ਚੰਡੀਗੜ੍ਹ: ਪੰਜਾਬੀ ਸਿਨੇਮਾ ਜਗਤ ਵਿੱਚ ਆਏ ਦਿਨ ਨਵੇਂ ਧਮਾਕੇ ਹੁੰਦੇ ਰਹਿੰਦੇ ਹਨ, ਕਹਿਣ ਦਾ ਭਾਵ ਹੈ ਕਿ ਆਏ ਦਿਨ ਨਵੀਆਂ ਫਿਲਮਾਂ ਅਤੇ ਰਿਲੀਜ਼ ਮਿਤੀਆਂ ਦਾ ਐਲਾਨ ਹੁੰਦਾ ਰਹਿੰਦਾ ਹੈ। 2023 ਹੀ ਨਹੀਂ ਬਲਕਿ ਅਗਲੇ ਸਾਲ 2024 ਵਿੱਚ ਰਿਲੀਜ਼ ਹੋਣ ਵਾਲੀਆਂ ਫਿਲਮਾਂ ਦਾ ਵੀ ਐਲਾਨ ਹੁੰਦਾ ਰਹਿੰਦਾ ਹੈ। ਪਿਛਲੇ ਹਫ਼ਤੇ ਅਦਾਕਾਰ ਗਿੱਪੀ ਗਰੇਵਾਲ ਨੇ ਆਪਣੀ 2024 ਵਿੱਚ ਰਿਲੀਜ਼ ਹੋਣ ਵਾਲੀ ਫਿਲਮ 'ਮੰਜੇ ਬਿਸਤਰੇ 3' ਦਾ ਐਲਾਨ ਕੀਤਾ ਸੀ ਅਤੇ ਹੁਣ 'ਹੌਂਸਲਾ ਰੱਖ', 'ਸੌਂਕਣ-ਸੌਂਕਣੇ' ਵਰਗੀਆਂ ਇੱਕ ਤੋਂ ਬਾਅਦ ਇੱਕ ਹਿੱਟ ਫ਼ਿਲਮਾਂ ਦੇਣ ਤੋਂ ਬਾਅਦ ਨਿਰਦੇਸ਼ਕ ਅਮਰਜੀਤ ਸਿੰਘ ਸਾਰੋਂ ਇੱਕ ਹੋਰ ਵੱਡੇ ਬਜਟ ਵਾਲੀ ਪੰਜਾਬੀ ਫ਼ਿਲਮ ਦਾ ਨਿਰਦੇਸ਼ਨ ਕਰਨ ਲਈ ਤਿਆਰ ਹਨ।
- " class="align-text-top noRightClick twitterSection" data="
">
ਨਿਰਦੇਸ਼ਕ ਨੇ ਫਿਲਮ 'ਜੁਗਨੀ 1907' ਨਿਰਦੇਸ਼ਨ ਕਰਨ ਬਾਰੇ ਜਾਣਕਾਰੀ ਦਿੱਤੀ ਹੈ, ਜਿਸ ਵਿੱਚ ਐਮੀ ਵਿਰਕ ਅਤੇ ਕਰਮਜੀਤ ਅਨਮੋਲ ਮੁੱਖ ਭੂਮਿਕਾ ਵਿੱਚ ਹਨ। ਸੱਚੀਆਂ ਇਤਿਹਾਸਕ ਘਟਨਾਵਾਂ 'ਤੇ ਆਧਾਰਿਤ ਇਸ ਫਿਲਮ ਨੂੰ ਜੱਸ ਗਰੇਵਾਲ ਨੇ ਲਿਖਿਆ ਹੈ। ਅਮਰਜੀਤ ਦੇ ਅਨੁਸਾਰ 'ਜੁਗਨੀ 1907' ਦਾ ਉਤਪਾਦਨ ਮੁੱਲ ਅਤੇ ਟ੍ਰੀਟਮੈਂਟ ਵਿਸ਼ਵ ਪੱਧਰ ਦੇ ਮਾਪਦੰਡਾਂ ਦੇ ਅਨੁਕੂਲ ਹੋਣ ਜਾ ਰਿਹਾ ਹੈ ਅਤੇ ਪੰਜਾਬੀ ਸਿਨੇਮਾ ਵਿੱਚ ਆਪਣੀਆਂ ਹੱਦਾਂ ਨੂੰ ਇੱਕ ਨਵੇਂ ਪੱਧਰ 'ਤੇ ਧੱਕਦਾ ਹੋਇਆ ਇੱਕ ਨਵਾਂ ਮਾਪਦੰਡ ਸਥਾਪਤ ਕਰ ਸਕਦਾ ਹੈ।
ਜੀ ਹਾਂ...ਫਿਲਮ ਦੀ ਘੋਸ਼ਣਾ ਕਰਦੇ ਹੋਏ ਨਿਰਦੇਸ਼ਕ ਅਮਰਜੀਤ ਸਿੰਘ ਸਾਰੋਂ ਨੇ ਕਿਹਾ "ਇਤਿਹਾਸਕ ਘਟਨਾਵਾਂ 'ਤੇ ਆਧਾਰਿਤ ਫਿਲਮ 'ਤੇ ਕੰਮ ਕਰਨਾ ਇਕ ਸਨਮਾਨ ਅਤੇ ਚੁਣੌਤੀ ਦੋਵੇਂ ਹੈ। ਇਸ ਲਈ ਮੈਂ ਜੁਗਨੀ 1907 ਨੂੰ ਲੈ ਕੇ ਬਹੁਤ ਉਤਸ਼ਾਹਿਤ ਹਾਂ। ਮੈਨੂੰ ਉਮੀਦ ਹੈ ਕਿ ਇਸ ਫਿਲਮ ਰਾਹੀਂ ਅਸੀਂ ਸਾਡੇ ਪੰਜਾਬੀ ਸਿਨੇਮਾ ਪ੍ਰੇਮੀਆਂ ਨੂੰ ਸੱਚਮੁੱਚ ਇੱਕ ਖਾਸ ਅਤੇ ਅਭੁੱਲ ਸਿਨੇਮਾ ਦਾ ਅਨੁਭਵ ਪ੍ਰਦਾਨ ਕਰਨ ਦੇ ਯੋਗ ਹੋਵਾਂਗੇ।"
ਇਸ ਫਿਲਮ ਦਾ ਐਲਾਨ ਕਰਦੇ ਹੋਏ ਐਮੀ ਵਿਰਕ ਨੇ ਲਿਖਿਆ ' ਥਿੰਦ ਮੋਸ਼ਨ ਫਿਲਮਜ਼ ਅਤੇ ਪੁੰਜ ਪਾਣੀ ਫਿਲਮਜ਼ ਪ੍ਰੋਡਕਸ਼ਨ ਪੇਸ਼ ਕਰਦੀ ਹੈ “ਜੁਗਨੀ 1907” ਜਿਸ ਵਿੱਚ ਐਮੀ ਵਿਰਕ ਕਰਮਜੀਤ ਅਨਮੋਲ ਹਨ। ਅਸੀਂ ਅਮਰਜੀਤ ਸਿੰਘ ਸਰੋਂ ਦੁਆਰਾ ਨਿਰਦੇਸ਼ਤ, ਜੱਸ ਗਰੇਵਾਲ ਦੁਆਰਾ ਲਿਖੇ ਅਤੇ ਦਲਜੀਤ ਥਿੰਦ ਅਤੇ ਐਮੀ ਵਿਰਕ ਦੁਆਰਾ ਨਿਰਮਿਤ "ਜੁਗਨੀ 1907" ਦਾ ਐਲਾਨ ਕਰਦੇ ਹੋਏ ਬਹੁਤ ਖੁਸ਼ ਹਾਂ। ਸਿਨੇਮਾਘਰਾਂ ਵਿੱਚ ਰਿਲੀਜ਼ - 10 ਮਈ 2024 ਅਵਵਿਸਰਾ ਦੁਆਰਾ ਪੋਸਟਰ ਸੰਗੀਤ'।
ਤੁਹਾਨੂੰ ਦੱਸ ਦਈਏ ਕਿ ਫਿਲਮ ਦੀ ਰਿਲੀਜ਼ ਮਿਤੀ 10 ਮਈ 2024 ਹੈ। ਹੁਣ ਦੇਖਣਾ ਇਹ ਹੋਵੇਗਾ ਕਿ ਇਹ ਫਿਲਮ ਸੱਚਮੁੱਚ ਪੰਜਾਬੀ ਸਿਨੇਮਾ ਵਿੱਚ ਮੀਲ ਪੱਥਰ ਸਾਬਿਤ ਹੋਵੇਗੀ ਜਾਂ ਨਹੀਂ। ਹੁਣ ਇਥੇ ਜੇਕਰ ਐਮੀ ਵਿਰਕ ਦੇ ਵਰਕਫੰਟ ਦੀ ਗੱਲ ਕਰੀਏ ਤਾਂ ਅਦਾਕਾਰ ਨੇ ਹਾਲ ਹੀ ਵਿੱਚ ਆਪਣੀ ਨਵੀ ਸੰਗੀਤ ਐਲਬਮ 'ਲੇਅਰਜ਼' ਦੀ ਸਫਲਤਾ ਦਾ ਸਵਾਦ ਮਾਣਿਆ ਹੈ, ਇਸ ਤੋਂ ਇਲਾਵਾ ਅਦਾਕਾਰ ਇੰਨੀਂ ਦਿਨੀਂ ਫਿਲਮ 'ਮੌੜ', 'ਗੱਡੀ ਜਾਂਦੀ ਏ ਛਲਾਂਗਾਂ ਮਾਰਦੀ' ਅਤੇ ਵਿੱਕੀ ਕੌਸ਼ਲ ਨਾਲ ਇੱਕ ਅਣ-ਟਾਇਟਲ ਫਿਲਮ ਅਤੇ ਹੋਰ ਬਹੁਤ ਸਾਰੀਆਂ ਫਿਲਮਾਂ ਦੇ ਕੰਮ ਵਿੱਚ ਰੁੱਝੇ ਹੋਏ ਹਨ।
ਇਹ ਵੀ ਪੜ੍ਹੋ: Warning 2 New Release Date: 'ਵਾਰਨਿੰਗ 2' ਦੀ ਬਦਲੀ ਰਿਲੀਜ਼ ਡੇਟ, ਹੁਣ 17 ਨਵੰਬਰ ਨਹੀਂ ਇਸ ਦਿਨ ਹੋਵੇਗੀ ਰਿਲੀਜ਼