ਮੁੰਬਈ (ਬਿਊਰੋ): ਫਿਲਮ ਇੰਡਸਟਰੀ 'ਚ ਹਾਲ ਹੀ 'ਚ ਇੱਕ ਨਵੀਂ ਸਮੱਸਿਆ ਖੜ੍ਹੀ ਹੋਈ ਹੈ ਅਤੇ ਉਹ ਹੈ ਡੀਪਫੇਕ। ਜੀ ਹਾਂ...'ਐਨੀਮਲ' ਸਟਾਰ ਰਸ਼ਮਿਕਾ ਮੰਡਾਨਾ ਤੋਂ ਲੈ ਕੇ ਆਲੀਆ ਭੱਟ ਤੱਕ ਵੀ ਇਸ ਚੀਜ਼ ਦਾ ਸ਼ਿਕਾਰ ਹੋ ਚੁੱਕੀਆਂ ਹਨ। ਅਮਿਤਾਭ ਬੱਚਨ ਦੇ ਨਾਲ-ਨਾਲ ਇੰਡਸਟਰੀ ਦੇ ਸਾਰੇ ਸਿਤਾਰੇ ਅੱਗੇ ਆਏ ਹਨ ਅਤੇ ਨਾ ਸਿਰਫ ਡੀਪਫੇਕ ਦੀ ਨਿੰਦਾ ਕੀਤੀ ਹੈ ਸਗੋਂ ਇਸ ਦਾ ਸਖਤ ਵਿਰੋਧ ਵੀ ਕੀਤਾ ਹੈ। ਇਸ ਦੌਰਾਨ ਬਾਲੀਵੁੱਡ ਦੀ ਬੇਬੀ ਡੌਲ ਸੰਨੀ ਲਿਓਨ ਨੇ ਡੀਪਫੇਕ ਨੂੰ ਲੈ ਕੇ ਵੱਡੀ ਗੱਲ ਕਹੀ ਹੈ।
ਤੁਹਾਨੂੰ ਦੱਸ ਦੇਈਏ ਕਿ ਸੰਨੀ ਲਿਓਨ ਨੇ ਖੁੱਲ੍ਹ ਕੇ ਡੀਪਫੇਕ ਨੂੰ ਲੈ ਕੇ ਆਪਣੀ ਰਾਏ ਜ਼ਾਹਰ ਕੀਤੀ ਅਤੇ ਉਸ ਨੇ ਡੀਪਫੇਕ ਨੂੰ ਖ਼ਤਰਾ ਕਿਹਾ ਹੈ। ਡੀਪ ਫੇਕ ਬਾਰੇ ਗੱਲ ਕਰਦੇ ਹੋਏ ਬੇਬੀ ਡੌਲ ਨੇ ਕਿਹਾ ਕਿ 'ਕੋਈ ਵੀ ਇਸ ਤੋਂ ਸਾਵਧਾਨ ਨਹੀਂ ਰਹਿ ਸਕਦਾ ਹੈ ਕਿਉਂਕਿ ਇਹ ਸਭ ਕੁਝ ਅਜਿਹੇ ਗੰਦੇ ਵੀਡੀਓ ਬਣਾਉਣ ਵਾਲੇ ਵਿਅਕਤੀ ਦੀ ਮਾਨਸਿਕਤਾ 'ਤੇ ਨਿਰਭਰ ਕਰਦਾ ਹੈ। ਅਸਲ ਵਿੱਚ ਇਹ ਇੱਕ ਖਤਰਾ ਹੈ ਜੋ ਲੰਬੇ ਸਮੇਂ ਤੋਂ ਚੱਲ ਰਿਹਾ ਹੈ।' ਉਨ੍ਹਾਂ ਕਿਹਾ ਕਿ ਇਹ ਕੋਈ ਤਾਜ਼ਾ ਮਾਮਲਾ ਨਹੀਂ ਹੈ, ਇਹ ਲੰਬੇ ਸਮੇਂ ਤੋਂ ਚੱਲ ਰਿਹਾ ਹੈ।
- Cannes 2023: ਸੰਨੀ ਲਿਓਨ ਨੇ ਇਸ ਗਾਊਨ 'ਚ ਰੈੱਡ ਕਾਰਪੇਟ 'ਤੇ ਮਚਾਈ ਤਬਾਹੀ, ਦੇਖੋ 'ਬੇਬੀ ਡੌਲ' ਦੀਆਂ ਤਸਵੀਰਾਂ
- Sunny Leone: ਬਲੈਕ ਗਾਊਨ 'ਚ ਬੇਹੱਦ ਹੌਟ ਨਜ਼ਰ ਆ ਰਹੀ ਹੈ ਸੰਨੀ ਲਿਓਨ, ਦੇਖੋ ਤਸਵੀਰਾਂ
- Mera Piya Ghar Aaya 2.0 Song Out Tomorrow: ਬਾਲੀਵੁੱਡ ਅਦਾਕਾਰਾ ਮਾਧੁਰੀ ਦੀਕਸ਼ਿਤ ਦੇ ਇਸ ਗੀਤ ਨੂੰ ਰੀਕ੍ਰਿਏਟ ਕਰਕੇ ਮੁੜ ਕੀਤਾ ਜਾਵੇਗਾ ਰਿਲੀਜ਼, ਸੰਨੀ ਲਿਓਨ ਆਵੇਗੀ ਨਜ਼ਰ
ਆਪਣੀ ਕਹਾਣੀ ਸਾਂਝੀ ਕਰਦੇ ਹੋਏ ਅਦਾਕਾਰਾ ਨੇ ਕਿਹਾ ਕਿ 'ਮੇਰੇ ਨਾਲ ਇਹ ਸਭ ਕੁਝ ਵਾਪਰਿਆ ਹੈ, ਪਰ ਇਮਾਨਦਾਰੀ ਨਾਲ, ਮੈਂ ਇਸ ਬਾਰੇ ਬਹੁਤਾ ਨਹੀਂ ਸੋਚਦੀ ਹਾਂ। ਮੈਂ ਆਪਣੇ ਆਪ ਨੂੰ ਮਨੋਵਿਗਿਆਨਕ ਜਾਂ ਮਾਨਸਿਕ ਤੌਰ 'ਤੇ ਪ੍ਰਭਾਵਿਤ ਨਹੀਂ ਹੋਣ ਦਿੰਦੀ।'
ਅਦਾਕਾਰਾ ਨੇ ਲੜਕੀਆਂ ਨੂੰ ਨਸੀਹਤ ਦਿੰਦੇ ਹੋਏ ਕਿਹਾ ਕਿ 'ਨੌਜਵਾਨ ਲੜਕੀਆਂ ਨੂੰ ਅਜਿਹੀਆਂ ਗੰਦੀਆਂ ਵੀਡੀਓਜ਼ ਕਾਰਨ ਨਮੋਸ਼ੀ ਦਾ ਸਾਹਮਣਾ ਕਰਨਾ ਪੈਂਦਾ ਹੈ, ਪਰ ਉਨ੍ਹਾਂ ਨੂੰ ਇਹ ਅਹਿਸਾਸ ਹੋਣਾ ਚਾਹੀਦਾ ਹੈ ਕਿ ਇਹ ਉਨ੍ਹਾਂ ਦੀ ਗਲਤੀ ਨਹੀਂ ਹੈ ਅਤੇ ਉਨ੍ਹਾਂ ਨੇ ਇਸ ਵਿੱਚ ਕੁਝ ਵੀ ਗਲਤ ਨਹੀਂ ਕੀਤਾ ਹੈ। ਜੇਕਰ ਤੁਹਾਡੇ ਨਾਲ ਅਜਿਹਾ ਹੁੰਦਾ ਹੈ, ਤਾਂ ਸਾਈਬਰ ਸੈੱਲ ਵਿੱਚ ਜਾ ਕੇ ਅਧਿਕਾਰੀਆਂ ਨੂੰ ਮਾਮਲੇ ਦੀ ਜਾਣਕਾਰੀ ਦਿੰਦੇ ਹੋਏ ਸ਼ਿਕਾਇਤ ਦਰਜ ਕਰੋ।'
ਅਦਾਕਾਰਾ ਨੇ ਅੱਗੇ ਕਿਹਾ ਕਿ 'ਤੁਸੀਂ ਉਨ੍ਹਾਂ ਨੂੰ ਦੱਸੋ ਕਿ ਤੁਹਾਡੀ ਪਛਾਣ ਦੀ ਦੁਰਵਰਤੋਂ ਕੀਤੀ ਗਈ ਹੈ। ਪੁਲਿਸ ਇਸ 'ਤੇ ਕਾਰਵਾਈ ਕਰੇਗੀ ਅਤੇ ਤੁਸੀਂ ਸੋਸ਼ਲ ਮੀਡੀਆ 'ਤੇ ਵੀ ਇਨ੍ਹਾਂ ਮੁੱਦਿਆਂ ਦੀ ਰਿਪੋਰਟ ਕਰ ਸਕਦੇ ਹੋ, ਇਸ ਲਈ ਸਮਝੋ ਕਿ ਸਿਸਟਮ ਤੁਹਾਡੇ ਕੋਲ ਹੈ, ਤੁਹਾਨੂੰ ਇਹ ਕਰਨ ਦੀ ਜ਼ਰੂਰਤ ਹੈ।'