ETV Bharat / entertainment

GillHarry: ਓਟੀਟੀ ਪਲੇਟਫ਼ਾਰਮ 'ਤੇ ਅੱਜ ਰਿਲੀਜ਼ ਹੋਵੇਗੀ ਇਮੋਸ਼ਨਲ ਲਵ ਸਟੋਰੀ 'ਗਿੱਲਹੈਰੀ', ਲੀਡ ਭੂਮਿਕਾ ’ਚ ਨਜ਼ਰ ਆਉਣਗੇ ਪ੍ਰਿੰਸ ਰੋਡੇ - pollywood news

ਆਉਣ ਵਾਲੀ ਫਿਲਮ 'ਗਿੱਲਹੈਰੀ' ਅੱਜ 7 ਜੁਲਾਈ ਨੂੰ ਓਟੀਟੀ ਪਲੇਟਫਾਰਮ 'ਤੇ ਰਿਲੀਜ਼ ਹੋਵੇਗੀ, ਇਸ ਵਿੱਚ ਮੁੱਖ ਕਿਰਦਾਰ ਪ੍ਰਿੰਸ ਰੋਡੇ ਨਿਭਾ ਰਹੇ ਹਨ।

GillHarry
GillHarry
author img

By

Published : Jul 7, 2023, 12:40 PM IST

ਚੰਡੀਗੜ੍ਹ: ਪੈਨ ਇੰਡੀਆ ਹੋ ਚੁੱਕੇ ਸਿਨੇਮਾ ਅਤੇ ਐਕਟਰਜ਼ ਆਧਾਰ ਦੇ ਨਾਲ-ਨਾਲ ਅੱਜਕੱਲ ਓਟੀਟੀ ਪਲੇਟਫ਼ਾਰਮਜ਼ 'ਤੇ ਸਾਹਮਣੇ ਆ ਰਹੇ ਵੰਨੇ-ਸਵੰਨੇ ਕੰਟੈਂਟ ਦਾ ਜਾਦੂ ਵੀ ਦਰਸ਼ਕਾਂ ਦੇ ਪੂਰੀ ਤਰ੍ਹਾਂ ਸਿਰਚੜ੍ਹ ਬੋਲ ਰਿਹਾ ਹੈ, ਜਿੱਥੇ ਰਿਲੀਜ਼ ਹੋਣ ਵਾਲੀਆਂ ਉਡੀਕਵਾਨ ਫਿਲਮਾਂ ਦੀ ਲੜ੍ਹੀ ਵਜੋਂ ਸਾਹਮਣੇ ਆਉਣ ਜਾ ਰਹੀ ਇਮੋਸ਼ਨਲ ਲਵ ਸਟੋਰੀ ‘ਗਿੱਲਹੈਰੀ’, ਜਿਸ ਵਿਚ ਮੁੰਬਈ ਨਗਰੀ ਦਾ ਚਰਚਿਤ ਨਾਂਅ ਬਣਦੇ ਜਾ ਰਹੇ ਐਕਟਰ ਪ੍ਰਿੰਸ ਰੋਡੇ ਲੀਡ ਭੂਮਿਕਾ ਵਿਚ ਨਜ਼ਰ ਆਉਣਗੇ।

‘ਸਿਕਸ ਸੀਨਜ਼ ਇੰਟਰਟੇਨਮੈਂਟ’ ਅਤੇ 'ਸ਼ੌਸ਼ਾ ਇੰਟਰਟੇਨਮੈਂਟ' ਦੇ ਬੈਨਰਜ਼ ਅਧੀਨ ਜਾਰੀ ਕੀਤੀ ਜਾ ਰਹੀ ਇਸ ਵੈੱਬ ਸੀਰੀਜ਼ ਦੇ ਲੇਖਕ ਕਲਮਵਾਲਾ ਬਲਾਕ ਅਤੇ ਨਿਰਮਾਤਾ, ਨਿਰਦੇਸ਼ਕ ਹਲ ਸੰਜੀਵ ਚੱਢਾ, ਜਦਕਿ ਕੈਮਰਾਮੈਨ ਦੀਆਂ ਜਿੰਮੇਵਾਰੀਆਂ ਸੂਰਿਆ ਮਿਸ਼ਰਾ ਵੱਲੋਂ ਨਿਭਾਈਆਂ ਗਈਆਂ ਹਨ।

ਅੱਜ 7 ਜੁਲਾਈ ਨੂੰ ਵਾਚਸੋ ਓਟੀਟੀ ਪਲੇਟਫ਼ਾਰਮ 'ਤੇ ਆਨ ਸਟਰੀਮ ਹੋਣ ਜਾ ਰਹੀ ਇਸ ਸੀਰੀਜ਼ ਦੇ ਲੀਡ ਐਕਟਰ ਪ੍ਰਿੰਸ ਰੋਡੇ ਅਨੁਸਾਰ ਪਿਆਰ, ਸਨੇਹ ਭਰੇ ਨੌਜਵਾਨੀ ਰਿਸ਼ਤਿਆਂ ਦੀ ਤਰਜ਼ਮਾਨੀ ਕਰਦੀ ਇਸ ਫਿਲਮ ਵਿਚ ਪਰਿਵਾਰਿਕ ਅਤੇ ਭਾਵਨਾਤਮਕ ਕਈ ਰੰਗ ਵੇਖਣ ਨੂੰ ਮਿਲਣਗੇ।

ਉਨਾਂ ਦੱਸਿਆ ਕਿ ਮੇਰੇ ਲਈ ਇਹ ਬਹੁਤ ਹੀ ਮਾਣ ਅਤੇ ਖੁਸ਼ਕਿਸਮਤੀ ਵਾਲੀ ਗੱਲ ਹੈ ਕਿ ਕਰੀਅਰ ਦੇ ਇਸ ਥੋੜੇ ਚਿਰੇ ਕਰੀਅਰ ਦੌਰਾਨ ਇਸ ਤਰਾਂ ਦੇ ਸ਼ਾਨਦਾਰ ਵਿਸ਼ੇ ਅਤੇ ਕਿਰਦਾਰ ਆਧਾਰਿਤ ਪ੍ਰੋਜੈਕਟ ਕਰਨ ਦਾ ਅਵਸਰ ਮਿਲ ਰਿਹਾ ਹੈ। ਉਨਾਂ ਦੱਸਿਆ ਕਿ ਇਸ ਫਿਲਮ ਵਿਚ ਹਿੰਦੀ ਸਿਨੇਮਾ ਦੀ ਨਾਮਵਰ ਅਦਾਕਾਰਾ ਜ਼ਰੀਨਾ ਵਹਾਬ ਤੋਂ ਇਲਾਵਾ ਕਈ ਹੋਰ ਮੰਝੇ ਹੋਏ ਚਿਹਰੇ ਵੀ ਮਹੱਤਵਪੂਰਨ ਭੂਮਿਕਾਵਾਂ ਵਿਚ ਨਜ਼ਰ ਆਉਣਗੇ, ਜਿੰਨ੍ਹਾਂ ਨਾਲ ਕੰਮ ਕਰਨਾ ਅਤੇ ਉਨਾਂ ਦੀ ਸੰਗਤ ਮਾਨਣਾ ਬੇਹੱਦ ਅਨਮੋਲ ਪਲ੍ਹਾਂ ਵਾਂਗ ਰਿਹਾ ਹੈ, ਜਿਸ ਦੌਰਾਨ ਇੰਨ੍ਹਾਂ ਦੇ ਐਕਟਿੰਗ ਤਜ਼ਰਬੇ ਤੋਂ ਕਾਫ਼ੀ ਕੁਝ ਸਿੱਖਣ, ਸਮਝਨ ਨੂੰ ਮਿਲਿਆ, ਇਸ ਨਾਲ ਆਉਣ ਵਾਲੇ ਦਿਨ੍ਹਾਂ ਵਿਚ ਐਕਟਿੰਗ ਨੂੰ ਹੋਰ ਸੰਵਾਰਨ ਵਿਚ ਵੀ ਕਾਫ਼ੀ ਮਦਦ ਮਿਲੇਗੀ।

ਪ੍ਰਤਿਭਾਸ਼ਾਲੀ, ਡੈਸ਼ਿੰਗ ਅਦਾਕਾਰ ਪ੍ਰਿੰਸ ਰੋਡੇ ਅਨੁਸਾਰ ਇਸ ਫਿਲਮ ਵਿਚ ਇਕ ਅਜਿਹੀ ਲੜਕੀ ਦੀ ਕਹਾਣੀ ਨੂੰ ਵੀ ਮੁੱਖ ਆਧਾਰ ਬਣਾਇਆ ਗਿਆ ਹੈ, ਜੋ ਜੀਵਨ ਵਿਚ ਕੁਝ ਕਰ ਗੁਜ਼ਰਣ ਦੇ ਨਾਲ ਨਾਲ ਇਕ ਅਜਿਹੇ ਸਾਥੀ ਦੀ ਤਾਲਾਸ਼ ਵਿਚ ਹੈ, ਜੋ ਉਸ ਦੀਆਂ ਭਾਵਨਾਵਾਂ ਦੀ ਕਦਰ ਕਰਨ ਦੇ ਨਾਲ ਨਾਲ ਉਸ ਦੇ ਸੁਫ਼ਨਿਆਂ ਨੂੰ ਵੀ ਸਾਕਾਰ ਕਰਨ ਵਿਚ ਉਸ ਦੀ ਮਦਦ ਕਰ ਸਕੇ। ਪਰ ਇਸੇ ਦੌਰਾਨ ਕਈ ਇਸ ਤਰ੍ਹਾਂ ਦੀਆਂ ਖਤਰਨਾਕ ਅਤੇ ਦਿਲ ਨੂੰ ਦਹਿਲਾ ਦੇਣ ਵਾਲੀਆਂ ਪਰਸਥਿਤੀਆਂ ਵਾਪਰਦੀਆਂ ਹਨ, ਜੋ ਲੀਡ ਭੂਮਿਕਾ ਨਿਭਾ ਰਹੇ ਦੋਹਾਂ ਕਿਰਦਾਰਾਂ ਦੀ ਬਹੁਤ ਹੀ ਚੰਗੀ ਤਰ੍ਹਾਂ ਅੱਗੇ ਵੱਧ ਰਹੀ ਜਿੰਦਗੀ ਨੂੰ ਬਦਲ ਕੇ ਰੱਖ ਦਿੰਦੀਆਂ ਹਨ।

ਬਾਲੀਵੁੱਡ ਵਿਚ ਪੜ੍ਹਾਅ ਦਰ ਪੜ੍ਹਾਅ ਮਜ਼ਬੂਤ ਪੈੜ੍ਹਾਂ ਸਿਰਜਣ ਵੱਲ ਅੱਗੇ ਵੱਧ ਰਹੇ ਪ੍ਰਿੰਸ ਰੋਡੇ ਦੇ ਜੀਵਨ ਅਤੇ ਹਾਲੀਆ ਕਰੀਅਰ ਵੱਲ ਨਜ਼ਰਸਾਨੀ ਕੀਤੀ ਜਾਵੇ ਤਾਂ ਉਨ੍ਹਾਂ ਦਿੱਲੀ ਯੂਨੀਵਰਸਿਟੀ ਤੋਂ ਆਪਣੀ ਉੱਚ ਪੜ੍ਹਾਈ ਕਰਨ ਦੇ ਨਾਲ ਨਾਲ ਐਮਬੀਏ ਵੀ ਕੀਤੀ ਹੋਈ ਹੈ, ਜਿੰਨ੍ਹਾਂ ਵੱਲੋਂ ਆਪਣੇ ਫਿਲਮ ਕਰੀਅਰ ਦੀ ਸ਼ੁਰੂਆਤ ਸਾਲ 2009 ਵਿਚ ਆਈ 'ਚਾਂਸ ਪੇ ਡਾਂਸ' ਤੋਂ ਕੀਤੀ ਗਈ। ਇਸ ਤੋਂ ਇਲਾਵਾ ਉਨਾਂ ਵੱਲੋਂ ਕੀਤੇ ਪ੍ਰੋਜੈਕਟਾਂ ਵਿਚ ਅੰਗਰੇਜ਼ੀ ਫਿਲਮ 'ਡਰੇਨਗਡ', ਇੰਟਰਟੇਨਮੈਂਟ ਸ਼ੋਅ ‘ਰੋਡੇ ਕਾ ਰੇਡਿਓ' ਅਤੇ ਫਿਲਮ ‘ਦ ਸ਼ੋਲੇ ਗਰਲ’ ਆਦਿ ਸ਼ਾਮਿਲ ਰਹੇ ਹਨ, ਜਿੰਨ੍ਹਾਂ ਨੂੰ ਦਰਸ਼ਕਾਂ ਵੱਲੋਂ ਖਾਸਾ ਪਸੰਦ ਕੀਤਾ ਗਿਆ।

ETV Bharat Logo

Copyright © 2025 Ushodaya Enterprises Pvt. Ltd., All Rights Reserved.