ETV Bharat / entertainment

Armaan Malik Engagement: ਅਰਮਾਨ ਮਲਿਕ ਨੇ ਗਰਲਫਰੈਂਡ ਆਸ਼ਨਾ ਸ਼ਰਾਫ ਨਾਲ ਕੀਤੀ ਮੰਗਣੀ, ਭਰੀ ਮਹਿਫ਼ਲ 'ਚ ਜੋੜੇ ਨੇ ਕੀਤਾ Lip Lock - ਅਰਮਾਨ ਮਲਿਕ ਦੀ ਮੰਗਣੀ

Armaan Malik and Aashna Shroff Engagement: ਗਾਇਕ ਅਰਮਾਨ ਮਲਿਕ ਅਤੇ ਸੋਸ਼ਲ ਮੀਡੀਆ ਪ੍ਰਭਾਵਕ ਆਸ਼ਨਾ ਸ਼ਰਾਫ ਨੇ ਆਪਣੀ ਮੰਗਣੀ ਦੀਆਂ ਰੁਮਾਂਟਿਕ ਤਸਵੀਰਾਂ ਸ਼ੇਅਰ ਕੀਤੀਆਂ ਹਨ, ਜੋ ਸੋਸ਼ਲ ਮੀਡੀਆ 'ਤੇ ਟ੍ਰੈਂਡ ਕਰ ਰਹੀਆਂ ਹਨ। ਆਓ ਅਸੀਂ ਵੀ ਤੁਹਾਨੂੰ ਦਿਖਾਉਂਦੇ ਹਾਂ ਜੋੜੇ ਦੀਆਂ ਤਾਜ਼ਾ ਤਸਵੀਰਾਂ...।

Armaan Malik Engagement
Armaan Malik Engagement
author img

By ETV Bharat Punjabi Team

Published : Oct 24, 2023, 11:24 AM IST

ਮੁੰਬਈ (ਬਿਊਰੋ): ਗਾਇਕ ਅਰਮਾਨ ਮਲਿਕ ਅਤੇ ਸੋਸ਼ਲ ਮੀਡੀਆ ਪ੍ਰਭਾਵਕ ਆਸ਼ਨਾ ਸ਼ਰਾਫ ਨੇ ਰਾਤ ਇੱਕ ਸਮਾਰੋਹ 'ਚ ਮੰਗਣੀ ਕਰ ਲਈ ਹੈ। ਫਿਰ ਜੋੜੇ ਨੇ ਰਿੰਗ ਸਮਾਰੋਹ ਦੀਆਂ ਕੁਝ ਰੁਮਾਂਟਿਕ ਤਸਵੀਰਾਂ ਆਪਣੇ ਸੋਸ਼ਲ ਮੀਡੀਆ ਅਕਾਉਂਟਸ 'ਤੇ ਸ਼ੇਅਰ ਕੀਤੀਆਂ ਹਨ। ਉਨ੍ਹਾਂ ਦੀਆਂ ਇਨ੍ਹਾਂ ਤਸਵੀਰਾਂ ਨੂੰ ਸੋਸ਼ਲ ਮੀਡੀਆ 'ਤੇ ਕਾਫੀ ਤਾਰੀਫ਼ ਮਿਲ ਰਹੀ ਹੈ।

ਆਸ਼ਨਾ ਨੇ ਇੰਸਟਾਗ੍ਰਾਮ 'ਤੇ ਤਸਵੀਰਾਂ ਸਾਂਝੀਆਂ ਕਰਦੇ ਹੋਏ ਕੈਪਸ਼ਨ ਦਿੰਦੇ ਹੋਏ ਲਿਖਿਆ, 'ਆਧਿਕਾਰਿਕ ਤੌਰ 'ਤੇ ਮਿਸਟਰ ਐਂਡ ਮਿਸਿਜ਼ ਆਫ ਦ ਫਿਊਚਰ।' ਇਸ ਤੋਂ ਬਾਅਦ ਉਸ ਨੇ ਇਸ ਨੂੰ ਰਿੰਗ ਇਮੋਸ਼ਨ ਨਾਲ ਜੋੜਿਆ ਹੈ। ਪਹਿਲੀ ਤਸਵੀਰ 'ਚ ਆਸ਼ਨਾ ਨੇ ਰੰਗੀਨ ਫੁੱਲਾਂ ਵਾਲੀ ਸਾੜ੍ਹੀ ਪਾਈ ਹੈ ਜਦਕਿ ਅਰਮਾਨ ਕ੍ਰੀਮ ਫਾਰਮਲ ਸੂਟ 'ਚ ਖੂਬਸੂਰਤ ਲੱਗ ਰਹੇ ਹਨ। ਅਗਲੀ ਤਸਵੀਰ ਵਿੱਚ ਜੋੜੇ ਨੂੰ ਆਪਣੀ ਮੰਗਣੀ ਦੀਆਂ ਰਿੰਗਾਂ ਅਤੇ ਮਿਲੀਅਨ-ਡਾਲਰ ਮੁਸਕਰਾਹਟ ਦਿਖਾਉਂਦੇ ਹੋਏ ਦੇਖਿਆ ਜਾ ਸਕਦਾ ਹੈ।

ਤਸਵੀਰਾਂ ਨੂੰ ਪੋਸਟ ਕਰਨ ਤੋਂ ਤੁਰੰਤ ਬਾਅਦ ਗਾਇਕ ਦੇ ਪ੍ਰਸ਼ੰਸਕਾਂ ਅਤੇ ਦੋਸਤਾਂ ਨੇ ਟਿੱਪਣੀ ਭਾਗ ਵਿੱਚ ਲਾਲ ਦਿਲ ਅਤੇ ਫਾਇਰ ਇਮੋਜੀ ਛੱਡ ਦਿੱਤੇ। ਇੱਕ ਯੂਜ਼ਰ ਨੇ ਲਿਖਿਆ, 'ਮੁਬਾਰਕਾਂ ਦੋਸਤ।' ਇੱਕ ਹੋਰ ਯੂਜ਼ਰ ਨੇ ਲਿਖਿਆ, 'ਮਿਸਟਰ ਐਂਡ ਮਿਸਿਜ਼ ਮਲਿਕ।'

ਤੁਹਾਨੂੰ ਦੱਸ ਦਈਏ ਕਿ ਅਰਮਾਨ ਮਲਿਕ ਨੇ ਅਗਸਤ ਦੇ ਸ਼ੁਰੂ ਵਿੱਚ ਗਰਲਫ੍ਰੈਂਡ ਆਸ਼ਨਾ ਸ਼ਰਾਫ ਨਾਲ ਆਪਣੀ ਮੰਗਣੀ ਦਾ ਐਲਾਨ ਕੀਤਾ ਸੀ। ਅਰਮਾਨ ਮਲਿਕ ਦੀ ਸੁਰੀਲੀ ਆਵਾਜ਼ ਨੇ ਬਹੁਤ ਸਾਰੇ ਲੋਕਾਂ ਦਾ ਦਿਲ ਜਿੱਤ ਹੋਇਆ ਹੈ। ਉਸ ਨੇ ਹਾਲ ਹੀ ਵਿੱਚ ਆਪਣੀ ਨਵੀਂ ਐਲਬਮ 'ਓਨਲੀ ਜਸਟ ਬਿਗਨ' ਦਾ ਐਲਾਨ ਕੀਤਾ ਹੈ ਜੋ 26 ਅਕਤੂਬਰ ਨੂੰ ਰਿਲੀਜ਼ ਹੋਣ ਲਈ ਤਿਆਰ ਹੈ।

ETV Bharat Logo

Copyright © 2025 Ushodaya Enterprises Pvt. Ltd., All Rights Reserved.