ਮੁੰਬਈ: ਸੰਦੀਪ ਰੈਡੀ ਵਾਂਗਾ ਦੁਆਰਾ ਨਿਰਦੇਸ਼ਿਤ ਭਾਰਤੀ ਹਿੰਦੀ ਭਾਸ਼ਾ ਦੀ ਐਕਸ਼ਨ ਡਰਾਮਾ ਫਿਲਮ 'ਐਨੀਮਲ' 1 ਦਸੰਬਰ 2023 ਨੂੰ ਰਿਲੀਜ਼ ਹੋਣ ਤੋਂ ਬਾਅਦ ਬਾਕਸ ਆਫਿਸ 'ਤੇ ਧਮਾਲ ਮਚਾ ਰਹੀ ਹੈ। ਇਸ 'ਚ ਰਣਬੀਰ ਕਪੂਰ, ਅਨਿਲ ਕਪੂਰ, ਬੌਬੀ ਦਿਓਲ, ਰਸ਼ਮਿਕਾ ਮੰਡਾਨਾ ਨੇ ਲੀਡ ਰੋਲ ਅਦਾ ਕੀਤਾ ਹੈ। ਫਿਲਮ 'ਐਨੀਮਲ' ਨੇ ਆਪਣੀ ਦਿਲਚਸਪ ਕਹਾਣੀ ਅਤੇ ਸ਼ਾਨਦਾਰ ਐਕਸ਼ਨ ਨਾਲ ਸਾਰਿਆ ਦਾ ਧਿਆਨ ਆਪਣੇ ਵੱਲ ਖਿੱਚ ਲਿਆ ਹੈ। ਰਣਬੀਰ ਕਪੂਰ ਨੇ ਇਸ 'ਚ ਰਣਵਿਜੇ 'ਵਿਜੇ' ਸਿੰਘ ਦਾ ਕਿਰਦਾਰ ਪਲੇ ਕੀਤਾ ਹੈ, ਜੋ ਆਪਣੇ ਪਿਤਾ ਦੇ ਕਤਲ ਦੀ ਸਾਜਿਸ਼ ਦਾ ਪਤਾ ਲਗਾਉਦਾ ਹੈ ਅਤੇ ਬਦਲਾ ਲੈਂਦਾ ਹੈ।
ਫਿਲਮ 'ਐਨੀਮਲ' ਦਾ 11ਵੇਂ ਦਿਨ ਦਾ ਕਲੈਕਸ਼ਨ: ਰਿਲੀਜ਼ ਤੋਂ ਬਾਅਦ ਹੀ ਫਿਲਮ 'ਐਨੀਮਲ' ਬਾਕਸ ਆਫਿਸ 'ਤੇ ਵਧੀਆ ਪ੍ਰਦਰਸ਼ਨ ਕਰ ਰਹੀ ਹੈ। ਰਿਲੀਜ਼ ਦੇ 10ਵੇਂ ਦਿਨ ਤੱਕ ਫਿਲਮ ਨੇ ਭਾਰਤ 'ਚ 430.29 ਕਰੋੜ ਦਾ ਵਪਾਰ ਕਰ ਲਿਆ ਹੈ। ਅੱਜ ਇਸ ਫਿਲਮ ਦਾ 11ਵਾਂ ਦਿਨ ਹੈ। 11ਵੇਂ ਦਿਨ 'ਐਨੀਮਲ' ਦਾ ਬਾਕਸ ਆਫਿਸ ਕਲੈਕਸ਼ਨ 29.32 ਕਰੋੜ ਹੈ, ਜੋ ਦਰਸ਼ਕਾਂ ਵਿੱਚ ਫਿਲਮ ਦੀ ਲਗਾਤਾਰ ਪ੍ਰਸਿੱਧੀ ਨੂੰ ਦਰਸਾਉਂਦਾ ਹੈ। ਸਿਰਫ਼ ਭਾਰਤ 'ਚ ਫਿਲਮ ਨੇ ਆਪਣੇ ਵੀਕਐਂਡ 'ਤੇ 337.58 ਕਰੋੜ ਦਾ ਕਲੈਕਸ਼ਨ ਕੀਤਾ ਸੀ। ਫਿਲਮ ਦਾ ਕੁੱਲ ਕਲੈਕਸ਼ਨ ਹੁਣ ਭਾਰਤ 'ਚ 459.61 ਕਰੋੜ ਹੋ ਗਿਆ ਹੈ। ਸੰਦੀਪ ਰੈਡੀ ਵਾਂਗਾ ਦੁਆਰਾ ਨਿਰਦੇਸ਼ਿਤ ਅਤੇ ਟੀ-ਸੀਰੀਜ਼ ਅਤੇ ਭਦਰਕਾਲੀ ਪਿਕਚਰਜ਼ ਦੁਆਰਾ ਨਿਰਮਿਤ ਇਹ ਫਿਲਮ 201 ਮਿੰਟ ਦੀ ਹੈ, ਜੋ ਇਸਨੂੰ ਹੁਣ ਤੱਕ ਦੀ ਸਭ ਤੋਂ ਲੰਬੀ ਭਾਰਤੀ ਫਿਲਮਾਂ 'ਚੋ ਇੱਕ ਬਣਾਉਦੀ ਹੈ। 'ਐਨੀਮਲ' 1 ਦਸੰਬਰ ਨੂੰ ਸਿਨੇਮਾ ਘਰਾਂ 'ਚ ਰਿਲੀਜ਼ ਹੋਈ ਸੀ ਅਤੇ ਇਸ ਫਿਲਮ ਨੇ ਬਾਕਸ ਆਫਿਸ 'ਤੇ ਵਿੱਕੀ ਕੌਸ਼ਲ ਦੀ 'ਸੈਮ ਬਹਾਦੁਰ' ਨੂੰ ਪਿੱਛੇ ਛੱਡ ਦਿੱਤਾ ਹੈ।
- Animal Box Office Collection Day 9: ਰਣਬੀਰ ਕਪੂਰ ਦੀ 'ਐਨੀਮਲ' ਨੇ ਬਾਕਸ ਆਫਿਸ 'ਤੇ ਮਚਾਇਆ ਧਮਾਲ, 400 ਕਰੋੜ ਦਾ ਅੰਕੜਾ ਪਾਰ ਕਰਨ ਨੂੰ ਤਿਆਰ
- Animal: ਅਮਰੀਕਾ 'ਚ ਪ੍ਰਸ਼ੰਸਕਾਂ ਨੇ ਘੇਰਿਆ ਫਿਲਮ 'ਐਨੀਮਲ' ਦਾ ਨਿਰਦੇਸ਼ਕ, ਲਗਾਏ ਸੰਦੀਪ ਰੈਡੀ ਵਾਂਗਾ ਨਾਮ ਦੇ ਨਾਅਰੇ
- 'Animal' ਬਣੀ ਰਣਬੀਰ ਕਪੂਰ ਦੇ ਕਰੀਅਰ ਦੀ ਸਭ ਤੋਂ ਜ਼ਿਆਦਾ ਕਮਾਈ ਕਰਨ ਵਾਲੀ ਫਿਲਮ, 'ਸੰਜੂ' ਸਮੇਤ ਇਨ੍ਹਾਂ ਫਿਲਮਾਂ ਨੂੰ ਛੱਡਿਆ ਪਿੱਛੇ
'ਐਨੀਮਲ' ਦੀ ਸਟਾਰ ਕਾਸਟ: 'ਐਨੀਮਲ' ਦੀ ਸਟਾਰ ਕਾਸਟ ਵਿੱਚ ਰਣਬੀਰ ਕਪੂਰ, ਅਨਿਲ ਕਪੂਰ, ਬੌਬੀ ਦਿਓਲ, ਰਸ਼ਮਿਕਾ ਮੰਡਾਨਾ ਅਤੇ ਤ੍ਰਿਪਤੀ ਡਿਮਰੀ ਸ਼ਾਮਲ ਹਨ। ਵਿੱਕੀ ਕੌਸ਼ਲ ਦੀ 'ਸੈਮ ਬਹਾਦਰ' ਦੇ ਨਾਲ ਇਹ ਫਿਲਮ ਸਿਨੇਮਾਘਰਾਂ 'ਚ ਰਿਲੀਜ਼ ਹੋਈ ਸੀ। ਦੋਵਾਂ ਫਿਲਮਾਂ ਵਿਚਾਲੇ ਟਕਰਾਅ ਦੇ ਬਾਵਜੂਦ ਰਣਬੀਰ ਦੀ ਫਿਲਮ ਨੇ ਕਾਫੀ ਵਧੀਆ ਪ੍ਰਦਰਸ਼ਨ ਕੀਤਾ ਹੈ।
'ਐਨੀਮਲ' ਵਿੱਕੀ ਕੌਸ਼ਲ ਦੀ ਫਿਲਮ 'ਸੈਮ ਬਹਾਦਰ' ਨੂੰ ਦੇ ਰਹੀ ਟੱਕਰ: ਰਣਵੀਰ ਕਪੂਰ ਦੀ ਫਿਲਮ 'ਐਨੀਮਲ' ਦੀ ਵਿੱਕੀ ਕੌਸ਼ਲ, ਸਾਨਿਆ ਮਲਹੋਤਰਾ ਅਤੇ ਫਾਤਿਮਾ ਸਨਾ ਸ਼ੇਖ ਦੀ ਫਿਲਮ 'ਸੈਮ ਬਹਾਦਰ' ਦੇ ਨਾਲ ਬਾਕਸ ਆਫ਼ਿਸ 'ਤੇ ਟੱਕਰ ਦੇਖਣ ਨੂੰ ਮਿਲ ਰਹੀ ਹੈ। ਫਿਲਮ 'ਐਨੀਮਲ' ਬਾਕਸ ਆਫ਼ਿਸ 'ਤੇ 'ਸੈਮ ਬਹਾਦਰ' ਨੂੰ ਪਿੱਛੇ ਛੱਡਣ 'ਚ ਸਫ਼ਲ ਰਹੀ ਹੈ।