ਹੈਦਰਾਬਾਦ: ਬਾਲੀਵੁੱਡ ਅਦਾਕਾਰ ਅਭਿਸ਼ੇਕ ਬੱਚਨ ਨੇ ਫਿਲਮ ਪੋਨੀਯਿਨ ਸੇਲਵਨ 2 ਦੀ ਤਾਰੀਫ਼ ਕੀਤੀ ਹੈ। ਫਿਲਮ 'ਚ ਪਤਨੀ ਐਸ਼ਵਰਿਆ ਰਾਏ ਬੱਚਨ ਦੀ ਅਦਾਕਾਰੀ ਤੋਂ ਉਹ ਪ੍ਰਭਾਵਿਤ ਹੋਏ ਹਨ। ਸੋਸ਼ਲ ਮੀਡੀਆ 'ਤੇ ਇਕ ਪੋਸਟ ਸ਼ੇਅਰ ਕਰਦੇ ਹੋਏ ਉਨ੍ਹਾਂ ਨੇ ਫਿਲਮ ਦੀ ਪੂਰੀ ਟੀਮ ਨੂੰ ਵਧਾਈ ਦਿੱਤੀ ਅਤੇ ਇਹ ਵੀ ਦੱਸਿਆ ਕਿ 'ਪੋਨਿਯਿਨ ਸੇਲਵਨ 2' 'ਚ ਐਸ਼ਵਰਿਆ ਦਾ ਪ੍ਰਦਰਸ਼ਨ ਕਿਵੇਂ ਦਾ ਹੈ। ਇਸ ਦੌਰਾਨ ਇਕ ਯੂਜ਼ਰ ਨੇ ਐਸ਼ਵਰਿਆ ਬਾਰੇ ਅਜਿਹੀ ਗੱਲ ਕਹੀ ਹੈ, ਜਿਸ 'ਤੇ ਅਦਾਕਾਰ ਨੇ ਤੁਰੰਤ ਪ੍ਰਤੀਕਿਰਿਆ ਦਿੱਤੀ ਹੈ।
-
#PS2 is simply FANTASTIC!!!
— Abhishek 𝐁𝐚𝐜𝐡𝐜𝐡𝐚𝐧 (@juniorbachchan) April 29, 2023 " class="align-text-top noRightClick twitterSection" data="
At a loss for words right now. So overwhelmed. Well done to the entire team #ManiRatnam @chiyaan @trishtrashers @actor_jayamravi @Karthi_Offl and the rest of the cast and crew. And so, so proud of the Mrs. Her best by far. #AishwaryaRaiBachchan
">#PS2 is simply FANTASTIC!!!
— Abhishek 𝐁𝐚𝐜𝐡𝐜𝐡𝐚𝐧 (@juniorbachchan) April 29, 2023
At a loss for words right now. So overwhelmed. Well done to the entire team #ManiRatnam @chiyaan @trishtrashers @actor_jayamravi @Karthi_Offl and the rest of the cast and crew. And so, so proud of the Mrs. Her best by far. #AishwaryaRaiBachchan#PS2 is simply FANTASTIC!!!
— Abhishek 𝐁𝐚𝐜𝐡𝐜𝐡𝐚𝐧 (@juniorbachchan) April 29, 2023
At a loss for words right now. So overwhelmed. Well done to the entire team #ManiRatnam @chiyaan @trishtrashers @actor_jayamravi @Karthi_Offl and the rest of the cast and crew. And so, so proud of the Mrs. Her best by far. #AishwaryaRaiBachchan
ਯੂਜ਼ਰ ਨੇ ਅਭਿਸ਼ੇਕ ਬੱਚਨ ਨੂੰ ਕਹੀ ਇਹ ਗੱਲ: ਅਭਿਸ਼ੇਕ ਬੱਚਨ ਨੇ ਟਵੀਟ ਕੀਤਾ ਅਤੇ ਲਿਖਿਆ, 'ਪੋਨੀਯਿਨ ਸੇਲਵਨ 2 ਬਹੁਤ ਵਧੀਆ ਫਿਲਮ ਹੈ। ਮੇਰੇ ਕੋਲ ਸ਼ਬਦ ਨਹੀਂ ਹਨ। ਮੈਂ ਬਹੁਤ ਖੁਸ਼ ਹਾਂ ਮਨੀ ਰਤਨਮ, ਚਿਆਨ ਵਿਕਰਮ, ਤ੍ਰਿਸ਼ਾ ਅਤੇ ਸਾਰੇ ਕਲਾਕਾਰਾਂ ਅਤੇ ਕਰੂ ਨੂੰ ਵਧਾਈਆਂ। ਐਸ਼ਵਰਿਆ ਰਾਏ 'ਤੇ ਮਾਣ ਹੈ। ਉਸ ਨੇ ਵਧੀਆ ਕੰਮ ਕੀਤਾ ਹੈ। ਇਸ ਟਵੀਟ ਦਾ ਜਵਾਬ ਦਿੰਦੇ ਹੋਏ ਇਕ ਯੂਜ਼ਰ ਨੇ ਅਭਿਸ਼ੇਕ ਬੱਚਨ ਨੂੰ ਕਿਹਾ ਕਿ ਸਰ, ਹੁਣ ਤੁਸੀਂ ਐਸ਼ਵਰਿਆ ਰਾਏ ਨੂੰ ਹੋਰ ਫਿਲਮਾਂ ਸਾਈਨ ਕਰਨ ਦਿਓ ਅਤੇ ਤੁਹਾਨੂੰ ਆਰਾਧਿਆ ਦਾ ਧਿਆਨ ਰੱਖਣਾ ਚਾਹੀਦਾ ਹੈ। ਇਸ 'ਤੇ ਅਦਾਕਾਰ ਨੇ ਜਵਾਬ ਦੇ ਕੇ ਲੋਕਾਂ ਦਾ ਦਿਲ ਜਿੱਤ ਲਿਆ ਹੈ।
ਅਭਿਸ਼ੇਕ ਬੱਚਨ ਨੇ ਯੂਜ਼ਰ ਨੂੰ ਦਿੱਤਾ ਜਵਾਬ: ਜਵਾਬ 'ਚ ਅਭਿਸ਼ੇਕ ਬੱਚਨ ਨੇ ਲਿਖਿਆ, 'ਉਨ੍ਹਾਂ ਨੂੰ ਫਿਲਮ ਸਾਈਨ ਕਰਨ ਦਿਓ? ਜਨਾਬ, ਉਸ ਨੂੰ ਕੁਝ ਵੀ ਕਰਨ ਲਈ ਮੇਰੀ ਇਜਾਜ਼ਤ ਦੀ ਲੋੜ ਨਹੀਂ ਹੈ। ਖਾਸ ਕਰਕੇ ਉਹ ਕੰਮ ਜੋ ਉਸ ਨੂੰ ਸਭ ਤੋਂ ਵੱਧ ਪਸੰਦ ਹੈ।
ਫ਼ਿਲਮ ਪੋਨੀਯਿਨ ਸੇਲਵਨ 2 ਨੂੰ ਮਿਲ ਰਿਹਾ ਚੰਗਾ ਹੁੰਗਾਰਾ: ਫਿਲਮ 'ਪੋਨੀਯਿਨ ਸੇਲਵਨ 2' 'ਚ ਐਸ਼ਵਰਿਆ ਰਾਏ ਬੱਚਨ ਤੋਂ ਇਲਾਵਾ ਚਿਆਨ ਵਿਕਰਮ, ਤ੍ਰਿਸ਼ਾ ਕ੍ਰਿਸ਼ਣਨ ਅਤੇ ਕਈ ਹੋਰ ਸਿਤਾਰਿਆਂ ਨੇ ਕੰਮ ਕੀਤਾ ਹੈ। ਪਿਛਲੇ ਸਾਲ ਇਸ ਦਾ ਪਹਿਲਾ ਭਾਗ ਯਾਨੀ 'ਪੋਨੀਯਿਨ ਸੇਲਵਨ 1' ਰਿਲੀਜ਼ ਹੋਇਆ ਸੀ, ਜਿਸ ਨੇ ਬਾਕਸ ਆਫਿਸ 'ਤੇ ਧਮਾਲ ਮਚਾ ਦਿੱਤੀ ਸੀ। ਦੋਵੇਂ ਫਿਲਮਾਂ ਦਾ ਨਿਰਦੇਸ਼ਨ ਮਣੀ ਰਤਨਮ ਨੇ ਕੀਤਾ ਹੈ। 'ਪੋਨੀਯਿਨ ਸੇਲਵਨ 2' ਨੂੰ ਆਲੋਚਕਾਂ ਅਤੇ ਦਰਸ਼ਕਾਂ ਵੱਲੋਂ ਜ਼ਬਰਦਸਤ ਹੁੰਗਾਰਾ ਮਿਲ ਰਿਹਾ ਹੈ।
ਦੱਸ ਦੇਈਏ ਕਿ ਅਭਿਸ਼ੇਕ ਬੱਚਨ ਅਤੇ ਐਸ਼ਵਰਿਆ ਰਾਏ ਬੱਚਨ ਦਾ ਵਿਆਹ ਸਾਲ 2007 ਵਿੱਚ ਹੋਇਆ ਸੀ। ਸਾਲ 2011 'ਚ ਐਸ਼ਵਰਿਆ ਨੇ ਇਕ ਬੇਟੀ ਨੂੰ ਜਨਮ ਦਿੱਤਾ, ਜਿਸ ਦਾ ਨਾਂ ਆਰਾਧਿਆ ਬੱਚਨ ਹੈ। ਅਭਿਸ਼ੇਕ ਅਤੇ ਐਸ਼ਵਰਿਆ ਨੇ 'ਗੁਰੂ', 'ਧੂਮ 2', 'ਰਾਵਣ' ਅਤੇ 'ਉਮਰਾਓ ਜਾਨ' ਵਰਗੀਆਂ ਫਿਲਮਾਂ 'ਚ ਕੰਮ ਕੀਤਾ ਹੈ।
ਇਹ ਵੀ ਪੜ੍ਹੋ:- Ponniyin Selvan 2 Box Office Collection day 2: ਫ਼ਿਲਮ ਪੋਨੀਯਿਨ ਸੇਲਵਨ 2 ਨੇ ਬਾਕਸ ਆਫ਼ਿਸ 'ਤੇ ਕੀਤੀ ਸ਼ਾਨਦਾਰ ਕਮਾਈ