ਫਰੀਦਕੋਟ: ਪੰਜਾਬ ਦੇ ਮਾਲਵੇ ਖਿੱਤੇ 'ਚ ਇੱਕ ਹੋਰ ਵੱਡੀ ਵੈੱਬ-ਸੀਰੀਜ਼ '3 ਗਿਰਗਿਟ' ਦਾ ਆਗਾਜ਼ ਹੋਇਆ ਹੈ। ਇਸਦਾ ਦਾ ਨਿਰਮਾਣ ਦੇਵੀ ਸ਼ਰਮਾ ਅਤੇ ਨਿਰਦੇਸ਼ਨ ਖੁਸ਼ਬੂ ਸ਼ਰਮਾ ਕਰ ਰਹੇ ਹਨ। 'ਯਿਸੂ ਫ਼ਿਲਮਜ਼' ਦੇ ਬੈਨਰ ਹੇਠ ਬਣਨ ਜਾ ਰਹੀ ਇਸ ਵੈੱਬ-ਸੀਰੀਜ਼ ਵਿਚ ਹਰਜੀਤ ਵਾਲੀਆ ਸਮੇਤ ਪੰਜਾਬੀ ਸਿਨੇਮਾ ਦੇ ਕਈ ਸਿਤਾਰੇ ਮਹੱਤਵਪੂਰਨ ਕਿਰਦਾਰਾਂ ਵਿੱਚ ਨਜ਼ਰ ਆਉਣਗੇ।
ਨਿਰਮਾਤਾ ਦੇਵੀ ਸ਼ਰਮਾ ਅਤੇ ਨਿਰਦੇਸ਼ਕ ਖੁਸ਼ਬੂ ਸ਼ਰਮਾ ਦੀਆਂ ਫਿਲਮਾਂ: ਬਠਿੰਡਾ ਦੇ ਆਲੇ-ਦੁਆਲੇ ਦੇ ਖੇਤਰਾਂ 'ਚ ਸਟਾਰਟ-ਟੂ-ਫਿਨਿਸ਼ ਸ਼ੂਟਿੰਗ ਸ਼ਡਿਊਲ ਅਧੀਨ ਮੁਕੰਮਲ ਕੀਤੀ ਜਾਣ ਵਾਲੀ ਇਹ ਫਿਲਮ ਐਕਸ਼ਨ ਅਤੇ ਥ੍ਰਿਲਰ ਕਹਾਣੀ ਦੇ ਦੁਆਲੇ ਬਣਾਈ ਗਈ ਹੈ। ਇਸ ਵੈੱਬ ਸੀਰੀਜ਼ ਵਿੱਚ ਕਮੇਡੀ ਵੀ ਦੇਖਣ ਨੂੰ ਮਿਲੇਗੀ। ਪੰਜਾਬੀ ਸਿਨੇਮਾ ਖੇਤਰ ਵਿੱਚ ਕਈ ਫਿਲਮੀ ਪ੍ਰੋਜੈਕਟਾਂ ਨੂੰ ਅੰਜ਼ਾਮ ਦੇ ਰਹੇ ਨਿਰਮਾਤਾ ਦੇਵੀ ਸ਼ਰਮਾ ਅਤੇ ਨਿਰਦੇਸ਼ਕ ਖੁਸ਼ਬੂ ਸ਼ਰਮਾ ਹਾਲ ਹੀ ਵਿੱਚ ਕਈ ਚਰਚਿਤ ਫਿਲਮਾਂ ਦਰਸ਼ਕਾਂ ਸਨਮੁਖ ਕਰ ਚੁੱਕੇ ਹਨ। ਇਨ੍ਹਾਂ ਫਿਲਮਾਂ 'ਚ ਅੱਜ ਦਾ ਪੰਜਾਬ, ਆਜ਼ਾਦੀ, ਆਸਰਾ, ਦੁੱਲਾ ਵੈਲੀ, ਕੰਟਰੀ ਸਾਈਡ ਗੁੰਡੇ, ਹਵੇਲੀ, ਵਿਆਹ ਕਰਾ ਦੇ ਰੱਬਾ, ਸੱਚ ਕੀ ਬੇਲਾ, ਹਸਰਤ ਆਦਿ ਸ਼ਾਮਿਲ ਰਹੀਆਂ ਹਨ। ਇਸ ਤੋਂ ਇਲਾਵਾ ਆਉਣ ਵਾਲੀਆਂ ਫਿਲਮਾਂ ਵਿੱਚ ਜੱਟੀ 15 ਮੁਰੱਬਿਆਂ ਵਾਲੀ ਵੀ ਸ਼ੁਮਾਰ ਹੈ, ਜਿਸ ਵਿੱਚ ਕੈਨੇਡੀਅਨ ਅਦਾਕਾਰਾ ਗੁਗਨੀ ਗਿੱਲ ਲੀਡ ਭੂਮਿਕਾ ਵਿੱਚ ਨਜ਼ਰ ਆਵੇਗੀ।
- PM Modi Garba Song: PM ਮੋਦੀ ਵੱਲੋ ਲਿਖੇ ਗੀਤ 'ਗਰਬਾ' 'ਤੇ ਬਣਿਆ ਮਿਊਜ਼ਿਕ ਵੀਡੀਓ, ਨਵਰਾਤਰੀ ਮੌਕੇ ਕੀਤਾ ਗਿਆ ਰਿਲੀਜ਼
- Kareena-Priyanka: ਪ੍ਰਿਅੰਕਾ ਚੋਪੜਾ ਨਾਲ ਸਾਲਾਂ ਪੁਰਾਣੀ 'ਕੈਟ ਫਾਈਟ' 'ਤੇ ਕਰੀਨਾ ਨੇ ਤੋੜੀ ਚੁੱਪ, ਕਿਹਾ- ਇਹ ਸਭ ਬਕਵਾਸ...
- Goreyan Naal Lagdi Zameen Jatt: 'ਮੁੰਡਾ ਸਾਊਥਾਲ ਦਾ' ਤੋਂ ਬਾਅਦ ਅਰਮਾਨ ਬੇਦਿਲ ਨੇ ਕੀਤਾ ਨਵੀਂ ਫਿਲਮ 'ਗੋਰਿਆਂ ਨਾਲ ਲੱਗਦੀ ਜ਼ਮੀਨ ਜੱਟ ਦੀ' ਦਾ ਐਲਾਨ, ਦੇਖੋ ਫਿਲਮ ਦਾ ਪਹਿਲਾਂ ਪੋਸਟਰ
ਵੈੱਬ-ਸੀਰੀਜ਼ '3 ਗਿਰਗਿਟ' ਦੀ ਕਹਾਣੀ: ਇਨ੍ਹਾਂ ਦੋਹਾਂ ਫਿਲਮੀ ਸਖਸ਼ੀਅਤਾਂ ਨੇ ਅਪਣੀ ਇਸ ਨਵੀਂ ਫਿਲਮ ਸੰਬੰਧੀ ਜਾਣਕਾਰੀ ਦਿੰਦਿਆਂ ਦੱਸਿਆ ਕਿ ਹਰ ਇੰਨਸਾਨ ਦੀ ਜ਼ਿੰਦਗੀ ਵਿੱਚ ਕੁਝ ਲੋਕ ਗਿਰਗਿਟ ਦੀ ਤਰ੍ਹਾਂ ਜਰੂਰ ਆਉਂਦੇ ਹਨ, ਜੋ ਸਮੇਂ ਅਨੁਸਾਰ ਆਪਣੇ ਰੰਗ ਬਦਲਦੇ ਰਹਿੰਦੇ ਹਨ ਅਤੇ ਅਜਿਹੇ ਹੀ ਰੰਗ-ਵਟਾਊ ਲੋਕਾਂ ਦੇ ਆਲੇ-ਦੁਆਲੇ ਇਹ ਫਿਲਮ ਘੁੰਮਦੀ ਹੈ। ਇਸ ਫਿਲਮ ਦੁਆਰਾ ਦੋਗਲੇ ਲੋਕਾਂ ਦੀ ਘਟੀਆ ਮਾਨਸਿਕਤਾ ਨਾਲ ਜੁੜੀਆਂ ਕਈ ਸਚਾਈਆਂ ਨੂੰ ਉਜਾਗਰ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਉਨ੍ਹਾਂ ਨੇ ਦੱਸਿਆ ਕਿ ਉਨ੍ਹਾਂ ਵੱਲੋਂ ਹੁਣ ਤੱਕ ਦੇ ਕਰਿਅਰ ਦੌਰਾਨ ਨਿਰਮਿਤ ਕੀਤੀ ਗਈ ਹਰ ਫ਼ਿਲਮ ਵਿਚ ਕੁਝ ਨਾ ਕੁਝ ਸੰਦੇਸ਼ ਦੇਣ ਦੀ ਕੋਸ਼ਿਸ਼ ਕੀਤੀ ਗਈ ਹੈ, ਤਾਂ ਜੋ ਸਮਾਜ ਵਿੱਚ ਜਾਗਰੂਕਤਾ ਪੈਦਾ ਕੀਤੀ ਜਾ ਸਕੇ।