ਅੰਮ੍ਰਿਤਸਰ: ਬਾਲੀਵੁੱਡ ਸਟਾਰ ਸ਼ਰਮਨ ਜੋਸ਼ੀ ਅੱਜ (14 ਜੂਨ) ਨੂੰ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਨਤਮਸਤਕ ਹੋਣ ਲਈ ਪੁੱਜੇ ਹਨ, ਇਸ ਮੌਕੇ ਉਹਨਾਂ ਨੇ ਗੁਰੂ ਘਰ ਕੀਰਤਨ ਸੁਣਿਆ ਅਤੇ ਸਰਬੱਤ ਦੇ ਭਲੇ ਦੀ ਅਰਦਾਸ ਕੀਤੀ। ਮੀਡੀਆ ਨਾਲ ਗੱਲਬਾਤ ਦੌਰਾਨ ਉਨ੍ਹਾਂ ਨੇ ਕਿਹਾ ਕਿ ਇਸ ਜਗ੍ਹਾਂ ਉਤੇ ਮੈਂ ਦੂਜੀ ਵਾਰ ਆਇਆ ਹਾਂ। ਇੱਥੇ ਆ ਕੇ ਮਨ ਨੂੰ ਬਹੁਤ ਸਕੂਨ ਮਿਲਦਾ ਹੈ। ਅਦਾਕਾਰ ਨੇ ਕਿਹਾ ਕਿ ਪਹਿਲੀ ਵਾਰ ਮੈਂ 'ਰੰਗ ਦੇ ਬਸੰਤੀ' ਫਿਲਮ ਦੇ ਚੱਲਦੇ ਇੱਥੇ ਆਇਆ ਸੀ। ਉਸ ਵੇਲੇ ਪਹਿਲੀ ਵਾਰ ਮੈਂ ਗੋਲਡਨ ਟੈਂਪਲ ਦੇ ਦਰਸ਼ਨ ਕੀਤੇ ਸਨ, ਜਦੋਂ ਗੋਲਡਨ ਟੈਂਪਲ ਦੇ ਅੰਦਰ ਆ ਕੇ ਪੈਰ ਧੋਣ ਦਾ ਸੀਨ ਦਰਸਾਇਆ ਗਿਆ ਸੀ।
ਉਨ੍ਹਾਂ ਕਿਹਾ ਕਿ ਜੇਕਰ ਮੈਨੂੰ ਪੰਜਾਬੀ ਫਿਲਮ ਕਰਨ ਦਾ ਮੌਕਾ ਮਿਲਿਆ ਤਾਂ ਜ਼ਰੂਰ ਕਰਾਂਗਾ। ਉਨ੍ਹਾਂ ਕਿਹਾ ਕਿ ਮੇਰੀ ਪਤਨੀ ਵੀ ਪੰਜਾਬੀ ਹੈ, ਮੈਂ ਸੋਚਿਆ ਸੀ ਕਿ ਉਸ ਕੋਲੋਂ ਪੰਜਾਬੀ ਸਿੱਖਾਂਗਾ ਪਰ ਉਸ ਨੂੰ ਖੁਦ ਨੂੰ ਇਨ੍ਹੀਂ ਪੰਜਾਬੀ ਨਹੀਂ ਆਉਂਦੀ। ਪੰਜਾਬੀ ਖਾਣੇ ਦੀ ਤਾਰੀਫ਼ ਕਰਦੇ ਹੋਏ ਉਹਨਾਂ ਨੇ ਕਿਹਾ ਕਿ ਪੰਜਾਬ ਦਾ ਖਾਣਾ ਬਹੁਤ ਲਾਜਵਾਬ ਹੈ, ਮੈਂ ਕਿਸੇ ਢਾਬੇ 'ਤੇ ਬੈਠ ਕੇ ਰੋਟੀ ਖਾਣਾ ਚਾਉਂਦਾ ਹਾਂ।
- SSR Death Anniversary: ਰੀਆ ਚੱਕਰਵਰਤੀ ਨੇ ਸੁਸ਼ਾਂਤ ਸਿੰਘ ਰਾਜਪੂਤ ਦੀ ਯਾਦ 'ਚ ਸਾਂਝੀ ਕੀਤੀ ਪੋਸਟ, ਹੁਣ ਯੂਜ਼ਰਸ ਕਰ ਰਹੇ ਨੇ ਟ੍ਰੋਲ
- Stefflon Don: ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਨਤਮਸਤਕ ਹੋਈ ਹਾਲੀਵੁੱਡ ਰੈਪਰ ਸਟੀਫਲੋਨ ਡੌਨ
- ‘ਕੈਰੀ ਆਨ ਜੱਟਾ 3’ ਦੇ ਪ੍ਰਮੋਸ਼ਨ ਲਈ ਆਸਟ੍ਰੇਲੀਆ ਪੁੱਜੇ ਗਿੱਪੀ ਗਰੇਵਾਲ-ਸੋਨਮ ਬਾਜਵਾ, ਮੁੰਬਈ ’ਚ ਵੀ ਹੋਵੇਗਾ ਗ੍ਰੈਂਡ ਪ੍ਰੀਮੀਅਰ
ਸ਼ਰਮਨ ਜੋਸ਼ੀ ਬਾਰੇ ਹੋਰ ਜਾਣੋ: ਸ਼ਰਮਨ ਜੋਸ਼ੀ ਇੱਕ ਮਰਾਠੀ ਪਰਿਵਾਰ ਨਾਲ ਸੰਬੰਧ ਰੱਖਦਾ ਹੈ, ਪਰ ਉਸਦੇ ਪਿਤਾ ਅਰਵਿੰਦ ਜੋਸ਼ੀ ਇੱਕ ਅਨੁਭਵੀ ਗੁਜਰਾਤੀ ਥੀਏਟਰ ਕਲਾਕਾਰ ਸਨ। ਇਸ ਤੋਂ ਇਲਾਵਾ ਉਨ੍ਹਾਂ ਦੇ ਪਰਿਵਾਰ ਦੇ ਹੋਰ ਮੈਂਬਰ ਵੀ ਥੀਏਟਰ ਨਾਲ ਜੁੜੇ ਹੋਏ ਹਨ। ਸ਼ਰਮਨ ਨੂੰ ਖੁਦ ਥੀਏਟਰ ਨਾਲ ਬਹੁਤ ਲਗਾਅ ਹੈ।
ਸ਼ਰਮਨ ਜੋਸ਼ੀ ਦਾ ਕਰੀਅਰ: ਸ਼ਰਮਨ ਨੇ ਸਾਲ 1999 'ਚ ਨਿਰਦੇਸ਼ਕ ਵਿਨੈ ਸ਼ੁਕਲਾ ਦੀ ਆਰਟ ਫਿਲਮ 'ਗੌਡ ਮਦਰ' ਨਾਲ ਬਾਲੀਵੁੱਡ 'ਚ ਡੈਬਿਊ ਕੀਤਾ ਸੀ। ਇਸ ਤੋਂ ਬਾਅਦ ਉਸ ਨੇ 'ਸਟਾਈਲ' (2001), 'ਐਕਸਕਿਊਜ਼ ਮੀ' (2003), 'ਸ਼ਾਦੀ ਨੰਬਰ ਵਨ' (2005), 'ਰੰਗ ਦੇ ਬਸੰਤੀ' (2006), 'ਗੋਲਮਾਲ' (2007), '3 ਇਡੀਅਟਸ' (2009) ਅਤੇ 'ਫੇਰਾਰੀ ਕੀ ਸਵਾਰੀ' (2012) ਵਰਗੀਆਂ ਕਈ ਫਿਲਮਾਂ 'ਚ ਕੰਮ ਕੀਤਾ। ਇੱਕ ਪਲੇਬੈਕ ਗਾਇਕ ਵਜੋਂ ਉਸਨੇ ਫਿਲਮ '3 ਇਡੀਅਟਸ' ਵਿੱਚ ਗੀਤ ਵੀ ਗਾਇਆ ਸੀ। ਇਸ ਫਿਲਮ ਲਈ ਉਸ ਨੂੰ ਫਿਲਮਫੇਅਰ ਬੈਸਟ ਸਪੋਰਟਿੰਗ ਐਵਾਰਡ ਵੀ ਮਿਲਿਆ।