ETV Bharat / entertainment

International Punjabi Film Festival Vancouver 2023: ਫ਼ਿਲਮ ਕਿਤਾਬ ਨੂੰ ਕੈਨੇਡਾ ਫ਼ਿਲਮ ਫ਼ੈਸਟੀਵਲ ਦਾ ਹਿੱਸਾ ਬਣਨ ਦਾ ਮਾਣ ਹੋਇਆ ਹਾਸਿਲ - ਬਿਗ ਸਕੈਨ ਪਿਕਚਰਜ਼

ਨੌਜਵਾਨ ਨਿਰਦੇਸ਼ਕ ਸੰਦੀਪ ਅਕਾਲਗੜ੍ਹ ਵੱਲੋਂ ਨਿਰਦੇਸ਼ਿਤ ਕੀਤੀ ਗਈ ਫ਼ਿਲਮ ‘ਕਿਤਾਬ’ ਨੂੰ ਕੈਨੇਡਾ ਫ਼ਿਲਮ ਫ਼ੈਸਟੀਵਲ ਦਾ ਹਿੱਸਾ ਬਣਨ ਦਾ ਮਾਣ ਹਾਸਿਲ ਹੋਇਆ ਹੈ।

International Punjabi Film Festival Vancouver 2023

author img

By

Published : Apr 23, 2023, 10:01 AM IST

ਫ਼ਰੀਦਕੋਟ: ਪੰਜਾਬੀ ਫ਼ਿਲਮਾਂ ਦੀ ਸਿਰਜਨਾਂ ਲਈ ਲਗਾਤਾਰ ਯਤਨਸ਼ੀਲ ਨੌਜਵਾਨ ਨਿਰਦੇਸ਼ਕ ਸੰਦੀਪ ਅਕਾਲਗੜ੍ਹ ਵੱਲੋਂ ਨਿਰਦੇਸ਼ਿਤ ਕੀਤੀ ਗਈ ਨਵੀਂ ਫ਼ਿਲਮ ‘ਕਿਤਾਬ’ ਨੂੰ ਕੈਨੇਡਾ ਫ਼ਿਲਮ ਫ਼ੈਸਟੀਵਲ ਦਾ ਹਿੱਸਾ ਬਣਨ ਦਾ ਮਾਣ ਹਾਸਿਲ ਹੋਇਆ ਹੈ। ਇਹ ਫ਼ਿਲਮ ਬ੍ਰਿਟਿਸ਼ ਕੋਲੰਬੀਆਂ ਸਥਿਤ ਖ਼ੂਬਸੂਰਤ ਸ਼ਹਿਰ ਸਰੀ ’ਚ 23 ਅਪ੍ਰੈਲ ਨੂੰ ਹੋਣ ਜਾ ਰਹੇ ‘ਅੰਤਰਰਾਸ਼ਟਰੀ ਪੰਜਾਬੀ ਫ਼ਿਲਮ ਮੇਲੇ ਵੈਨਕੂਵਰ 2023’ ਦੁਆਰਾ ਦਰਸ਼ਕਾਂ ਅਤੇ ਫ਼ਿਲਮੀ ਸ਼ਖ਼ਸ਼ੀਅਤਾਂ ਨੂੰ ਦਿਖਾਈ ਜਾਵੇਗੀ।

International Punjabi Film Festival Vancouver 2023
International Punjabi Film Festival Vancouver 2023

ਫ਼ਿਲਮ ਕਿਤਾਬ ਵਿੱਚ ਇਹ ਕਲਾਕਾਰ ਆਉਣਗੇ ਨਜ਼ਰ: ਸਮਾਜ ਪ੍ਰਤੀ ਮਹੱਤਤਾਂ ਨੂੰ ਦਰਸਾਉਂਦੀ ਅਤੇ ਬਿਗ ਸਕੈਨ ਪਿਕਚਰਜ਼ ਦੇ ਬੈਨਰ ਹੇਠ ਬਣੀ ਇਸ ਫ਼ਿਲਮ ਦਾ ਲੇਖ਼ਨ ਨੌਜਵਾਨ ਕਹਾਣੀਕਾਰ ਸਰਵਨ ਨੇ ਕੀਤਾ ਹੈ। ਜਿੰਨ੍ਹਾਂ ਦੀ ਲਿਖ਼ੀ ਇਸ ਫ਼ਿਲਮ ਵਿਚ ਪੰਜਾਬੀ ਸਿਨੇਮਾਂ ਨਾਲ ਜੁੜ੍ਹੇ ਕਈ ਕਲਾਕਾਰਾਂ ਨੇ ਮਹੱਤਵਪੂਰਨ ਭੂਮਿਕਾਵਾਂ ਅਦਾ ਕੀਤੀਆਂ ਹਨ। ਜਿੰਨ੍ਹਾਂ ਵਿਚ ਪਰਮਿੰਦਰ ਗਿੱਲ ਬਰਨਾਲਾ, ਅਵਤਾਰ ਗਿੱਲ, ਕੁਲਦੀਪ ਕੰਡਿਆਰਾ, ਸੁਮਨ ਭੱਟੀ, ਮਲਕੀਤ ਮਾਰਸ਼ਲ, ਅਰਸ਼ ਗਿੱਲ, ਧੀਰ ਸਾਹਿਬ, ਮਨਪ੍ਰੀਤ ਕੌਰ, ਜਗਦੀਪ ਬੁੱਟਰ, ਅਨੰਦ ਢਿੱਲੋਂ ਆਦਿ ਅਦਾਕਾਰ ਸ਼ਾਮਿਲ ਹਨ।

ਇਸ ਫ਼ਿਲਮ ਰਾਹੀ ਨੌਜ਼ਵਾਨਾਂ ਨੂੰ ਕੀਤਾ ਜਾਵੇਗਾ ਪ੍ਰੇਰਿਤ: ਉਕਤ ਫ਼ਿਲਮ ਦੇ ਵਿਸ਼ੇਸ਼ ਪਹਿਲੂਆਂ ਵੱਲ ਨਜਰਸਾਨੀ ਕਰਵਾਉਂਦਿਆਂ ਫ਼ਿਲਮ ਨਿਰਮਾਣ ਟੀਮ ਨੇ ਦੱਸਿਆ ਕਿ ਤਕਨੀਕੀ ਅਤੇ ਅੰਤਰਰਾਸ਼ਟਰੀ ਪੱਧਰ ਤੇ ਪੰਜਾਬੀ ਸਿਨੇਮਾਂ ਖੇਤਰ ਚਾਹੇ ਅੱਜ ਬਹੁਤ ਬੁਲੰਦੀਆਂ ਤੈਅ ਕਰ ਰਿਹਾ ਹੈ ਪਰ ਕਹਾਣੀ ਅਤੇ ਕੰਟੈਂਟ ਦੀ ਗੱਲ ਕਰੀਏ ਤਾਂ ਇਸ ਵੱਲ ਪੂਰਾ ਧਿਆਨ ਦੇਣਾ ਜਰੂਰੀ ਨਹੀਂ ਸਮਝਿਆ ਜਾਂਦਾ, ਜਦਕਿ ਅਸਲ ਵਿਚ ਅਜਿਹਾ ਕੀਤਾ ਜਾਣਾ ਬਹੁਤ ਜਰੂਰੀ ਹੈ। ਉਨ੍ਹਾਂ ਅੱਗੇ ਕਿਹਾ ਕਿ ਉਨ੍ਹਾਂ ਨੇ ਆਪਣੀ ਫ਼ਿਲਮ ਕਿਤਾਬ ਵੱਲ ਧਿਆਨ ਕੇਂਦਰਿਤ ਕਰਦਿਆਂ ਇਕ ਸਾਰਥਿਕ ਸੰਦੇਸ਼ ਦਿੰਦੀ ਫ਼ਿਲਮ ਬਣਾਉਣ ਦੀ ਕੋਸ਼ਿਸ਼ ਕੀਤੀ ਹੈ। ਜਿਸ ਦੁਆਰਾ ਹੰਨੇਰੀਆਂ ਰਾਹਾਂ ਵੱਲ ਵਧ ਰਹੀ ਨੌਜਵਾਨ ਪੀੜ੍ਹੀ ਨੂੰ ਵਾਪਸ ਉਜ਼ਾਲੇ ਵੱਲ ਪਰਤਨ ਲਈ ਵੀ ਪ੍ਰੇਰਿਤ ਕੀਤਾ ਜਾਵੇਗਾ। ਉਨ੍ਹਾਂ ਦੱਸਿਆ ਕਿ ਇਸ ਫ਼ਿਲਮ ਵਿਚ ਇਹ ਦਰਸਾਇਆ ਜਾ ਰਿਹਾ ਕਿ ਜੇਕਰ ਸਾਹਿਤ ਅਤੇ ਉਸਾਰੂ ਆਦਤਾਂ ਨੂੰ ਅਸੀਂ ਆਪਣੇ ਜੀਵਨ ਦਾ ਹਿੱਸਾ ਬਣਾ ਲਈਏ ਤਾਂ ਜਿੰਦਗੀ ਦੇ ਰੰਗ ਕਦੇਂ ਬਦਸੁੂਰਤ ਨਹੀਂ ਹੁੰਦੇ।

ਇਸ ਫ਼ਿਲਮ ਦੀ ਕਹਾਣੀ ਨੂੰ ਹੋਰ ਪ੍ਰਭਾਵੀ ਰੂਪ ਦੇਣ ਲਈ ਇਸ ਦੇ ਗੀਤ, ਸੰਗੀਤ ਪੱਖਾਂ ਵੱਲ ਵੀ ਪੁੂਰੀ ਮਿਹਨਤ: ਪੰਜਾਬ ਦੇ ਮਾਲਵਾ ਖਿੱਤੇ ਵਿਚ ਸ਼ੂਟ ਕੀਤੀ ਗਈ ਇਸ ਫ਼ਿਲਮ ਦਾ ਸੰਗੀਤ ਦਾ ਕੰਮ ਬਿੱਟਾ ਗਿੱਲ ਵੱਲੋਂ ਸੰਭਾਲਿਆ ਗਿਆ ਹੈ, ਜਿੰਨ੍ਹਾਂ ਵੱਲੋਂ ਇਸ ਫ਼ਿਲਮ ਦੀ ਕਹਾਣੀ ਨੂੰ ਹੋਰ ਪ੍ਰਭਾਵੀ ਰੂਪ ਦੇਣ ਲਈ ਇਸ ਦੇ ਗੀਤ, ਸੰਗੀਤ ਪੱਖਾਂ ਵੱਲ ਪੁੂਰੀ ਮਿਹਨਤ ਕੀਤੀ ਜਾ ਰਹੀ ਹੈ। ਇਸ ਫ਼ਿਲਮ ਦੇ ਗੀਤਾਂ ਦੀ ਰਚਨਾ ਕੁਲਦੀਪ ਕੰਡਿਆਰਾ ਵੱਲੋਂ ਕੀਤੀ ਗਈ ਹੈ ਜਦਕਿ ਬੈਕਗਰਾਊਂਡ ਗਾਇਕ ਵਜੋਂ ਆਵਾਜ਼ ਸੁਰੀਲੀ ਗਾਇਕਾਂ ਰਜ਼ਾ ਹੀਰ ਵੱਲੋਂ ਦਿੱਤੀ ਗਈ ਹੈ। ਉਨ੍ਹਾਂ ਦੱਸਿਆ ਕਿ ਇਸ ਫ਼ਿਲਮ ਦੇ ਪੋਸਟ ਪ੍ਰੋਡੋਕਸ਼ਨ ਕਾਰਜ਼ ਸੁਰਮੈਜ਼ਿਕ ਰਿਕਾਰਡਿੰਗ ਸਟੂਡਿਓ ਫ਼ਰੀਦਕੋਟ ਵਿਖੇ ਪੂਰੇ ਕੀਤੇ ਗਏ ਹਨ।

ਇਹ ਵੀ ਪੜ੍ਹੋ:- Punjabi Film Mansooba: ਰਾਣਾ ਰਣਬੀਰ ਦੀ ਨਵੀਂ ਫਿਲਮ 'ਮਨਸੂਬਾ', ਜਲਦ ਸ਼ੁਰੂ ਹੋਵੇਗੀ ਸ਼ੂਟਿੰਗ

ETV Bharat Logo

Copyright © 2025 Ushodaya Enterprises Pvt. Ltd., All Rights Reserved.