ਚੰਡੀਗੜ੍ਹ: ਅਮਰਪ੍ਰੀਤ ਜੀ ਐਸ ਛਾਬੜਾ ਦੁਆਰਾ ਨਿਰਦੇਸ਼ਤ ਅਤੇ ਭੂਸ਼ਣ ਕੁਮਾਰ, ਹਰਮਨ ਬਵੇਜਾ, ਕ੍ਰਿਸ਼ਨ ਕੁਮਾਰ ਅਤੇ ਵਿੱਕੀ ਬਾਹਰੀ ਦੁਆਰਾ ਨਿਰਮਿਤ ਫਿਲਮ ਹਨੀਮੂਨ ਦਾ ਟ੍ਰਲੇਰ ਰਿਲੀਜ਼ (Honeymoon trailer release) ਹੋ ਗਿਆ ਹੈ। ਫਿਲਮ ਵਿੱਚ ਗਿੱਪੀ ਗਰੇਵਾਲ ਅਤੇ ਜੈਸਮੀਨ ਭਸੀਨ ਮੁੱਖ ਭੂਮਿਕਾ ਵਿੱਚ ਹਨ।
ਫਿਲਮ ਦਾ ਟ੍ਰਲੇਰ ਤੁਹਾਨੂੰ ਬਹੁਤ ਪਸੰਦ ਆਵੇਗਾ, ਕਿਉਂਕਿ ਫਿਲਮ ਵਿੱਚ ਨਿਰਮਲ ਰਿਸ਼ੀ, ਹਾਰਡੀ ਸੰਘਾ ਹੋਰ ਬਹੁਤ ਸਾਰੇ ਦਿੱਗਜ ਅਦਾਕਾਰ ਹਨ। ਟ੍ਰਲੇਰ ਵਿੱਚ ਪਿਆਰ ਕਹਾਣੀ ਦਿਖਾਉਣ ਦੀ ਕੋਸ਼ਿਸ ਕੀਤੀ ਗਈ ਹੈ। ਨਵੇਂ ਵਿਆਹੇ ਜੋੜੇ ਨੂੰ ਇੱਕਲੇ ਸਮੇਂ ਬਤੀਤ ਕਰਨ ਦੇ ਇਰਦ ਗਿਰਦ ਇਹ ਕਹਾਣੀ ਘੁੰਮਦੀ ਹੈ। ਕਹਾਣੀ ਵਿੱਚ ਹਾਸਾ, ਪਿਆਰ, ਭੋਲਾਪਣ ਆਦਿ ਰੰਗ ਭਰੇ ਹੋਏ ਹਨ।
- " class="align-text-top noRightClick twitterSection" data="">
ਸਟਾਰ ਕਾਸਟ: ਗਿੱਪੀ ਗਰੇਵਾਲ, ਜੈਸਮੀਨ ਭਸੀਨ, ਹਾਰਡੀ ਸੰਘਾ, ਨਿਰਮਲ ਰਿਸ਼ੀ, ਕਰਮਜੀਤ ਅਨਮੋਲ। ਜ਼ਿਕਰਯੋਗ ਹੈ ਕਿ ਫਿਲਮ ਇਸ ਸਾਲ 25 ਅਕਤੂਬਰ ਨੂੰ ਸਿਨੇਮਾਘਰਾਂ ਵਿੱਚ ਆ ਜਾਵੇਗੀ। ਇਸ ਤੋਂ ਇਲਾਵਾ ਗਿੱਪੀ ਦੀ ਫਿਲਮ 'ਕੈਰੀ ਆਨ ਜੱਟਾ 3' ਦੀ ਸ਼ੂਟਿੰਗ ਚੱਲ ਰਹੀ ਹੈ।
ਦੱਸ ਦਈਏ ਕਿ ਇਸ ਤੋਂ ਪਹਿਲਾਂ ਗਾਇਕ ਅਤੇ ਅਦਾਕਾਰ ਗਿੱਪੀ ਦੀ ਫਿਲਮ 'ਮੇਰਾ ਯਾਰ ਤਿੱਤਲੀਆ ਵਰਗਾ' ਰਿਲੀਜ਼ ਹੋਈ ਸੀ, ਇਸ ਫਿਲਮ ਨੇ ਪਾਲੀਵੁੱਡ 'ਚ ਚੰਗਾ ਪ੍ਰਦਰਸ਼ਨ ਕੀਤਾ। ਇਸ ਤੋਂ ਇਲਾਵਾ ਅਦਾਕਾਰ ਦੀ ਫਿਲਮ 'ਉਚੀਆਂ ਨੇ ਗੱਲਾਂ ਤੇਰੇ ਯਾਰ ਦੀਆਂ' ਵੀ ਆਉਣ ਵਾਲੀ ਹੈ। ਇਸ ਵਿੱਚ ਅਦਾਕਾਰ ਨਾਲ ਤਾਨੀਆ ਕਿਰਦਾਰ ਨਿਭਾਉਂਦੀ ਨਜ਼ਰ ਆਵੇਗੀ।
ਇਹ ਵੀ ਪੜ੍ਹੋ:ਧਰਮਾ ਪ੍ਰੋਡਕਸ਼ਨ ਦੇ ਪੂਰੇ ਹੋਏ 42 ਸਾਲ, ਵੀਡੀਓ 'ਚ ਕਰਨ ਜੌਹਰ ਨੇ ਦਿਖਾਇਆ 4 ਦਹਾਕਿਆਂ ਦਾ ਫਿਲਮੀ ਸਫ਼ਰ