ETV Bharat / entertainment

Gadar 2 New Poster: 'ਹਿੰਦੂਸਤਾਨ ਜ਼ਿੰਦਾਬਾਦ' ਦੇ ਨਾਅਰਿਆਂ ਨਾਲ ਗਦਰ 2 ਦਾ ਨਵਾਂ ਪੋਸਟਰ ਰਿਲੀਜ਼, ਜੰਗ ਦੇ ਮੈਦਾਨ 'ਚ ਬੇਟੇ ਜੀਤੇ ਨਾਲ ਨਜ਼ਰ ਆਏ ਤਾਰਾ ਸਿੰਘ - ਗਦਰ 2 ਦਾ ਟ੍ਰੇਲਰ ਲਾਂਚ

ਸੰਨੀ ਦਿਓਲ ਅਤੇ ਅਮੀਸ਼ਾ ਪਟੇਲ ਦੀ ਸਟਾਰਰ ਫਿਲਮ ਗਦਰ 2 ਬਹੁਤ ਜਲਦ ਰਿਲੀਜ਼ ਹੋਣ ਜਾ ਰਹੀ ਹੈ। ਫਿਲਮ ਦੀ ਰਿਲੀਜ਼ ਤੋਂ ਪਹਿਲਾ ਫਿਲਮ ਦਾ ਇੱਕ ਹੋਰ ਨਵਾਂ ਪੋਸਟਰ ਸਾਹਮਣੇ ਆਇਆ ਹੈ।

Gadar 2 New Poster
Gadar 2 New Poster
author img

By

Published : Jul 27, 2023, 4:38 PM IST

ਹੈਦਰਾਬਾਦ: ਬਾਲੀਵੁੱਡ ਅਦਾਕਾਰ ਸੰਨੀ ਦਿਓਲ 22 ਸਾਲ ਬਾਅਦ ਇੱਕ ਵਾਰ ਫ਼ਿਰ ਤਾਰਾ ਸਿੰਘ ਬਣਕੇ ਸਿਲਵਰ ਸਕ੍ਰੀਨ 'ਤੇ ਵਾਪਸੀ ਕਰ ਰਹੇ ਹਨ। ਸੰਨੀ ਦਿਓਲ ਅਤੇ ਅਮੀਸ਼ਾ ਪਟੇਲ ਸਟਾਰਰ ਫਿਲਮ ਗਦਰ 2 ਰਿਲੀਜ਼ ਲਈ ਤਿਆਰ ਹੈ। 26 ਜੁਲਾਈ ਨੂੰ ਗਦਰ 2 ਫਿਲਮ ਦਾ ਟ੍ਰੇਲਰ ਰਿਲੀਜ਼ ਕਰ ਦਿੱਤਾ ਗਿਆ ਹੈ ਅਤੇ ਟ੍ਰੇਲਰ ਦੇਖਣ ਤੋਂ ਬਾਅਦ ਹੁਣ ਪ੍ਰਸ਼ੰਸਕ ਫਿਲਮ ਦਾ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਹਨ। ਫਿਲਮ ਰਿਲੀਜ਼ ਹੋਣ ਵਿੱਚ ਸਿਰਫ਼ 2 ਹਫ਼ਤੇ ਦਾ ਸਮਾਂ ਬਚਿਆ ਹੈ। ਇਸ ਤੋਂ ਪਹਿਲਾ ਫਿਲਮ ਗਦਰ 2 ਦਾ ਇੱਕ ਹੋਰ ਨਵਾਂ ਪੋਸਟਰ ਸਾਹਮਣੇ ਆਇਆ ਹੈ। ਇਸ ਪੋਸਟਰ ਵਿੱਚ ਸੰਨੀ ਦਿਓਲ ਅਤੇ ਉਤਕਰਸ਼ ਸ਼ਰਮਾ ਨਜ਼ਰ ਆ ਰਹੇ ਹਨ।

ਫਿਲਮ ਗਦਰ 2 'ਚ ਸੰਨੀ ਦਿਓਲ ਅਤੇ ਉਤਕਰਸ਼ ਸ਼ਰਮਾ ਦਾ ਰੋਲ: ਅਨਿਲ ਸ਼ਰਮਾ ਦੇ ਨਿਰਦੇਸ਼ਨ 'ਚ ਤਿਆਰ ਹੋਈ ਫਿਲਮ ਗਦਰ 2 ਦੇ ਨਵੇਂ ਪੋਸਟਰ 'ਚ ਸੰਨੀ ਦਿਓਲ ਨੂੰ ਬਤੌਰ ਤਾਰਾ ਸਿੰਘ ਅਤੇ ਉਤਕਰਸ਼ ਸ਼ਰਮਾ ਨੂੰ ਉਨ੍ਹਾਂ ਦੇ ਬੇਟੇ ਜੀਤੇ ਦੇ ਕਿਰਦਾਰ 'ਚ ਦੇਖਿਆ ਜਾ ਰਿਹਾ ਹੈ। ਫਿਲਮ ਦੇ ਟ੍ਰੇਲਰ 'ਚ ਉਤਕਰਸ਼ ਸ਼ਰਮਾ ਦਾ ਰੋਲ ਬਹੁਤ ਦਮਦਾਰ ਨਜ਼ਰ ਆ ਰਿਹਾ ਹੈ। ਪ੍ਰਸ਼ੰਸਕ ਇਹ ਜਾਣਨ ਲਈ ਬੇਕਰਾਰ ਹਨ ਕਿ ਸਕੀਨਾ ਨੂੰ ਪਾਕਿਸਤਾਨ ਤੋਂ ਹਿੰਦੂਸਤਾਨ ਲਿਆਉਣ ਵਾਲੇ ਤਾਰਾ ਸਿੰਘ ਦੀ ਕਹਾਣੀ ਵਿੱਚ ਹੁਣ ਨਵਾਂ ਮੋੜ ਕੀ ਆਵੇਗਾ।

ਗਦਰ 2 ਇਸ ਦਿਨ ਹੋਵੇਗੀ ਰਿਲੀਜ਼: ਗਦਰ 2 ਫਿਲਮ 11 ਅਗਸਤ ਨੂੰ ਰਿਲੀਜ਼ ਹੋਵੇਗੀ। ਇਸ ਦਿਨ ਅਕਸ਼ੈ ਕੁਮਾਰ ਦੀ ਵਿਵਾਦਾਂ ਨਾਲ ਘਿਰੀ ਫਿਲਮ OMG 2 ਵੀ ਰਿਲੀਜ਼ ਹੋਵੇਗੀ। ਜਿਸਨੂੰ ਅਮਿਤ ਰਾਏ ਨੇ ਡਾਇਰੈਕਟ ਕੀਤਾ ਹੈ। ਇਸਦੇ ਨਾਲ ਹੀ 11 ਅਗਸਤ ਨੂੰ ਰਣਵੀਰ ਕਪੂਰ ਅਤੇ ਰਸ਼ਮਿਕਾ ਮੰਡਾਨਾ ਦੀ ਫਿਲਮ ਐਨੀਮਲ ਵੀ ਰਿਲੀਜ਼ ਹੋਣੀ ਸੀ, ਪਰ ਐਨੀਮਲ ਦੇ ਮੇਕਰਸ ਨੇ ਇਸਦੀ ਰਿਲੀਜ਼ ਡੇਟ ਬਦਲ ਦਿੱਤੀ। ਹੁਣ ਇਹ ਫਿਲਮ ਦਸੰਬਰ ਮਹੀਨੇ ਦੇ ਅੰਤ 'ਚ ਰਿਲੀਜ਼ ਹੋਵੇਗੀ।

ਗਦਰ 2 ਦੇ ਟ੍ਰੇਲਰ ਲਾਂਚ ਦੌਰਾਨ ਇਹ ਸਿਤਾਰੇ ਆਏ ਨਜ਼ਰ: ਮੁੰਬਈ ਵਿੱਚ ਗਦਰ 2 ਦੇ ਟ੍ਰੇਲਰ ਲਾਂਚ ਦੌਰਾਨ ਟੀਮ ਦੇ ਕਾਫ਼ੀ ਲੋਕ ਇਕੱਠੇ ਹੋਏ ਸੀ। ਸੰਨੀ ਦਿਓਲ ਅਤੇ ਅਮੀਸ਼ਾ ਪਟੇਲ ਤੋਂ ਇਲਾਵਾ ਉਤਕਰਸ਼ ਸ਼ਰਮਾ, ਮਨੀਸ਼ ਵਾਧਵਾ, ਗੌਰਵ ਚੋਪੜਾ ਅਤੇ ਕਈ ਹੋਰ ਲੋਕਾਂ ਨੂੰ ਦੇਖਿਆ ਗਿਆ। ਇਵੈਂਟ ਦੇ ਦੌਰਾਨ ਗਾਇਕਾ ਅਲਕਾ ਯਾਗਨਿਕ ਦੇ ਨਾਲ ਟੀਮ ਦੇ ਬਾਕੀ ਲੋਕਾਂ ਨੇ ਮਿਲ ਕੇ ਫਿਲਮ ਦਾ ਗੀਤ 'ਉੱਡ ਜਾ ਕਾਲੇ ਕਾਵਾਂ' ਗਾਇਆ। ਲੋਕਾਂ ਨੂੰ ਗਦਰ 2 ਦਾ ਟ੍ਰੇਲਰ ਕਾਫ਼ੀ ਪਸੰਦ ਆ ਰਿਹਾ ਹੈ।

ETV Bharat Logo

Copyright © 2024 Ushodaya Enterprises Pvt. Ltd., All Rights Reserved.