of 2023) ਵੇਖੋ...

ਕਲੀ ਜੋਟਾ: ਗਾਇਕ ਸਤਿੰਦਰ ਸਰਤਾਜ, ਨੀਰੂ ਬਾਜਵਾ ਅਤੇ ਵਾਮਿਕਾ ਗੱਬੀ ਸਟਾਰਰ ਫਿਲਮ 'ਕਲੀ ਜੋਟਾ' ਇਸ ਸਾਲ 3 ਫ਼ਰਵਰੀ ਨੂੰ ਰਿਲੀਜ਼ ਹੋਵੇਗੀ। ਫਿਲਮ ਇੱਕ ਪਿਆਰ ਕਹਾਣੀ ਦੇ ਇਰਦ ਗਿਰਦ ਘੁੰਮਦੀ ਨਜ਼ਰ ਆਵੇਗੀ।

ਗੋਲਕ ਬੁਗਨੀ ਬੈਂਕ ਤੇ ਬਟੂਆ-2: ਇਹ ਫਿਲਮ ਇਸ ਸਾਲ 10 ਫਰਵਰੀ ਨੂੰ ਰਿਲੀਜ਼ ਹੋਵੇਗੀ, ਫਿਲਮ ਵਿੱਚ ਹਰੀਸ਼ ਵਰਮਾ ਅਤੇ ਸਿੰਮੀ ਚਾਹਲ ਮੁੱਖ ਭੂਮਿਕਾ ਨਿਭਾਉਂਦੇ ਨਜ਼ਰ ਆਉਣਗੇ।

ਨਿਗਾਹ ਮਾਰਦਾ ਆਈ ਵੇ: ਸਰਗੁਣ ਮਹਿਤਾ- ਗੁਰਨਾਮ ਭੁੱਲਰ ਸਟਾਰਰ ਫਿਲਮ ਇਸ ਸਾਲ 17 ਫਰਵਰੀ ਨੂੰ ਤੁਹਾਡਾ ਮੰਨੋਰੰਜਨ ਕਰਨ ਲਈ ਤਿਆਰ ਹੈ।

ਉੱਚੀਆਂ ਨੇ ਗੱਲਾਂ ਤੇਰੇ ਯਾਰ ਦੀਆਂ: ਇਸ ਸਾਲ ਔਰਤ ਦਿਵਸ ਉਤੇ ਫਿਲਮ ' ਉੱਚੀਆਂ ਨੇ ਗੱਲਾਂ ਤੇਰੇ ਯਾਰ ਦੀਆਂ' ਰਿਲੀਜ਼ ਹੋਵੇਗੀ। ਇਸ ਫਿਲਮ ਵਿੱਚ ਤਾਨੀਆ ਅਤੇ ਗਿੱਪੀ ਗਰੇਵਾਲ ਮੁੱਖ ਭੂਮਿਕਾ ਨਿਭਾਉਂਦੇ ਨਜ਼ਰ ਆਉਣਗੇ।

ਚੱਲ ਜਿੰਦੀਏ: 24 ਮਾਰਚ ਨੂੰ ਸਿਨੇਮਾਘਰਾਂ ਵਿੱਚ ਤੁਹਾਡਾ ਮੰਨੋਰੰਜਨ ਕਰ ਆਵੇਗੀ ਫਿਲਮ 'ਚੱਲ ਜਿੰਦੀਏ'। ਫਿਲਮ ਵਿੱਚ ਕੁਲਵਿੰਦਰ ਬਿੱਲਾ ਅਤੇ ਨੀਰੂ ਬਾਜਵਾ ਮੁੱਖ ਭੂਮਿਕਾ ਨਿਭਾਉਂਦੇ ਨਜ਼ਰ ਆਉਣਗੇ।

ਰੱਬ ਦਾ ਰੇਡੀਓ-3: ਤਰਸੇਮ ਜੱਸੜ, ਜਿਸਦੀ ਹਾਲ ਹੀ ਵਿੱਚ ਨੀਰੂ ਬਾਜਵਾ ਨਾਲ ਫਿਲਮ 'ਮਾਂ ਦਾ ਲਾਡਲਾ' ਆਈ ਆ, ਉਹ ਇਸ ਸਾਲ 'ਰੱਬ ਦਾ ਰੇਡੀਓ' ਦੀ ਤੀਜੀ ਕਿਸ਼ਤ ਨੂੰ ਰਿਲੀਜ਼ ਕਰਨ ਜਾ ਰਹੇ ਹਨ। ਜੱਸੜ ਅਤੇ ਸਿੰਮੀ ਚਾਹਲ ਮੁੱਖ ਭੂਮਿਕਾ ਵਿੱਚ ਨਜ਼ਰ ਆਉਣਗੇ। 'ਰੱਬ ਦਾ ਰੇਡੀਓ 3' 30 ਮਾਰਚ 2023 ਨੂੰ ਰਿਲੀਜ਼ ਹੋਵੇਗੀ।

ਕਿਕਲੀ: ਇਸ ਫਿਲਮ ਵਿੱਚ ਮੈਂਡੀ ਤੱਖਰ, ਵਾਮਿਕਾ ਗੱਬੀ ਅਤੇ ਜੋਬਨਪ੍ਰੀਤ ਸਿੰਘ ਇਕੱਠੇ ਨਜ਼ਰ ਆਉਣਗੇ। ਫਿਲਮ 30 ਮਾਰਚ 2023 ਨੂੰ ਰਿਲੀਜ਼ ਹੋਣ ਵਾਲੀ ਹੈ।

ਸ਼ਿੰਦਾ ਸ਼ਿੰਦਾ ਨੋ ਪਾਪਾ: 'ਸ਼ਿੰਦਾ ਸ਼ਿੰਦਾ ਨੋ ਪਾਪਾ' 14 ਅਪ੍ਰੈਲ 2023 ਨੂੰ ਰਿਲੀਜ਼ ਹੋਣ ਵਾਲੀ ਹੈ। ਫ਼ਿਲਮ ਅਮਰਪ੍ਰੀਤ ਛਾਬੜਾ ਦੁਆਰਾ ਨਿਰਦੇਸ਼ਿਤ ਕੀਤੀ ਗਈ ਹੈ ਅਤੇ ਇਸ ਵਿੱਚ ਗਿੱਪੀ ਗਰੇਵਾਲ ਅਤੇ ਸ਼ਿੰਦਾ ਗਰੇਵਾਲ ਮੁੱਖ ਕਿਰਦਾਰਾਂ ਵਜੋਂ ਨਜ਼ਰ ਆਉਣਗੇ।

ਮੌਜਾਂ ਹੀ ਮੌਜਾਂ: ਗਿੱਪੀ ਗਰੇਵਾਲ-ਸਟਾਰਰ 'ਮੌਜਾਂ ਹੀ ਮੌਜਾਂ' 8 ਸਤੰਬਰ 2023 ਨੂੰ ਰਿਲੀਜ਼ ਹੋਣ ਲਈ ਤਿਆਰ ਹੈ। ਸਮੀਪ ਕੰਗ ਦੁਆਰਾ ਨਿਰਦੇਸ਼ਤ ਇਸ ਫਿਲਮ ਵਿੱਚ ਗਿੱਪੀ ਗਰੇਵਾਲ, ਬਿੰਨੂ ਢਿੱਲੋਂ ਅਤੇ ਕਰਮਜੀਤ ਅਨਮੋਲ ਨੇ ਕੰਮ ਕੀਤਾ ਹੈ।

ਕੈਰੀ ਆਨ ਜੱਟਾ 3: ਕੈਰੀ ਆਨ ਜੱਟਾ 3 ਇੱਕ ਆਉਣ ਵਾਲੀ ਪੰਜਾਬੀ ਕਾਮੇਡੀ ਫਿਲਮ ਹੈ ਜੋ 29 ਜੂਨ 2023 ਨੂੰ ਰਿਲੀਜ਼ ਹੋਣ ਵਾਲੀ ਹੈ ਅਤੇ ਸਮੀਪ ਕੰਗ ਦੁਆਰਾ ਨਿਰਦੇਸ਼ਤ ਹੈ। ਇਹ ਫਿਲਮ ਕੈਰੀ ਆਨ ਜੱਟਾ 2 (2018) ਦਾ ਸੀਕਵਲ ਹੈ।

ਇਹਨਾਂ ਫਿਲਮਾਂ ਤੋਂ ਇਲਾਵਾ ਇਸ ਸਾਲ 'ਆਉਟਲਾਅ', 'ਚਾਬੀ ਵਾਲਾ ਬਾਂਦਰ', 'ਜੋੜੀ', 'ਰੰਨਾ 'ਚ ਧੰਨਾ', 'ਹੈਪੀ ਚਾਚਾ', 'ਪਾਬਲੋ', 'ਮੈਡਲ' ਅਤੇ 'ਵੱਡਾ ਘਰ' ਰਿਲੀਜ਼ ਹੋਣ ਲਈ ਤਿਆਰ ਹਨ।

ਇਹ ਵੀ ਪੜ੍ਹੋ:ਪਰਿਵਾਰ ਸਮੇਤ ਸ੍ਰੀ ਦਰਬਾਰ ਸਾਹਿਬ ਨਤਮਸਤਕ ਹੋਏ ਕਾਮੇਡੀ ਕਿੰਗ ਕਪਿਲ ਸ਼ਰਮਾ

ETV Bharat Logo

Copyright © 2025 Ushodaya Enterprises Pvt. Ltd., All Rights Reserved.