ਚੰਡੀਗੜ੍ਹ: ਪੰਜਾਬੀ ਸਿਨੇਮਾ ਦੇ ਮੌਜੂਦਾ ਮੁਹਾਂਦਰੇ ਨੂੰ ਹੋਰ ਚਾਰ ਚੰਨ ਲਾਉਣ ਵਿਚ ਇੰਨ੍ਹੀਂ ਦਿਨ੍ਹੀਂ ਇਸ ਖਿੱਤੇ ਨਿੱਤਰੀਆਂ ਨਵੀਆਂ ਅਦਾਕਾਰਾਂ ਅਹਿਮ ਭੂਮਿਕਾ ਨਿਭਾ ਰਹੀਆਂ ਹਨ, ਜਿੰਨ੍ਹਾਂ ਵਿਚੋਂ ਹੀ ਆਪਣੇ ਸ਼ਾਨਦਾਰ ਵਜ਼ੂਦ ਅਤੇ ਬੇਹਤਰੀਨ ਪ੍ਰਤਿਭਾ ਦਾ ਅਹਿਸਾਸ ਕਰਵਾਉਣ ਜਾ ਰਹੀ ਅਦਾਕਾਰਾ ਕਸ਼ਿਸ਼ ਰਾਏ (Kashish Rai Debut Film)ਹੈ, ਜੋ ਰਿਲੀਜ਼ ਹੋਣ ਜਾ ਰਹੀ ਪੰਜਾਬੀ ਫਿਲਮ ‘ਰੱਬ ਦੀ ਮੇਹਰ’ ਨਾਲ ਸਿਲਵਰ ਸਕਰੀਨ 'ਤੇ ਪ੍ਰਭਾਵੀ ਦਸਤਕ ਦੇਣ ਜਾ ਰਹੀ ਹੈ।
'ਡਿਗੀਆਣਾ ਫਿਲਮਜ਼ ਪ੍ਰੋਡੋਕਸ਼ਨ ਅਤੇ ਕੇ ਰਾਏ ਪ੍ਰੋਡੋਕਸ਼ਨ' ਦੇ ਸੁਯੰਕਤ ਬੈਨਰਜ਼ ਅਧੀਨ ਬਣ ਰਹੀ ਇਸ ਫਿਲਮ ਦਾ ਨਿਰਦੇਸ਼ਨ ਅਭੈ ਛਾਬੜ੍ਹਾ ਨੇ ਕੀਤਾ, ਜਦਕਿ ਇਸ ਦੇ ਨਿਰਮਾਤਾਵਾਂ ਵਿਚ ਸੁਖਦੇਵ ਸਿੰਘ ਘੁੰਮਣ, ਤੇਜਿੰਦਰ ਪਾਲ ਸਿੰਘ ਘੁੰਮਣ, ਅੰਜ਼ੂ ਮੌਂਗਾ ਅਤੇ ਗੋਵਿੰਦ ਅਗਰਵਾਲ ਸ਼ਾਮਿਲ ਹਨ।
ਵਰਲਡ ਵਾਈਡ 22 ਸਤੰਬਰ ਨੂੰ ਰਿਲੀਜ਼ ਹੋਣ ਜਾ ਰਹੀ ਇਸ ਫਿਲਮ ਵਿਚ ਲੀਡ ਭੂਮਿਕਾ ਅਜੇ ਸਰਕਾਰੀ, ਕਸ਼ਿਸ਼ ਰਾਏ (Kashish Rai Debut Film) ਅਤੇ ਧੀਰਜ ਕੁਮਾਰ ਅਦਾ ਕਰ ਰਹੇ ਹਨ, ਜਿੰਨ੍ਹਾਂ ਨਾਲ ਸੁਖਵਿੰਦਰ ਸਿੰਘ ਚਾਹਲ, ਹਨੀ ਮੱਟੂ, ਗੁਰਪ੍ਰੀਤ ਭੰਗੂ, ਪਰਮਿੰਦਰ ਗਿੱਲ, ਧੰਨਾ ਅਮਲੀ, ਏਕਮ ਘੁੰਮਣ, ਮਨਪ੍ਰੀਤ ਕੌਰ ਆਦਿ ਜਿਹੇ ਮੰਨੇ ਪ੍ਰਮੰਨੇ ਕਲਾਕਾਰ ਵੀ ਮਹੱਤਵਪੂਰਨ ਕਿਰਦਾਰਾਂ ਵਿਚ ਹਨ।
ਮੂਲ ਰੂਪ ਵਿਚ ਪੰਜਾਬ ਦੇ ਮਾਲਵਾ ਖਿੱਤੇ ਅਧੀਨ ਆਉਂਦੇ ਜ਼ਿਲ੍ਹੇ ਫ਼ਿਰੋਜ਼ਪੁਰ ਨਾਲ ਸੰਬੰਧਤ ਸੋਹਣੀ, ਸੁਨੱਖੀ ਅਤੇ ਪ੍ਰਤਿਭਾਵਾਨ ਅਦਾਕਾਰਾ ਕਸ਼ਿਸ਼ ਨਾਲ ਉਨ੍ਹਾਂ ਦੀ ਇਸ ਪਹਿਲੀ ਫਿਲਮ ਦੇ ਅਹਿਮ ਪਹਿਲੂਆਂ ਨੂੰ ਲੈ ਕੇ ਗੱਲ ਕੀਤੀ ਗਈ ਤਾਂ ਉਨਾਂ ਦੱਸਿਆ ਕਿ ਰੁਮਾਂਟਿਕ ਅਤੇ ਡਰਾਮਾ ਥੀਮ ਆਧਾਰਿਤ ਇਸ ਫਿਲਮ ਦੀ ਕਹਾਣੀ ਵੀ ਉਨਾਂ ਨੇ ਹੀ ਲਿਖੀ ਹੈ, ਜਿਸ ਵਿਚ ਇਮੋਸ਼ਨ ਅਤੇ ਪਿਆਰ, ਸਨੇਹ ਭਰੇ ਕਈ ਰੰਗ ਦਰਸ਼ਕਾਂ ਨੂੰ ਵੇਖਣ ਨੂੰ ਮਿਲਣਗੇ।
- Jawan Box Office Collection Day 8: 400 ਕਰੋੜ ਦੀ ਕਮਾਈ ਕਰਨ ਤੋਂ ਬਸ ਕੁੱਝ ਕਦਮ ਦੂਰ ਹੈ ਸ਼ਾਹਰੁਖ ਖਾਨ ਦੀ 'ਜਵਾਨ', ਜਾਣੋ 8ਵੇਂ ਦਿਨ ਦੀ ਕਮਾਈ
- Dilawar Sidhu Upcoming Film: ਹੁਣ ਬਤੌਰ ਨਿਰਦੇਸ਼ਕ ਫਿਲਮ ਪੇਸ਼ ਕਰਨਗੇ ਅਦਾਕਾਰ ਦਿਲਾਵਰ ਸਿੱਧੂ, ਪੰਜਾਬ ਦੇ ਮਾਲਵੇ ਖਿੱਤੇ ਵਿਚ ਜਾਵੇਗੀ ਫਿਲਮਾਈ
- HBD Ayushmann Khurrana: 'ਡ੍ਰੀਮ ਗਰਲ 2' ਦੀ ਸਫ਼ਲਤਾ ਤੋਂ ਬਾਅਦ ਹੁਣ ਇਸ ਨਿਰਦੇਸ਼ਕ ਨਾਲ ਕੰਮ ਕਰਨਾ ਚਾਹੁੰਦੇ ਨੇ ਆਯੁਸ਼ਮਾਨ ਖੁਰਾਨਾ
ਉਨ੍ਹਾਂ ਦੱਸਿਆ ਕਿ ਦੋ ਮਜ਼ਹਬਾਂ ਦੀ ਤਰਜ਼ਮਾਨੀ ਕਰਦੀ ਇਹ ਫਿਲਮ ਬਹੁਤ ਹੀ ਦਿਲ ਨੂੰ ਛੂਹ ਜਾਣ ਵਾਲੇ ਵਿਸ਼ੇ ਸਾਰ ਆਧਾਰਿਤ ਹੈ, ਜਿਸ ਉਨਾਂ ਦਾ ਕਿਰਦਾਰ ਇਕ ਮੁਸਲਿਮ ਮੁਟਿਆਰ ਦਾ ਹੈ, ਜੋ ਆਪਣੇ ਰੀਤੀ ਰਿਵਾਜ਼ਾਂ ਅਤੇ ਪਰਿਵਾਰਿਕ ਕਦਰਾਂ-ਕੀਮਤਾਂ ਨੂੰ ਹਮੇਸ਼ਾ ਆਪਣੀ ਤਰਜ਼ੀਹ ਵਿਚ ਸ਼ਾਮਿਲ ਰੱਖਦੀ ਹੈ, ਪਰ ਇਸ ਦੌਰਾਨ ਉਸ ਦੀ ਜਿੰਦਗੀ ਵਿਚ ਅਚਾਨਕ ਕੁਝ ਐਸਾ ਹੁੰਦਾ ਹੈ ਕਿ ਧਰਮ ਅਤੇ ਪਿਆਰ ਵਿਚੋਂ ਕਿਸੇ ਇਕ ਨੂੰ ਚੁਣਨਾ ਉਸ ਲਈ ਕਾਫ਼ੀ ਦੁਸ਼ਵਾਰ ਹੋ ਜਾਂਦਾ ਹੈ।
ਉਨ੍ਹਾਂ ਦੱਸਿਆ ਕਿ ਇਸ ਪ੍ਰਭਾਵਸ਼ਾਲੀ ਅਦਾਕਾਰਾ (Kashish Rai) ਲੀਡ ਕਿਰਦਾਰ ਵਿਚ ਉਨਾਂ ਨੂੰ ਆਪਣੀ ਅਦਾਕਾਰੀ ਦੇ ਕਈ ਵੱਖੋ-ਵੱਖਰੇ ਸ਼ੇਡਜ਼ ਨਿਭਾਉਣ ਦਾ ਅਵਸਰ ਮਿਲਿਆ ਹੈ, ਜਿਸ ਸੰਬੰਧੀ ਆਪਣੇ ਵੱਲੋਂਂ ਉਸ ਨੇ ਸੋ ਫ਼ੀਸਦੀ ਦੇਣ ਦੀ ਕੋਸ਼ਿਸ਼ ਕੀਤੀ ਹੈ ਅਤੇ ਉਮੀਦ ਹੈ ਕਿ ਇਹ ਫਿਲਮ ਅਤੇ ਉਸ ਦੀ ਪ੍ਰੋਫੋਰਮੈੱਸ ਦਰਸ਼ਕਾਂ ਨੂੰ ਪਸੰਦ ਆਵੇਗੀ।
ਪੰਜਾਬੀ ਫਿਲਮ ਇੰਡਸਟਰੀ ਵਿਚ ਚਰਚਾ ਦਾ ਕੇਂਦਰਬਿੰਦੂ ਬਣੀ ਇਸ ਹੋਣਹਾਰ ਅਦਾਕਾਰਾ ਨੇ ਅੱਗੇ ਦੱਸਿਆ ਕਿ ਪਹਿਲੀ ਹੀ ਫਿਲਮ ਵਿਚ ਮੰਝੇ ਹੋਏ ਕਲਾਕਾਰਾਂ ਨਾਲ ਕੰਮ ਕਰਨਾ ਉਸ ਲਈ ਕਾਫ਼ੀ ਯਾਦਗਾਰੀ ਤਜ਼ਰਬਾ ਰਿਹਾ ਹੈ, ਜਿੰਨ੍ਹਾਂ ਪਾਸੋਂ ਕਾਫ਼ੀ ਕੁਝ ਸਿੱਖਣ, ਸਮਝਣ ਦਾ ਵੀ ਅਵਸਰ ਉਸ ਨੂੰ ਮਿਲਿਆ ਹੈ।
ਆਪਣੀਆਂ ਆਗਾਮੀ ਸਿਨੇਮਾ ਯੋਜਨਾਵਾਂ ਸੰਬੰਧੀ ਗੱਲਬਾਤ ਕਰਦਿਆਂ ਇਸ ਦਿਲਕਸ਼ ਅਦਾਕਾਰਾ (Kashish Rai) ਨੇ ਦੱਸਿਆ ਕਿ ਆਉਣ ਵਾਲੇ ਦਿਨ੍ਹਾਂ ਵਿਚ ਕੁਝ ਅਲਹਦਾ ਕੰਟੈਂਟ ਆਧਾਰਿਤ ਅਜਿਹੀਆਂ ਫਿਲਮਾਂ ਕਰਨ ਦੀ ਕੋਸ਼ਿਸ਼ ਕਰਾਂਗੀ, ਜਿੰਨਾਂ ਵਿਚਲੇ ਕਿਰਦਾਰ ਜਿੱਥੇ ਮੇਨ ਸਟਰੀਮ ਸਿਨੇਮਾ ਨਾਲੋਂ ਹੱਟ ਕੇ ਹੋਣ, ਉਥੇ ਦਰਸ਼ਕਾਂ ਦੇ ਮਨ੍ਹਾਂ ਵਿਚ ਅਮਿਟ ਛਾਪ ਛੱਡ ਜਾਣ ਦੀ ਵੀ ਸਮਰੱਥਾ ਰੱਖਦੇ ਹੋਣ।
ਉਨ੍ਹਾਂ ਦੱਸਿਆ ਕਿ ਮੇਰੇ ਲਈ ਇਹ ਖੁਸ਼ਕਿਸਮਤੀ ਅਤੇ ਮਾਣ ਵਾਲੀ ਗੱਲ ਹੈ ਕਿ ਉਕਤ ਫਿਲਮ ਦੇ ਜਾਰੀ ਹੋਏ ਟ੍ਰੇਲਰ ਅਤੇ ਪੋਸਟਰਜ਼ ਲੁੱਕ ਨੂੰ ਦਰਸ਼ਕਾਂ ਦਾ ਭਰਪੂਰ ਹੁੰਗਾਰਾ ਮਿਲ ਰਿਹਾ ਹੈ, ਜਿਸ ਤੋਂ ਉਮੀਦ ਕਰਦੀ ਹਾਂ ਕਿ ਮੇਰੇ ਵੱਲੋਂ ਨਿਭਾਈ ਭੂਮਿਕਾ ਨੂੰ ਵੀ ਦਰਸ਼ਕਾਂ ਪਿਆਰ, ਸਨੇਹ ਅਤੇ ਹੌਂਸਲਾ ਅਫ਼ਜਾਈ ਨਾਲ ਜ਼ਰੂਰ ਨਿਵਾਜਣਗੇ।