ETV Bharat / entertainment

ਕੋਰੀਓਗ੍ਰਾਫਰ ਗਣੇਸ਼ ਆਚਾਰੀਆ ਨੂੰ ਜਿਨਸੀ ਸ਼ੋਸ਼ਣ ਮਾਮਲੇ 'ਚ ਮਿਲੀ ਜ਼ਮਾਨਤ

ਮੁੰਬਈ ਦੀ ਮੈਜਿਸਟ੍ਰੇਟ ਅਦਾਲਤ ਨੇ ਬਾਲੀਵੁੱਡ ਦੇ ਮਸ਼ਹੂਰ ਕੋਰੀਓਗ੍ਰਾਫਰ ਗਣੇਸ਼ ਆਚਾਰੀਆ ਨੂੰ ਜਿਨਸੀ ਸ਼ੋਸ਼ਣ ਮਾਮਲੇ 'ਚ ਜ਼ਮਾਨਤ ਦੇ ਦਿੱਤੀ ਹੈ।

ਕੋਰੀਓਗ੍ਰਾਫਰ ਗਣੇਸ਼ ਆਚਾਰੀਆ
ਕੋਰੀਓਗ੍ਰਾਫਰ ਗਣੇਸ਼ ਆਚਾਰੀਆ
author img

By

Published : Jun 24, 2022, 3:17 PM IST

ਮੁੰਬਈ : ਬਾਲੀਵੁੱਡ ਦੇ ਮਸ਼ਹੂਰ ਕੋਰੀਓਗ੍ਰਾਫਰ ਗਣੇਸ਼ ਆਚਾਰੀਆ ਨੂੰ ਯੌਨ ਸ਼ੋਸ਼ਣ ਮਾਮਲੇ 'ਚ ਮੁੰਬਈ ਦੀ ਮੈਜਿਸਟ੍ਰੇਟ ਅਦਾਲਤ ਨੇ ਜ਼ਮਾਨਤ ਦੇ ਦਿੱਤੀ ਹੈ। ਇੱਕ ਮਹਿਲਾ ਡਾਂਸਰ ਨੇ ਕੋਰੀਓਗ੍ਰਾਫਰ ਖ਼ਿਲਾਫ਼ ਜਿਨਸੀ ਸ਼ੋਸ਼ਣ ਦੇ ਮਾਮਲੇ ਵਿੱਚ ਐਫਆਈਆਰ ਦਰਜ ਕਰਵਾਈ ਸੀ। ਮਾਮਲਾ ਫਰਵਰੀ 2020 ਦਾ ਹੈ। ਪੁਲਿਸ ਨੇ ਗਣੇਸ਼ ਆਚਾਰੀਆ ਖ਼ਿਲਾਫ਼ ਕਈ ਧਾਰਾਵਾਂ ਤਹਿਤ ਚਾਰਜਸ਼ੀਟ ਦਾਖ਼ਲ ਕੀਤੀ ਸੀ।

ਔਰਤ ਨੇ ਦੋਸ਼ ਲਾਇਆ ਸੀ ਕਿ 2010 'ਚ ਜਦੋਂ ਵੀ ਉਹ ਗਣੇਸ਼ ਆਚਾਰੀਆ ਨੂੰ ਮਿਲਣ ਲਈ ਉਸ ਦੇ ਦਫਤਰ ਜਾਂਦੀ ਸੀ ਤਾਂ ਉਸ ਨੂੰ ਅਸ਼ਲੀਲ ਵੀਡੀਓ ਦੇਖਣ ਲਈ ਮਜਬੂਰ ਕੀਤਾ ਜਾਂਦਾ ਸੀ ਅਤੇ ਨਾਂਹ ਕਹਿਣ 'ਤੇ ਪ੍ਰੇਸ਼ਾਨ ਕੀਤਾ ਜਾਂਦਾ ਸੀ। ਇੰਨਾ ਹੀ ਨਹੀਂ ਛੇ ਮਹੀਨਿਆਂ ਬਾਅਦ ਇੰਡੀਅਨ ਫਿਲਮ ਐਂਡ ਟੈਲੀਵਿਜ਼ਨ ਕੋਰੀਓਗ੍ਰਾਫਰਜ਼ ਐਸੋਸੀਏਸ਼ਨ ਨੇ ਉਸ ਦੀ ਮੈਂਬਰਸ਼ਿਪ ਵੀ ਖਤਮ ਕਰ ਦਿੱਤੀ ਸੀ। ਇਸ ਦੇ ਨਾਲ ਹੀ ਮਹਿਲਾ ਡਾਂਸਰ ਨੇ ਕੁੱਟਮਾਰ ਦਾ ਵੀ ਇਲਜ਼ਾਮ ਲਗਾਇਆ ਸੀ।

ਦੱਸ ਦੇਈਏ ਕਿ ਸ਼ਿਕਾਇਤ ਦੇ ਆਧਾਰ 'ਤੇ ਪੁਲਿਸ ਨੇ ਕੋਰੀਓਗ੍ਰਾਫਰ ਦੇ ਖਿਲਾਫ ਧਾਰਾ 354-ਏ, 354-ਸੀ, 354-ਡੀ ਅਤੇ ਧਾਰਾ 506 ਅਤੇ 509 ਦੇ ਤਹਿਤ ਮਾਮਲਾ ਦਰਜ ਕੀਤਾ ਸੀ। ਵੀਰਵਾਰ ਨੂੰ ਮੈਜਿਸਟ੍ਰੇਟ ਦੀ ਅਦਾਲਤ 'ਚ ਪੇਸ਼ ਹੋਣ ਤੋਂ ਬਾਅਦ ਉਸ ਨੂੰ ਜ਼ਮਾਨਤ ਦੇ ਦਿੱਤੀ ਗਈ। ਤੁਹਾਨੂੰ ਦੱਸ ਦੇਈਏ ਕਿ ਗਣੇਸ਼ ਆਚਾਰੀਆ ਨੂੰ ਕਦੇ ਵੀ ਜਿਨਸੀ ਸ਼ੋਸ਼ਣ ਮਾਮਲੇ ਵਿੱਚ ਗ੍ਰਿਫਤਾਰ ਨਹੀਂ ਕੀਤਾ ਗਿਆ ਸੀ।

ਇਹ ਵੀ ਪੜ੍ਹੋ:ਹੱਥਾਂ 'ਚ ਚੂੜੀਆਂ ਨਾਲ ਬਲੈਕ ਆਊਟਫਿਟ 'ਚ ਬੋਲਡ ਹੋਈ ਵਾਣੀ ਕਪੂਰ

ETV Bharat Logo

Copyright © 2024 Ushodaya Enterprises Pvt. Ltd., All Rights Reserved.