ETV Bharat / entertainment

ਪੰਜਾਬ ਦਾ ਇਹ ਮਸ਼ਹੂਰ ਗਾਇਕ, ਧਨੀ ਰਾਮ ਤੋਂ ਕਿਵੇਂ ਬਣਿਆ 'ਚਮਕੀਲਾ' ਜਾਣੋ ਪੂਰੀ ਕਹਾਣੀ

ਪੰਜਾਬੀ ਸਿਨੇਮਾ ਜਗਤ ਵਿੱਚ ਇੰਨੀਂ ਦਿਨੀਂ ਇੱਕ ਨਾਂ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ, ਉਹ ਹੈ ਮਰਹੂਮ ਗਾਇਕ ਅਮਰ ਸਿੰਘ ਚਮਕੀਲਾ। ਚਮਕੀਲੇ ’ਤੇ ਬਣ ਰਹੀ ਬਾਇਓਪਿਕ ਨੂੰ ਲੈ ਕੇ ਵਿਵਾਦ ਛਿੜਿਆ ਹੋਇਆ ਹੈ। ਪੜ੍ਹੋ, ਕੌਣ ਸੀ ਅਮਰ ਸਿੰਘ ਚਮਕੀਲਾ...

Chamkila
Chamkila
author img

By

Published : May 3, 2023, 5:36 PM IST

Updated : May 3, 2023, 7:45 PM IST

ਚੰਡੀਗੜ੍ਹ: ਕੁਝ ਗਾਇਕ ਇੰਨੇ ਮਸ਼ਹੂਰ ਹੁੰਦੇ ਹਨ ਕਿ ਲੋਕ ਉਨ੍ਹਾਂ ਨੂੰ ਮਰਨ ਤੋਂ ਬਾਅਦ ਸਾਲਾਂ ਤੱਕ ਯਾਦ ਕਰਦੇ ਹਨ। ਉਨ੍ਹਾਂ ਗਾਇਕਾਂ ਵਿੱਚੋਂ ਇੱਕ ਦਾ ਨਾਂ ਅਮਰ ਸਿੰਘ ਚਮਕੀਲਾ ਹੈ। ਜਿਸ ਦੀ ਸਿਰਫ਼ 27 ਸਾਲ ਦੀ ਉਮਰ ਵਿੱਚ ਮੌਤ ਹੋ ਗਈ ਸੀ। ਮੌਤ ਕਿਸੇ ਬਿਮਾਰੀ ਕਾਰਨ ਨਹੀਂ ਸਗੋਂ ਗੋਲੀ ਲੱਗਣ ਨਾਲ ਹੋਈ ਸੀ। ਕਿਹਾ ਜਾਂਦਾ ਹੈ ਕਿ 80 ਦੇ ਦਹਾਕੇ ਵਿਚ ਗਾਇਕੀ ਦੀ ਦੁਨੀਆਂ ਵਿਚ ਕੋਈ ਵੀ ਉਸ ਦੇ ਅੱਗੇ ਟਿਕ ਨਹੀਂ ਸਕਿਆ ਸੀ। ਉਸ ਦੇ ਇੱਕ ਪ੍ਰੋਗਰਾਮ ਵਿੱਚ ਲੱਖਾਂ ਦੀ ਭੀੜ ਹੁੰਦੀ ਸੀ।

ਗਾਇਕ ਚਮਕੀਲਾ ਦਾ ਜਨਮ: ਅਮਰ ਸਿੰਘ ਚਮਕੀਲਾ ਦਾ ਜਨਮ 21 ਜੁਲਾਈ 1960 ਨੂੰ ਪਿੰਡ ਦੁਗਰੀ, ਜ਼ਿਲ੍ਹਾਂ ਲੁਧਿਆਣਾ ਵਿਖੇ ਹੋਇਆ ਸੀ। ਅਮਰ ਸਿੰਘ ਚਮਕੀਲਾ ਦੇ ਪਰਿਵਾਰਕ ਪਿਛੋਕੜ ਦੀ ਗੱਲ ਕਰੀਏ ਤਾਂ ਉਹ ਮੱਧ ਵਰਗੀ ਪਰਿਵਾਰ ਨਾਲ ਸੰਬੰਧਤ ਸਨ। ਅਮਰ ਸਿੰਘ ਚਮਕੀਲਾ ਦੀ ਮਾਤਾ ਦਾ ਨਾਮ ਕਰਤਾਰ ਕੌਰ ਅਤੇ ਪਿਤਾ ਦਾ ਨਾਮ ਹਰੀ ਸਿੰਘ ਹੈ। ਬਚਪਨ ਦੌਰਾਨ ਅਮਰ ਸਿੰਘ ਚਮਕੀਲਾ ਕੋਲ ਇੰਨੇ ਸਾਧਨ ਨਹੀਂ ਸਨ ਕਿ ਉਹ ਜੀਵਨ ਵਿੱਚ ਕੁਝ ਵੱਡਾ ਕਰਨ ਦੀ ਸੋਚਣ, ਪਰ ਕਿਸਮਤ ਉਸਨੂੰ ਕਿਤੇ ਦੀ ਕਿਤੇ ਲੈ ਗਈ।

ਚਮਕੀਲਾ ਦਾ ਗਾਇਕੀ ਸਫ਼ਰ: ਕੀ ਤੁਸੀਂ ਜਾਣਦੇ ਹੋ ਚਮਕੀਲੇ ਦਾ ਅਸਲੀ ਨਾਂ ਕੀ ਸੀ? ਚਮਕੀਲੇ ਦਾ ਅਸਲੀ ਨਾਂ ਧਨੀ ਰਾਮ ਸੀ। ਚਮਕੀਲਾ ਉਸ ਨੂੰ ਪੰਜਾਬ ਦੇ ਲੋਕਾਂ ਦੁਆਰਾ ਦਿੱਤਾ ਗਿਆ ਨਾਮ ਹੈ, ਜਿਸਦਾ ਅਰਥ ਹੈ ਚਮਕਣ ਵਾਲਾ। ਜਦੋਂ ਅਮਰ ਸਿੰਘ ਚਮਕੀਲਾ ਸਟੇਜ 'ਤੇ ਪੇਸ਼ਕਾਰੀ ਕਰਦਾ ਸੀ ਤਾਂ ਸਾਰੀ ਸਟੇਜ ਤਾੜੀਆਂ ਨਾਲ ਗੂੰਜ ਉਠਦੀ ਸੀ। ਅਮਰ ਸਿੰਘ ਚਮਕੀਲਾ ਨੇ ਸਭ ਤੋਂ ਪਹਿਲਾਂ ਸੁਰਿੰਦਰ ਸੋਨੀਆ ਨਾਲ ਪੇਸ਼ਕਾਰੀ ਕੀਤੀ ਅਤੇ ਸਟੇਜ ਸਾਂਝੀ ਕਰਕੇ ਆਪਣੀ ਵੱਖਰੀ ਪਛਾਣ ਬਣਾਈ ਪਰ ਆਪਸੀ ਝਗੜਿਆਂ ਕਾਰਨ ਸੁਰਿੰਦਰ ਸੋਨੀਆ ਅਤੇ ਅਮਰ ਸਿੰਘ ਚਮਕੀਲਾ ਦੀ ਸਾਂਝ ਬਹੁਤੀ ਦੇਰ ਨਾ ਚੱਲ ਸਕੀ। ਇਸ ਤੋਂ ਬਾਅਦ ਅਮਰ ਸਿੰਘ ਚਮਕੀਲਾ ਨੇ ਇਕੱਲੇ ਹੀ ਐਲਬਮ ''ਟਕੂਏ ਤੇ ਟਕੂਆ'' ਰਿਕਾਰਡ ਕਰਵਾਈ। ਅਮਰ ਸਿੰਘ ਚਮਕੀਲਾ ਨੇ 1980 ਦੇ ਦਹਾਕੇ ਵਿੱਚ ਊਸ਼ਾ ਕਿਰਨ ਅਤੇ ਅਮਰ ਨੂਰੀ ਨਾਲ ਵੀ ਥੋੜ੍ਹੇ ਸਮੇਂ ਲਈ ਸਟੇਜ ਸਾਂਝੀ ਕੀਤੀ ਹੈ।

ਕਿਵੇਂ ਹੋਈ ਚਮਕੀਲਾ ਦੀ ਮੌਤ: ਅਮਰ ਸਿੰਘ ਚਮਕੀਲਾ ਦੇ ਸਟੇਜ ਸ਼ੋਜ਼ ਦੀ ਉਨ੍ਹੀ ਦਿਨੀਂ ਤੂਤੀ ਬੋਲਦੀ ਸੀ। ਉਸਦੇ ਹਰ ਸ਼ੋਅ ’ਤੇ ਲੋਕਾਂ ਦੀ ਭੀੜ ਜੁਟਦੀ। ਜਦੋਂ ਉਹ ਆਪਣੀ ਸੁਰੀਲੀ ਗਾਇਕੀ ਵਿਚ ਸਟੇਜ 'ਤੇ ਪੇਸ਼ਕਾਰੀ ਕਰਦੇ ਤਾਂ ਦਰਸ਼ਕ ਨੱਚਣ ਲੱਗਦੇ। ਇਸੇ ਦੌਰਾਨ ਇਕ ਸਟੇਜ ’ਤੇ ਪਰਫਾਰਮ ਕਰਦੇ ਸਮੇਂ ਅਮਰ ਚਮਕੀਲਾ ਦਾ ਕਤਲ ਕਰ ਦਿੱਤਾ ਗਿਆ। 8 ਮਾਰਚ 1988 ਦਾ ਉਹ ਦਿਨ ਸੀ, ਜਿਸ ਦਿਨ ਇਸ ਮਸ਼ਹੂਰ ਗਾਇਕ ਨੂੰ ਮਾਰ ਦਿੱਤਾ ਗਿਆ।

ਪੰਜਾਬ ਦਾ ਇਹ ਮਸ਼ਹੂਰ ਗਾਇਕ, ਧਨੀ ਰਾਮ ਤੋਂ ਕਿਵੇਂ ਬਣਿਆ 'ਚਮਕੀਲਾ'

ਕਤਲ ਦੀ ਪੂਰੀ ਘਟਨਾ ਦਾ ਵੇਰਵਾ: ਕਿਹਾ ਜਾਂਦਾ ਹੈ ਕਿ ਮਾਰਚ ਦੀ 8 ਤਾਰੀਕ ਨੂੰ ਗਾਇਕ ਅਤੇ ਗਾਇਕਾ ਨੂੰ ਜਲੰਧਰ ਦੇ ਪਿੰਡ ਮਹਿਸਮਪੁਰ ਅਖਾੜਾ ਲਾਉਣ ਲਈ ਬੁਲਾਇਆ ਗਿਆ ਸੀ। ਇਹ ਅਖਾੜਾ ਕਿਸੇ ਵਿਦੇਸ਼ ਤੋਂ ਆਏ ਵਿਅਕਤੀ ਦੇ ਵਿਆਹ ਉਤੇ ਲਾਉਣਾ ਸੀ। ਬਸ ਉਸੇ ਸਮੇਂ ਹੀ ਚਮਕੀਲੇ ਦੀ ਮੰਡਲੀ ’ਤੇ ਹਮਲਾ ਕਰ ਦਿੱਤਾ ਗਿਆ।

ਅਮਰ ਸਿੰਘ ਚਮਕੀਲਾ ਦੀ ਮੌਤ ਨੂੰ ਲੈ ਕੇ ਵਿਵਾਦ: ਅਮਰ ਸਿੰਘ ਚਮਕੀਲਾ ਦੀ ਮੌਤ ਦੇ ਪਿੱਛੇ ਕਈ ਕਾਰਨ ਦੱਸੇ ਜਾਂਦੇ ਹਨ, ਇੱਕ ਕਾਰਨ ਇਹ ਹੈ ਕਿ ਉਹ ਖਾੜਕੂ ਗੀਤ ਗਾਉਂਦਾ ਸੀ ਯਾਨੀ ਉਸ ਦੇ ਗੀਤ ਸੁਣ ਕੇ ਇੱਕ ਵਰਗ ਉਸਤੋਂ ਖਫ਼ਾ ਸੀ। ਦੂਜੇ ਪਾਸੇ ਇਹ ਵੀ ਕਿਹਾ ਜਾਂਦਾ ਹੈ ਕਿ ਉਸ ਦੇ ਗੀਤ ਬਹੁਤ ਹਿੱਟ ਹੋਣ ਲੱਗੇ ਸਨ, ਜਿਸ ਕਾਰਨ ਕਈ ਉਸ ਦੇ ਵਿਰੋਧੀ ਬਣ ਗਏ ਸਨ। ਕੁਝ ਲੋਕ ਇਹ ਵੀ ਦੱਸਦੇ ਹਨ ਕਿ ਅਮਰਜੋਤ ਕੌਰ ਨਾਲ ਅਮਰ ਸਿੰਘ ਚਮਕੀਲਾ ਦੇ ਪ੍ਰੇਮ ਵਿਆਹ ਨੇ ਵੀ ਉਨ੍ਹਾਂ ਦੇ ਪ੍ਰਸ਼ੰਸਕਾਂ ਨੂੰ ਉਸ ਤੋਂ ਨਾਰਾਜ਼ ਕੀਤਾ ਸੀ।

ਇਹ ਵੀ ਪੜ੍ਹੋ:Sonam Bajwa: ਸਾਰਾ ਅਲੀ ਖਾਨ ਅਤੇ ਅਨੰਨਿਆ ਪਾਂਡੇ ਦੀ ਇਸ ਚੀਜ਼ ਨੂੰ ਹਾਸਿਲ ਕਰਨਾ ਚਾਹੁੰਦੀ ਹੈ ਪੰਜਾਬ ਦੀ 'ਬੋਲਡ ਬਿਊਟੀ' ਸੋਨਮ ਬਾਜਵਾ

Last Updated : May 3, 2023, 7:45 PM IST
ETV Bharat Logo

Copyright © 2024 Ushodaya Enterprises Pvt. Ltd., All Rights Reserved.