ਚੰਡੀਗੜ੍ਹ: ਇੰਟਰਨੈਸ਼ਨਲ ਪੱਧਰ 'ਤੇ ਵਿਲੱਖਣ ਪਹਿਚਾਣ ਸਥਾਪਿਤ ਕਰ ਚੁੱਕੇ ਚਰਚਿਤ ਗਾਇਕ ਗੁਰੂ ਰੰਧਾਵਾ ਹੁਣ ਸਿਨੇਮਾ ਖੇਤਰ ਵਿੱਚ ਵੀ ਮਜ਼ਬੂਤ ਪੈੜ੍ਹਾਂ ਸਿਰਜਣ ਵੱਲ ਵੱਧ ਰਹੇ ਹਨ, ਜਿਨ੍ਹਾਂ ਵੱਲੋਂ ਆਪਣੀ ਨਵੀਂ ਪੰਜਾਬੀ ਫਿਲਮ 'ਸ਼ਾਹਕੋਟ' ਦੀ ਪਹਿਲੀ ਝਲਕ ਸਾਹਮਣੇ ਲਿਆਂਦੀ ਗਈ ਹੈ, ਜਿਸ ਦਾ ਨਿਰਦੇਸ਼ਨ (Punjabi Film Shahkot) ਰਾਜੀਵ ਢੀਂਗਰਾ ਕਰਨਗੇ।
'ਏਮ 7 ਸਟੂਡੀਓਜ਼' ਅਤੇ 'ਰਾਮਾ ਨੂਈਸ ਫਿਲਮਜ਼ 751 ਫਿਲਮਜ਼ ਦੇ ਬੈਨਰਜ਼' ਸੰਯੁਕਤ ਨਿਰਮਾਣ ਅਧੀਨ ਬਣਾਈ ਜਾ ਰਹੀ ਇਸ ਫਿਲਮ ਨੂੰ ਪੰਜਾਬੀ ਤੋਂ ਇਲਾਵਾ ਹਿੰਦੀ, ਤਾਮਿਲ, ਤੇਲਗੂ ਆਦਿ ਭਾਸ਼ਾਵਾਂ ਵਿੱਚ ਵੀ ਰਿਲੀਜ਼ ਕੀਤਾ ਜਾਵੇਗਾ। ਭਾਰਤ-ਪਾਕਿਸਤਾਨ ਦੀ ਬੈਕ ਡ੍ਰਾਪ 'ਤੇ ਬਣਾਈ ਜਾ ਰਹੀ ਇਹ ਫਿਲਮ ਸਾਧਾਰਨ ਪਰਿਵਾਰ ਨਾਲ ਸੰਬੰਧਤ ਇੱਕ ਅਜਿਹੇ ਪੰਜਾਬੀ ਨੌਜਵਾਨ ਦੀ ਕਹਾਣੀ 'ਤੇ ਅਧਾਰਿਤ ਹੈ, ਜਿਸ ਨਾਲ ਵਾਪਰੀਆਂ ਕੁਝ ਘਟਨਾਵਾਂ ਉਸਦੇ ਸੁਫ਼ਨਿਆਂ 'ਤੇ ਵਿਰਾਮ ਚਿੰਨ੍ਹ ਲਾ ਦਿੰਦੀਆਂ ਹਨ।
ਬੇਹੱਦ ਦਿਲ ਟੁੰਬਵੇ ਵਿਸ਼ੇ 'ਤੇ ਬਣਾਈ ਜਾ ਰਹੀ ਇਸ ਫਿਲਮ ਵਿੱਚ ਗੁਰੂ ਰੰਧਾਵਾ ਅਤੇ ਇਸ਼ਾ ਤਲਵਾੜ ਲੀਡ ਭੂਮਿਕਾਵਾਂ ਨਿਭਾਉਣਗੇ, ਜਿਨ੍ਹਾਂ ਤੋਂ ਇਲਾਵਾ ਹਿੰਦੀ ਅਤੇ ਪੰਜਾਬੀ ਸਿਨੇਮਾ ਦੇ ਕਈ ਮੰਨੇ-ਪ੍ਰਮੰਨੇ ਐਕਟਰਜ਼ ਮਹੱਤਵਪੂਰਨ ਭੂਮਿਕਾਵਾਂ ਵਿੱਚ ਨਜ਼ਰ ਆਉਣਗੇ, ਜਿਸ ਵਿੱਚ ਰਾਜ ਬੱਬਰ, ਗੁਰਸ਼ਬਦ ਅਤੇ ਵਿਨੀਤ ਮਲਹੋਤਰਾ ਸ਼ੁਮਾਰ ਹਨ।
- ਆਉਣ ਵਾਲੇ ਦਿਨਾਂ 'ਚ ਪਾਲੀਵੁੱਡ ਦੇ ਨਾਲ-ਨਾਲ ਬਾਲੀਵੁੱਡ 'ਚ ਵੀ ਧਮਾਲਾਂ ਮਚਾਉਂਦੇ ਨਜ਼ਰ ਆਉਣਗੇ ਇਹ ਪੰਜਾਬੀ ਅਦਾਕਾਰ
- Guru Randhawa Birthday: ਕਈ ਫਲਾਪ ਗੀਤਾਂ ਤੋਂ ਬਾਅਦ ਇਸ ਗੀਤ ਨੇ ਬਣਾਇਆ ਸੀ ਗੁਰੂ ਰੰਧਾਵਾ ਨੂੰ ਰਾਤੋ-ਰਾਤ ਸਟਾਰ
- Shehnaaz Gill And Guru Randhawa: 'ਥੈਂਕ ਯੂ ਫਾਰ ਕਮਿੰਗ' ਦੀ ਸਪੈਸ਼ਲ ਸਕ੍ਰੀਨਿੰਗ 'ਤੇ ਛਾਏ ਸ਼ਹਿਨਾਜ਼ ਗਿੱਲ ਅਤੇ ਗੁਰੂ ਰੰਧਾਵਾ, ਦੇਖੋ ਦੋਨਾਂ ਦੀਆਂ ਲਾਜਵਾਬ ਤਸਵੀਰਾਂ
ਜੇਕਰ ਇਸ ਫਿਲਮ ਦੇ ਨਿਰਦੇਸ਼ਕ ਰਾਜੀਵ ਢੀਂਗਰਾ ਦੇ ਹੁਣ ਤੱਕ ਦੇ ਸਫ਼ਰ ਵੱਲ ਨਜ਼ਰਸਾਨੀ ਕੀਤੀ ਜਾਵੇ ਤਾਂ ਉਹਨਾਂ ਵੱਲੋਂ 'ਲਵ ਪੰਜਾਬ' ਜਿਹੀ ਬੇਹਤਰੀਨ ਪੰਜਾਬੀ ਫਿਲਮ ਤੋਂ ਇਲਾਵਾ ਛੋਟੇ ਪਰਦੇ ਲਈ 'ਹੱਸਦਿਆਂ ਦੇ ਘਰ ਵੱਸਦੇ' ਜਿਹੇ ਆਪਾਰ ਮਕਬੂਲ ਸ਼ੋਅ ਦਾ ਵੀ ਨਿਰਦੇਸ਼ਨ ਕੀਤਾ ਜਾ ਚੁੱਕਾ ਹੈ, ਇਸ ਦੇ ਨਾਲ ਹੀ ਉਨ੍ਹਾਂ ਵੱਲੋਂ ਨਿਰਦੇਸ਼ਿਤ ਕੀਤੀ ਗਈ ਕਪਿਲ ਸ਼ਰਮਾ ਦੀ ਫਿਲਮ 'ਫਿਰੰਗੀ' ਵੀ ਫਿਲਮੀ ਗਲਿਆਰਿਆਂ ਵਿੱਚ ਕਾਫੀ ਚਰਚਾ ਹਾਸਿਲ ਕਰਨ ਵਿਚ ਕਾਫ਼ੀ ਸਫ਼ਲ ਰਹੀ ਹੈ।
ਪੰਜਾਬੀ ਅਤੇ ਹਿੰਦੀ ਸਿਨੇਮਾ ਦੇ ਬਾਕਮਾਲ ਅਤੇ ਸ਼ਾਨਦਾਰ ਨਿਰਦੇਸ਼ਕ ਵਜੋਂ ਆਪਣੀ ਪਹਿਚਾਣ ਬਣਾਉਣ ਵੱਲ ਵੱਧ ਰਹੇ ਇਸ ਉਮਦਾ ਫਿਲਮਕਾਰ ਨੇ ਆਪਣੇ ਨਵੇਂ ਸਿਨੇਮਾ ਪ੍ਰੋਜੈਕਟ ਬਾਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਬਹੁਤ ਹੀ ਭਾਵਨਾਤਮਕ ਵਿਸ਼ੇ ਅਧੀਨ ਬਣਾਈ ਜਾ ਰਹੀ ਇਸ ਫਿਲਮ ਦੁਆਰਾ ਗੁਰੂ ਰੰਧਾਵਾ ਇੱਕ ਬਹੁਤ ਹੀ ਕਮਾਲ ਦੇ ਅਤੇ ਬੇਮਿਸਾਲ ਐਕਟਰ ਵਜੋਂ ਸਾਹਮਣੇ ਆਉਣਗੇ, ਜਿਸ ਵੱਲੋਂ ਅਪਣੇ ਕਿਰਦਾਰ ਨੂੰ ਸੱਚਾ ਰੂਪ ਦੇਣ ਨੂੰ ਲੈ ਕੇ ਬਹੁਤ ਮਿਹਨਤ ਕੀਤੀ ਜਾ ਰਹੀ ਹੈ।
ਉਹਨਾਂ ਦੱਸਿਆ ਇਸ ਅਰਥ-ਭਰਪੂਰ ਪੰਜਾਬੀ ਫਿਲਮ ਦੀ ਸ਼ੂਟਿੰਗ ਪੰਜਾਬ ਤੋਂ ਇਲਾਵਾ ਕੁਝ ਵਿਦੇਸ਼ੀ ਹਿੱਸਿਆਂ ਵਿੱਚ ਵੀ ਕੀਤੀ ਜਾਵੇਗੀ, ਜਿਸ ਨੂੰ ਫਰਵਰੀ 2024 ਵਿੱਚ ਰਿਲੀਜ਼ ਕੀਤਾ ਜਾਵੇਗਾ।