ਹੈਦਰਾਬਾਦ: ਸਾਊਥ ਅਤੇ ਬਾਲੀਵੁੱਡ ਦੀ ਖੂਬਸੂਰਤ ਅਦਾਕਾਰਾ ਹੰਸਿਕਾ ਮੋਟਵਾਨੀ ਹੁਣ ਆਪਣਾ ਘਰ ਵਸਾਉਣ ਜਾ ਰਹੀ ਹੈ। ਅਦਾਕਾਰਾ ਦੇ ਵਿਆਹ ਤੋਂ ਪਹਿਲਾਂ ਦੇ ਤਿਉਹਾਰ ਸ਼ੁਰੂ ਹੋ ਗਏ ਹਨ। ਖਾਸ ਗੱਲ ਇਹ ਹੈ ਕਿ ਅਦਾਕਾਰਾ ਦਾ ਵਿਆਹ ਤੋਂ ਪਹਿਲਾਂ ਦਾ ਤਿਉਹਾਰ ਮਾਤਾ ਕੀ ਚੌਂਕੀ ਤੋਂ ਸ਼ੁਰੂ ਹੋ ਗਿਆ ਹੈ। ਅਦਾਕਾਰਾ ਇਸ ਮੌਕੇ 'ਤੇ ਲਾਲ ਸਾੜੀ 'ਚ ਬੇਹੱਦ ਖੂਬਸੂਰਤ ਲੱਗ ਰਹੀ ਹੈ। ਗੌਰਤਲਬ ਹੈ ਕਿ ਅੱਜ ਤੋਂ ਦੋ ਹਫਤੇ ਬਾਅਦ ਹੰਸਿਕਾ ਅਤੇ ਸੁਹੇਲ ਵਿਆਹ ਦੇ ਬੰਧਨ 'ਚ ਬੱਝਣ ਜਾ ਰਹੇ ਹਨ। ਦੂਜੇ ਪਾਸੇ ਹੰਸਿਕਾ ਅਤੇ ਸੋਹੇਲ ਕਥੂਰੀਆ ਪ੍ਰੀ-ਵੈਡਿੰਗ ਫੰਕਸ਼ਨ 'ਚ ਮਿਰਰ ਵਰਕ ਦੇ ਨਾਲ ਲਾਲ ਰੰਗ ਦੇ ਖੂਬਸੂਰਤ ਕੱਪੜਿਆਂ 'ਚ ਨਜ਼ਰ ਆਏ। ਹੁਣ ਇਸ ਜੋੜੇ ਦੀਆਂ ਤਸਵੀਰਾਂ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀਆਂ ਹਨ।
ਕਦੋਂ ਹੈ ਵਿਆਹ?: ਮੀਡੀਆ ਦੀ ਮੰਨੀਏ ਤਾਂ ਹੁਣ ਅਦਾਕਾਰਾ ਦੇ ਵਿਆਹ ਦੀ ਤਰੀਕ ਸਾਹਮਣੇ ਆ ਗਈ ਹੈ। ਖਬਰ ਹੈ ਕਿ ਸਾਊਥ ਫਿਲਮਾਂ 'ਚ ਐਕਟਿਵ ਅਦਾਕਾਰਾ ਹੰਸਿਕਾ 4 ਦਸੰਬਰ ਨੂੰ ਵਿਆਹ ਦੇ ਬੰਧਨ 'ਚ ਬੱਝ ਜਾਵੇਗੀ। ਇਸ ਤੋਂ ਪਹਿਲਾਂ 2 ਦਸੰਬਰ ਨੂੰ ਸੂਫੀ ਨਾਈਟ ਸਮਾਗਮ ਹੋਵੇਗਾ ਅਤੇ 3 ਦਸੰਬਰ ਨੂੰ ਮਹਿੰਦੀ ਅਤੇ ਸੰਗੀਤ ਸਮਾਰੋਹ ਦਾ ਪ੍ਰੋਗਰਾਮ ਹੈ। ਇਹ ਇੱਕ ਸ਼ਾਹੀ ਵਿਆਹ ਦੱਸਿਆ ਜਾ ਰਿਹਾ ਹੈ, ਜੋ ਰਾਜਸਥਾਨ ਦੇ ਇੱਕ 450 ਸਾਲ ਪੁਰਾਣੇ ਕਿਲੇ ਵਿੱਚ ਹੋਣ ਜਾ ਰਿਹਾ ਹੈ।
ਮੀਡੀਆ ਰਿਪੋਰਟਸ ਮੁਤਾਬਕ ਫਿਲਮੀ ਦੁਨੀਆ ਦੀ ਹੰਸਿਕਾ ਮੋਟਵਾਨੀ ਦਾ ਵਿਆਹ ਸ਼ਾਹੀ ਵਿਆਹ ਹੋਣ ਜਾ ਰਿਹਾ ਹੈ। ਕਿਉਂਕਿ ਦੱਸਿਆ ਜਾ ਰਿਹਾ ਹੈ ਕਿ ਜੈਪੁਰ ਵਿੱਚ ਸਥਿਤ ਇਸ ਕਿਲ੍ਹੇ ਦਾ ਨਾਮ ਮੁੰਡੋਟਾ ਫੋਰਟ ਐਂਡ ਪੈਲੇਸ ਹੈ, ਜੋ ਕਿ ਪਿੰਕ ਸਿਟੀ ਦੇ ਲਗਜ਼ਰੀ ਸਥਾਨਾਂ ਵਿੱਚੋਂ ਇੱਕ ਹੈ। ਇਹ ਕਿਲਾ 450 ਸਾਲ ਪੁਰਾਣਾ ਹੈ, ਜਿਸ ਨੂੰ ਮਸ਼ਹੂਰ ਹਸਤੀਆਂ ਵੱਲੋਂ ਵੱਡੇ ਪ੍ਰੋਗਰਾਮਾਂ ਲਈ ਬੁੱਕ ਕਰਵਾਇਆ ਜਾਂਦਾ ਹੈ।
ਕੌਣ ਹੈ ਹੰਸਿਕਾ ਦਾ ਲਾੜਾ?: ਮੀਡੀਆ ਰਿਪੋਰਟਾਂ ਮੁਤਾਬਕ ਹੰਸਿਕਾ ਜਿਸ ਵਿਅਕਤੀ ਨਾਲ ਵਿਆਹ ਕਰਨ ਜਾ ਰਹੀ ਹੈ, ਉਹ ਕਾਰੋਬਾਰੀ ਸੋਹੇਲ ਕਥੋਰੀਆ ਹੈ।
ਹੰਸਿਕਾ ਮੋਟਵਾਨੀ ਦਾ ਵਰਕਫ੍ਰੰਟ: ਤੁਹਾਨੂੰ ਦੱਸ ਦੇਈਏ ਹੰਸਿਕਾ ਨੇ ਆਪਣੇ ਕਰੀਅਰ ਦੀ ਸ਼ੁਰੂਆਤ ਟੀਵੀ ਸ਼ੋਅ 'ਸ਼ਾਕਾ-ਲਕਾ ਬੂਮ-ਬੂਮ' ਨਾਲ ਕੀਤੀ ਸੀ। ਇਸ ਤੋਂ ਬਾਅਦ ਉਹ 'ਸੋਨ ਪਰੀ' ਅਤੇ 'ਕਿਉਂਕੀ ਸਾਸ ਭੀ ਕਭੀ ਬਹੂ ਥੀ' ਵਰਗੇ ਸ਼ੋਅਜ਼ 'ਚ ਬਾਲ ਕਲਾਕਾਰ ਵਜੋਂ ਵੀ ਨਜ਼ਰ ਆ ਚੁੱਕੀ ਹੈ।
ਉਥੇ ਹੀ ਹੰਸਿਕਾ ਪਹਿਲੀ ਵਾਰ ਫਿਲਮ 'ਕੋਈ ਮਿਲ ਗਿਆ' 'ਚ ਬਾਲੀਵੁੱਡ 'ਚ ਨਜ਼ਰ ਆਈ ਸੀ। ਇਸ ਤੋਂ ਬਾਅਦ ਉਸਨੇ ਤਮਿਲ ਫਿਲਮ ਇੰਡਸਟਰੀ ਵਿੱਚ ਇੱਕ ਅਦਾਕਾਰਾ ਵਜੋਂ ਆਪਣੇ ਕਰੀਅਰ ਦੀ ਸ਼ੁਰੂਆਤ ਕੀਤੀ। ਹੰਸਿਕਾ ਆਖਰੀ ਵਾਰ ਤਾਮਿਲ ਫਿਲਮ 'ਮਹਾ' 'ਚ ਨਜ਼ਰ ਆਈ ਸੀ। ਹੰਸਿਕਾ ਹੁਣ ਜੇਐਮ ਰਾਜਾ ਸਰਵਨਨ ਦੀ ਫਿਲਮ 'ਰਾਊਡੀ ਬੇਬੀ' 'ਚ ਨਜ਼ਰ ਆਵੇਗੀ।
ਇਹ ਵੀ ਪੜ੍ਹੋ:ਕਾਰਤਿਕ ਆਰੀਅਨ ਦੀ ਜਨਮਦਿਨ ਪਾਰਟੀ 'ਚ 'ਬੁਆਏਫ੍ਰੈਂਡ' ਨਾਲ ਪਹੁੰਚੀ ਦਿਸ਼ਾ ਪਟਾਨੀ ਨੇ ਬੋਲਡ ਲੁੱਕ ਨਾਲ ਮਚਾਈ ਤਬਾਹੀ