ਚੰਡੀਗੜ੍ਹ: ਹਿੰਦੀ ਸਿਨੇਮਾ ਸੰਗੀਤ ਜਗਤ ਵਿਚ ਛੋਟੀ ਉਮਰੇ ਵੱਡੀਆਂ ਸੰਗੀਤਕ ਪ੍ਰਾਪਤੀਆਂ ਹਾਸਿਲ ਕਰਨ ਵਿਚ ਸਫ਼ਲ ਰਹੇ ਹਨ ਨੌਜਵਾਨ ਗਾਇਕ ਅਰਮਾਨ ਮਲਿਕ, ਜੋ ਰਿਲੀਜ਼ ਹੋਣ ਜਾ ਰਹੀ ਰਾਜਸ੍ਰੀ ਪ੍ਰੋੋਡੋਕਸ਼ਨ ਦੀ ਬਹੁ-ਚਰਚਿਤ ਫਿਲਮ ‘ਦੋਨੋ’ ਦੇ ਸੰਗੀਤ ਨੂੰ ਅਨੂਠੇ ਅਤੇ ਮੋਲੋਡੀਅਸ ਰੰਗ ਦੇਣ ਵਿਚ ਅਹਿਮ ਭੂਮਿਕਾ ਨਿਭਾ ਰਹੇ ਹਨ।
ਬਾਲੀਵੁੱਡ ਗਲਿਆਰਿਆਂ ਵਿਚ ਪੌਪ ਦੇ ਪ੍ਰਿੰਸ ਵਜੋਂ ਜਾਣੇ ਜਾਂਦੇ, ਅਰਮਾਨ ਮਲਿਕ ਨੂੰ ਵਿਸ਼ਵ ਭਰ ਦੇ ਸਭ ਤੋਂ ਸਫਲ ਭਾਰਤੀ ਸੰਗੀਤ ਕਲਾਕਾਰਾਂ ਵਿੱਚੋਂ ਇੱਕ ਵਜੋਂ ਜਾਣਿਆ ਜਾਂਦਾ ਹੈ, ਜੋ ਉਮਦਾ ਸੰਗੀਤ ਦੀ ਸਿਰਜਨਾ ਕਰਦੇ ਹੋਏ ਅੰਤਰਰਾਸ਼ਟਰੀ ਪੱਧਰ ’ਤੇ ਲਗਾਤਾਰ ਆਪਣੀ ਨਾਯਾਬ ਸੰਗੀਤਕ ਸੂਝ ਬੂਝ ਅਤੇ ਸ਼ਾਨਦਾਰ ਗਾਇਕੀ ਦਾ ਲੋਹਾ ਮੰਨਵਾ ਰਹੇ ਹਨ।
ਪੁਰਾਤਨ ਅਤੇ ਭਾਰਤੀ ਸੰਗੀਤ ਦੇ ਵੱਖ-ਵੱਖ ਰੰਗਾਂ ਨੂੰ ਆਪਣਾ ਸੰਗੀਤ ਰੰਗ ਦੇਣ ਵਿਚ ਸਫ਼ਲ ਰਹੇ ਇਹ ਹੋਣਹਾਰ ਗਾਇਕ, ਸੰਗੀਤਕਾਰ ਇਕ ਵਾਰ ਫਿਰ ਆਪਣੇ ਅੰਦਾਜ਼ ਵਿਚ ਸਰੋਤਿਆਂ ਅਤੇ ਦਰਸ਼ਕਾਂ ਦਾ ਦਿਲ ਜਿੱਤਣ ਜਾ ਰਹੇ ਹਨ। ਪ੍ਰਤਿਭਾਸ਼ਾਲੀ ਗਾਇਕ ਨੇ ਆਉਣ ਵਾਲੀ ਰੋਮਾਂਟਿਕ ਡਰਾਮਾ ਫਿਲਮ ’ਦੋਨੋ’ ਲਈ ਟਾਈਟਲ ਟਰੈਕ ਗਾਇਆ ਹੈ, ਜਿਸ ਦੁਆਰਾ ਸੰਨੀ ਦਿਓਲ ਦੇ ਬੇਟੇ ਰਾਜਵੀਰ ਦਿਓਲ ਅਤੇ ਪੂਨਮ ਢਿੱਲੋਂ ਦੀ ਬੇਟੀ ਪਲੋਮਾ ਢਿੱਲੋਂ ਸਿਲਵਰ ਸਕਰੀਨ 'ਤੇ ਆਪਣਾ ਸ਼ਾਨਦਾਰ ਡੈਬਿਊ ਕਰਨ ਜਾ ਰਹੇ ਹਨ।
ਗਾਇਕ ਅਤੇ ਸੰਗੀਤਕਾਰ ਅਰਮਾਨ ਅਨੁਸਾਰ ਉਕਤ ਸਿਰਲੇਖ ਵਾਲੇ, ਸਕੂਨਦਾਇਕ ਅਤੇ ਰੋਮਾਂਟਿਕ ਟਰੈਕ ਵਿੱਚ ਮਨਮੋਹਕ ਪਿਆਰ ਭਰੀਆਂ ਭਾਵਨਾਵਾਂ ਦੀ ਤਰਜ਼ਮਾਨੀ ਕਰਦੇ ਸਾਰੇ ਸੰਗੀਤਕ ਰਸ ਸ਼ਾਮਿਲ ਕੀਤੇ ਗਏ ਹਨ, ਜੋ ਸੁਣਨ ਅਤੇ ਵੇਖਣ ਵਾਲਿਆਂ ਨੂੰ ਇਕ ਨਵੀਂ ਤਰੋ-ਤਾਜ਼ਗੀ ਦਾ ਅਹਿਸਾਸ ਕਰਵਾਉਣਗੇ।
- ਹਿੰਦੀ ਅਤੇ ਪੰਜਾਬੀ ਕਲਾਕਾਰਾਂ ਦੇ ਸੁਮੇਲ ਅਧੀਨ ਬਣੀ ‘ਦਿ ਪੇ ਆਫ ਕਰਮੋ ਕਾ ਫ਼ਲ’ ਦਾ ਫਸਟ ਲੁੱਕ ਹੋਇਆ ਰਿਲੀਜ਼, ਅਸ਼ੂ ਵਰਮਾ ਵੱਲੋਂ ਕੀਤਾ ਜਾ ਰਿਹਾ ਹੈ ਲੇਖਨ ਅਤੇ ਨਿਰਦੇਸ਼ਨ
- Punjabi Film Furlow: ਪੰਜ ਸਾਲ ਬਾਅਦ ਫਿਰ ਇੱਕ ਇੱਕਠੇ ਕੰਮ ਕਰਦੇ ਨਜ਼ਰ ਆਉਣਗੇ ਗੁਰਪ੍ਰੀਤ ਘੁੱਗੀ-ਵਿਕਰਮ ਗਰੋਵਰ, ਫਿਲਮ 'ਫ਼ਰਲੋ' ਦੀ ਸ਼ੂਟਿੰਗ ਹੋਈ ਸ਼ੁਰੂ
- ਛੋਟੇ ਪਰਦੇ 'ਤੇ ਨਵੇਂ ਆਗਾਜ਼ ਵੱਲ ਵਧੀ ਬਾਲੀਵੁੱਡ ਅਦਾਕਾਰਾ ਸ਼ੀਬਾ, ਸਟਾਰ ਪਲੱਸ 'ਤੇ ਜਲਦ ਆਨ-ਏਅਰ ਹੋ ਰਹੇ ਸੀਰੀਅਲ 'ਚ ਆਵੇਗੀ ਨਜ਼ਰ
ਉਨ੍ਹਾਂ ਗੀਤ ਬਾਰੇ ਗੱਲ ਕਰਦੇ ਹੋਏ ਅੱਗੇ ਕਿਹਾ ਕਿ 'ਦੋਨੋ’ ਦੇ ਇਸ ਮਨ ਨੂੰ ਛੂਹ ਜਾਣ ਵਾਲੇ ਟਾਈਟਲ ਟਰੈਕ ਨੂੰ ਮਾਇਆਨਗਰੀ ਦੇ ਬਾਕਮਾਲ ਮਿਊਜ਼ਿਕ ਨਿਰਦੇਸ਼ਕ ਸ਼ੰਕਰ-ਅਹਿਸਾਨ-ਲੋਏ ਨਾਲ ਮਿਲ ਕੇ ਸਿਰਜਿਤ ਕਰਨਾ ਬਹੁਤ ਹੀ ਖਾਸ ਅਨੁਭਵ ਰਿਹਾ ਹੈ। ਉਨ੍ਹਾਂ ਦੱਸਿਆ ਕਿ ਫਿਲਮ ਦੇ ਨਿਰਦੇਸ਼ਕ ਅਵਨੀਸ਼ ਬੜਜਾਤਿਆ ਇਸ ਟਾਈਟਲ ਟਰੈਕ ਲਈ ਇੱਕ ਨੌਜਵਾਨ ਆਵਾਜ਼ ਚਾਹੁੰਦੇ ਸਨ, ਜਿੰਨ੍ਹਾਂ ਦੀ ਇਸ ਫਿਲਮ ਨਾਲ ਜੁੜਨਾ ਮੇਰੇ ਲਈ ਇਸ ਗੱਲੋਂ ਵੀ ਖਾਸ ਹੈ, ਕਿਉਂਕਿ ਰਾਜਵੀਰ ਅਤੇ ਪਲੋਮਾ ਮੇਰੇ ਬਚਪਨ ਦੇ ਦੋਸਤ ਹਨ, ਜਿੰਨ੍ਹਾਂ ਲਈ ਇਸ ਗੀਤ ਨੂੰ ਆਵਾਜ਼ ਦਿੰਦੇ ਹੋਏ ਜੋ ਆਪਣੇਪਣ ਭਰਿਆ ਅਹਿਸਾਸ ਅਤੇ ਖੁਸ਼ੀ ਮਹਿਸ਼ੂਸ ਕਰ ਰਿਹਾ ਹਾਂ, ਉਸ ਨੂੰ ਸ਼ਬਦਾਂ ਵਿਚ ਬਿਆਨ ਨਹੀਂ ਕੀਤਾ ਜਾ ਸਕਦਾ।
ਉਨ੍ਹਾਂ ਦੱਸਿਆ ਕਿ ਉਕਤ ਜੋੜੀ ਨੂੰ ਆਪਣਾ ਬਾਲੀਵੁੱਡ ਡੈਬਿਊ ਕਰਦੇ ਦੇਖਣਾ ਇੱਕ ਨਿੱਜੀ ਪ੍ਰਾਪਤੀ ਵਾਂਗ ਮਹਿਸੂਸ ਹੋ ਰਿਹਾ ਹੈ। ਗਾਇਕ ਅਰਮਾਨ ਮਲਿਕ ਅਨੁਸਾਰ ਮੈਨੂੰ ਉਮੀਦ ਹੈ ਕਿ ਦਰਸ਼ਕ ਇਸ ਗੀਤ ਦਾ ਭਰਪੂਰ ਆਨੰਦ ਮਾਣਨਗੇ ਅਤੇ ਇਸ ਨੂੰ ਓਨਾ ਹੀ ਪਿਆਰ ਦੇਣਗੇ ਜਿੰਨਾਂ ਉਨ੍ਹਾਂ ਨੇ ਹਮੇਸ਼ਾ ਮੇਰੇ ਅਤੇ ਮੇਰੇ ਸੰਗੀਤ ’ਤੇ ਵਰ੍ਹਾਇਆ ਹੈ।
ਉਨ੍ਹਾਂ ਦੱਸਿਆ ਕਿ ਇਰਸ਼ਾਦ ਕਾਮਿਲ ਦੁਆਰਾ ਲਿਖਿਆ ਅਤੇ ਸ਼ੰਕਰ-ਅਹਿਸਾਨ-ਲੋਏ ਦੁਆਰਾ ਰਚਿਆ ਗਿਆ, ’ਦੋਨੋ’ ਦਾ ਇਹ ਟਾਈਟਲ ਟਰੈਕ ਜ਼ੀ ਮਿਊਜ਼ਿਕ ਕੰਪਨੀ ਦੇ ਲੇਬਲ ’ਤੇ ਉਪਲਬਧ ਕਰ ਦਿੱਤਾ ਗਿਆ ਹੈ, ਜਿਸ ਨੂੰ ਸਲਮਾਨ ਖਾਨ ਅਤੇ ਭਾਗਿਆਸ਼੍ਰੀ ਵੱਲੋਂ ਰਸਮੀ ਤੌਰ 'ਤੇ ਲਾਂਚ ਕੀਤਾ ਗਿਆ ਹੈ, ਜੋ ਕਿ ਸਾਡੇ ਸਭਨਾਂ ਲਈ ਇਕ ਵੱਡੇ ਮਾਣ ਵਾਂਗ ਹੈ।