ਚੰਡੀਗੜ੍ਹ: ਪੰਜਾਬੀ ਦੇ ਮਰਹੂਮ ਗਾਇਕ ਸਰਦੂਲ ਸਿਕੰਦਰ ਅੱਜ ( 30 ਜਨਵਰੀ) ਜ਼ਿੰਦਾ ਹੁੰਦੇ ਤਾਂ ਉਹ ਆਪਣੀ ਗਾਇਕਾ ਪਤਨੀ ਅਮਰ ਨੂਰੀ ਨਾਲ ਵਿਆਹ ਦੀ 30ਵੀਂ ਵਰ੍ਹੇਗੰਢ ਮਨਾ ਰਹੇ ਹੁੰਦੇ। ਅਫ਼ਸੋਸ ਦੀ ਗੱਲ ਹੈ ਕਿ ਪੰਜਾਬੀ ਮਿਊਜ਼ਿਕ ਇੰਡਸਟਰੀ ਦੇ 'ਸੁਰਾਂ ਦਾ ਸਿਕੰਦਰ' ਨੇ 60 ਸਾਲ ਦੀ ਉਮਰ ਵਿੱਚ ਆਖਰੀ ਸਾਹ ਲਿਆ। ਗਾਇਕ ਦੀ ਮੌਤ ਤੋਂ ਬਾਅਦ ਇੱਕ ਵੀ ਅਜਿਹਾ ਦਿਨ ਨਹੀਂ ਹੈ, ਜਿਸ ਦਿਨ ਗਾਇਕਾ ਨੂਰੀ ਨੇ ਪਤੀ ਸਰਦੂਲ ਨੂੰ ਯਾਦ ਨਾ ਕੀਤਾ ਹੋਵੇ। ਇਸ ਤਰ੍ਹਾਂ ਅੱਜ ਵੀ ਵਿਆਹ ਦੀ ਵਰ੍ਹੇਗੰਢ ਮੌਕੇ ਪਤੀ ਨਾਲ ਵੀਡੀਓ ਸਾਂਝੀ ਕਰਕੇ ਗਾਇਕ ਨੂੰ ਯਾਦ ਕੀਤਾ।
ਵੀਡੀਓ ਦੇ ਨਾਲ ਗਾਇਕਾ ਨੇ ਇੱਕ ਪਿਆਰੀ ਪੋਸਟ ਵੀ ਸਾਂਝੀ ਕੀਤੀ ਹੈ, ਨੂਰੀ ਨੇ ਲਿਖਿਆ 'ਮਿਸ ਯੂ ਮੇਰੀ ਜਾਨ, ਅੱਜ ਦੇ ਦਿਨ 30 ਜਨਵਰੀ ਨੂੰ ਆਪਣਾ ਵਿਆਹ ਹੋਇਆ ਸੀ, 1993 ਵਿੱਚ। ਲਵ ਯੂ ਹਰ ਜਨਮ ਵਿੱਚ ਇੰਤਜ਼ਾਰ ਕਰੂਗੀ'। ਪੋਸਟ ਨੂੰ ਦੇਖ ਕੇ ਪ੍ਰਸ਼ੰਸਕ ਵੀ ਭਾਵੁਕ ਹੋ ਗਏ।
- " class="align-text-top noRightClick twitterSection" data="
">
ਪ੍ਰੇਮ ਕਹਾਣੀ: ਤੁਹਾਨੂੰ ਦੱਸ ਦਈਏ ਪੰਜਾਬੀ ਗਾਇਕ ਸਰਦੂਲ ਸਿਕੰਦਰ ਦਾ ਵਿਆਹ ਮਸ਼ਹੂਰ ਪੰਜਾਬੀ ਗਾਇਕਾ ਅਮਰ ਨੂਰੀ ਨਾਲ ਹੋਇਆ ਸੀ। ਉਨ੍ਹਾਂ ਦੇ ਵਿਆਹ ਦੀ ਕਹਾਣੀ ਵੀ ਬਹੁਤ ਦਿਲਚਸਪ ਹੈ। ਸਰਦੂਲ ਸਿਕੰਦਰ ਅਤੇ ਅਮਰ ਨੂਰੀ ਨੇ ਇੱਕ ਇੰਟਰਵਿਊ ਵਿੱਚ ਇਸ ਘਟਨਾ ਨੂੰ ਸਾਂਝਾ ਕੀਤਾ ਸੀ। ਸਰਦੂਲ ਨੇ ਦੱਸਿਆ ਸੀ ਕਿ ਮੇਰੇ ਪਿਤਾ ਸਾਗਰ ਮਸਤਾਨਾ ਅਤੇ ਨੂਰੀ ਦੇ ਪਿਤਾ ਰੋਸ਼ਨ ਸਾਗਰ ਦੋਸਤ ਸਨ। ਪਰ ਨੂਰੀ ਅਤੇ ਮੈਂ ਇੱਕ ਸ਼ੋਅ ਵਿੱਚ ਮਿਲੇ ਸੀ।
ਉਸ ਸਮੇਂ ਤੱਕ ਅਸੀਂ ਦੋਵੇਂ ਇੱਕ ਦੂਜੇ ਬਾਰੇ ਜ਼ਿਆਦਾ ਨਹੀਂ ਜਾਣਦੇ ਸੀ। ਅਸੀਂ ਸਟੇਜ 'ਤੇ ਸਾਦਿਕ ਅਤੇ ਮਾਣਕ ਸਾਹਿਬ ਦੇ ਗੀਤ ਗਾਏ। ਪਹਿਲੀ ਵਾਰ ਦੋਵਾਂ ਦੀ ਜੁਗਲਬੰਦੀ ਇੰਨੀ ਵਧੀਆ ਸੀ ਕਿ ਲੋਕ ਦੋ-ਦੋ ਸਾਲ ਪੁਰਾਣੀ ਸਮਝਦੇ ਸਨ।
ਗਾਇਕ ਨੇ ਦੱਸਿਆ ਕਿ ਉਹ ਆਪਣੇ ਪਿੰਡ ਫਤਹਿਗੜ੍ਹ ਸਾਹਿਬ ਵਿਖੇ ਸੀ, ਅਮਰ ਨੂਰੀ ਵੀ ਉਥੇ ਆ ਗਈ ਸੀ। ਦੋਵੇਂ ਗੀਤ ਰਿਕਾਰਡ ਕਰਨ ਤੋਂ ਪਹਿਲਾਂ ਰਿਹਰਸਲ ਕਰ ਰਹੇ ਸਨ। ਇਸ ਦੌਰਾਨ ਸਾਰੇ ਰਿਆਜ਼ ਦੇ ਕਮਰੇ ਤੋਂ ਉੱਠ ਕੇ ਆਪਣਾ ਕੰਮ ਕਰਨ ਲੱਗੇ। ਉਹ ਤੇ ਨੂਰੀ ਉਥੇ ਇਕੱਲੇ ਰਹਿ ਗਏ। ਇਸ ਦੌਰਾਨ ਸਰਦੂਲ ਨੇ ਕਾਗਜ਼ 'ਤੇ 'ਆਈ ਲਵ ਯੂ' ਲਿਖ ਕੇ ਨੂਰੀ ਦੇ ਸਾਹਮਣੇ ਪਿਆਰ ਦਾ ਪ੍ਰਸਤਾਵ ਰੱਖਿਆ। ਨੂਰੀ ਨੇ ਇਸ ਦੇ ਜਵਾਬ ਵਿਚ ਇਕ ਆਇਤ ਲਿਖੀ।
- " class="align-text-top noRightClick twitterSection" data="
">
ਸਰਦੂਲ ਨੇ ਦੁਬਾਰਾ ਕਾਗਜ਼ 'ਤੇ ਲਿਖਿਆ ਕਿ 'ਕੀ ਤੁਸੀਂ ਮੈਨੂੰ ਪਿਆਰ ਕਰਦੇ ਹੋ'। ਨੂਰੀ ਨੇ ਵੀ ਲਿਖਤੀ ਜਵਾਬ ਦਿੱਤਾ ਕਿ ਉਹ ਮੰਨ ਗਈ। ਉਸ ਨੇ ਦੱਸਿਆ ਕਿ ਦੋਵਾਂ ਦੀ 1986 'ਚ ਦੋਸਤੀ ਹੋਈ ਸੀ। ਜਦੋਂ ਕਿ 1993 ਵਿੱਚ ਵਿਆਹ ਦੇ ਬੰਧਨ ਵਿੱਚ ਬੱਝੇ। ਹਾਲਾਂਕਿ ਉਸਨੇ ਦੱਸਿਆ ਕਿ ਇਸ ਦੌਰਾਨ ਕੁਝ ਮੁਸ਼ਕਲ ਆਈ। ਪਰ ਦੋਵਾਂ ਪਰਿਵਾਰਾਂ ਨੇ ਅਹਿਮ ਭੂਮਿਕਾ ਨਿਭਾਈ।
ਦਿਲਚਸਪ ਗੱਲ਼ ਇਹ ਹੈ ਕਿ ਸਰਦੂਲ ਅਤੇ ਅਮਰ ਨੂਰੀ ਦਾ ਵਿਆਹ ਪੰਜਾਬੀ ਫਿਲਮ ਇੰਡਸਟਰੀ ਦੇ ਕੁਝ ਹਾਈ ਪ੍ਰੋਫਾਈਲ ਵਿਆਹਾਂ ਵਿੱਚੋਂ ਇੱਕ ਸੀ। ਪੰਜਾਬ ਦੇ ਸਾਰੇ ਮਸ਼ਹੂਰ ਗਾਇਕ ਉਨ੍ਹਾਂ ਦੇ ਵਿਆਹ 'ਚ ਬਾਰਾਤੀ ਬਣੇ ਹੋਏ ਸਨ। ਹੰਸਰਾਜ ਹੰਸ, ਲਾਭ ਝੰਜੂਆ ਅਤੇ ਦਵਿੰਦਰ ਜੀ ਖੰਨਾ ਨੇ ਵੀ ਸ਼ਮੂਲੀਅਤ ਕੀਤੀ ਸੀ।